Poem

ਕਾਵਿ ਵਿਅੰਗ - ਗੰਗਾਧਰ ਹੀ ਸ਼ਕਤੀਮਾਨ ਏ/ਬਲਤੇਜ ਸੰਧੂ ਬੁਰਜ

February 25, 2020 09:19 AM

ਕਾਵਿ ਵਿਅੰਗ
             ਗੰਗਾਧਰ ਹੀ ਸ਼ਕਤੀਮਾਨ ਏ/ਬਲਤੇਜ ਸੰਧੂ ਬੁਰਜ

ਦਿੱਲੀ ਚ ਝਾੜੂ ਦੀ ਜਿੱਤ ਹੋਈ ਵਿਰੋਧੀ ਖਿੱਚ ਨਾ ਸਕੇ ਲੋਕਾਂ ਦਾ ਧਿਆਨ ਮੀਆਂ

ਲੋਕਤੰਤਰ ਦੇ ਮੈਦਾਨ ਅੰਦਰ ਜਿੱਤ ਲਈ ਸਭ ਨੇ ਪੁੱਠੇ ਸਿੱਧੇ ਦਾਗੇ ਸੀ ਬਿਆਨ ਮੀਆਂ

ਕੇਜਰੀਵਾਲ ਨੇ ਸਭ ਨੂੰ ਮਾਫ ਕੀਤਾ ਤੇ ਜਨਤਾ ਦਾ ਮੰਨਿਆ ਅਹਿਸਾਨ ਮੀਆਂ

ਧਰਮ ਦੀ ਰਾਜਨੀਤੀ ਵੰਡ ਪਾਉਂਦੀ ਚੰਗੇ ਕੰਮ ਕਰੀਏ ਤਾ ਰਹਿੰਦਾ ਏ ਈਮਾਨ ਮੀਆਂ

ਗੱਪਾ ਜਾ ਝੂਠੀਆ ਸੌਹਾ ਖਾ ਕੇ ਨਾ ਦੇਸ਼ ਚੱਲਦੇ ਏਸ ਗੱਲ ਦਾ ਰੱਖਿਉ ਧਿਆਨ ਮੀਆਂ

ਨਾਲ ਨਸ਼ਿਆ ਚੁੱਲੇ ਹੋਏ ਠੰਡੇ ਤੇ ਪਿੰਡ ਪਿੰਡ ਤੱਪਦੇ ਨੇ ਹੁਣ ਤਾਂ ਸਮਸ਼ਾਨ ਮੀਆਂ

ਕਈ ਆਪਣੇ ਮੁਨਾਫੇ ਲਈ ਦੇਸ਼ ਨੂੰ ਲੁੱਟੀ ਜਾਂਦੇ ਡਾਢੇ ਬਣੇ ਕਿਊ ਹੈਵਾਨ ਮੀਆਂ

ਵਾੜ ਹੀ ਖੇਤ ਨੂੰ ਲੋਕੋ ਖਾਣ ਲੱਗੀ ਤੇ ਹੱਦੋ ਵੱਧ ਕਰੀ ਜਾਂਦੀ ਏ ਨੁਕਸਾਨ ਮੀਆਂ

ਜੇ ਪੰਜਾਬ ਨੂੰ ਹੱਸਦਾ ਵੇਖਣਾ ਚਾਹੁੰਦੇ ਹੋ ਤਾ ਬਦਲਣਾ ਪਉ ਵਾਰੋ ਵਾਰੀ ਦਾ ਰੁਝਾਨ ਮੀਆਂ

ਲੋਕੋ ਸੰਧੂ ਤਾਂ ਕਦ ਦਾ ਰੌਲਾ ਪਾਈ ਜਾਂਦਾ ਕੇ ਗੰਗਾਧਰ ਹੀ ਹੈ ਸ਼ਕਤੀਮਾਨ ਮੀਆਂ।

ਬਲਤੇਜ ਸੰਧੂ ਬੁਰਜ
9465818158

Have something to say? Post your comment