Article

ਬੁੱਧ, ਸਿੱਖੀ, ਕਮਿਊਨਿਯਮ ਅਤੇ ਅੰਬੇਡਕਰਇਜਯਮ/ਇੰਜੀ. ਹਰਦੀਪ ਸਿੰਘ ਚੁੰਬਰ.

February 24, 2020 09:33 AMਬੁੱਧ, ਸਿੱਖੀ, ਕਮਿਊਨਿਯਮ ਅਤੇ ਅੰਬੇਡਕਰਇਜਯਮ/ਇੰਜੀ. ਹਰਦੀਪ ਸਿੰਘ ਚੁੰਬਰ.

ਤਥਾਗਤ ਸਿਧਾਰਥ ਗੋਤਮ ਜਿਸ ਨੂੰ ਬੁੱਧ ਵੀ ਕਿਹਾ ਜਾਂਦਾ ਹੈ ਨੇ ਵੀ 2500 ਸਾਲ ਪਹਿਲਾਂ ਬਰਾਬਰਤਾ ਦੇ ਸਿਧਾਂਤ ਦਿਤੇ ਸਨ ਜਿਸ ਨੂੰ ਮੌਰੀਆ ਵੰਸ ਰਾਜਾ ਅਸ਼ੋਕ ਨੇ ਲਾਗੂ ਕੀਤਾ ਅਤੇ ਵਿਸ਼ਵ ਵਿੱਚ ਫੈਲਾਇਆ। ਅੱਜ ਵੀ ਵਿਸ਼ਵ ਦੇ 35-35 ਵੱਡੇ ਛੋਟੇ ਦੇਸ਼ ਬੋਧੀ ਹਨ। ਚੀਨ ਵਰਗਾ ਵਿਸ਼ਾਲ ਦੇਸ਼ ਵਿਸ਼ਵ ਵਿਚ ਤਾਕਤ ਦਾ ਲੋਹਾ ਮਨਵਾ ਰਿਹਾ ਹੈ। ਇਕ ਬੰਜਰ, ਪਹਾੜੀ ਸਮੁੰਦਰ ਨਾਲ ਘਿਰੇ ਟਾਪੂ ਦੇਸ਼, ਵਿਸ਼ਵ ਯੁੱਧ ਵਿੱਚ ਤਬਾਹ ਹੋਣ ਵਾਲੇ ਜਪਾਨ ਕੋਲੋਂ ਮਹਾਨ ਕਹਾਉਣ ਵਾਲਾ ਦੇਸ਼ ਲੱਖਾਂ ਕਰੋੜ ਕਰਜਾ ਲੈ ਰਿਹਾ ਹੈ, ਟੈਕਨਾਲੋਜੀ ਲੈ ਰਿਹਾ ਹੈ। ਇਹ ਮਾਨਵ ਹਿਤ ਸਿਧਾਂਤਾ ਨੂੰ ਲਾਗੂ ਕਰਕੇ ਹੀ ਸੰਭਵ ਹੋ ਪਾਇਆ ਹੈ। ਮੌਰੀਆ ਕਾਲ ਵਿੱਚ ਭਾਰਤ ਕੋਈ ਕਰੀਬ ਡੇਢ ਸੌ ਸਾਲ ਗਣਤੰਤਰ ਰਾਜ ਬਣਿਆ ਰਿਹਾ। ਆਖਰੀ ਮੌਰੀਆ ਸ਼ਾਸ਼ਕ ਬ੍ਰੈਦਰਥ ਦਾ ਕਤਲ ਕਰ ਗਣਤੰਤਰ ਨੂੰ ਖਤਮ ਕਰ ਦਿਤਾ। ਸੁੰਗ ਕਾਲ ਸੁਰੂ ਹੋਇਆ। ਪੁਸ਼ਪ ਮਿਤਰ ਸੁੰਗ ਨੇ ਬ੍ਰਾਹਮਣੀਕਲ ਪੱਖਪਾਤੀ ਸਿਧਾਂਤਾਂ ਨੂੰ ਲਾਗੂ ਕੀਤਾ ਅਤੇ ਰਾਜਾਸ਼ਾਹੀ ਦੀ ਸਥਾਪਨਾ ਕੀਤਾ। ਜਾਤੀਗਤ ਸਮਾਜ ਨੂੰ ਪੱਕੇ ਤੌਰ ਤੇ ਸਥਾਪਤ ਕਰਨ ਲਈ ਬਹੁਤ ਹੀ ਗੰਦੇ ਮਾਨਵ ਵਿਰੋਧੀ ਕਾਨੂੰਨ ਲਾਗੂ ਕੀਤੇ।
15 ਸਦੀ ਵਿੱਚ ਸੁਰੂ ਹੋਏ ਸਿੱਖ ਧਰਮ ਦੇ ਸਾਰੇ ਹੀ ਗੁਰੂਆਂ ਨੇ ਭੇਦਭਾਵ ਮਿਟਾ ਕੇ ਸਭ ਲਈ ਇਕੋ ਸਥਾਨ ਉਤੇ ਇਕੱਠੇ ਬੈਠ ਕੇ ਸੰਗਤ ਕਰਨਾ, ਇਕੋ ਲਾਈਨ ਵਿੱਚ ਬੈਠਕੇ ਲੰਗਰ ਸ਼ਕਣਾ, ਬਨਾਉਣਾ, ਇੱਕਠਿਆ ਇਕੋ ਸਰੋਵਰ ਵਿੱਚ ਨਹਾਉਣਾ, ਇਕੋ ਹੀ ਢੰਗ ਨਾਲ ਪਾਠ (ਪੂਜਾ ਨਹੀਂ) ਕਰਨ, ਇਕੋ ਢੰਗ ਦੇ ਬਸਤਰ, ਰਹਿਣੀ ਬਹਿਣੀ, ਸਿੱਖਿਆ ਸਭ ਲਈ ਇਕੋ ਜਿਹੇ ਸਿਧਾਂਤ ਲਾਗੂ ਕੀਤੇ। ਜਾਤੀਆਂ ਵਰਣਾ ਵਿੱਚ ਵੰਡੇ ਸਮਾਜ ਨੂੰ ਗੁਰੂ ਸਾਹਿਬ ਦਾ ਮਿਸ਼ਨ ਬਹੁਤ ਵੱਡਾ ਇਨਕਲਾਬੀ ਕੰਮ ਕੀਤਾ ਸੀ। “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਦੇ ਕੇਵਲ ਪ੍ਰਵਚਨ ਹੀ ਨਹੀਂ ਦਿਤੇ ਇਸ ਸਿਧਾਂਤ ਨੂੰ ਲਾਗੂ ਵੀ ਕੀਤਾ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਵਿਖੇ ਕੇਸਗੜ੍ਹ ਸਾਹਿਬ ਵਿਖੇ 1699 ਵਿਚ ਇਕ ਓਪਨ ਏਅਰ ਦੀਵਾਨ ਦਾ ਆਯੋਜਨ ਕੀਤਾ ਗਿਆ। ਗੁਰੂ ਜੀ ਨੇ ਆਪਣੀ ਤਲਵਾਰ ਖਿੱਚੀ ਅਤੇ ਗਰਜਦੀ ਆਵਾਜ਼ ਵਿੱਚ ਕਿਹਾ, "ਮੈਨੂੰ ਇੱਕ ਸਿਰ ਚਾਹੀਦਾ ਹੈ, ਕੋਈ ਹੈ ਜੋ ਮੈਨੂੰ ਪੇਸ਼ਕਸ਼ ਕਰ ਸਕਦਾ ਹੈ?" ਇਕ ਇਕ ਕਰਕੇ ਪੰਜ ਵੱਖ ਵੱਖ ਇਲਾਕਿਆਂ ਅਤੇ ਜਾਤੀਆਂ ਦੇ ਦੂਰ ਦਰਾਡੇ ਤੋ ਆਏ ਬਹਾਦਰਾਂ ਨੇ ਗੁਰੂ ਨੂੰ ਸਿਰ ਦੇਣ ਦੀ ਪੇਸ਼ਕਸ ਕੀਤੀ ਜਿਹਨਾਂ ਨੂੰ ਅਮ੍ਰਿਤ ਸੰਚਾਰ ਕਰਾ ਕੇ ਖਾਲਸਾ ਸਾਜਿਆ ਗਿਆ।
ਉਹਨਾਂ ਦਾ ਨਾਮ ਦਯਾ ਰਾਮ ਤੋਂ ਦਇਆ ਸਿੰਘ, ਧਰਮ ਦਾਸ ਤੋਂ ਧਰਮ ਸਿੰਘ, ਮੋਹਕਮ ਚੰਦ ਤੋਂ ਮੋਹਕਮ ਸਿੰਘ, ਹਿੰਮਤ ਚੰਦ ਨੂੰ ਹਿੰਮਤ ਸਿੰਘ, ਅਤੇ ਸਾਹਿਬ ਚੰਦ ਨੂੰ ਸਾਹਿਬ ਸਿੰਘ ਰੱਖਿਆ ਗਿਆ। ਫਿਰ ਗੁਰੂ ਜੀ ਨੇ ਉਨ੍ਹਾਂ ਨੂੰ ਸਰਵ ਉੱਤਮ, ਮੁਕਤਿਆਂ, ਸ਼ੁੱਧ ਪੁਰਖ ਵਜੋਂ ਸੰਬੋਧਿਤ ਕੀਤਾ ਅਤੇ ਉਨ੍ਹਾਂ ਨੂੰ ਖਾਲਸ ਕਿਹਾ।
ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ, ਚਰਨ ਪਾਹਲ ਦਾ ਅਰੰਭ ਦਾ ਰਿਵਾਜਿਕ ਰੂਪ ਸੀ। ਲੋਕਾਂ ਨੇ ਉਹ ਪਾਣੀ ਪੀਣਾ ਸੀ ਜੋ ਗੁਰੂ ਦੇ ਪੈਰਾਂ ਜਾਂ ਪੈਰਾਂ ਨਾਲ ਛੂਹਿਆ ਜਾਂ ਧੋਤਾ ਗਿਆ ਹੁੰਦਾ ਸੀ। ਗੁਰੂ ਜੀ ਨੇ ਉਨ੍ਹਾਂ ਨੂੰ ਪੰਜ ਨਵੇਂ ਵਫ਼ਾਦਾਰ ਸਿੱਖਾਂ ਨੂੰ ਖੜੇ ਹੋਣ ਲਈ ਕਹਿ ਕੇ ਆਪਣੇ ਨਵੇਂ ਆਦੇਸ਼ (ਖੰਡੇ ਦੀ ਪਾਹੁਲ) ਦੀ ਸ਼ੁਰੂਆਤ ਕੀਤੀ। ਇਸ ਤਰ੍ਹਾਂ ਇਕੋ ਕਟੋਰੇ ਵਿਚੋਂ ਪੰਜ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਗਿਆ. ਉਸਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਖਾਲਸੇ ਦੀ ਜਾਤ-ਰਹਿਤ ਭਾਈਚਾਰੇ ਪ੍ਰਤੀ ਅਰੰਭ ਕਰਨ ਲਈ ਉਸੇ ਕਟੋਰੇ ਤੋਂ ਅੰਮ੍ਰਿਤ ਛਕਣ ਲਈ ਕਿਹਾ। ਪੰਜਾਂ ਸਿੰਘਾਂ ਨੇ ਗੁਰੂ ਦੁਆਰਾ ਇਸ ਤਰੀਕੇ ਨਾਲ ਬਪਤਿਸਮਾ ਲਿਆ ਜੋ ਫਿਰ ਉਹਨਾਂ ਨੂੰ ਪੰਜ ਪਿਆਰੇ ਕਹਿੰਦੇ ਹਨI ਇਹ ਵੀ ਇਸ ਜਾਤੀ ਰਹਿਤ ਸਮਾਜ ਦੀ ਸਥਾਪਨਾ ਕਰਨਾ ਮਕਸਦ ਸੀ। ਸਤ੍ਹਾ ਸ਼ਕਤੀ ਦਾ ਕੇਂਦਰੀ ਕਰਨ ਨੂੰ ਨਕਾਰਦੇ ਪੰਜ ਸਿੰਘਾਂ ਨੂੰ ਤਾਕਤ ਦਿਤੀ। ਪੰਚ ਪ੍ਰਧਾਨੀ ਦੇ ਸਿਧਾਂਤ ਨੂੰ ਲਾਗੂ ਕਰਨ ਦੇ ਹੁਕਮ ਦਿਤੇ। ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਗੁਰੂ ਮੰਨ ਕੇਵਲ ਉਸੇ ਤੋਂ ਸੇਧ ਲੈਣ ਦੇ ਹੁਕਮ ਦਿਤੇ।
ਗੁਰੂ ਜੀ ਨੇ ਆਪਣੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ, ਉਹ ਬੇਨਤੀ ਵਿਚ ਖੜੇ ਹੋਏ ਅਤੇ ਹੱਥ ਜੋੜ ਕੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਸ ਨੂੰ ਉਸੇ ਤਰ੍ਹਾਂ ਬਪਤਿਸਮਾ ਦਿਓ ਜਿਵੇਂ ਉਸਨੇ ਉਨ੍ਹਾਂ ਨੂੰ ਬਪਤਿਸਮਾ ਦਿੱਤਾ ਸੀ। ਉਹ ਆਪ ਉਨ੍ਹਾਂ ਦਾ ਚੇਲੇ ਬਣ ਗਏ (ਹੈਰਾਨੀਜਨਕ ਗੁਰੂ ਗੋਬਿੰਦ ਸਿੰਘ, ਖੁਦ ਮਾਲਕ ਅਤੇ ਖੁਦ ਇਕ ਚੇਲਾ ਹਨ)। ਇਹ ਸਭ ਊਚਨੀਚ ਜਾਤਪਾਤ ਦੇ ਭੇਦ ਨੂੰ ਖਤਮ ਕਰਨ ਦੀ ਗੁਰੂ ਜੀ ਨੇ 300 ਸਾਲ ਪਹਿਲਾਂ ਪਹਿਲ ਕੀਤੀ ਸੀ। ਸਭ ਸਿੱਖਾਂ ਕਕਾਰ ਅਤੇ ਪਵਿੱਤਰਤਾ ਰਖਣ ਦੇ ਨਾਲ ਸਭ ਨੂੰ ਆਪਸੀ ਰਿਸ਼ਤੇ ਬਨਾਉਣ ਦੀ ਗਲ ਕਹੀ ਸੀ।
ਹਰ ਲੈਕਚਰ ਵਿਚ ਬਾਬਾ ਸਾਹਿਬ ਦਾ ਨਾਂ ਹਮੇਸ਼ਾ ਹੀ ਕਨ੍ਹਈਆ ਕੁਮਾਰ ਦੇ ਮੂੰਹ ਵਿੱਚੋ ਸੁਣਿਆ ਜਾਂਦਾ ਹੈ, ਉਹ ਤਾਰੀਫ ਵੀ ਕਰਦਾ ਹੈ, ਪਰ ਬਾਬਾ ਸਾਹਿਬ ਦੇ ਰਾਹ ਨੂੰ ਅਪਣਾ ਨਹੀਂ ਰਿਹਾ। ਬਾਬਾ ਸਾਹਿਬ ਦੇ ਰਸਤੇ ਨੂੰ ਕਨ੍ਹਈਆ ਕੁਮਾਰ ਵਲੋ ਨਾਂ ਚੁਣਨ ਦਾ ਕਾਰਨ ਸਮਝ ਵਿੱਚ ਨਹੀਂ ਆਉਂਦਾ। ਬਾਬਾ ਸਾਹਿਬ ਨੇ ਕਮਿਉਨਿਸ਼ਟਾਂ ਦਾ ਰਾਹ ਨਹੀ ਅਪਣਾਇਆ, ਇਕ ਵਾਰ ਚੈਲਿੰਜ ਵੀ ਕੀਤਾ ਕਿ ਜਿੰਨਾ ਭਾਰਤ ਦੇ ਸਾਰੇ ਕਾਮਰੇਡਾਂ ਨੇ ਕਮਿਊਨਿਯਮ ਪੜ੍ਹਿਆ ਹੈ, ਉਸ ਨਾਲੋ ਵੱਧ ਉਹਨਾਂ ਇੱਕਲਿਆਂ ਹੀ ਪੜ੍ਹ ਲਿਆ ਹੈ, ਉਹ ਇਸ ਨੂੰ ਉਹਨਾ ਨਾਲੋਂ ਵੱਧ ਨਹੀਂ ਜਾਣਦੇ।
ਕੀ ਬਾਬਾ ਸਾਹਿਬ ਦਾ ਨਾਂ ਵਰਤ ਕੇ ਕਨ੍ਹਈਆ ਕੁਮਾਰ ਦਾ ਦਲਿਤ ਲੋਕਾਂ ਨੂੰ ਕਾਮਰੇਡਾਂ ਦੀ ਝੋਲੀ ਪਾਉਣ ਦਾ ਮਕਸਦ ਹੈ ? ਬਾਬਾ ਸਾਹਿਬ ਦੇ ਮਰਨ ਦੇ ਬਾਅਦ ਬਾਬਾ ਸਾਹਿਬ ਦੀ ਸੋਚ ਅਤੇ ਪਾਰਟੀ ਨਾਲੋ ਜਿਨਾਂ ਦੂਰ ਹਿੰਦੂਵਾਦੀ ਪਾਰਟੀਆਂ ਨੇ ਨਹੀਂ ਕੀਤਾ ਉਸ ਨਾਲੋ ਵੱਧ ਦਲਿਤਾਂ ਨੂੰ ਦਲਿਤ ਰਾਜਨੀਤਿਕ ਪਾਰਟੀਆਂ ਤੋਂ ਦੂਰ ਕਰਨ ਦਾ ਕੰਮ ਕਮਿਊਨਿਸ਼ਟਾਂ ਨੇ ਕੀਤਾ ਹੈ। ਭਾਰਤੀ ਉੱਚ ਵਰਗ ਦੇ ਲੋਕ ਸੀਪੀਆਈ, ਸੀਪੀਐਮ ਜਾਂ ਹੋਰ ਪਾਰਟੀਆਂ ਵਿਚ ਹੁੰਦੇ ਹੋਏ, ਸਾਹਿਬ ਕਾਂਸੀ ਰਾਮ ਦੀ ਮੂਵਮੈਂਟ ਦਾ ਸਭ ਨਾਲੋਂ ਵੱਡਾ ਵਿਰੋਧ ਖੜਾ ਕਰਦੇ ਦੁਸ਼ਮਣ ਮੰਨਦੇ ਰਹੇ ਹਨ। ਕੋਈ ਬਹੁਤੀ ਪੁਰਾਣੀ ਗਲ ਨਹੀਂ ਅਸੀਂ ਖੁਦ ਦੇਖਿਆ ਵੀ ਹੈ, ਵਿਰੋਧ ਝੱਲਿਆ ਵੀ ਹੈ। ਕਾਮਰੇਡ, ਜਾਤੀਵਾਦ ਦੇ ਸ਼ਿਕਾਰ ਹੋਣ ਵਾਲਿਆਂ ਨੂੰ ਅਤੇ ਉਹਨਾਂ ਦੇ ਪਾਰਟੀਆਂ ਨੂੰ ਹੀ ਜਾਤੀਵਾਦੀ ਰਾਜਨੀਤੀ ਕਰਨ ਦੇ ਦੋਸ਼ੀ ਸਾਬਤ ਕਰਨ ਦਾ ਪੁਰਾ ਟਿੱਲ ਲਾਉਂਦੇ ਰਹੇ ਹਨ। ਕਈ ਕਈ ਦਹਾਕੇ ਬੰਗਾਲ, ਕੇਰਲ ਵਿਚ ਰਾਜ ਕਰਨ ਉਪਰੰਤ ਵੀ ਬਾਕੀ ਰਾਜਾਂ ਨਾਲੋ ਉਹਨਾਂ ਰਾਜਾਂ ਦੇ ਆਰਥਿਕ, ਸਮਾਜਿਕ,ਰਾਜਨੀਤਿਕ ਹਾਲਤ ਵਿਚ ਬਹੁਤ ਅੰਤਰ ਨਜ਼ਰ ਨਹੀਂ ਆਉਂਦਾ।
ਕਮਿਊਨਿਜਮ ਅਤੇ ਅੰਬੇਡਕਰਇਜ਼ਮ ਵਿੱਚ ਅੰਤਰ ਹੈ, ਕਮਿਊਨਿਜਮ ਉਸ ਭਾਰਤ ਦੇ ਬਾਹਰੀ ਸਮਾਜ ਵਿਚੋਂ ਉਪਜਿਆ ਹੈ ਜਿੱਥੇ ਜਾਤੀਵਾਦ ਦੀ ਸਮੱਸਿਆ ਨਹੀ ਰਹੀ ਹੈ। ਭਾਰਤ ਦੀ ਵਿਵਸਥਾ ਵਿੱਚ ਆਰਥਿਕ, ਸਮਾਜਿਕ, ਰਾਜਨੀਤਿਕ ਅਤੇ ਮੁੱਢਲੇ ਅਧਿਕਾਰਾਂ ਦੇ ਹੱਕਾਂ ਨੂੰ ਵਰਗ ਵਿਸ਼ੇਸ ਲਈ ਰਾਖਵਾਂ ਬਣਾਇਆ ਹੋਇਆ ਰਿਹਾ ਹੈ। ਇਹ ਵਿਵਸਥਾ ਹਜਾਰਾਂ ਸਾਲਾਂ ਤੋਂ ਪੱਕਿਆਂ ਤੌਰ ਤੇ ਸਥਾਪਿਤ ਕਰ ਰਖੀ ਰਹੀ ਹੈ। ਪੜ੍ਹਨ, ਰਾਜ ਕਰਨ, ਕਾਰੋਬਾਰ ਜਮੀਨ ਜਾਇਦਾਦ ਧਨ ਦੌਲਤ ਰਖਣ ਦਾ ਅਧਿਕਾਰ ਉਪਰ ਵਾਲੇ ਤਿੰਨ ਵਰਣਾ ਦੇ ਆਰੀਆ ਲੋਕਾਂ ਦੇ ਵਰਗਾਂ ਨੂੰ ਹੀ ਸੀ। ਬਾਕੀ ਕੰਮ ਕਾਰ ਖੇਤੀ ਬਾੜੀ ਅਤੇ ਸਹਾਇਕ ਧੰਦੇ ਚੌਥੇ ਵਰਣ ਦੇ ਬੈਕਵਰਡ ਸਮਾਜ ਹਿੱਸੇ ਸਨ। ਗੰਦਮੰਦ ਆਦਿ ਦੀ ਸਾਫ ਸਫਾਈ ਦੇ ਕੰਮ ਆਵਰਣ, ਅਛੂਤ ਸਮਾਜ ਦੇ ਹਿੱਸੇ ਰਹੇ ਹਨ। ਇਸ ਵਿਵਸਥਾ ਦੀ ਉਲੰਘਣਾ ਕਰਨ ਉਤੇ ਮੌਜੂਦਾ ਅਰਬ ਦੇ ਕਾਨੂੰਨਾਂ ਨਾਲੋ ਕਠੋਰ ਸਜਾਵਾਂ ਦਾ ਪ੍ਰਤੀਬਧ ਰਿਹਾ ਹੈ। ਜਿਸ ਵੀ ਰਾਜ, ਰਾਜਾ, ਧਾਰਮਿਕ, ਰਾਜਨੀਤਿਕ, ਸਮਾਜਿਕ ਵਿਵਸਥਾ ਨੇ ਇਸ ਨੂੰ ਬਦਲਣ ਦੀ ਕੋਸ਼ਿਸ ਕੀਤੀ, ਹਿੰਦੂਵਾਦ ਉਸ ਦਾ ਸਖਤ ਵਿਰੋਧ ਕਰਦਾ ਆ ਰਿਹਾ ਹੈ। ਜਿਸ ਨੇ ਇਹਨਾਂ ਹਿੰਦੂਵਾਦੀ ਕਾਨੂੰਨਾਂ ਨੂੰ ਅਪਣਾਕੇ ਰਾਜ ਕੀਤਾ ਉਹ ਲੰਮਾ ਸਮਾ ਰਾਜ ਕਰਦੇ ਰਹੇ ਹਨ।
