News

ਸਿਰਸਾ, ਜੀਕੇ ਅਤੇ ਸਰਨਾ ਨੇ ਪੰਜਾਬ ਦੇ ਡੀ ਜੀ ਪੀ ਦਾ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਬਿਆਨ ਦਾ ਕੀਤਾ ਸਖਤ ਵਿਰੋਧ

February 23, 2020 06:02 PM

ਸਿਰਸਾ, ਜੀਕੇ ਅਤੇ ਸਰਨਾ ਨੇ ਪੰਜਾਬ ਦੇ ਡੀ ਜੀ ਪੀ ਦਾ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਬਿਆਨ ਦਾ ਕੀਤਾ ਸਖਤ ਵਿਰੋਧ

ਨਵੀਂ ਦਿੱਲੀ, 23 ਫਰਵਰੀ (ਮਨਪ੍ਰੀਤ ਸਿੰਘ ਖਾਲਸਾ) : ਮਨਜੀਤ ਸਿੰਘ ਜੀਕੇ, ਮਨਜਿੰਦਰ ਸਿੰਘ ਸਿਰਸਾ ਅਤੇ ਸਰਨਾ ਭਰਾਵਾਂ ਨੇ ਅੱਜ ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਦਿੱਤੇ ਬਿਆਨ 'ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਅਤੇ ਕਿਹਾ ਕਿ ਇਹ ਲਾਂਘੇ ਨੂੰ ਬੰਦ ਕਰਾਉਣ ਦੇ ਟੀਚੇ ਵਾਲੀ ਸਿੱਖਾਂ ਡੂੰਘੀ ਸਾਜ਼ਿਸ਼ ਸਾਜ਼ਿਸ਼ ਹੈ।

ਇਥੇ ਜਾਰੀ ਸਖ਼ਤ ਸ਼ਬਦਾਂ ਵਾਲੇ ਬਿਆਨ ਵਿਚ ਕਿਹਾ ਗਿਅਾ ਕਿ ੲਿਹ ਜਾਣਬੂਝ ਕਰਤਾਰ ਪੁਰ ਸਾਹਿਬ ਦਾ ਰਾਹ ਬੰਦ ਕਰਵਾਣ ਅਤੇ ਕਿਸੇ ਕਿਸਮ ਦੇ ਹਮਲੇ ਨੂੰ ਪ੍ਰੇਰਿਤ ਕਰਕੇ ਸਿੱਖਾਂ ਦੇ ਗਲੇ ਮਢਣ ਵਾਲੀ ਗਲ ਹੈ ।
ਸਿਖਾਂ ਤੇ ਇਹਨਾਂ ਨਾਲ ਜੁੜੇ ਪਵਿੱਤਰ ਧਾਰਮਿਕ ਅਸਥਾਨਾਂ ਨੂੰ ਕਿਸੇ ਸਾਜਿਸ਼ ਤਹਿਤ ਬਦਨਾਮ ਕਰਨ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਜਿਸ ਨੂੰ ਸਿਖ ਕੌਮ ਕਿਸੇ ਵੀ ਕੀਮਤ ਤੇ ਨੇਪਰੇ ਨਹੀ ਚੜਣ ਦੇਵੇਗੀ ।
ਉਹਨਾਂ ਕਿਹਾ ਕਿ ਪੰਜਾਬ ਦੇ ਡੀ ਜੀ ਪੀ ਦਾਅਵਾ ਕਰ ਰਹੇ ਹਨ ਕਿ ਜਿਹੜਾ ਵੀ ਲਾਂਘੇ ਰਾਹੀਂ ਸਵੇਰ ਨੂੰ ਜਾਵੇਗਾ, ਉਹ ਸ਼ਾਮ ਨੂੰ ਅਤਿਵਾਦੀ ਬਣ ਕੇ ਪਰਤੇਗਾ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਹ ਵੱਖਵਾਦ ਨਾਲ ਗ੍ਰਸਤ ਝਾਰਖੰਡ, ਆਸਾਮ ਤੇ ਹੋਰ ਰਾਜਾਂ ਜਿਹਨਾਂ ਵਿਚ ਨਕਸਲਵਾਦੀਆਂ ਦੀ ਸਮੱਸਿਆ ਬਰਕਰਾਰ ਹੈ, ਵਿਚ ਜਾਣ ਵਾਲੇ ਲੋਕਾਂ ਬਾਰੇ ਕੀ ਸੋਚਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਡੀ ਜੀ ਪੀ ਦਾਅਵਾ ਕਰ ਰਹੇ ਹਨ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ 6 ਘੰਟਿਆਂ ਵਿਚ ਬੰਬ ਬਣਾਉਣਾ ਸਿੱਖ ਕੇ ਪਰਤ ਆਉਂਦੇ ਹਨ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਝਾਰਖੰਡ ਤੇ ਹੋਰ ਰਾਜਾਂ ਵਿਚਲੇ ਨਕਸਲਵਾਦੀਆਂ ਪ੍ਰਤੀ ਕੀ ਸੋਚ ਰੱਖਦੇ ਹਨ ?
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਕੋਲੋਂ ਤੁਰੰਤ ਮੁਆਫੀ ਦੀ ਮੰਗ ਕੀਤੀ ਤੇ ਇਸ ਅਫਸਰ ਖਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਵੀ ਮੰਗ ਕੀਤੀ ।

