News

ਕਰੋਨਾ ਵਾਰਸ ਦੀ ਦਹਿਸ਼ਤ ਤੋਂ ਬਚਾਅ ਲਈ ਸਿਹਤ ਵਿਭਾਗ ਨੇ ਜਾਗਰੂਕਤਾ ਕੈਂਪ ਲਗਾਇਆ

February 22, 2020 08:09 PM

ਕਰੋਨਾ ਵਾਰਸ ਦੀ ਦਹਿਸ਼ਤ ਤੋਂ ਬਚਾਅ ਲਈ ਸਿਹਤ ਵਿਭਾਗ ਨੇ ਜਾਗਰੂਕਤਾ ਕੈਂਪ ਲਗਾਇਆ 

 
ਜੰਡਿਆਲਾ ਗੁਰੂ, 22 ਫਰਵਰੀ(ਕੁਲਜੀਤ ਸਿੰਘ)  
ਇੱਥੋਂ ਨਜ਼ਦੀਕੀ ਸਰਕਾਰੀ ਹਸਪਤਾਲ ਮਾਨਾਂਵਾਲਾ ਵਿਖੇ ਕਰੋਨਾ ਵਾਇਰਸ ਦੀ ਦਹਿਸ਼ਤ ਅਤੇ ਬਚਾਅ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਬਾਰੇ ਜਾਣਕਾਰੀ ਦਿੰਦਿਆਂ ਸੀਐੱਚਸੀ ਮਾਨਾਂਵਾਲਾ ਦੇ ਐੱਸ ਐੱਮ ਓ ਡਾ ਨਿਰਮਲ ਸਿੰਘ ਨੇ ਇਕੱਠੇ ਹੋਏ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਕਰੋਨਾ ਵਾਇਰਸ ਤੋਂ ਬਚਣ ਲਈ ਸਾਨੂੰ ਬਹੁਤ ਜ਼ਿਆਦਾ ਸਾਵਧਾਨੀ ਰੱਖਣ ਦੀ ਜ਼ਰੂਰਤ ਹੈ ਉਨ੍ਹਾਂ ਕਿਹਾ ਇਸ ਦੇ ਮੁੱਖ ਲੱਛਣ ਬੁਖਾਰ ਜ਼ੁਕਾਮ ਨਜ਼ਲਾ ਖਾਂਸੀ ਪੇਟ ਦਰਦ ਟੱਟੀਆਂ ਉਲਟੀਆਂ ਦਾ ਆਉਣਾ ਹਨ ਉਨ੍ਹਾਂ ਕਿਹਾ ਅਜਿਹੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਐਸਐਮਓ ਨੇ ਕਿਹਾ ਖਾਂਸੀ ਕਰਦੇ ਛਿੱਕ ਮਾਰਦੇ ਸਮੇਂ ਹਮੇਸ਼ਾ ਰੁਮਾਲ ਜਾਂ ਟਿਸ਼ੂ ਪੇਪਰ ਵਰਤਣਾ ਚਾਹੀਦਾ ਹੈ ਅਤੇ ਭੀੜ ਭਾੜ ਵਾਲੀਆਂ ਥਾਵਾਂ ਤੇ ਮਾਸਕ ਦੀ ਵਰਤੋਂ ਅੱਤ ਜਰੂਰੀ ਹੈ ਉਨ੍ਹਾਂ ਕਿਹਾ ਇਹ ਸਾਵਧਾਨੀਆਂ ਸਾਨੂੰ ਸਵਾਈਨ ਫਲੂ ਲਈ ਵੀ ਵਰਤਣ ਦੀ ਲੋੜ ਹੈ।ਐੱਸ ਐੱਮ ਓ ਨੇ ਕਿਹਾ ਸਭ ਤੋਂ ਜ਼ਰੂਰੀ ਗੱਲ ਅਸੀਂ ਆਪਣੇ ਸਰੀਰ ਦੀ ਕਮਿਊਨਿਟੀ ਬਰਕਰਾਰ ਰੱਖੀਏ ਤਾਂ ਜੋ ਬਿਮਾਰੀਆਂ ਸਾਡੇ ਨੇੜੇ ਨਾ ਆਉਣ ਉਨ੍ਹਾਂ ਕਿਹਾ ਅੱਛੀ ਖੁਰਾਕ, ਸਹੀ ਮਾਤਰਾ ਵਿੱਚ ਨੀਂਦ ਹੱਥਾਂ ਦੀ ਸਫ਼ਾਈ,ਅਤੇ  ਕਿਸੇ ਪੀੜਤ ਵਿਅਕਤੀ ਤੋਂ ਦੂਰੀ ਬਚਾਓ ਵਿੱਚ ਹੀ ਬਚਾਓ ਹੈ।ਇਸ ਮੌਕੇ ਚਰਨਜੀਤ ਸਿੰਘ ਬਲਾਕ ਐਜੂਕੇਟਰ, ਪ੍ਰਿਤਪਾਲ ਸਿੰਘ ਐੱਸ ਆਈ, ਕਸ਼ਮੀਰ ਸਿੰਘ ਕੰਡਾ, ਅਜਮੇਰ ਸਿੰਘ, ਪਰਮਜੀਤ ਕੌਰ ਢਿੱਲੋਂ, ਰਾਜਵਿੰਦਰ ਪਾਲ ਕੌਰ ਨੇ ਵੀ ਆਪਣੇ ਵਿਚਾਰ  ਆਏ ਹੋਏ ਲੋਕਾਂ ਨਾਲ ਸਾਂਝੇ ਕੀਤੇ। 
ਕੈਪਸ਼ਨ:-ਸਿਹਤ ਵਿਭਾਗ ਦੀ ਟੀਮ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਲਈ ਜਾਣਕਾਰੀ ਦਿੰਦੀ ਹੋਈ।-
Have something to say? Post your comment