ਭਾਰਤ ਨੂੰ ਅਜਾਦ ਹੋਣ ਤੋਂ ਬਾਅਦ ਭਾਰਤੀਆਂ ਨੇ ਲੁੱਟਿਆ ਅਤੇ ਲੱਟ ਕੇ ਧਨ ਵਿਦੇਸ਼ਾਂ ਵਿਚ ਲੈ ਜਾਣ ਦਾ ਅਪਰਾਧ ਵਿਦੇਸ਼ੀਆਂ ਨਾਲੋ ਵੱਧ ਕੀਤਾ ਹੀ ਹੋ ਸਕਦਾ ਹੈ। ਇਸ ਵਿੱਚ ਸਾਰੇ ਵਰਗ ਹੋ ਸਕਦੇ ਹਨ, ਪਰ ਕੁੱਝ ਜਾਤੀ ਅਤੇ ਵੱਰਗ ਵਿਸ਼ੇਸ ਦਾ ਖਾਸ ਰੋਲ ਨਜ਼ਰ ਆ ਰਿਹਾ ਹੈ। ਨੇੜੇ ਭੂਤਪੂਰਵ ਸ਼ਾਸ਼ਨਿਕ ਕੰਮ ਕਾਰ ਦੇ ਅੰਕੜਿਆ ਨੂੰ ਦੇਖਦੇ ਹੋਏ ਉਧਾਰਨ ਅੰਗਰੇਜ਼ ਸ਼ਾਸਨ ਦੀ ਹੀ ਲਈ ਜਾ ਸਕਦੀ ਹੈ, ਉਹ ਪ੍ਰਸ਼ਾਸਸ਼ਨਿਕ ਤੌਰ ਤੇ ਇਮਾਨਦਾਰ, ਰਾਜਨੀਤਿਕ ਤੌਰ ਤੇ ਸਮਰਥ, ਜੰਤਕ ਕੰਮਾ ਦੀ ਇਮਾਨਦਾਰ ਸੋਚ ਵਿੱਚ ਭਾਰਤੀਆਂ ਨਾਲੋਂ ਵੱਧ ਇਮਾਨਦਾਰ ਕਹੇ ਜਾ ਸਕਦੇ ਹਨ।
ਫਿਰ ਕੀ ਲੋੜ ਪਈ ਸੀ ਅੰਗਰੇਜੋ ਭਾਰਤ ਛੱਡੋ ਅੰਦੋਲਨ ਦੀ। ਲੋੜ ਸੀ ਭਾਰਤ ਦੀ ਹਜਾਰਾਂ ਸਾਲਾਂ ਦੀ ਸਮਾਜਿਕ ਵਿਵਸਥਾ ਨੂੰ ਚਣੌਤੀ ਦੇਣ ਵਾਲੇ ਰਾਜ ਨੂੰ ਖਤਮ ਕਰਨਾਂ। ਲੋੜ ਸੀ ਅੰਗਰੇਜੀ ਰਾਜ ਦੇ ਸਹੂਲਤਾਂ ਅਤੇ ਸਮਾਜ ਸੁਧਾਰ ਦੇ ਕੰਮਾਂ ਕਾਰਨ ਭਾਰਤੀ ਹਿੰਦੂਆਂ ਦੀ ਗਿਣਤੀ ਵਧਾਉਣ ਵਜੋਂ ਗਿਣੇ ਜਾਣ ਵਾਲੇ ਲੋਕ ਕ੍ਰਿਸ਼ਚੀਅਨ ਧਰਮ ਵੱਲ ਜਾਣ ਲਗ ਪਏ ਸਨ। ਲੋੜ ਸਿਰਫ ਭਾਰਤ ਦਾ ਸਤ੍ਹਾ ਦੀ ਚਾਬੀ ਲੈਣ ਦੀ ਹੀ ਨਹੀਂ ਸੀ ਤਾਂ ਜੋ ਵਰਣਵਾਦੀ ਸਮਾਜ ਨੂੰ ਬਣਾਏ ਰਖਿਆ ਜਾਵੇ। ਦੇਸ਼ ਦੀ ਵੰਡ ਦਾ ਕਾਰਨ ਵੀ ਇਹੋ ਸੀ, ਕਿ ਹਿੰਦੂਵਾਦੀ ਸਤ੍ਹਾ ਦੀ ਚਣੌਤੀ ਨੂੰ ਹਮੇਸ਼ਾ ਲਈ ਖਤਮ ਕਰ ਦਿਤਾ ਜਾਵੇ। ਹਜਾਰਾਂ ਸਾਲ ਰਾਜ ਕਰਨ ਵਾਲੇ ਮੁਸਲਮਾਨ ਵੀ ਇਸੇ ਹੀ ਬਿਮਾਰੀ ਦਾ ਸ਼ਿਕਾਰ ਸਨ। ਉਹ ਵੀ ਸਤ੍ਹਾ ਪ੍ਰਾਪਤੀ ਅਤੇ ਉਸ ਨੂੰ ਪੱਕੇ ਤੌਰ ਤੇ ਬਣਾਕੇ ਰਖਣ ਲਈ ਪਰਪੱਕ ਸਨ। ਇਸੇ ਹੀ ਕਾਰਨ ਦੋਨਾਂ ਹੀ ਧਰਮ ਦੇ ਮੋਢੀਆਂ ਦੀ ਉਤੇਜਨਾ ਅਤੇ ਮੂਕ ਸਹਿਮਤੀ ਨੇ ਭਾਰਤ ਨੂੰ ਖੰਡਤ ਕਰ ਦਿਤਾ।
ਦੋਨੋ ਹੀ ਧਾਰਮਿਕ ਸੋਚ ਵਾਲੇ ਆਗੂ ਬਾਬਾ ਸਾਹਿਬ ਦੀ ਸੋਚ ਵਾਲੀ ਸਮਾਜਿਕ ਬਰਾਬਰੀ ਨੂੰ ਨਕਾਰਦੇ ਹੋਏ ਸਤ੍ਹਾ ਦੀ ਵਾਗਡੋਰ ਲੈ ਆਪਣੇ ਹੀ ਢੰਗ ਨਾਲ ਦੇਸ਼ ਨੂੰ ਚਲਾਉਣਾ ਚਾਹੁੰਦੇ ਸਨ। ਉਹ ਅੰਗਰੇਜਾਂ ਤੋਂ ਅਜਾਦੀ ਲੈਣਾ ਚਾਹੁੰਦੇ ਸਨ, ਵਿਵਸਥਾ ਵਿੱਚ ਪੁਰਾਤਨ ਬ੍ਰਹਮਣੀਕਲ ਬਣਏ ਰਖਣਾ ਅਤੇ ਹਜਾਰਾਂ ਸਾਲਾ ਦੇ ਗੁਲਾਮ ਅਛੂਤ ਵਰਗ ਨੂੰ ਆਪਣੀ ਹੀ ਇੱਛਾ ਅਨੂਸਾਰ ਰਖਣਾ ਚਾਹੁੰਦੇ ਸਨ। ਇਸ ਸਮੇ ਬਾਬਾ ਸਾਹਿਬ ਦਾ ਹੋਣਾ ਅਤੇ ਸਾਰੇ ਨੇਤਾਵਾਂ ਨਾਲੋਂ ਵਿਦਵਾਨ ਹੋਣਾ ਨੇ ਪਾਣੀ ਫੇਰਦੇ ਹੋਏ ਭਾਰਤ ਦੀ ਵਿਵਸਥਾ ਨੂੰ ਬਦਲ ਕੇ ਰੱਖ ਦਿਤਾ। ਸਮਾਜ ਦੀ ਵਰਣ ਵਿਵਸਥਾ ਦੇ ਸ਼ਿਕਾਰ ਹੋਏ ਵਰਗ ਦੀ ਅਵਾਜ ਉਠਾਉਣ ਵਾਲੇ ਅੰਬੇਡਕਰ ਅਤੇ ਉਸ ਦੇ ਸਹਾਇਕ ਲੋਕਾਂ ਦੀ ਅਜਾਦ ਸੋਚ ਨੂੰ ਵੀ ਦੋਨੋ ਚਣੌਤੀ ਮੰਨਦੇ ਸਨ। ਹਿੰਦੂਵਾਦ ਸਮਤਾ, ਸਮਾਨਤਾ, ਭਾਈਚਾਰਾ, ਬਰਾਬਰਤਾ ਨੂੰ ਨਕਾਰਨ ਦਾ ਸਿਧਾਂਤ ਰਿਹਾ ਹੈ।
ਕਮਿਊਨਿਸਟਾਂ ਨੇ ਵੀ ਦੇਸ਼ ਦੇ ਸੁਤੰਤਰਤਾ ਸੰਗਰਾਮ 'ਤੇ ਬਹੁਤ ਘੱਟ ਪ੍ਰਭਾਵ ਪਾਇਆ ਸੀ ਕਿਉਂਕਿ ਉਨ੍ਹਾਂ ਦੀ ਵਿਚਾਰਧਾਰਾ ਅਤੇ ਸੰਘਰਸ਼ ਵਿਧੀ ਭਾਰਤ ਦੇ ਲੋਕਾਂ ਦੇ ਅਨੁਕੂਲ ਨਹੀਂ ਸੀ। ਕਮਿਊਨਿਸਟ ਪਾਰਟੀ ਅਤੇ ਵਿਅਕਤੀਗਤ ਕਮਿਊਨਿਸਟ ਨੇਤਾ 1885 ਵਿਚ ਅਮਲੀ ਤੌਰ 'ਤੇ ਕਿਤੇ ਵੀ ਨਹੀਂ ਸਨ, ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਹੋਈ ਸੀ ਅਤੇ ਇਸ ਤੋਂ ਕਾਫ਼ੀ ਲੰਬੇ ਸਮੇਂ ਬਾਅਦ 1924 ਤਕ, ਜਦੋਂ ਉਸ ਸਾਲ ਦੇ ਸਤੰਬਰ ਵਿਚ ਸੱਤਿਆ ਭੱਟ ਨੇ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੀ ਸਥਾਪਨਾ ਕੀਤੀ ਸੀ।
ਪਾਰਟੀ ਦਾ ਉਦੇਸ਼ ਦੇਸ਼ ਲਈ ਪੂਰਨ ਸਵਰਾਜ ਲਈ ਸੰਘਰਸ਼ ਕਰਨਾ ਸੀ ਜਿਸ ਵਿਚ ਉਤਪਾਦਨ ਅਤੇ ਵੰਡ ਦੇ ਸਾਰੇ ਢੰਗਾਂ 'ਤੇ ਸਾਂਝੀ ਮਾਲਕੀ ਹੋਵੇਗੀ। ਇਨ੍ਹਾਂ ਦੀ ਵਰਤੋਂ ਜਨਤਾ ਦੀ ਭਲਾਈ ਲਈ ਕੀਤੀ ਜਾਏਗੀ। ਕਮਿਊਨਿਸਟਾਂ ਨੇ ਅਹਿੰਸਾ ਦੇ ਗਾਂਧੀਵਾਦੀ ਫ਼ਲਸਫ਼ੇ ਨੂੰ ਰੱਦ ਕਰ ਦਿੱਤਾ ਅਤੇ 1925 ਵਿਚ ਕੋਮਿਇੰਟਰਨ ਦੇ ਨਿਯੰਤਰਣ ਤੋਂ ਆਜ਼ਾਦੀ ਦੀ ਇੱਛਾ ਜ਼ਾਹਰ ਕੀਤੀ।
ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਉਨ੍ਹਾਂ ਦੇ ਅਧੀਨ ਨਹੀਂ ਸਨ। ਉਹ ਚਾਹੁੰਦੇ ਸਨ ਕਿ ਕਾਂਗਰਸ ਪਾਰਟੀ ਦੇ ਪ੍ਰੋਗਰਾਮਾਂ ਵਿਚ ਇਨਕਲਾਬੀ ਤਬਦੀਲੀਆਂ ਲਿਆਉਣੀਆਂ ਚਾਹੀਦੀਆਂ ਹਨ। ਉਹ ਕਾਂਗਰਸ ਅਤੇ ਸਵਰਾਜ ਪਾਰਟੀ ਦੋਵਾਂ ਦੀ ਆਲੋਚਨਾ ਕਰਦੇ ਸਨ। ਉਨ੍ਹਾਂ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਨੂੰ ਹਿੰਸਕ ਜਨਤਕ ਕਾਰਵਾਈ ਦੀ ਨੀਤੀ 'ਤੇ ਚੱਲਣਾ ਚਾਹੀਦਾ ਹੈ ਅਤੇ ਆਤਮ ਸਮਰਪਣ ਅਤੇ ਸਮਝੌਤਾ ਕਰਨ ਦੀ ਨੀਤੀ ਨੂੰ ਰੱਦ ਕਰਨਾ ਚਾਹੀਦਾ ਹੈ।
