Article

ਪੰਜਾਬੀ ਇੰਡਸਟਰੀ ਦਾ ਸੂਝਵਾਨ ਨਿਰਮਾਤਾ ਐ - ਸੁੱਖ ਮਹਿਰੋਕ

February 22, 2020 08:11 PM

ਪੰਜਾਬੀ ਇੰਡਸਟਰੀ ਦਾ ਸੂਝਵਾਨ ਨਿਰਮਾਤਾ ਐ - ਸੁੱਖ ਮਹਿਰੋਕ


ਕਾਮਯਾਬੀਆਂ ਦੀਆਂ ਮੰਜ਼ਿਲਾਂ ਦੇ ਰੱਥ ਦਾ ਸ਼ਾਹ-ਅਸਵਾਰ ਬਨਣਾ ਜਾਂ ਨਾ ਬਣਨਾ ਤਾਂ ਵਕਤ ਦੀ ਖੇਡ ਹੈ, ਪਰ ਕੁਝ ਲੋਕ ਮਿਹਨਤ ਦੇ ਬਲਬੂਤੇ ਪੱਥਰ ਤੇ ਲਕੀਰ ਵਾਂਗ ਐਨੇ ਦ੍ਰਿੜ ਇਰਾਦੇ ਵਾਲੇ ਹੁੰਦੇ ਹਨ ਕਿ ਹਨੇਰੀਆਂ/ ਝੱਖੜ ਝੋਲਿਆਂ ਦੀਆਂ ਗਰਦਸ਼ਾਂ ਵਿੱਚ ਵੀ ਹਿੰਮਤ ਹਾਰ ਕੇ ਨਹੀਂ ਬਹਿੰਦੇ, ਸਗੋਂ ਦਿਨ-ਬ-ਦਿਨ ਫੁੱਲਾਂ ਦੀ ਖੁਸ਼ਬੋਈ ਵਾਂਗ ਹਮੇਸਾਂ ਤਰੋ-ਤਾਜ਼ਾ ਮਨ ਲੈ ਕੇ ਆਪਣੇ ਮਿਥੇ ਹੋਏ ਟੀਚੇ ਵੱਲ ਆਪਣੀਆਂ ਨਜ਼ਰਾਂ ਟਿਕਾਈ ਰੱਖਦੇ ਹਨ। ਅਜੋਕੇ ਸਮੇਂ ਦੇ ਫ਼ਿਲਮਾਂਕਣ ਖੇਤਰ ਵੱਲੀ ਝਾਤ ਮਾਰੀਏ ਤਾਂ ਇਹਦੇ ਵਿੱਚ ਆਪਣਾ ਨਾਮ ਬਣਾਉਣਾ ਤੇ ਇੱਕ ਨਿਵੇਕਲੇ ਜਿਹੇ ਉੱਭਰ ਕੇ ਸਾਹਮਣੇ ਆਉਣਾ ਕਿਹੜਾ ਸੁਖਾਲਾ ਹੈ। ਬਾਕੀ, ਜੋ ਵਕਤੀ ਕਰਵਟਾਂ ਦੇ ਹੁਨਰ 'ਤੇ ਯਕੀਨ ਰੱਖਦੇ ਹਨ, ਉਹਨਾਂ ਲਈ ਹਰ ਹੀਲਾ-ਵਸੀਲਾ ਹਮੇਸ਼ਾ ਲਾਹੇਵੰਦ ਸਿੱਧ ਹੁੰਦਾ ਹੈ ਤੇ ਉਹ ਇੱਕ-ਨਾ-ਇੱਕ ਦਿਨ ਪ੍ਰਾਪਤੀਆਂ ਦੇ ਆਨੰਦਮਈ ਪਲਾਂ ਨੂੰ ਮਾਣਦੇ ਹਨ। ਉਹਨਾਂ ਵਿੱਚੋਂ ਹੀ ਇੱਕ ਨਾਂ ਹੈ, ਜਿਹੜਾ ਫ਼ਿਲਮਾਂਕਣ ਖੇਤਰ ਵਿੱਚ ਨਿੱਤ-ਨਵੀਆਂ ਸੰਦਲੀ ਪੈੜ੍ਹਾਂ ਪਾ ਰਿਹੈ, ਪੰਜਾਬੀ ਇੰਡਸਟਰੀ ਦਾ ਸੂਝਵਾਨ ਨਿਰਮਾਤਾ - ਸੁੱਖ ਮਹਿਰੋਕ
ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਧਨਤੋੜੀ ਦੇ ਵਸਨੀਕ ਸੁਖਵਿੰਦਰ ਸਿੰਘ ਦੇ ਟੀਚੇ ਅਤੇ ਸੁਪਨੇ ਬਚਪਨ ਤੋਂ ਹੀ ਬਹੁਤ ਵੱਡੇ ਹਨ। ਉਹ ਸੁੱਖ ਮਹਿਰੋਕ ਦੇ ਨਾਮ ਨਾਲ਼ ਇੱਕ ਕਾਮਯਾਬ ਨਿਰਮਾਤਾ ਵਜੋਂ ਪੰਜਾਬੀ ਸੰਗੀਤ ਅਤੇ ਫ਼ਿਲਮ ਜਗਤ ਵਿੱਚ ਆਪਣਾ ਨਾਮ ਬਣਾ ਚੁੱਕਾ ਹੈ। ਉਸ ਦਾ ਕਹਿਣਾ ‘ਕਿ ਉਹ ਚਾਹੁੰਦਾ ਹੈ ਕਿ ਮੈਂ ਜੋ ਵੀ ਕੰਮ ਕਰਾਂ, ਉਹ ਦੂਜਿਆਂ ਤੋਂ ਕੁਝ ਵੱਖਰਾ ਹੀ ਹੋਵੇ ਅਤੇ ਲੋਕ ਉਸ ਦੇ ਕੰਮ ਦੀ ਸ਼ਲਾਘਾ ਕਰਨ’। ਸੁੱਖ ਮਹਿਰੋਕ ਨੂੰ ਪੰਜਾਬੀ ਸੰਗੀਤ ਵਿੱਚ ਬਚਪਨ ਤੋਂ ਹੀ ਬਹੁਤ ਦਿਲਚਸਪੀ ਹੈ ਅਤੇ ਪੰਜਾਬੀ ਸੰਗੀਤ ਅਤੇ ਫ਼ਿਲਮਾਂ ਦਾ ਉਸ ਉਪਰ ਡੂੰਘਾ ਪ੍ਰਭਾਵ ਹੈ। ਉਹ ਸੰਗੀਤ ਦਾ ਬਹੁਤ ਚੰਗਾ ਸਰੋਤਾ ਅਤੇ ਫ਼ਿਲਮਾਂ ਦਾ ਚੰਗਾ ਦਰਸ਼ਕ ਹੈ। ਇਹੀ ਵਜ੍ਹਾ ਹੈ ਕਿ ਉਹ ਇਸ ਖੇਤਰ ਵਿੱਚ ਆਪਣਾ ਕੈਰੀਅਰ ਬਣਾ ਚੁੱਕਾ ਹੈ ਅਤੇ ਹੁਣ ਇਸ ਖੇਤਰ ਵਿੱਚ ਅਨੇਕਾਂ ਛੁਪੀਆਂ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਲਈ ਮੱਦਦਗਾਰ ਸਾਬਿਤ ਹੋ ਰਿਹਾ ਹੈ। ਸੁੱਖ ਮਹਿਰੋਕ ਇੱਕ ਭਾਵੁਕ ਇਨਸਾਨ ਹੈ ਅਤੇ ਹਮੇਸ਼ਾ ਹੀ ਪ੍ਰਤਿਭਾਸ਼ਾਲੀ ਕਲਾਕਾਰਾਂ ਅਤੇ ਗਾਇਕਾਂ ਦੀ ਭਾਲ ਵਿੱਚ ਰਹਿੰਦਾ ਹੈ।
ਨਿਰਮਾਤਾ ਸੁੱਖ ਮਹਿਰੋਕ ਦੀ ਮਿਹਨਤ ਲੋਕਾਂ ਸਾਹਮਣੇ ਉਸ ਸਮੇਂ ਸਾਬਤ ਹੋਈ, ਜਦੋਂ ਉਸਦੇ ਪ੍ਰੋਡਿਊਸ ਕੀਤੇ ਪ੍ਰੋਜੈਕਟ ਯੂ-ਟਿਊਬ ਉੱਪਰ ਰਿਲੀਜ਼ ਹੋਏ। ਇਹਨਾਂ ਵਿੱਚ ਗਾਇਕ ਦਮਨਜੋਤ ਦਾ ਟਰੈਕ 