Entertainment

ਗਾਇਕ ਜਸਪਾਲ ਮਾਨ ਆਪਣੇ ਯੂ ਕੇ ਟੂਰ ਦੌਰਾਨ ਗੱਡ ਰਿਹਾ ਸਫਲਤਾ ਦੇ ਝੰਡੇ

February 25, 2020 03:45 PM

ਗਾਇਕ ਜਸਪਾਲ ਮਾਨ ਆਪਣੇ ਯੂ ਕੇ ਟੂਰ ਦੌਰਾਨ ਗੱਡ ਰਿਹਾ ਸਫਲਤਾ ਦੇ ਝੰਡੇ
ਬਠਿੰਡਾ 25 ਫਰਵਰੀ (ਗੁਰਬਾਜ ਗਿੱਲ) -ਗਾਇਕ ਜਸਪਾਲ ਮਾਨ ਨਾਲ ਮਿਸ ਪੂਜਾ, ਪ੍ਰੀਤ ਲਾਲੀ, ਰਜੀਆ ਢਿੱਲੋਂ, ਖੁਸਦੀਪ ਖੁਸੀ ਅਤੇ ਹੋਰ ਵੀ ਕਈ ਗਾਇਕਾਵਾਂ ਨੇ ਦੋਗਾਣਾ ਗਾਏ ਹਨ। ਜੋ ਕਾਫੀ ਚਰਚਿਤ ਹੋਏ। ‘ਖੇਤ’ ਅਤੇ ‘ਸਰਪਰਾਈਜ’ ਆਦਿ ਗਾਇਕ ਜਸਪਾਲ ਮਾਨ ਦੀਆ ਮਕਬੂਲ ਐਲਬੰਮਾਂ ਹਨ, ਜਿੰਨ੍ਹਾਂ ਨੂੰ ਉਹਦੇ ਚਾਹੁੰਣ ਵਾਲਿਆ ਨੇ ਰੱਜਵਾਂ ਪਿਆਰ/ ਸਤਿਕਾਰ ਦਿੱਤਾ, ਜਿਸ ਨਾਲ ਗਾਇਕ ਜਸਪਾਲ ਮਾਨ ਦੀ ਗਾਇਕੀ ਦਾ ਘੇਰਾ ਵਿਸ਼ਾਲ ਹੋਇਆ। ‘ਸਾਗ ਸਰੋਂ ਦਾ ਤੇ ਮੱਕੀ ਦੀਆ ਰੋਟੀਆਂ ਤੰੂ ਕੋਲ ਬਹਿ ਕੇ ਖਾ ਲੈ ਹਾਣੀਆਂ’, ‘ਮੇਰੇ ਨਾਲ ਦੇ ਮੁੰਡੇ ਨੂੰ ਰਿੰਗ ਮਾਰੀ’, ‘ਕੈਨੇਡਾ’, ‘ਕਚਹਿਰੀ ਗੇੜਾ’, ‘ਜੋੜੀ’, ‘ਸਰਦਾਰੀ’, ‘ਜੀਜਾ ਸਾਲੀ’, ‘ਕੀ ਖੱਟਿਆ ਵੀਹ ਲੱਖ ਲਾ ਵੇ ਸਰਪੰਚੀ ਹਾਰ ਗਿਆ’, ‘ਬਾਪੂ ਦੀ ਪੱਗ’, ‘ਸੂਟ’, ‘ਜੇ ਤੰੂ ਨਾ ਬਰਥਡੇ ਤੇ ਆਇਆ ਵੇ ਮੈਂ ਵੀ ਕੇਕ ਨਹੀਓ ਕੱਟਣਾ’, ‘ਤੋਹਫੇ’ ਅਤੇ ‘ਸਰਾਫਤ’ ਆਦਿ ਬੇਹੱਦ ਚਰਚਿਤ ਗੀਤ ਜਸਪਾਲ ਮਾਨ ਦੇ ਡੀਜੇ ਅਤੇ ਸਭਿਆਚਾਰਕ ਮੇਲਿਆਂ ਦੀ ਜਿੰਦਜਾਨ ਹੋ ਨਿਬੜੈ, ਜਿੰਨ੍ਹਾਂ ਦੇ ਕਰਕੇ ਜਸਪਾਲ ਮਾਨ ਦਾ ਨਾਂ ਮੂਹਰਲੀ ਕਤਾਰ ਦੇ ਗਾਇਕਾ ‘ਚ ਸ਼ੁਮਾਰ ਹੋ ਗਿਆ। ਸੰਗੀਤ ਜਗਤ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲਾ, ਗਾਇਕ ਜਸਪਾਲ ਮਾਨ ਇੰਨ੍ਹੀਂ ਦਿਨੀਂ ਆਪਣਾ ਯੂ ਕੇ ਦਾ ਟੂਰ ਲਾ ਰਹੇ ਹਨ, ਜਿੱਥੇ ਉਹਨਾਂ ਨੂੰ ਪ੍ਰੋਗਰਾਮਾਂ ਦੌਰਾਨ ਉੱਥੇ ਵੱਸਦੇ ਪੰਜਾਬੀਆਂ ਕੋਲੋਂ ਰੱਜਵਾਂ ਪਿਆਰ ਮਿਲ ਰਿਹਾ ਅਤੇ ਉਹ ਆਪਣਾ ਇਹ ਟੂਰ ਸਫਲਤਾ ਪੂਰਵਕ ਲਾ ਰਹੇ ਹਨ। ਗਾਇਕ ਜਸਪਾਲ ਮਾਨ ਨੇ ਫੋਨ ਰਾਂਹੀ ਆਪਣੇ ਟੂਰ ਸਬੰਧੀ ਜਾਣਕਾਰੀ ਦਿੰਦਿਆ ਆਖਿਆ ‘ਕਿ ਅੱਜ ਮੈਂ ਜਿਸ ਵੀ ਮੁਕਾਮ ‘ਤੇ ਹਾਂ, ਉਹ ਮੈਂ ਆਪਣੇ ਚਾਹੁੰਣ ਵਾਲਿਆਂ ਦੀ ਬਦੌਲਤ ਹਾਂ, ਮੇਰੀ ਹਮੇਸਾਂ ਕੋਸਿਸ ਰਹੀ ਐ ਤੇ ਰਹੇਗੀ ਕਿ ਸਦਾ ਆਪਣੇ ਚਹੇਤਿਆਂ ਦੀ ਪਸੰਦ ਨੂੰ ਪਹਿਲ ਦੇਵਾਂ’।

Have something to say? Post your comment

More Entertainment News

ਅੱਜ ਦੇ ਹਾਲਾਤ ਨੂੰ ਬਿਆਨਦਾ ਗੀਤ ‘ਕਰੋਨਾ ਨਾਲ ਜੰਗ’ ਲੈ ਕੇ ਹਾਜ਼ਰ ਐ ਗਾਇਕ ਜੋੜੀ ਵੀਰ ਬਲਜਿੰਦਰ ਤੇ ਕਮਲ ਨੂਰ ਕੌਰ ਸਿਸਟਰਜ ਦਾ ਚਿੜੀਆ ਗੀਤ ਹੋਇਆ ਰਿਲੀਜ/ਬਲਤੇਜ ਸੰਧੂ ਬੁਰਜ ਬੀਮਾਰਾਂ ਨੂੰ ਵੀ ਨਚਾ ਦੇਣ ਵਾਲਾ ਢੋਲੀ : ਗੋਰਾ ਲੌਂਗੋਵਾਲੀਆ ਨਿਊਜ਼ੀਲੈਂਡ ਸੁਪਰਮਾਰਕੀਟਾਂ ਅੰਦਰ ਸਾਮਾਨ ਨਾ ਮਿਲਣ 'ਤੇ ਕਈ ਗਾਹਕ ਬਕਦੇ ਨੇ ਗਾਲਾਂ, ਨਸਲੀ ਟਿਪਣੀਆਂ ਤੇ ਹਿੰਸਾ ਜਗਰਾਤੇ ਵਾਲੀ ਰਾਤ'' ਸਿੰਗਲ-ਟਰੈਕ ਲੈ ਕੇ ਹਾਜ਼ਰ ਹੈ--ਕਲਮ ਦਾ ਧਨੀ, ਗੀਤਕਾਰ ਹਰਮੇਸ਼ ਲਿੱਦੜ (ਜੱਗੀ) Anveshi Jain to play sexologist in her Telugu debut movie ਗਾਇਕ ਜਗਤਾਰ ਸਿੱਧੂ ਤਿੰਨਕੌਣੀ ਦਾ ਟਰੈਕ ‘ਮਾਂ’, ਸਟਾਰਸੇਨ ਕੰਪਨੀ ਵੱਲੋਂ ਮਨਦੀਪ ਸਿੰਘ ਦੀ ਪੇਸ਼ਕਸ਼ ਹੇਠ ਰਿਲੀਜ਼ ਕਾਮੇਡੀ , ਰੁਮਾਂਸ , ਸਮਾਜਿਕ ਤੇ ਪਰਿਵਾਰਕ ਮਾਹੌਲ ਦੀਆਂ ਹਿੰਦੀ ਫ਼ਿਲਮਾਂ ਦਾ ਨਿਰਮਾਣ ਕਰੇਗਾ 'ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ' ਕਲਾ ਦੇ ਦੋਨੋਂ ਹੱਥੀ ਲੱਡੂਆਂ ਵਾਲੀ ਖੁਸ਼-ਕਿਸਮਤ ਰੂਹ : ਕੁਲਦੀਪ ਸਿੰਘ ਅਤੀਤ ਦੀਆਂ ਗਹਿਰਾਈਆ ਵਿਚ ਸਮਾਏ, ਰੰਗਲੇ ਪੰਜਾਬ ਦੀਆਂ ਬਾਤਾ ਪਾਵੇਗੀ 'ਨਿਸ਼ਾਨਾ'
-
-
-