ਭਾਰਤ ਵਿਚ ਕਮਿਊਨਿਸਟ ਅਹਿੰਸਾ ਜਾਂ ਅਹਿੰਸਾ ਦੀ ਸਹਾਇਤਾ ਨਾਲ ਨਹੀਂ ਬਲਕਿ ਹਿੰਸਕ ਤਰੀਕਿਆਂ ਦੀ ਵਰਤੋਂ ਨਾਲ ਭਾਰਤ ਦੀ ਪੂਰੀ ਆਜ਼ਾਦੀ ਦੇ ਹੱਕ ਵਿਚ ਸਨ। ਉਹ ਚਾਹੁੰਦੇ ਸਨ ਕਿ ਸਾਰੀਆਂ ਬ੍ਰਿਟਿਸ਼ ਫੈਕਟਰੀਆਂ ਜ਼ਬਤ ਕੀਤੀਆਂ ਜਾਣ ਅਤੇ ਫਿਰ ਕੌਮੀਕਰਨ ਕੀਤਾ ਜਾਵੇ। ਜ਼ਬਤ ਕੀਤੀਆਂ ਗਈਆਂ ਜਮੀਨਾਂ ਅਤੇ ਭੂਮੀਪਤੀਆਂ ਅਤੇ ਹੋਰ ਉੱਚ ਕਲਾਸਾਂ ਦੀਆਂ ਹੋਰ ਸੰਪਤੀਆਂ ਲਈ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਣਾ ਚਾਹੀਦਾ।
ਉਨ੍ਹਾਂ ਨੇ ਬੈਂਕਾਂ, ਰੇਲਵੇ ਅਤੇ ਹੋਰ ਸਾਰੇ ਵੱਡੇ ਉਦਯੋਗਾਂ ਦੇ ਰਾਸ਼ਟਰੀਕਰਨ ਦਾ ਪੱਖ ਪੂਰਿਆ ਕਿਹਾ ਸਾਰੇ ਕਰਜ਼ੇ, ਉਨ੍ਹਾਂ ਦੇ ਅਨੁਸਾਰ, ਰੱਦ ਕੀਤੇ ਜਾਣੇ ਚਾਹੀਦੇ ਹਨ। ਘੱਟ ਗਿਣਤੀਆਂ ਨੂੰ ਸਵੈ-ਨਿਰਣੇ ਦਾ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਪੁਸਤੈਨੀ ਰਾਜਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਇਹਨਾ ਹੀ ਕਾਰਨਾ ਕਰਕੇ 23 ਜੁਲਾਈ, 1934 ਨੂੰ ਇਸ ਨੇ ਪਾਰਟੀ ਦੇ ਕੰਮਕਾਜ ਉੱਤੇ ਪਾਬੰਦੀ ਲਗਾਈ।
ਬਾਬਾ ਸਾਹਿਬ ਭਲੀਭਾਂਤੀ ਜਾਣਦੇ ਸਨ ਕਿ ਆਰਥਿਕ ਬਰਾਬਰੀ ਬੇਸ਼ਕ ਬਹੁਤ ਹੀ ਜਰੂਰੀ ਹੈ, ਪਰ ਇਹ ਸਮਾਜਿਕ ਬਰਾਬਰੀ ਦੀ ਗਰੰਟੀ ਨਹੀਂ ਦੇ ਸਕਦੀ। ਭਾਰਤੀ ਵਿਤਕਰੇਵਾਦੀ ਸਮਾਜਿਕ ਵਿਵਸਥਾ ਕਾਰਨ ਬਹੁਤ ਵਾਰ ਵਿਦਵਾਨ, ਆਰਥਿਕ ਤੌਰ ਤੇ ਮਜਬੂਤ ਹੋਣ ਦੇ ਨਾਤੇ ਵੀ ਬਾਬਾ ਸਾਹਿਬ ਨੂੰ ਉੱਚ ਵਰਗ ਦੀਆਂ ਜਿਆਦਤਾਈਆਂ ਦਾ ਸ਼ਿਕਾਰ ਹੋਣ ਪੈਂਦਾ ਰਿਹਾ ਸੀ, ਜੋ ਅੱਜ ਦੇ ਹਾਲਾਤਾਂ ਵਿੱਚ ਵੀ ਬਹੁਤ ਵਾਰ ਦੇਖਣ ਨੂੰ ਮਿਲ ਜਾਂਦਾ ਹੈ। ਇਸ ਨੂੰ ਅਣਦੇਖਿਆ ਕਰ ਕੇਵਲ ਆਰਥਿਕ ਬਰਾਬਰਤਾ ਨੂੰ ਕੇਂਦਰਿਤ ਰਖਣਾ ਜਾਤੀਵਾਦੀ ਵਿਵਸਥਾ ਨੂੰ ਮੂਕ ਸਹਿਮਤੀ ਦੇਣਾ ਕਿਹਾ ਜਾ ਸਕਦਾ ਹੈ। ਭਾਰਤ ਵਿਚ ਕਮਿਊਨਿਸਟ ਦੇ ਰਾਜ ਪ੍ਰਬੰਧਨ ਵੀ ਇਸ ਜਾਤੀਵਾਦ ਦੇ ਜਿੰਨ ਨੂੰ ਖਤਮ ਕਰਨ ਵਿਚ ਅਸਫਲ ਰਿਹਾ ਹੈ।
