Entertainment

ਜੋਰਾ, ਦਾ ਸੈਕਿੰਡ ਚੈਪਟਰ' ਆਮ ਪੰਜਾਬੀਆਂ ਦੀ ਫਿਲ਼ਮ ਹੈ : ਅਮਰਦੀਪ ਸਿੰਘ ਗਿੱਲ

February 22, 2020 08:04 PM

ਜੋਰਾ, ਦਾ ਸੈਕਿੰਡ ਚੈਪਟਰ' ਆਮ ਪੰਜਾਬੀਆਂ ਦੀ ਫਿਲ਼ਮ ਹੈ :
ਅਮਰਦੀਪ ਸਿੰਘ ਗਿੱਲ

ਪੰਜਾਬੀ ਗੀਤਕਾਰੀ 'ਚ ਨਵੀਆਂ ਪੈੜਾਂ ਪਾਉਣ ਤੋਂ ਬਾਅਦ ਅਮਰਦੀਪ ਸਿੰਘ ਗਿੱਲ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਫ਼ਿਲਮ ਜਗਤ ਵਿੱਚ ਬਤੌਰ ਲੇਖਕ ਅਤੇ ਫਿਲਮ ਨਿਰਦੇਸ਼ਕ ਵਜੋਂ ਸਰਗਰਮ ਹਨ। ਉਹ ਇਸ ਵੇਲੇ ਪੰਜਾਬੀ ਫਿਲਮ ਜਗਤ ਦੇ ਸਮਰੱਥ ਫਿਲਮ ਲੇਖਕ ਹਨ। ਸਾਰਥਿਕ ਤੇ ਮਨੋਰੰਜਕ ਲਘੂ ਫ਼ਿਲਮਾਂ ਤੋਂ ਬਾਅਦ ਉਨ੍ਹਾਂ ਬਤੌਰ ਫੀਚਰ ਫਿਲਮ ਨਿਰਦੇਸ਼ਕ 'ਜੋਰਾ' ਫਿਲਮ ਨਾਲ ਆਪਣੀ ਹਾਜ਼ਰੀ ਲਗਵਾਈ ਸੀ। ਇਸ ਫਿਲਮ ਦੀ ਆਪਾਰ ਸਫਲਤਾ ਨੇ ਉਨ੍ਹਾਂ ਦੀ ਗਿਣਤੀ ਸਾਰਥਿਕ ਤੇ ਮੰਝੇ ਹੋਏ ਫਿਲਮ ਨਿਰਦੇਸ਼ਕਾਂ ਵਿੱਚ ਕਰਵਾਈ। ਉਹ ਅੱਜ ਕੱਲ੍ਹ ਆਪਣੀ ਨਵੀਂ ਫਿਲਮ 'ਜੋਰਾ ਦਾ ਸੈਕਿੰਡ ਚੈਪਟਰ' ਨਾਲ ਚਰਚਾ ਵਿੱਚ ਹਨ। ਇਹ ਫਿਲਮ ਉਨ੍ਹਾਂ ਦੀ ਪਹਿਲੀ ਫਿਲਮ ਦਾ ਅਗਲਾ ਅਧਿਆਇ ਹੈ। ਇਸ  ਫ਼ਿਲਮ ਦੀ ਚਰਚਾ ਹਰ ਪਾਸੇ ਜ਼ੋਰਾਂ 'ਤੇ ਹੈ। ਬਠਿੰਡਾ ਵਿਖੇ ਆਪਣੇ ਅਗਲੀ ਫਿਲਮ 'ਮਰਜਾਣੇ' ਦੀ ਸ਼ੂਟਿੰਗ ਵਿੱਚ ਰੁੱਝੇ ਅਮਰਦੀਪ ਗਿੱਲ ਆਪਣੀ ਰਿਲੀਜ਼ ਅਧੀਨ ਫਿਲਮ ਬਾਰੇ ਗੱਲ ਕਰਦੇ ਦੱਸਦੇ ਹਨ ਕਿ ਉਹ ਆਪਣੀਆਂ ਫਿਲਮਾਂ ਜ਼ਰੀਏ ਪੰਜਾਬ, ਪੰਜਾਬੀ ਲੋਕਾਂ ਅਤੇ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਦੀ ਗੱਲ ਕਰਦੇ ਹਨ। ਉਨ੍ਹਾਂ ਦੀ ਪਹਿਲੀ ਫਿਲਮ 'ਜੋਰਾ'  ਪੁਲਿਸ, ਗੁੰਡਾਗਰਦੀ ਅਤੇ ਸਿਆਸੀ ਲੋਕਾਂ ਦੀ ਮਿਲੀਭੁਗਤ ਦੁਆਲੇ ਘੁੰਮਦੀ ਸੀ। ਇਸ ਫਿਲਮ ਦੀ ਟੈਗਲਾਈਨ ਵੀ ਇਹੋ ਸੀ ਕਿ 'ਸਿਆਸਤ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ'। ਹੁਣ 6 ਮਾਰਚ ਨੂੰ ਰਿਲੀਜ਼ ਹੋ ਰਹੀ ਉਨ੍ਹਾਂ ਦੀ ਦੂਜੀ ਫਿਲਮ ਵੀ ਪੰਜਾਬ ਦੇ ਉਸ ਕੌੜੇ ਸੱਚ ਨੂੰ ਬਿਆਨ ਕਰਦੀ ਹੈ ਜਿਸ ਬਾਰੇ ਪਤਾ ਸਭ ਨੂੰ ਹੈ ਪਰ ਗੱਲ ਕੋਈ ਨਹੀਂ ਕਰਦਾ। ਇਹ ਫਿਲਮ ਗੈਂਗਸਟਰ 'ਤੇ ਬਿਲਕੁਲ ਨਹੀਂ ਹੈ ਜਦਕਿ ਸਮਾਜ ਨਾਲ ਜੁੜੇ ਵੱਖ ਵੱਖ ਵਰਗਾਂ 'ਤੇ ਅਧਾਰਿਤ ਹੈ। ਇਸ ਫਿਲਮ ਦਾ ਨਾਇਕ ਵੀ ਪਹਿਲਾਂ ਵਾਲਾ ਦੀਪ ਸਿੱਧੂ ਹੀ ਹੈ। ਇਹ ਕਹਾਣੀ ਹੀ ਉਸਦੇ ਕਿਰਦਾਰ ਦੀ ਕਹਾਣੀ ਹੈ।
ਅਮਰਦੀਪ ਸਿੰਘ ਗਿੱਲ ਦੱਸਦੇ ਹਨ ਕਿ ਸਿਨੇਮਾ ਉਨ੍ਹਾਂ ਦੀ ਪਹਿਲੀ ਮੁਹੱਬਤ ਹੈ। ਉਹ ਬਚਪਨ ਤੋਂ ਹੀ ਫ਼ਿਲਮਕਾਰ ਬਣਨਾ ਚਾਹੁੰਦੇ ਸੀ। ਪਰ ਥੋੜੇ ਵੱਡੇ ਹੋਣ 'ਤੇ ਉਹ ਕਵਿਤਾ ਲਿਖਣ ਲੱਗ ਗਏ, ਫਿਰ ਮਿੰਨੀ ਕਹਾਣੀ ਅਤੇ ਫਿਰ ਗੀਤ। ਗੀਤਾਂ ਜ਼ਰੀਏ ਉਨ੍ਹਾਂ ਦੀ ਪਹਿਚਾਣ ਬਣੀ। ਉਨ੍ਹਾਂ ਦੀ ਆਖਰੀ ਮੰਜ਼ਿਲ ਸਿਨੇਮਾ ਹੀ ਸੀ। ਲਘੂ ਫਿਲਮਾਂ ਤੋਂ ਉਨ੍ਹਾਂ ਫਿਲਮਸਾਜੀ ਦੀ ਸ਼ੁਰੂਆਤ ਕੀਤੀ। ਪਹਿਲਾਂ ਦੋ ਲਘੂ ਫਿਲਮਾਂ 'ਸੁੱਤਾ ਨਾਗ' ਅਤੇ 'ਖੂਨ' ਬਣਾਈਆਂ।  ਇਸ ਮਗਰੋਂ ਉਹ ਮੁੱਖ ਧਾਰਾ ਦੇ ਸਿਨੇਮੇ ਵੱਲ ਆਏ। ਗਿੱਲ ਮੁਤਾਬਕ ਉਨ੍ਹਾਂ ਦੀ ਇਹ ਫ਼ਿਲਮ ਪੰਜਾਬ ਦੀ ਤ੍ਰਾਂਸਦੀ ਪੇਸ਼ ਕਰੇਗੀ। ਕਈਆਂ ਦੇ ਚਿਹਰੇ ਤੋਂ ਨਾਕਾਬ ਉਤਾਰੇਗੀ। ਫ਼ਿਲਮ ਦਾ ਵਿਸ਼ਾ ਪੰਜਾਬ ਦੇ ਸੱਚ ਨੂੰ ਪੇਸ਼ ਕਰਦਾ ਹੈ। ਇਸ 'ਚ ਦਰਸਾਈਆਂ ਗਈਆਂ ਬਹੁਤ ਸਾਰੀਆਂ ਘਟਨਾਵਾਂ ਵੀ ਪੰਜਾਬ ਦੀਆਂ ਅਸਲ ਘਟਨਾਵਾਂ ਨਾਲ ਮੇਲ ਖਾਂਦੀਆਂ ਹਨ। ਅਮਰਦੀਪ ਮੁਤਾਬਕ ਇਹ ਫ਼ਿਲਮ ਆਮ ਪੰਜਾਬੀ ਫ਼ਿਲਮਾਂ ਤੋਂ ਬਿਲਕੁਲ ਵੱਖਰੀ ਹੋਵੇਗੀ। ਉਸ ਨੇ ਸਹੀ ਅਰਥਾਂ 'ਚ ਸਿਨੇਮਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਇਹ ਉਹ ਸਿਨੇਮਾ ਹੋਵੇਗਾ ਜਿਸ ਦੀ ਕੋਈ ਭਾਸ਼ਾ ਨਹੀਂ ਹੁੰਦੀ। ਉਸ ਨੂੰ ਆਸ ਹੈ ਕਿ ਪੰਜਾਬੀ ਦੇ ਨਾਲ ਨਾਲ ਗੈਰ ਪੰਜਾਬੀ ਦਰਸ਼ਕ ਵੀ ਇਸ ਫ਼ਿਲਮ ਨੂੰ ਪਸੰਦ ਕਰਨਗੇ।
ਅਕਸ ਮਹਿਰਾਜ
94788 84200

