Article

ਕੀ ਭਾਰਤੀ ਸਵਿਧਾਨ ਦੀ ਉਲੰਘਣਾ ਕਰਨ ਵਾਲੀਆਂ ਔਰਤਾਂ ਦੀ ਮੈਂਬਰੀ ਖਾਰਿਜ਼ ਹੋਣੀ ਚਾਹੀਦੀ ਐ ? ਚੋਣ ਕਮਿਸ਼ਨ ਦੇਖੇ/ਤਰਸੇਮ ਸਿੰਘ ਫਰੰਡ

February 24, 2020 01:09 PM

ਕੀ ਭਾਰਤੀ ਸਵਿਧਾਨ ਦੀ ਉਲੰਘਣਾ ਕਰਨ ਵਾਲੀਆਂ ਔਰਤਾਂ ਦੀ ਮੈਂਬਰੀ ਖਾਰਿਜ਼ ਹੋਣੀ ਚਾਹੀਦੀ ਐ ? ਚੋਣ ਕਮਿਸ਼ਨ ਦੇਖੇ/ਤਰਸੇਮ ਸਿੰਘ ਫਰੰਡ

ਭਾਰਤ ਅਜਿਹਾ ਦੇਸ਼ ਹੈ ਜਿੱਥੇ ਔਰਤ ਨੂੰ ਸਦੀਆਂ ਤੋਂ ਪੈਰ ਦੀ ਜੁੱਤੀ ਹੀ ਨਹੀ ਸਮਝਿਆ ਜਾਂਦਾ ਸੀ ਸਗੋਂ ਭਾਰਤੀ ਔਰਤ ਦੇ ਪਤੀ ਦੇ ਮਰ ਜਾਣ ਤੋਂ ਬਾਅਦ ਪਤੀ ਦਾ ਦਾਹ ਸੰਸਕਾਰ ਕਰਨ ਸਮੇਂ ਔਰਤ ਨੂੰ ਜਿਊਂਦਿਆਂ ਹੀ ਪਤੀ ਦੇ ਨਾਲ ਅੱਗ ਵਿੱਚ ਸਾੜ ਦਿੱਤਾ ਜਾਂਦਾ ਸੀ ਜਿਸਨੂੰ ਮਨੂੰ ਵਾਦੀਆਂ ਨੇ ਸਤੀ ਪ੍ਰਥਾ ਦਾ ਨਾਮ ਦਿੱਤਾ ਗਿਆ ਸੀ । ਅਜਿਹੀਆਂ ਮਨੂੰ ਵਾਦੀ ਪ੍ਰਥਾਵਾਂ ਨੂੰ ਤੋੜਨ ਲਈ ਸਾਡੇ ਪੁਰਖਿਆਂ ਨੇ ਬਹੁਤ ਘਾਲਣਾ ਘਾਲੀਆਂ । ਇਥੋਂ ਦੇ ਮੂਲ ਵਾਸੀਆਂ ਨੂੰ ਮਨੂੰਵਾਦੀਆਂ ਵੱਲੋਂ ਹਰ ਤਰ੍ਹਾਂ ਨਾਲ਼ ਅਪਮਾਨਿਤ ਕੀਤਾ ਜਾਂਦਾ ਸੀ । ਜੋ ਔਰਤ ਸਤੀ ਪ੍ਰਥਾ ਦੇ ਵਿਰੁੱਧ ਅਵਾਜ਼ ਕੱਢਦੀ ਉਸਨੂੰ ਮਨੂੰਵਾਦੀਆਂ ਵੱਲੋਂ ਜਬਰੀ ਮੰਦਰਾਂ ਦੀ ਸੇਵਾਦਾਰ ਬਣਾ ਸੇਵਦਾਰੀ ਲਈ ਵਰਤਿਆ ਜਾਂਦਾ ਸੀ । ਜੋ ਵਿਆਕਤੀ ਇਹਨਾਂ ਮਨੂੰਵਾਦੀਆਂ ਇਹਨਾਂ ਪ੍ਰਥਾਵਾਂ  ਵਿਰੁੱਧ ਬੋਲਦਾ ਉਸਦੀ ਜੁਬਾਨ ਤੱਕ ਕੱਟ ਦਿੰਦੀ ਜਾਂਦੀ ਸੀ । ਇਹਨਾਂ ਸਾਰੀਆਂ ਪ੍ਰਥਾਵਾਂ ਨੂੰ ਖਤਮ ਕਰਨ ਲਈ ਤੇ ਭਾਰਤੀ ਔਰਤ ਦੇ ਗਲ਼ੋ ਗੁਲਾਮੀ ਦਾ ਜੂਲ਼ਾ ਲਾਉਣ ਲਈ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਭਾਰਤ ਰਤਨ ਬਾਬਾ ਸਹਿਬ  ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਔਰਤਾਂ ਨੂੰ ਮਰਦ ਦੇ ਬਰਾਬਰਤਾ ਦਾ ਦਰਜਾ ਦਿਵਾਇਆ ਤੇ ਮਰਦ ਦੇ ਬਰਾਬਰ ਵੋਟ ਦਾ ਅਧਿਕਾਰ ਵੀ ਦਿਵਾਇਆ ਜਿਸ ਅਨੁਸਾਰ ਇੱਥੋਂ ਦੇ ਹਰ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੋਇਆ ਹੈ । ਇਸੇ ਤਰ੍ਹਾਂ ਹੀ ਇਥੇ ਹਰ ਖੇਤਰ ਵਿੱਚ ਔਰਤ ਮਰਦ ਦੇ ਬਰਾਬਰ ਦਾ ਅਧਿਕਾਰ ਰੱਖਦੀ ਹੈ ਤੇ ਬਹੁਤ ਸਾਰੇ ਕਾਨੂੰਨ ਔਰਤਾਂ ਦੀ ਰੱਖਿਆ ਲਈ ਬਣੇ ਤੇ ਹੋਰ ਵੀ ਸਮੇਂ ਸਮੇਂ ਤੇ ਹੋਂਦ ਵਿੱਚ ਆ ਰਹੇ ਹਨ । ਕਿਸੇ ਵੀ ਸਰਕਾਰੀ ਅਦਾਰੇ ਜਾਂ ਪ੍ਰਾਈਵੇਟ ਅਦਾਰੇ ਵਿੱਚ ਜਾਕੇ ਦੇਖਿਆ ਜਾ ਸਕਦਾ ਹੈ ਔਰਤ ਮਰਦ ਦੇ ਬਰਾਬਰ ਕੰਮ ਕਰ ਰਹੀ ਹੈ । ਫਿਰ ਇਥੋਂ ਦੀ ਲੋਕਲ ਸਰਕਾਰ ਅਧੀਨ ਆਉਂਦੇ ਅਦਾਰਿਆਂ ਵਿੱਚ ਵਿਧਾਨ ਪਾਲਿਕਾ ਰਾਹੀਂ ਚੁੱਣੇ ਨੁਮਾਇੰਦੇ ਜਿੰਨਾ ਵਿੱਚ ਔਰਤਾਂ ਸ਼ਾਮਿਲ ਹੁੰਦੀਆਂ ਹਨ ਉਹ ਆਪਣੇ ਅਧਿਕਾਰਾਂ ਦੀ ਵਰਤੋਂ ਕਿਉਂ ਨਹੀਂ ਕਰਦੀਆਂ ? ਉਹ ਆਪਣੀਆਂ ਥਾਂਵਾਂ ਤੇ ਆਪਣੇ ਪ੍ਰੀਵਾਰਕ ਮੈਂਬਰਾਂ ਨੂੰ ਕਿਉਂ ਆਪਣੀਆਂ ਥਾਵਾਂ ਤੇ ਸਰਕਾਰੇ ਦਰਬਾਰੇ ਕੰਮ ਕਾਜ ਲਈ ਭੇਜਦੀਆਂ ਹਨ । ਸਭਿਧਾਨ ਦੀ ਹੋ ਰਹੀ ਇਸ ਉਲੰਘਣਾ ਤੇ ਜਦੋਂ ਵੱਖ ਵੱਖ ਸਰਵੇਖਣ ਕੀਤਾ ਤਾਂ ਦੇਖਣ ਵਿੱਚ ਆਇਆ ਕਿ ਮਿਉਂਸਿਪਲ ਕਮੇਟੀਆਂ ਦੀਆਂ ਚੋਣਾਂ ਵਿੱਚ ਜਿਹੜੀਆਂ ਔਰਤਾਂ ਚੋਣ ਜਿੱਤਕੇ ਕੌਂਸਲਰ ਦੀ  ਮੈਂਬਰੀ ਹਾਸਿਲ ਕਰਦੀਆਂ ਹਨ ਉਹਨਾਂ ਔਰਤਾਂ ਦੀ ਜਗ੍ਹਾ ਤੇ ਉਹਨਾਂ ਦੇ ਪ੍ਰੀਵਾਰਕ ਮੈਂਬਰ ਹੀ ਦਫਤਰਾਂ  ਵਿੱਚ ਅਧਿਕਾਰਾਂ ਦੀ ਵਰਤੋਂ ਕਰਦੇ ਦੇਖੇ ਜਾਂਦੇ ਹਨ । ਇਸੇ ਤਰ੍ਹਾਂ ਹੀ ਪੇਂਡੂ ਖੇਤਰਾਂ ਵਿੱਚ ਹੋਣ ਵਾਲ਼ੀਆਂ ਚੋਣਾਂ ਵਿੱਚ ਵੀ ਮੈਂਬਰ ਪੰਚਾਇਤ ਜਾਂ ਫਿਰ ਸਰਪੰਚ ਦੀ ਚੋਣ ਜਿੱਤਕੇ ਪੰਚਾਇਤ ਵਿਭਾਗਾਂ ਵਿੱਚ ਮੈਂਬਰੀ ਹਾਸਿਲ ਕਰਨ ਵਾਲ਼ੀਆਂ ਬਹੁਤ ਸਾਰੀਆਂ ਔਰਤਾਂ ਇਹਨਾਂ ਅਧਿਕਾਰਾਂ ਤੋਂ ਕੋਹਾਂ ਦੂਰ ਦੇਖੀਆਂ ਗਈਆਂ ਜਾਂਦੀਆਂ ਹਨ । ਇਹ ਵੀ ਦੇਖਣ ਵਿੱਚ ਆਇਆ ਕਿ  ਇਹਨਾਂ ਦੇ ਪ੍ਰੀਵਾਰਿਕ ਮੈਂਬਰ ਨੂੰ ਸਰਪੰਚ ਸਹਿਬ ਜਾਂ ਫਿਰ ਮੈਂਬਰ ਕਹਿਕੇ ਸਬੋਧਨ ਕਰਦੇ ਪਿੰਡ ਵਾਸੀਆਂ ਨੂੰ ਆਮ ਹੀ ਦੇਖਿਆ ਜਾ ਸਕਦਾ ਹੈ । ਇੱਥੋਂ ਦੇ ਸਭਿਧਾਨ ਮੁਤਾਬਿਕ ਜਿਸ ਤਰ੍ਹਾਂ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਵਾਲ਼ੀਆਂ ਔਰਤਾਂ ਜਿੱਤਣ ਤੋਂ ਬਾਅਦ ਆਪਣੇ ਅਧਿਕਾਰਾਂ ਦੀ ਵਰਤੋਂ ਖੁੱਦ ਕਰਦੀਆਂ ਹਨ । ਉੱਥੇ ਹੀ ਇਥੋਂ ਦੇ ਨਿਆਂ ਪਾਲਿਕਾ , ਵਿਧਾਨ ਪਾਲਿਕਾ,  ਕਾਰਜ਼ ਪਾਲਿਕਾ ਤੇ ਹੁਣ ਤਾਂ ਭਾਰਤ ਦੀ ਔਰਤ ਨੇ ਇਹਨੀ ਕਾਬਲੀਅਤ ਹਾਸਿਲ ਕਰ ਲਈ ਹੈ ਕਿ ਹਰ ਸਮੇਂ ਸਿਰ ਤੇ ਖ਼ਤਰਾ ਮੰਡਰਾਉਣ ਵਾਲ਼ੇ ਖੇਤਰ ਭਾਰਤੀ ਲੋਕਤੰਤਰ ਦੇ ਚੌਥੇ ਥੰਮ ਸਮਝੈ ਜਾਂਦੇ ਮੀਡੀਆ ਖੇਤਰ ਵਿੱਚ ਵੀ ਔਰਤਾਂ ਨੇ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਹੈ ਤੇ ਵੱਡੀਆਂ ਵੱਡੀਆਂ ਮੱਲਾਂ ਮਾਰ ਰਹੀਆਂ ਹਨ ਤੇ ਆਪਣੇ ਅਧਿਕਾਰਾਂ ਦੀ ਵਰਤੋਂ ਖੁੱਦ ਕਰਦੀਆਂ ਹਨ । ਫਿਰ ਪੰਚਾਇਤਾਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਵਿੱਚ ਜਿੱਤ ਕੇ ਮੈਂਬਰੀ ਹਾਸਿਲ ਕਰਨ ਵਾਲੀਆਂ ਔਰਤਾਂ ਆਪਣੇ ਅਧਿਕਾਰਾਂ ਵਰਤੋਂ ਕਿਉਂ ਨਹੀ ਕਰਦੀਆਂ ਤੇ ਆਪਣੀ ਜਗ੍ਹਾ ਤੇ ਆਪਣੇ ਪ੍ਰੀਵਾਰਕ ਮੈਂਬਰਾਂ ਨੂੰ ਹਰ ਤਰ੍ਹਾਂ ਦੇ ਸਰਕਾਰੇ ਦਰਬਾਰੇ ਪਬਲਿਕ ਦੇ ਕੰਮ ਕਾਜ ਕਰਵਾਉਣ ਵੇਲੇ ਆਪਣੀ ਤੇ ਭੇਜ ਦਿੰਦੀਆਂ ਹਨ । ਜਿੱਥੇ ਇਹ ਐਮ ਸੀ ਤੇ ਪੰਚਾਇਤੀ ਚੋਣਾਂ ਵਿੱਚ ਚੋਣ ਜਿੱਤਣ ਵਾਲੀਆਂ ਔਰਤਾਂ ਆਪਣੀਆਂ ਸੀਟਾਂ ਤੋਂ ਗੈਰ ਹਾਜ਼ਿਰ ਕਿਉਂ ਰਹਿੰਦੀਆਂ ਹਨ ? ਤੇ ਇਹਨਾਂ ਦੀ ਜਗ੍ਹਾ ਤੇ ਇਹਨਾਂ ਦੇ ਸਕੇ ਸਬੰਧੀ ਕਿਉਂ ਹਾਜ਼ਿਰ ਦਿਖਾਈ ਦਿੰਦੇ ਹਨ ।ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਲੋਕਲ ਸਰਕਾਰ ਵਿੱਚ ਵਿਧਾਨ ਪਾਲਿਕਾ ਰਾਹੀਂ ਚੁਣੀਆਂ ਮੈਂਬਰਾਂ ਦੀ ਜਦੋਂ ਵੀ ਵਿਭਾਗ ਦੇ ਅਧਿਕਾਰੀਆਂ ਨਾਲ ਦਫ਼ਤਰੀ ਕੰਮਕਾਜ ਨੂੰ ਲੈਕੇ ਮਹੀਨਾਂ ਵਾਰ ਮੀਟਿੰਗਾਂ ਹੁੰਦੀਆਂ ਹਨ ਉਹਨਾਂ ਦੀ ਵੀਡਿਓ ਗ੍ਰਰਾਫੀ  ਰਿਕਾਰਡਿੰਗ ਆਨ ਲਾਇਨ ਚੋਣ ਕਮਿਸ਼ਨ ਦੇ ਦਫਤਰ ਨਾਲ ਅਟੈਚ ਹੋਵੇ ਜਿਸਤੋਂ ਇਹ ਪਤਾ ਲੱਗ ਸਕੇ ਕਿ ਦਫਤਰੀ ਮੀਟਿੰਗਾਂ ਵਿੱਚ ਭਾਗ ਲੈਣ ਵਾਲਾ ਵਿਆਕਤੀ ਯੋਗ ਹੈ ਜਾਂ ਇਹਨਾਂ ਦੀ ਜਗ੍ਹਾ ਕੋਈ ਹੋਰ ਵਿਆਕਤੀ ਹਾਜਰ ਹੋ ਰਿਹਾ ਹੈ । ਤੇ ਅਜਿਹਾ ਕਰਕੇ ਇਹ ਔਰਤਾਂ ਭਾਰਤੀ ਸਭਿਧਾਨ ਦੀ ਘੋਰ ਉਲੰਘਣਾ ਕਰ ਰਹੀਆਂ ਹਨ । ਇਥੋਂ ਦੀਆਂ ਕਾਰਜ਼ ਪਾਲਿਕਾ ਤੇ ਨਿਆਂ ਪਾਲਿਕਾ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਆਪਣੀਆਂ ਸੀਟਾਂ ਤੇ ਆਪ ਹੀ ਕੰਮ ਕਰਦੀਆਂ ਹਨ ਫਿਰ ਇਹ ਔਰਤਾਂ ਆਪਣੇ ਅਧਿਕਾਰਾਂ ਦੀ ਵਰਤੋਂ ਕਿਉਂ ਨਹੀ ਕਰਦੀਆਂ । ਭਾਰਤੀ ਸਭਿਧਾਨ ਦੀ ਉਲੰਘਣਾ ਕਰਨ ਵਾਲੀਆਂ ਇਹਨਾਂ ਔਰਤਾਂ ਦੀ ਜਾਂਚ ਪੜਤਾਲ ਇਥੋਂ ਦਾ ਭਾਰਤੀ ਚੋਣ ਕਮਿਸ਼ਨ ਆਪਣੇ ਪੱਧਰ ਤੇ ਕਰਵਾਏ ਤੇ ਜੋ ਮੈਂਬਰ ਭਾਰਤੀ ਸਭਿਧਾਨ ਦੀ ਉਲੰਘਣਾ ਕਰਦੇ ਹਨ ਉਹਨਾਂ ਦੀ ਮੈਂਬਰੀ ਖਾਰਜ਼ ਕਰੇ ਤੇ ਇਹਨਾਂ ਦੀ ਜਗ੍ਹਾ ਤੇ ਜਿਹੜੇ ਵਿਆਕਤੀ ਮੈਂਬਰ ਨਾਂ ਹੁੰਦੇ ਹੋਏ ਵੀ ਇਹਨਾਂ ਅਧਿਕਾਰਾਂ ਦੀ ਵਰਤੋਂ ਕਰਦੇ ਹਨ ਤੇ ਉਹਨਾਂ ਉੱਪਰ ਦੇਸ਼ ਧਰੋਹੀ ਦੇ ਮਾਮਲੇ ਦਰਜ ਕਰਵਾਏ । ਇਸ ਮਾਮਲੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਦਖਲ ਅੰਦਾਜ਼ੀ ਕਰਕੇ ਅਜਿਹੇ ਵਿਆਕਤੀਆਂ ਨੂੰ ਸਖ਼ਤ ਸਜਾਂਵਾ ਦੇਣ ਲਈ ਕਦਮ ਚੁੱਕੇ ਨਹੀਂ ਤਾਂ ਸਦੀਆਂ ਤੋਂ ਗੁਲਾਮ ਚੱਲੀ ਆ ਰਹੀ ਔਰਤ ਅੱਜ ਵੀ ਗੁਲਾਮੀ ਵਾਲੀ ਜਿੰਦਗੀ ਜਿਉਣ ਲਈ ਮਜਬੂਰ ਹੈ ਜਿਸਨੂੰ ਮਰਦ ਪ੍ਰਧਾਨ ਸਮਾਜ ਗੁਲਾਮ ਹੀ ਬਣਾਈ ਰੱਖਣਾ ਚਾਹੁੰਦਾ ਹੈ ।
              ਤਰਸੇਮ ਸਿੰਘ ਫਰੰਡ 95178 10351 

Have something to say? Post your comment

More Article News

ਇੰਟਰਨੈਸ਼ਨਲ ਪੰਥਕ ਢਾਡੀ ਜਥਾ/ਤਸਵਿੰਦਰ ਸਿੰਘ ਬੜੈਚ ਕਰੋਨਾ ਤੋਂ ਬਚਣਾ ਹੈ ਤਾਂ ਸਮਝੋ/ਪ੍ਰਭਜੋਤ ਕੌਰ ਢਿੱਲੋਂ ਮੁਹਾਲੀ "ਲਾਕ-ਡਾਊਨ ਦੀ ਉਲੰਘਣਾ ਕਰਨ ਤੇ ਵੱਖ ਵੱਖ ਦੇਸ਼ਾਂ ਚ' ਵਿਭਿੰਨ ਸਜ਼ਾਵਾਂ ਅਤੇ ਜੁਰਮਾਨੇ ! "/ਮੁਹੰਮਦ ਅੱਬਾਸ ਧਾਲੀਵਾਲ ਪੰਜਾਬੀ ਸਾਹਿਤ ਦਾ ਸਮੁੰਦਰ ਆਪਣੇ ਅੰਦਰ ਸਮੋਈ ਬੈਠੀ ਹੈ.ਵੀਰਪਾਲ ਕੌਰ ਭੱਠਲ ਪੰਜਾਬੀਓ ਸੰਭਲੋ/ਨਿਰਮਲ ਕੌਰ ਕੋਟਲਾ ਅੰਮ੍ਰਿਤਸਰ ਹੋਮਿਓਪੈਥਿਕ ਦਵਾਈ ਦੀ ਖੋਜ ਦੁਨੀਆਂ ਦੇ ਮਸੀਹਾ ਵਜੋ ਜਾਣੇ ਜਾਂਦੇ ਡਾਕਟਰ ਸੈਮਿਉਲ ਹੈਨੇਮਨ ਨੇ ਕੀਤੀ/ਡਾ. ਅਮੀਤਾ ਨੁਕਸਾਨ ਕਰ ਸੱਕਦੇ ਹਨ ਇੰਮਿਊਨਿਟੀ ਬੂਸਟਰ ਸਪਲੀਮੇਂਟਸ ਕੋਰੋਨਾ ਵਾਇਰਸ ਵਿਚ ਅਹਿਸਾਸ/ਸੁਖਚੈਨ ਸਿੰਘ,ਠੱਠੀ ਭਾਈ, ਕਰੋਨਾ,ਲਾਕਡਾਊਨ ਅਤੇ ਕਰਫਿਊ / ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਵਿਗਿਆਨਕ ਰੁਚੀ ਨੂੰ ਵਿਕਸਤ ਕਰਨ ਦੀ ਜ਼ਰੂਰਤ/ਨਵਨੀਤ ਅਨਾਇਤਪੁਰੀ
-
-
-