ਬਾਬਾ ਸਾਹਿਬ ਨੇ ਧਰਮ, ਜਾਤੀ, ਰਾਜਨੀਤੀ, ਆਰਥਿਕਤਾ, ਬਰਾਬਰੀ, ਭਾਈਚਾਰੇ ਨੂੰ ਭਾਰਤੀ ਸਮਾਜ ਦੇ ਅਟੁੱਟ ਅੰਗ ਮੰਨਦੇ ਹੋਏ ਸਭ ਨੂੰ ਨਜ਼ਰ ਵਿੱਚ ਰਖਦੇ ਸੰਵਿਧਾਨ ਬਣਾਇਆ। 1956 ਵਿੱਚ ਉਹਨਾ ਬੁੱਧ ਧਰਮ ਅਪਣਾਇਆ। ਸੰਵਿਧਾਨ ਨੂੰ ਉਹਨਾਂ ਦੀ ਫਿਲਾਸਫੀ ਕਹਿਣਾ ਠੀਕ ਰਹੇਗਾ। ਅੱਜ ਦੇ ਦੌਰ ਦੇ ਭਾਰਤੀ ਕਮਿਊਨਿਜਮ ਦੇ ਰਾਹੀ ਬਾਬਾ ਸਾਹਿਬ ਨੂੰ ਮੰਨਣ ਲਗੇ ਹਨ, ਉਹਨਾ ਦੇ ਘੜੇ ਸੰਵਿਧਾਨ ਨੂੰ ਮੰਨਣ ਲਗੇ ਹਨ। 70-80 ਦੇ ਦਹਾਕੇ ਵਾਲੇ ਵਿਰੋਧ ਨਹੀਂ ਰਹੇ। ਇਹ ਭਾਰਤ ਦੇ ਸਮਾਜ ਦੇ ਭਵਿੱਖ ਲਈ ਬਹੁਤ ਹੀ ਵਧੀਆ ਸੰਕੇਤ ਹੈ। ਮਾਨਵਤਾ ਦੀ ਭਲਾਈ ਲਈ ਕੰਮ ਕਰਦੇ ਦੋ ਫਿਲਾਸ਼ਫੀਆਂ ਦੇ ਪਹਿਰੇਦਾਰ ਦੋਨਾਂ ਨੂੰ ਜੋੜ ਕੇ ਕੰਮ ਕਰਨ ਦੇ ਰਾਹ ਉਤੇ ਆਉਂਦੇ ਦਿਖਦੇ ਹਨ। ਲੋੜ ਹੈ ਬਾਬਾ ਸਾਹਿਬ ਦੀ ਨਜ਼ਰ ਨਾਲ ਭਾਰਤ ਨੂੰ ਦੇਖਣ ਦੀ ਉਸੇ ਸੇਧ ਵਿੱਚ ਕੰਮ ਕਰਨ ਦੀ।
ਇੰਜੀ. ਹਰਦੀਪ ਸਿੰਘ ਚੁੰਬਰ. 9463601616
           1275 ਅਰਬਨ ਸਟੇਟ ਫੇਜ਼ 2 ਪਟਿਆਲਾ

Have something to say? Post your comment

More Article News

"ਹਾਈਡਰੋਕਸਾਈਕਲੋਰੋਕਿਨ ਦੀ ਕਸਵੱਟੀ ਤੇ ਭਾਰਤ ਅਮਰੀਕਾ ਰਿਸ਼ਤੇ" /ਮੁਹੰਮਦ ਅੱਬਾਸ ਧਾਲੀਵਾਲ ਇੰਟਰਨੈਸ਼ਨਲ ਪੰਥਕ ਢਾਡੀ ਜਥਾ/ਤਸਵਿੰਦਰ ਸਿੰਘ ਬੜੈਚ ਕਰੋਨਾ ਤੋਂ ਬਚਣਾ ਹੈ ਤਾਂ ਸਮਝੋ/ਪ੍ਰਭਜੋਤ ਕੌਰ ਢਿੱਲੋਂ ਮੁਹਾਲੀ "ਲਾਕ-ਡਾਊਨ ਦੀ ਉਲੰਘਣਾ ਕਰਨ ਤੇ ਵੱਖ ਵੱਖ ਦੇਸ਼ਾਂ ਚ' ਵਿਭਿੰਨ ਸਜ਼ਾਵਾਂ ਅਤੇ ਜੁਰਮਾਨੇ ! "/ਮੁਹੰਮਦ ਅੱਬਾਸ ਧਾਲੀਵਾਲ ਪੰਜਾਬੀ ਸਾਹਿਤ ਦਾ ਸਮੁੰਦਰ ਆਪਣੇ ਅੰਦਰ ਸਮੋਈ ਬੈਠੀ ਹੈ.ਵੀਰਪਾਲ ਕੌਰ ਭੱਠਲ ਪੰਜਾਬੀਓ ਸੰਭਲੋ/ਨਿਰਮਲ ਕੌਰ ਕੋਟਲਾ ਅੰਮ੍ਰਿਤਸਰ ਹੋਮਿਓਪੈਥਿਕ ਦਵਾਈ ਦੀ ਖੋਜ ਦੁਨੀਆਂ ਦੇ ਮਸੀਹਾ ਵਜੋ ਜਾਣੇ ਜਾਂਦੇ ਡਾਕਟਰ ਸੈਮਿਉਲ ਹੈਨੇਮਨ ਨੇ ਕੀਤੀ/ਡਾ. ਅਮੀਤਾ ਨੁਕਸਾਨ ਕਰ ਸੱਕਦੇ ਹਨ ਇੰਮਿਊਨਿਟੀ ਬੂਸਟਰ ਸਪਲੀਮੇਂਟਸ ਕੋਰੋਨਾ ਵਾਇਰਸ ਵਿਚ ਅਹਿਸਾਸ/ਸੁਖਚੈਨ ਸਿੰਘ,ਠੱਠੀ ਭਾਈ, ਕਰੋਨਾ,ਲਾਕਡਾਊਨ ਅਤੇ ਕਰਫਿਊ / ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
-
-
-