Poem

ਕਵਿਤਾ/ਕਮਲਜੀਤ ਮੱਤਾ

February 25, 2020 03:47 PM

ਕਵਿਤਾ/ਕਮਲਜੀਤ ਮੱਤਾ

ਕਲਮ ਮੇਰੀ ਨੂੰ ਅੱਖਰ ਦੇ ਜਾ,
ਰਚਨਾ ਨੂੰ  ਸਿਰਨਾਵਾਂ
ਰੋਜ ਅਹਿਸਾਸ ਮੈਂ ਲਿਖ ਲਿਖ ਕੇ,
ਓਸ ਪਤੇ ਤੇ ਪਾਵਾਂ।
ਝਾਤ ਨਾ ਪਾਈ ਜਿੰਨਾਂ ਵੱਲ ਤੂੰ
ਚਾਅ ਕਿੱਥੇ ਛੱਡ ਆਵਾਂ।
ਸਿਦਕ ਦਾ ਦੀਵਾ ਬਾਲ ਕੇ ਰੱਖਿਆ,
ਵਗੀਆ ਭਾਵੇਂ ਉਲਟ ਹਵਾਵਾਂ।
ਦੀਦ ਤੇਰੀ ਦੀ ਤਾਂਘ ਅਵੱਲੀ,
ਤਾਂਹੀ ਰੋਜ ਮੈਂ ਮਰ ਮਰ ਜਾਵਾਂ।
ਚਿਰਾਗ ਬਾਲ ਕੇ ਯਾਦਾਂ ਵਾਲੇ, ਦਿਲ ਦਾ ਮੈਂ ਵਿਹੜਾ ਰੁਸ਼ਨਾਵਾਂ।
ਮੋੜ ਇਕ ਕੈਸਾ ਰਿਸ਼ਤਾ ਕੀ ਹੈ,
ਅੰਬਰੀਂ  ਰੋਜ਼ ਉਡਾਰੀ ਲਾਵਾਂ।
ਗੁਨਾਹ ਤਾਂ ਬੇਸ਼ੱਕ ਮੇਰਾ ਛੋਟਾ
ਕਮਲ ਨੇ ਕੱਟੀਆਂ ਸਖ਼ਤ ਸਜਾਵਾਂ।
ਕਮਲਜੀਤ ਮੱਤਾ
ਪੇਸ਼ਕਸ਼ ਬੂਟਾ ਗੁਲਾਮੀ ਵਾਲਾ

Have something to say? Post your comment