Have something to say? Post your comment

More Entertainment News

ਅੱਜ ਦੇ ਹਾਲਾਤ ਨੂੰ ਬਿਆਨਦਾ ਗੀਤ ‘ਕਰੋਨਾ ਨਾਲ ਜੰਗ’ ਲੈ ਕੇ ਹਾਜ਼ਰ ਐ ਗਾਇਕ ਜੋੜੀ ਵੀਰ ਬਲਜਿੰਦਰ ਤੇ ਕਮਲ ਨੂਰ ਕੌਰ ਸਿਸਟਰਜ ਦਾ ਚਿੜੀਆ ਗੀਤ ਹੋਇਆ ਰਿਲੀਜ/ਬਲਤੇਜ ਸੰਧੂ ਬੁਰਜ ਬੀਮਾਰਾਂ ਨੂੰ ਵੀ ਨਚਾ ਦੇਣ ਵਾਲਾ ਢੋਲੀ : ਗੋਰਾ ਲੌਂਗੋਵਾਲੀਆ ਨਿਊਜ਼ੀਲੈਂਡ ਸੁਪਰਮਾਰਕੀਟਾਂ ਅੰਦਰ ਸਾਮਾਨ ਨਾ ਮਿਲਣ 'ਤੇ ਕਈ ਗਾਹਕ ਬਕਦੇ ਨੇ ਗਾਲਾਂ, ਨਸਲੀ ਟਿਪਣੀਆਂ ਤੇ ਹਿੰਸਾ ਜਗਰਾਤੇ ਵਾਲੀ ਰਾਤ'' ਸਿੰਗਲ-ਟਰੈਕ ਲੈ ਕੇ ਹਾਜ਼ਰ ਹੈ--ਕਲਮ ਦਾ ਧਨੀ, ਗੀਤਕਾਰ ਹਰਮੇਸ਼ ਲਿੱਦੜ (ਜੱਗੀ) Anveshi Jain to play sexologist in her Telugu debut movie ਗਾਇਕ ਜਗਤਾਰ ਸਿੱਧੂ ਤਿੰਨਕੌਣੀ ਦਾ ਟਰੈਕ ‘ਮਾਂ’, ਸਟਾਰਸੇਨ ਕੰਪਨੀ ਵੱਲੋਂ ਮਨਦੀਪ ਸਿੰਘ ਦੀ ਪੇਸ਼ਕਸ਼ ਹੇਠ ਰਿਲੀਜ਼ ਕਾਮੇਡੀ , ਰੁਮਾਂਸ , ਸਮਾਜਿਕ ਤੇ ਪਰਿਵਾਰਕ ਮਾਹੌਲ ਦੀਆਂ ਹਿੰਦੀ ਫ਼ਿਲਮਾਂ ਦਾ ਨਿਰਮਾਣ ਕਰੇਗਾ 'ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ' ਕਲਾ ਦੇ ਦੋਨੋਂ ਹੱਥੀ ਲੱਡੂਆਂ ਵਾਲੀ ਖੁਸ਼-ਕਿਸਮਤ ਰੂਹ : ਕੁਲਦੀਪ ਸਿੰਘ ਅਤੀਤ ਦੀਆਂ ਗਹਿਰਾਈਆ ਵਿਚ ਸਮਾਏ, ਰੰਗਲੇ ਪੰਜਾਬ ਦੀਆਂ ਬਾਤਾ ਪਾਵੇਗੀ 'ਨਿਸ਼ਾਨਾ'
-
-
-