Thursday, April 02, 2020
FOLLOW US ON

News

ਅਸੀਂ ਆਜ਼ਾਦੀ ਪਸੰਦ ਹਾਂ, ਅਤਿਵਾਦੀ ਨਹੀਂ: ਗਾਜਿੰਦਰ ਸਿੰਘ ਦਲ ਖਾਲਸਾ

February 23, 2020 06:03 PM

ਅਸੀਂ ਆਜ਼ਾਦੀ ਪਸੰਦ ਹਾਂ, ਅਤਿਵਾਦੀ ਨਹੀਂ: ਗਾਜਿੰਦਰ ਸਿੰਘ ਦਲ ਖਾਲਸਾ

ਸਿੱਖਾਂ ਨੂੰ ਹਥਿਆਰਾਂ ਦੀ ਟਰੇਨਿੰਗ ਲੈਣ ਲਈ ਪਾਕਿਸਤਾਨ ਜਾਣ ਦੀ ਲੋੜ੍ਹ ਨਹੀਂ , ਹਥਿਆਰ ਤਾਂ ਸਿੱਖਾਂ ਦੀ ਜ਼ਿੰਦਗੀ ਦਾ ਹਿੱਸਾ ਹਨ

ਨਵੀਂ ਦਿੱਲੀ 22 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਜਲਾਵਤਨੀ ਕਟ ਰਹੇ ਦਲ ਖਾਲਸਾ ਦੇ ਅਾਗੂ ਭਾੲੀ ਗਜਿੰਦਰ ਸਿੰਘ ਨੇ ਕਿਹਾ ਕਿ ਦਿਨਕਰ ਗੁਪਤਾ ਦਾ ਬਿਆਨ ਸਿੱਖਾਂ ਪ੍ਰਤੀ ਮੰਦ ਭਾਵਨਾਂ ਦਾ ਮੁਜ਼ਾਹਰਾ ਕਰਨ ਵਾਲਾ ਹੈ, ਤੇ ਅਸੀਂ ਇਸ ਦੀ ਸਖੱਤ ਨਿੰਦਾ ਕਰਦੇ ਹਾਂ ।

ੳੁਨਹਾਂ ਕਿਹਾ ਕਿ ਸਿੱਖਾਂ ਨੂੰ ਹਥਿਆਰਾਂ ਦੀ ਟਰੇਨਿੰਗ ਲੈਣ ਲਈ ਪਾਕਿਸਤਾਨ ਜਾਣ ਦੀ ਲੋੜ੍ਹ ਨਹੀਂ ਹੁੰਦੀ, ਹਥਿਆਰ ਤਾਂ ਸਿੱਖਾਂ ਦੀ ਜ਼ਿੰਦਗੀ ਦਾ ਹਿੱਸਾ ਹੁੰਦੇ ਹਨ ।

ਸਿੱਖਾਂ ਨੂੰ ਹਥਿਆਰ ਚੁੱਕਣ ਲਈ ਭਾਰਤੀ ਹਾਕਮਾਂ ਦੀਆਂ ਜ਼ਿਆਦਤੀਆਂ ਨੇ ਮਜਬੂਰ ਕੀਤਾ ਸੀ/ਹੈ, ਪਾਕਿਸਤਾਨ ਨੇ ਸੱਦਾ ਨਹੀਂ ਸੀ ਦਿੱਤਾ ।

ਭਾਰਤੀ ਹਾਕਮ ਆਪਣੀਆਂ ਜ਼ਿਆਦਤੀਆਂ ਨੂੰ ਪਾਕਿਸਤਾਨ ਉਤੇ ਇਲਜ਼ਾਮਾਂ ਦੇ ਪਿੱਛੇ ਛੁਪਾਉਣ ਦੀ ਸ਼ੁਰੂ ਤੋਂ ਨਾਕਾਮ ਕੋਸ਼ਿਸ਼ ਕਰਦੇ ਆ ਰਹੇ ਹਨ ।

ਜਦੋਂ ਅਸੀਂ ਹਥਿਆਰ ਚੁੱਕੇ ਸਨ, ਤਾਂ ਪਾਕਿਸਤਾਨ ਦੀ ਮਿੱਟੀ ਨੂੰ ਛੂਹ ਕੇ ਵੀ ਨਹੀਂ ਸੀ ਦੇਖਿਆ ਹੋਇਆ ।