'ਭਾਬੀ', ਅਨੀਰੁੱਧ ਸ਼ਰਮਾ ਦਾ 'ਆਖ਼ਰੀ ਸਾਹ', ਲੱਕੀ ਸਿੰਘ ਦੁਰਗਾਪੁਰੀਆ ਅਤੇ ਜੈਸਮੀਨ ਅਖ਼ਤਰ ਦਾ ਗਾਇਆ 'ਮਿੱਤਰਾਂ ਦਾ ਨਾਮ' ਅਤੇ 'ਬਦਮਾਸ਼' ਗੀਤ ਬਹੁਤ ਪਸੰਦ ਕੀਤੇ ਜਾ ਰਹੇ ਹਨ। ਇਹਨਾਂ ਤੋਂ ਇਲਾਵਾ ਉਸ ਦੁਆਰਾ ਪ੍ਰੋਡਿਊਸ ਕੀਤੀਆਂ ਲਘੂ ਫ਼ਿਲਮਾਂ ਵਿੱਚ 'ਟੱਲੀ' ਅਤੇ 'ਪ੍ਰਾਹੁਣਾ' ਦੇ ਨਾਂ ਪ੍ਰਮੁੱਖ ਹਨ। ਅਭਿਨੇਤਾ ਗੈਵੀ ਚਾਹਲ ਦੁਆਰਾ ਅਭਿਨੀਤ 'ਚਿਕਨ ਬਰਿਆਨੀ' ਉਹਨਾਂ ਦੀ ਨਵੀਂ ਹਿੰਦੀ ਲਘੂ ਫ਼ਿਲਮ ਹੈ, ਜੋ ਪਿਛਲੇ ਸਾਲ ਹੀ ਰਿਲੀਜ਼ ਹੋਈ ਹੈ। ਸੁੱਖ ਮਹਿਰੋਕ ਦੁਆਰਾ ਸਹਿ ਨਿਰਮਾਤਾ ਦੇ ਤੌਰ 'ਤੇ ਪੰਜਾਬੀ ਫ਼ੀਚਰ ਫ਼ਿਲਮ 'ਅਕਤੂਬਰ 1984' ਵੀ ਉਸਦੇ ਕੈਰੀਅਰ ਨੂੰ ਚਾਰ ਚੰਨ ਲਾਉਣ ਵਿੱਚ ਸਹਾਈ ਹੋਈ ਹੈ। ਹੁਣੇ ਜਿਹੇ ਉਹਨਾਂ ਦੁਆਰਾ ਪ੍ਰੋਡਿਊਸ ਕੀਤਾ ਗਿਆ ਟਰੈਕ 'ਨਿੱਕੀ ਨਿੱਕੀ ਗੱਲ' ਪ੍ਰੀਤ ਗੁਰਪ੍ਰੀਤ ਦੀ ਆਵਾਜ਼ ਵਿੱਚ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
ਆਸ ਹੈ ਕਿ ਉਹ ਕੁਝ ਵਿਸ਼ੇਸ਼ ਪ੍ਰੋਜੈਕਟ ਜਲਦੀ ਹੀ ਦਰਸ਼ਕਾਂ ਦੀ ਝੋਲੀ ਪਾਏਗਾ। ਇਸ ਸਮੇਂ ਸੁੱਖ ਮਹਿਰੋਕ ਫੋਕ ਇੰਟਰਟੇਨਮੈਂਟ ਸਟੂਡੀਓ ਦੀ ਟੀਮ ਨਾਲ਼ ਮਿਲ ਕੇ ਇੱਕ ਪੰਜਾਬੀ ਫ਼ੀਚਰ ਫ਼ਿਲਮ ਦਾ ਨਿਰਮਾਣ ਕਰ ਰਿਹਾ ਹੈ, ਜਿਸ ਤੋਂ ਪੂਰੀ ਟੀਮ ਨੂੰ ਬਹੁਤ ਆਸਾਂ ਹਨ। ਸ਼ਾਲਾ! ਨਿਰਮਾਤਾ ਸੁੱਖ ਮਹਿਰੋਕ ਦੀ ਮਿਹਨਤ ਨੂੰ ਖੂਬ ਫ਼ਲ ਲੱਗੇ, ਹਰ ਦਿਲ ਤੇ ਰਾਜ ਕਰਨ ਅਤੇ ਸਾਰੀ ਦੁਨੀਆ ‘ਤੇ ਉਹਨਾਂ ਦਾ ਨਾਮ ਹੋਵੇ।

