News

ਟਰੈਕਟਰ ਚਾਲਕ ਨੂੰ ਜੀਟੀ ਰੋਡ ਤੋਂ ਅਗਵਾ ਕਰਨ ਉਪਰੰਤ ਗੋਲੀ ਮਾਰ ਕੇ ਕਾਰ ਸਵਾਰਾਂ ਨੇ ਟਰੈਕਟਰ ਖੋਹਿਆ

February 22, 2020 08:10 PM

ਟਰੈਕਟਰ ਚਾਲਕ ਨੂੰ ਜੀਟੀ ਰੋਡ ਤੋਂ ਅਗਵਾ ਕਰਨ ਉਪਰੰਤ ਗੋਲੀ ਮਾਰ ਕੇ ਕਾਰ ਸਵਾਰਾਂ ਨੇ ਟਰੈਕਟਰ ਖੋਹਿਆ 

 
ਜੰਡਿਆਲਾ ਗੁਰੂ, 22 ਫਰਵਰੀ ਕੁਲਜੀਤ ਸਿੰਘ
ਅੱਜ ਸਵੇਰੇ ਤੜਕਸਾਰ ਮਾਨਾਂਵਾਲੇ ਤੋਂ ਤਰਨਤਾਰਨ ਨੂੰ ਜਾਣ ਵਾਲੀ ਜੀ ਟੀ ਰੋਡ ਉੱਪਰੋਂ ਚਾਰ ਅਣਪਛਾਤੇ ਕਾਰ ਸਵਾਰਾਂ ਨੇ ਰੇਤ ਨਾਲ ਭਰੀ ਟਰਾਲੀ ਲੈ ਕੇ ਜਾ ਰਹੇ ਟਰੈਕਟਰ ਸਵਾਰ ਨੂੰ ਰੋਕ ਕੇ ਅਗਵਾ ਕਰਨ ਉਪਰੰਤ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਅਤੇ ਟਰੈਕਟਰ ਖੋਹ ਕੇ ਫਰਾਰ ਹੋ ਗਏ।ਇਸ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਸੁਰਜੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਪੰਡੋਰੀ ਗੋਲਾ ਜ਼ਿਲ੍ਹਾ ਤਰਨਤਾਰ ਨੇ ਦੱਸਿਆ ਕਿ ਉਹ ਅਜਨਾਲਾ ਦੇ ਪਿੰਡ ਗੰਗੂਵਾਲ ਤੋਂ ਰੇਤ ਦੀ ਟਰਾਲੀ ਲੱਦ ਕੇ ਵਾਪਸ ਆ ਰਿਹਾ ਸੀ ਜਦੋਂ ਉਹ ਉਕਤ ਜਗ੍ਹਾ ਤੇ ਪਹੁੰਚਿਆ ਤਾਂ ਚਾਰ ਅਣਪਛਾਤੇ ਆਈ ਟਵੰਟੀ ਕਾਰ ਸਵਾਰਾਂ ਨੇ ਉਸ ਨੂੰ ਘੇਰ ਲਿਆ ਉਨ੍ਹਾਂ ਵਿੱਚੋਂ ਇੱਕ ਨੇ ਉਸ ਦੀਆਂ ਲੱਤਾਂ ਵਿੱਚ ਗੋਲੀ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ।ਸੁਰਜੀਤ ਸਿੰਘ ਨੇ ਦੱਸਿਆ ਕਿ ਕਾਰ ਸਵਾਰ ਉਸ ਦਾ ਨਵਾਂ ਅਰਜੁਨ ਟਰੈਕਟਰ ਜੋ ਉਸ ਨੇ ਕੁਝ ਸਮਾਂ ਪਹਿਲਾਂ ਹੀ ਕਿਸ਼ਤਾਂ ਤੇ ਖ਼ਰੀਦਿਆ ਸੀ ਖੋਹ ਕੇ ਫਰਾਰ ਹੋ ਗਏ ਅਤੇ ਉਸ ਦੀ ਰੇਤ ਨਾਲ ਲੱਦੀ ਟਰਾਲੀ ਉੱਥੇ ਹੀ ਛੱਡ ਗਏ ਉਸਨੇ ਕਿਹਾ ਫਿਰ ਉਸ ਦੀਆਂ ਅੱਖਾਂ ਅਤੇ ਹੱਥ ਪੈਰ ਬੰਨ੍ਹ ਕੇ ਉਸ ਨੂੰ ਕਾਰ ਵਿੱਚ ਲੱਦ ਕੇ ਖਾਸਾ ਦੇ ਨਜ਼ਦੀਕ ਕਸਬਾ ਖਾਸਾ ਦੇ ਕੋਲ ਸੜਕ ਉੱਪਰ ਸੁੱਟ ਦਿੱਤਾ ਜਦੋਂ ਉਹ ਹੋਸ਼ ਵਿਚ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਖਾਸਾ ਵਿੱਚ ਹੈ ਲੋਕਾਂ ਨੇ ਇਸ ਦੀ ਸੂਚਨਾ ਖਾਸਾ ਚੌਕੀ ਵਿੱਚ ਦਿੱਤੀ ਅਤੇ ਚੌਕੀ ਇੰਚਾਰਜ ਨੇ ਉਸ ਨੂੰ ਹਸਪਤਾਲ ਪਹੁੰਚਾਇਆ।ਉਸ ਨੇ ਕਿਹਾ ਕਿ ਇਸ ਘਟਨਾ ਨੇ ਆਰਥਿਕ ਰੂਪ ਵਿੱਚ ਉਸ ਦਾ ਲੱਕ ਤੋੜ ਦਿੱਤਾ ਹੈ।ਇਸ ਮਾਮਲੇ ਵਿੱਚ ਪੁਲੀਸ ਥਾਣਾ ਚਾਟੀਵਿੰਡ ਨੇ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਕੈਪਸ਼ਨ:-ਟਰੈਕਟਰ ਖੋਹਣ ਉਪਰੰਤ ਮੌਕੇ ਤੇ ਛੱਡੀ ਗਈ ਟਰਾਲੀ
Have something to say? Post your comment