ਅਸੀਂ ਆਜ਼ਾਦੀ ਪਸੰਦ ਹਾਂ, ਅਤਿਵਾਦੀ ਨਹੀਂ ।

ਜਦੋਂ ਭਾਰਤੀ ਹਾਕਮਾਂ ਨੂੰ ਇਹ ਗੱਲ ਸਮਝ ਆ ਜਾਵੇਗੀ, ਉਦੋਂ ਉਹਨਾਂ ਨੂੰ ਪਾਕਿਸਤਾਨ ਉਤੇ ਇਲਜ਼ਾਮ ਲਗਾਉਣ ਦੀ ਲੋੜ੍ਹ ਨਹੀਂ ਰਹਿ ਜਾਵੇਗੀ ।

ਇਸ ਖਿੱਤੇ ਵਿੱਚ ਅਤਿਵਾਦ ਦਾ ਜਨਮ ਦਾਤਾ ਭਾਰਤ ਹੈ, ਭਾਰਤ ਦੀਆਂ ਜ਼ਿਆਦਤੀਆਂ ਹਨ । ਆਜ਼ਾਦੀ ਪਸੰਦ ਕੌਮਾਂ ਨਾਲ ਜ਼ਿਆਦਤੀਆਂ ਅਤੇ ਛੋਟੇ ਗਵਾਂਢੀ ਮੁਲਕਾਂ ਦੇ ਮਾਮਲਿਆਂ ਵਿੱਚ ਦਖੱਲ ਅੰਦਾਜ਼ੀਆਂ ਨੇ ਇਸ ਖਿੱਤੇ ਦੇ ਮਾਹੋਲ ਨੂੰ ਖਰਾਬ ਕੀਤਾ ਹੈ, ਤੇ ਅੱਜ ਉਸ ਦੀਆਂ ਜ਼ਿਆਦਤੀਆਂ ਉਸ ਨੂੰ ਡਰਾ ਰਹੀਆਂ ਹਨ ।

Have something to say? Post your comment

More News News

ਕਰੋਨਾ ਵਾਇਰਸ ਦੀ ਲਾ ਇਲਾਜ ਬਿਮਾਰੀ ਨੂੰ ਰੋਕਣ ਲਈ ਇੰਗਲੈਂਡ ਦੇ ਸਲੋਹ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਗੁਰੂ ਮਾਨਿਓ ਗ੍ਰੰਥ ਸਾਹਿਬ ਨੇ ਲੋਕਲ ਕਾਉਂਸਲ ਨੂੰ ਗੁਰਦੁਆਰਾ ਸਾਹਿਬ ਹਸਪਤਾਲ ਵਾਸਤੇ ਵਰਤਣ ਲਈ ਕਿਹਾ ਨੀਦਰਲੈਂਡ ਡਾਕਟਰੀ ਦੇਖਭਾਲ ਲਈ ਐਮਰਜੈਂਸੀ ਫੰਡ ਲਈ 1 ਬਿਲੀਅਨ ਯੂਰੋ ਯੂਰਪ ਯੂਨੀਅਨ ਨੂੰ ਦੇਣ ਲਈ ਤਿਆਰ । ਜਸਟਿਨ ਟਰੂਡੋ ਨੇ ਸਿੱਖਾਂ ਵੱਲੋਂ ਨਿਭਾਈਆਂ ਜਾ ਰਹੀਆਂ ਮਹਾਨ ਮਾਨਵਵਾਦੀ ਸੇਵਾਵਾਂ ਦੀ ਕੀਤੀ ਭਰਪੂਰ ਪ੍ਰਸ਼ੰਸਾ --ਡਾ. ਗੁਰਵਿੰਦਰ ਸਿੰਘ ਕਰੋਨਾ ਵਾਇਰਸ ਨੇ ਮਚਾਈ ਤਵਾਹੀ ਕਰੋਨਾ ਵਾਇਰਸ ਨੇ ਮਚਾਈ ਤਵਾਹੀ ਕੋੋਰੋੋਨਾ ਵਾਇਰਸ ਨੂੰ ਰੋੋਕਣ ਲਈ ਹਰ ਪਿੰਡ/ਵਾਰਡ ਨੂੰ ਠੀਕਰੀ ਪਹਿਰੇ ਰਾਹੀ ਕੀਤਾ ਸੀਲ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਮਾਜ ਸੇਵੀ ਕਲੱਬਾਂ ਵੱਲੋਂ ਲੋੜਵੰਦ ਨੂੰ ਵੰਡਿਆ ਰਾਸ਼ਨ ਲੋੜਵੰਦਾਂ ਲਈ ਰਾਸ਼ਨ ਦਾ ਪੰਚਾਇਤ ਨੇ ਕੀਤਾ ਪ੍ਰਬੰਧ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਜੀਵਨ ਸਭ ਲਈ ਪ੍ਰੇਰਣਾ ਸਰੋਤ - ਧਰਮਸੋਤ A Band of Boys creates history by a live recording from home
-
-
-