News

ਡੀਜੀਪੀ ਗੁਪਤਾ ਸਿੱਖ ਮੁਸਲਮਾਨਾ ਵਿੱਚ “ਕਰਤਾਰਪੁਰ ਸ਼ਾਂਤੀ ਦੇ ਲਾਂਘੇ” ਨੂੰ ਰੋਕਣ ਲਈ ਦਹਿਸ਼ਤ ਦਾ ਮਹੌਲ ਬਣਾ ਰਿਹਾ ਹੈ - ਸਿੱਖ ਮੁਸਲਿਮ ਫਰੈਡਸਿੱਪ ਐਸੋਸੀਏਸਨ

February 22, 2020 11:42 PM

ਡੀਜੀਪੀ ਗੁਪਤਾ ਸਿੱਖ ਮੁਸਲਮਾਨਾ ਵਿੱਚ “ਕਰਤਾਰਪੁਰ ਸ਼ਾਂਤੀ ਦੇ ਲਾਂਘੇ” ਨੂੰ ਰੋਕਣ ਲਈ ਦਹਿਸ਼ਤ ਦਾ ਮਹੌਲ ਬਣਾ ਰਿਹਾ ਹੈ - ਸਿੱਖ ਮੁਸਲਿਮ ਫਰੈਡਸਿੱਪ ਐਸੋਸੀਏਸਨ

ਲੰਡਨ - ਪੰਜਾਬ ਪੁਲਸ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਅਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਬਾਰੇ ਦਿੱਤੇ ਗਏ ਵਿਵਾਦਪੂਰਣ ਬਿਆਨ 'ਤੇ ਸਖਤ ਪ੍ਰਤੀਕਰਮ ਦਿੰਦਿਆਂ ਸਿੱਖ ਮੁਸਲਿਮ ਫਰੈਡਸਿੱਪ ਐਸੋਸੀਏਸਨ ਜਥੇਬੰਦੀ ਵੱਲੋਂ ਡੀਜੀਪੀ ਦਿਨਕਰ ਗੁਪਤਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ।

ਸਿੱਖ ਮੁਸਲਿਮ ਫਰੈਡਸਿੱਪ ਐਸੋਸੀਏਸਨ ਜਥੇਬੰਦੀ ਦੇ ਕਨਵੀਨਰ ਸਰਬਜੀਤ ਸਿੰਘ ਬਨੂੜ , ਜਨਰਲ ਸਕੱਤਰ ਮਲਿਕ ਇਫਤਹਾਰ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸ਼ਾਂਤੀ ਲਾਂਘਾ ਖੋਲ ਕੇ ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਦੇ ਦਿਲ ਜਿੱਤ ਲਏ ਹਨ ਪੰਰਤੂ ਆਰ ਐਸ਼ ਐਸ਼ ਦਾ ਪਿਆਦੇ ਡੀਜੀਪੀ ਦਿਨਕਰ ਗੁਪਤਾ ਤੇ ਹੋਰ ਭਾਰਤੀ ਅਖੌਤੀ ਆਗੂ ਸ਼ਾਂਤੀ ਦੇ ਲਾਂਘੇ ਕਰਤਾਰਪੁਰ ਸਾਹਿਬ ਬਾਰੇ ਗਲਤਬਿਆਨਬਾਜ਼ੀ ਕਰਨ ਤੋਂ ਬਾਜ ਆਉਣ। ਦੋਵੇਂ ਆਗੂਆਂ ਨੇ ਕਿਹਾ ਕਿ ਦਿਨਕਰ ਗੁਪਤਾ ਨੇ ਸ਼ੁਰਕਵਾਰ ਨੂੰ ਇਕ ਸਮਾਗਮ ਵਿਚ ਬੋਲਦਿਆਂ ਕਿਹਾ ਸੀ ਕਿ ਸਵੇਰੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲਾ ਸਿੱਖ ਸ਼ਾਮ ਨੂੰ ਵਾਪਸ ਪਰਤਣ ਤਕ ਅੱਤਵਾਦੀ ਬਣ ਸਕਦਾ ਹੈ ਦੇ ਘਟਿਆ ਬੋਲ ਬੋਲਕੇ ਸਮੁੱਚੀ ਦੁਨੀਆ ਵਿੱਚ ਵਸਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਦਿੱਤੇ ਤੇ ਅਜਿਹੇ ਨਾਂ ਸਮਝੀ ਬਿਆਨ ਕਾਰਨ ਵਿਦੇਸ਼ੀ ਸਿੱਖ ਮੁਸਲਮਾਨਾ ਨੇ ਭਾਰਤ ਤੇ ਪੰਜਾਬ ਸਰਕਾਰਾਂ ਖ਼ਿਲਾਫ਼ ਭਾਰੀ ਰੋਸ ਪਾਇਆ ਗਿਆ।

ਡੀਜੀਪੀ ਦਿਨਕਰ ਗੁਪਤਾ ਦਾ ਇਹ ਬਿਆਨ ਸਿੱਖਾਂ ਦੇ ਧਾਰਮਕ ਸਥਾਨਾਂ ਨੂੰ ਅੱਤਵਾਦੀ ਅੱਡੇ ਕਰਾਰ ਦੇਣ ਵਾਲਾ ਹੈ ਤੇ ਇਹ ਸਿੱਖਾਂ ਨੂੰ ਦੁਨੀਆ ਵਿਚ ਬਦਨਾਮ ਕਰਨ ਦੀ ਕਿਸੇ ਵੱਡੀ ਸਾਜਸ਼ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਸਿੱਖ ਵਿਰੋਧੀ ਭਾਵਨਾਵਾਂ ਨਾਲ ਭਰੇ ਹੋਏ ਹਨ ਤੇ ਅਜਿਹੇ ਬੰਦੇ ਦਾ ਪੁਲਸ ਮੁਖੀ ਅਹੁਦੇ 'ਤੇ ਬਣੇ ਰਹਿਣਾ ਬਹੁਤ ਖਤਰਨਾਕ ਹੈ।

ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਡੀਜੀਪੀ ਅਜਿਹੇ ਦਹਿਸ਼ਤ ਭਰੇ ਮਹੌਲ ਬਣਾ ਕੇ ਨੌਜਵਾਨਾਂ ਵੱਲੋਂ ਆਨ ਲਾਈਨ ਭਰੇ ਜਾ ਰਹੇ ਫ਼ਾਰਮਾਂ ਕਰਨ ਬੁਖਲਾਟ ਵਿੱਚ ਆ ਕੇ ਉਂਨਾਂ ਨੂੰ ਰੋਕਣ ਦਾ ਇਕ ਤੀਰ ਚਲਾਇਆ ਗਿਆ ਹੈ ਤਾਂ ਜੋ ਸਿੱਖ ਜਵਾਨੀ ਆਪਣੇ ਵਿਰਸੇ ਤੇ ਹਿੰਦੂ ਅੱਤਵਾਦ ਦੇ ਬ੍ਰਾਹਮਣਵਾਦੀ ਸੋਚ ਵਿੱਚ ਘਿਰ ਕੇ ਗੁਲਾਮ ਬਣੀ ਰਹੇ ਤੇ ਬਾਣੀ ਬਾਣੇ ਤੋਂ ਬਹੁਤ ਦੂਰ ਚੱਲੀ ਜਾਵੇ।
ਜਥੇਬੰਦੀ ਦੇ ਕਨਵੀਨਰ ਸਰਬਜੀਤ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਡੀਜੀਪੀ ਖ਼ਿਲਾਫ਼ ਯੋਗ ਕਾਰਵਾਈ ਦੀ ਮੰਗ ਕੀਤੀ।

Have something to say? Post your comment

More News News

ਬਿਜਨਸ ਕੋਰਸਪੋਨਡੈਂਟ ਘਰ-ਘਰ ਜਾ ਕੇ ਕਰਵਾ ਰਹੇ ਨੇ ਸੇਵਾਵਾਂ ਮੁਹੱਈਆ ਵਿਸਾਖੀ: ਖਾਲਸੇ ਦਾ ਜਨਮ ਦਿਨ ਹਾਜ਼ਰੀ 'ਯੂਮ' 'ਤੇ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਅਕਾਲ-ਚਲਾਣੇ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਤੇ ਅੰਤਿਮ ਸਸਕਾਰ 'ਚ ਅੜਿੱਕਾ ਪਾਉਣ ਵਾਲਿਆਂ ਦੀ ਨਿਖੇਧੀ ਨਿਊਜ਼ੀਲੈਂਡ 'ਚ ਕੋਰੋਨਾਵਾਇਰਸ ਦੇ 54 ਨਵੇਂ ਕੇਸ, ਕੁੱਲ ਗਿਣਤੀ 1160 ਹੋਈ-12 ਹਸਪਤਾਲ 'ਚ ਫ਼ਿਲਮੀ ਅਦਾਕਾਰਾ ਅਤੇ ਲੇਖਕ ਪੈਟ੍ਰਸੀਆ ਬੋਸਵਰਥ ਦੀ 86 ਸਾਲ ਦੀ ਉਮਰ ਵਿੱਚ ਕੋਰੋਨਵਾਇਰਸ ਨਾਲ ਮੌਤ ਆਇਰਲੈਂਡ ਦੇ ਪ੍ਧਾਨ ਮੰਤਰੀ ਹਫ਼ਤੇ ਵਿੱਚ ਇੱਕ ਦਿਨ ਡਾਕਟਰ ਦੇ ਤੌਰ ਤੇ ਕੰਮ ਕਰਨਗੇ । ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਕਰੋਨਾ ਵਾਇਰਸ ਦਾ ਟਾਕਰਾ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਅਤੇ ਦਿੱਲੀ ਵਾਂਗ ਮਿਆਰੀ ਸਰਕਾਰੀ ਹਸਪਤਾਲ ਬਨਾਉਣ ਦੀ ਮੰਗ ਨਿਊਜ਼ੀਲੈਂਡ ਦੀਆਂ 700 ਐਂਬੂਲੈਂਸਾਂ ਨੂੰ ਇਕ ਮਹੀਨਾ ਫ੍ਰੀ ਗੈਸ ਪੁਲਿਸ ਵੱਲੋਂ ਸਖਤੀ ਨਾਲ ਆਦੇਸ਼ ਦਿਤੇ ਕਿ ਨਾਕੇ ਤੇ ਸੇਵਾ ਨਿਭਾ ਰਹੇ ਸੇਵਾਦਾਰ ਨਾ ਕਰਨ ਕੋਈ ਨਸਾ ਕਰੋਨਾ, ਮੋਦੀ, ਤੇ ਮੋਦੀ ਦੀ ਸਿਆਸਤ : ਗਜਿੰਦਰ ਸਿੰਘ ਦਲ ਖਾਲਸਾ
-
-
-