More News News

ਫ਼ਿਲਮੀ ਅਦਾਕਾਰਾ ਅਤੇ ਲੇਖਕ ਪੈਟ੍ਰਸੀਆ ਬੋਸਵਰਥ ਦੀ 86 ਸਾਲ ਦੀ ਉਮਰ ਵਿੱਚ ਕੋਰੋਨਵਾਇਰਸ ਨਾਲ ਮੌਤ ਆਇਰਲੈਂਡ ਦੇ ਪ੍ਧਾਨ ਮੰਤਰੀ ਹਫ਼ਤੇ ਵਿੱਚ ਇੱਕ ਦਿਨ ਡਾਕਟਰ ਦੇ ਤੌਰ ਤੇ ਕੰਮ ਕਰਨਗੇ । ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਕਰੋਨਾ ਵਾਇਰਸ ਦਾ ਟਾਕਰਾ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਅਤੇ ਦਿੱਲੀ ਵਾਂਗ ਮਿਆਰੀ ਸਰਕਾਰੀ ਹਸਪਤਾਲ ਬਨਾਉਣ ਦੀ ਮੰਗ ਨਿਊਜ਼ੀਲੈਂਡ ਦੀਆਂ 700 ਐਂਬੂਲੈਂਸਾਂ ਨੂੰ ਇਕ ਮਹੀਨਾ ਫ੍ਰੀ ਗੈਸ ਪੁਲਿਸ ਵੱਲੋਂ ਸਖਤੀ ਨਾਲ ਆਦੇਸ਼ ਦਿਤੇ ਕਿ ਨਾਕੇ ਤੇ ਸੇਵਾ ਨਿਭਾ ਰਹੇ ਸੇਵਾਦਾਰ ਨਾ ਕਰਨ ਕੋਈ ਨਸਾ ਕਰੋਨਾ, ਮੋਦੀ, ਤੇ ਮੋਦੀ ਦੀ ਸਿਆਸਤ : ਗਜਿੰਦਰ ਸਿੰਘ ਦਲ ਖਾਲਸਾ ਬਾਬਾ ਸੋਨੀ ਸੇਵਾ ਆਸਰਮ ਦੀ ਲੰਗਰ ਸੇਵਾ ਵਾਲੀ ਗੱਡੀ ਨੂੰ ਸ੍ਰੀ ਸੰਦੀਪ ਕੁਮਾਰ ਏ ਡੀ ਸੀ ਸਾਹਿਬ ਤੇ ਸਤੀਸ਼ ਕੁਮਾਰ ਐਸ ਐਮ ਓ ਨੇ ਕੀਤਾ ਰਵਾਨਾ ਕੋਰੋਨਾ ਬਿਮਾਰੀ ਦੇ ਖ਼ਤਰੇ ਦੇ ਖ਼ਤਮ ਹੋਣ ਤੱਕ ਜ਼ਿਲ੍ਹੇ ਅੰਦਰ ਵਰਤੀਆਂ ਜਾਣ ਸਾਵਧਾਨੀਆਂ - ਰਵਿੰਦਰ ਕੁਮਾਰ ਕੌਸ਼ਿਕ ਵਿਦਿਆਰਥੀਆਂ ਦੀ ਫੀਸ ਜਮ•ਾਂ ਕਰਾਉਣ ਲਈ ਮਾਪਿਆਂ ਨੂੰ ਰਾਹਤ ਲੁਧਿਆਣਾ ਵਿੱਚ ਕੋਵਿਡ ਕੰਟਰੋਲ ਆਈਸੋਲੇਸ਼ਨ ਸੈਂਟਰ ਸਥਾਪਤ
-
-
-