Have something to say? Post your comment

More Article News

ਕਰੋਨਾ ਤੋਂ ਬਚਣਾ ਹੈ ਤਾਂ ਸਮਝੋ/ਪ੍ਰਭਜੋਤ ਕੌਰ ਢਿੱਲੋਂ ਮੁਹਾਲੀ "ਲਾਕ-ਡਾਊਨ ਦੀ ਉਲੰਘਣਾ ਕਰਨ ਤੇ ਵੱਖ ਵੱਖ ਦੇਸ਼ਾਂ ਚ' ਵਿਭਿੰਨ ਸਜ਼ਾਵਾਂ ਅਤੇ ਜੁਰਮਾਨੇ ! "/ਮੁਹੰਮਦ ਅੱਬਾਸ ਧਾਲੀਵਾਲ ਪੰਜਾਬੀ ਸਾਹਿਤ ਦਾ ਸਮੁੰਦਰ ਆਪਣੇ ਅੰਦਰ ਸਮੋਈ ਬੈਠੀ ਹੈ.ਵੀਰਪਾਲ ਕੌਰ ਭੱਠਲ ਪੰਜਾਬੀਓ ਸੰਭਲੋ/ਨਿਰਮਲ ਕੌਰ ਕੋਟਲਾ ਅੰਮ੍ਰਿਤਸਰ ਹੋਮਿਓਪੈਥਿਕ ਦਵਾਈ ਦੀ ਖੋਜ ਦੁਨੀਆਂ ਦੇ ਮਸੀਹਾ ਵਜੋ ਜਾਣੇ ਜਾਂਦੇ ਡਾਕਟਰ ਸੈਮਿਉਲ ਹੈਨੇਮਨ ਨੇ ਕੀਤੀ/ਡਾ. ਅਮੀਤਾ ਨੁਕਸਾਨ ਕਰ ਸੱਕਦੇ ਹਨ ਇੰਮਿਊਨਿਟੀ ਬੂਸਟਰ ਸਪਲੀਮੇਂਟਸ ਕੋਰੋਨਾ ਵਾਇਰਸ ਵਿਚ ਅਹਿਸਾਸ/ਸੁਖਚੈਨ ਸਿੰਘ,ਠੱਠੀ ਭਾਈ, ਕਰੋਨਾ,ਲਾਕਡਾਊਨ ਅਤੇ ਕਰਫਿਊ / ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਵਿਗਿਆਨਕ ਰੁਚੀ ਨੂੰ ਵਿਕਸਤ ਕਰਨ ਦੀ ਜ਼ਰੂਰਤ/ਨਵਨੀਤ ਅਨਾਇਤਪੁਰੀ ਵਰਤਮਾਨ ਦੀ ਮਹਾਂਮਾਰੀ ਦੇ ਦੌਰ ਚ ਕਿੱਥੇ ਜਾ ਛੁਪੇ ਲੋਕਾਂ ਦੇ ਉਜਲੇ ਭਵਿੱਖ ਦਾ ਦਮ ਭਰਨ ਵਾਲੇ ਲੋਕ ਨੁਮਾਇੰਦੇ
-
-
-