More News News

ਫ਼ਿਲਮੀ ਅਦਾਕਾਰਾ ਅਤੇ ਲੇਖਕ ਪੈਟ੍ਰਸੀਆ ਬੋਸਵਰਥ ਦੀ 86 ਸਾਲ ਦੀ ਉਮਰ ਵਿੱਚ ਕੋਰੋਨਵਾਇਰਸ ਨਾਲ ਮੌਤ ਆਇਰਲੈਂਡ ਦੇ ਪ੍ਧਾਨ ਮੰਤਰੀ ਹਫ਼ਤੇ ਵਿੱਚ ਇੱਕ ਦਿਨ ਡਾਕਟਰ ਦੇ ਤੌਰ ਤੇ ਕੰਮ ਕਰਨਗੇ । ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਕਰੋਨਾ ਵਾਇਰਸ ਦਾ ਟਾਕਰਾ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਅਤੇ ਦਿੱਲੀ ਵਾਂਗ ਮਿਆਰੀ ਸਰਕਾਰੀ ਹਸਪਤਾਲ ਬਨਾਉਣ ਦੀ ਮੰਗ ਨਿਊਜ਼ੀਲੈਂਡ ਦੀਆਂ 700 ਐਂਬੂਲੈਂਸਾਂ ਨੂੰ ਇਕ ਮਹੀਨਾ ਫ੍ਰੀ ਗੈਸ ਪੁਲਿਸ ਵੱਲੋਂ ਸਖਤੀ ਨਾਲ ਆਦੇਸ਼ ਦਿਤੇ ਕਿ ਨਾਕੇ ਤੇ ਸੇਵਾ ਨਿਭਾ ਰਹੇ ਸੇਵਾਦਾਰ ਨਾ ਕਰਨ ਕੋਈ ਨਸਾ ਕਰੋਨਾ, ਮੋਦੀ, ਤੇ ਮੋਦੀ ਦੀ ਸਿਆਸਤ : ਗਜਿੰਦਰ ਸਿੰਘ ਦਲ ਖਾਲਸਾ ਬਾਬਾ ਸੋਨੀ ਸੇਵਾ ਆਸਰਮ ਦੀ ਲੰਗਰ ਸੇਵਾ ਵਾਲੀ ਗੱਡੀ ਨੂੰ ਸ੍ਰੀ ਸੰਦੀਪ ਕੁਮਾਰ ਏ ਡੀ ਸੀ ਸਾਹਿਬ ਤੇ ਸਤੀਸ਼ ਕੁਮਾਰ ਐਸ ਐਮ ਓ ਨੇ ਕੀਤਾ ਰਵਾਨਾ ਕੋਰੋਨਾ ਬਿਮਾਰੀ ਦੇ ਖ਼ਤਰੇ ਦੇ ਖ਼ਤਮ ਹੋਣ ਤੱਕ ਜ਼ਿਲ੍ਹੇ ਅੰਦਰ ਵਰਤੀਆਂ ਜਾਣ ਸਾਵਧਾਨੀਆਂ - ਰਵਿੰਦਰ ਕੁਮਾਰ ਕੌਸ਼ਿਕ ਵਿਦਿਆਰਥੀਆਂ ਦੀ ਫੀਸ ਜਮ•ਾਂ ਕਰਾਉਣ ਲਈ ਮਾਪਿਆਂ ਨੂੰ ਰਾਹਤ ਲੁਧਿਆਣਾ ਵਿੱਚ ਕੋਵਿਡ ਕੰਟਰੋਲ ਆਈਸੋਲੇਸ਼ਨ ਸੈਂਟਰ ਸਥਾਪਤ
-
-
-