Have something to say? Post your comment

More News News

ਬਿਜਨਸ ਕੋਰਸਪੋਨਡੈਂਟ ਘਰ-ਘਰ ਜਾ ਕੇ ਕਰਵਾ ਰਹੇ ਨੇ ਸੇਵਾਵਾਂ ਮੁਹੱਈਆ ਵਿਸਾਖੀ: ਖਾਲਸੇ ਦਾ ਜਨਮ ਦਿਨ ਹਾਜ਼ਰੀ 'ਯੂਮ' 'ਤੇ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਅਕਾਲ-ਚਲਾਣੇ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਤੇ ਅੰਤਿਮ ਸਸਕਾਰ 'ਚ ਅੜਿੱਕਾ ਪਾਉਣ ਵਾਲਿਆਂ ਦੀ ਨਿਖੇਧੀ ਨਿਊਜ਼ੀਲੈਂਡ 'ਚ ਕੋਰੋਨਾਵਾਇਰਸ ਦੇ 54 ਨਵੇਂ ਕੇਸ, ਕੁੱਲ ਗਿਣਤੀ 1160 ਹੋਈ-12 ਹਸਪਤਾਲ 'ਚ ਫ਼ਿਲਮੀ ਅਦਾਕਾਰਾ ਅਤੇ ਲੇਖਕ ਪੈਟ੍ਰਸੀਆ ਬੋਸਵਰਥ ਦੀ 86 ਸਾਲ ਦੀ ਉਮਰ ਵਿੱਚ ਕੋਰੋਨਵਾਇਰਸ ਨਾਲ ਮੌਤ ਆਇਰਲੈਂਡ ਦੇ ਪ੍ਧਾਨ ਮੰਤਰੀ ਹਫ਼ਤੇ ਵਿੱਚ ਇੱਕ ਦਿਨ ਡਾਕਟਰ ਦੇ ਤੌਰ ਤੇ ਕੰਮ ਕਰਨਗੇ । ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਕਰੋਨਾ ਵਾਇਰਸ ਦਾ ਟਾਕਰਾ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਅਤੇ ਦਿੱਲੀ ਵਾਂਗ ਮਿਆਰੀ ਸਰਕਾਰੀ ਹਸਪਤਾਲ ਬਨਾਉਣ ਦੀ ਮੰਗ ਨਿਊਜ਼ੀਲੈਂਡ ਦੀਆਂ 700 ਐਂਬੂਲੈਂਸਾਂ ਨੂੰ ਇਕ ਮਹੀਨਾ ਫ੍ਰੀ ਗੈਸ ਪੁਲਿਸ ਵੱਲੋਂ ਸਖਤੀ ਨਾਲ ਆਦੇਸ਼ ਦਿਤੇ ਕਿ ਨਾਕੇ ਤੇ ਸੇਵਾ ਨਿਭਾ ਰਹੇ ਸੇਵਾਦਾਰ ਨਾ ਕਰਨ ਕੋਈ ਨਸਾ ਕਰੋਨਾ, ਮੋਦੀ, ਤੇ ਮੋਦੀ ਦੀ ਸਿਆਸਤ : ਗਜਿੰਦਰ ਸਿੰਘ ਦਲ ਖਾਲਸਾ
-
-
-