News

ਈਵੰਕਾ ਟ੍ਰੰਪ ਨੂੰ ਮੈਮੋਰੰਡਮ ਦੇਣ ਜਾਦੇਂ ਨਵਬੰਰ 84'ਦੇ ਪੀੜੀਤਾਂ ਨੂੰ ਤਿਲਕ ਵਿਹਾਰ ਰੋਕਿਆ

February 25, 2020 07:58 PM

ਈਵੰਕਾ ਟ੍ਰੰਪ ਨੂੰ ਮੈਮੋਰੰਡਮ ਦੇਣ ਜਾਦੇਂ ਨਵਬੰਰ 84'ਦੇ ਪੀੜੀਤਾਂ ਨੂੰ ਤਿਲਕ ਵਿਹਾਰ ਰੋਕਿਆ

ਦੁਨਿਆ ਅੰਦਰ ਇਕਮਾਤਰ ਵਿਧਵਾ ਕਾਲੋਨੀ ਹਿੰਦੁਸਤਾਨ ਦੇ ਦਿੱਲੀ ਤਿਲਕ ਵਿਹਾਰ ਅੰਦਰ

ਨਵੀਂ ਦਿੱਲੀ 25 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਜੋ ਕਿ ਦੋ ਦਿਨਾਂ ਦੀ ਹਿੰਦੁਸਤਾਨ ਦੀ ਫੇਰੀ ਤੇ ਅਪਣੀ ਪਤਨੀ ਅਤੇ ਬੇਟੀ ਸਮੇਤ ਆਏ ਹੋਏ ਹਨ, ਅਜ ਦਿੱਲੀ ਵਿਖੇ ਹੋਈ ਨਵਬੰਰ 1984 ਵਿਚ ਸਿੱਖਾਂ ਦੀ ਨਸਲਕੁਸ਼ੀ ਦੇ ਪੀੜੀਤ ਜੋਕਿ ਈਵੰਕਾ ਟ੍ਰੰਪ ਨੂੰ ਮੈਮੋਰੰਡਮ ਦੇਣ ਜਾ ਰਹੇ ਸਨ, ਨੂੰ ਤਿਲਕ ਵਿਹਾਰ ਵਿਖੇ ਹੀ ਰੋਕ ਲਿਆ ਗਿਆ ।
1984 ਵਿਕਟਮ ਜਸਟੀਸ ਦੇ ਮੁੱਖੀ ਬਾਬੂ ਦੂਖਿਆ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਦਸਿਆ ਕਿ ਅਸੀ ਸਮੂਹ ਪੀੜੀਤਾਂ ਨੇ ਦਿੱਲੀ ਦੇ ਤੀਨ ਮੂਰਤੀ ਵਿਖੇ ਇਕਠੇਆਂ ਹੋਕੇ ਅਮਰਿਕਾ ਅੰਬੈਸੀ ਵਿਖੇ ਈਵੰਕਾ ਟ੍ਰੰਪ ਨੂੰ 1984 ਵਿਚ ਜੋ ਸਿੱਖਾਂ ਨਾਲ ਨਸਲਕੁਸ਼ੀ ਕੀਤੀ ਗਈ ਸੀ ਬਾਰੇ ਦਸਣਾਂ ਸੀ ਜਿਸ ਨਾਲ ਹਿੰਦੁਸਤਾਨ ਦਾ ਚੇਹਰਾ ਸੰਸਾਰ ਵਿਚ ਨੰਗਾ ਹੁੰਦਾ, ਪਰ ਸਾਨੂੰ ਤਿਲਕ ਵਿਹਾਰ ਵਿਖੇ ਹੀ ਰੋਕ ਲਿਆ ਗਿਆ । ਉਨ੍ਹਾਂ ਕਿਹਾ ਕਿ ਅਸੀ ਈਵੰਕਾ ਨੂੰ ਦਸਣਾਂ ਚਾਹੁੰਦੇ ਸੀ ਕਿ ਸੰਸਾਰ ਭਰ ਵਿਚ ਸਿਰਫ ਹਿੰਦੁਸਤਾਨ ਦੀ ਦਿੱਲੀ ਅੰਦਰ ਵਿਧਵਾ ਕਲੋਨੀ ਜੋ ਕਿ ਤਿਲਕ ਵਿਹਾਰ ਵਿਖੇ ਹੈ ਹੋਰ ਕਿੱਥੇ ਵੀ ਨਹੀ ਹੈ । ਉਨ੍ਹਾਂ ਕਿਹਾ ਅਸੀ ਦਸਣਾਂ ਚਾਹੁੰਦੇ ਸੀ ਕਿ ਇਸ ਕਾਲੋਨੀ ਦਾ ਨਾਮ ਵਿਧਵਾ ਕਾਲੋਨੀ ਕਿaੁ ਪਿਆ ।ਉਨ੍ਹਾਂ ਕਿਹਾ ਕਿ ਦਸਣਾਂ ਚਾਹੁੰਦੇ ਸੀ ਕਿ ਕਿਸ ਤਰ੍ਹਾਂ ਇਕ ਫਿਰਕੇ ਦੇ ਲੋਕਾਂ ਨੇ ਸਾਡੇ ਪਰਿਵਾਰਾਂ ਨੂੰ ਜੀਉਦੇਂ ਜੀਅ ਅੱਗਾਂ ਲਾ ਕੇ ਸਾੜਿਆ ਤੇ ਅੱਗ ਨਾਲ ਮੱਚ ਰਹੇ ਸਾਡੇ ਵੀਰ, ਬਜੁਰਗ ਤੜਫ ਰਹੇ ਸਨ ਓਹ ਹੱਸ ਹੱਸ ਕੇ "ਦੇਖੋ ਸਿੱਖੜਾ ਨਾਚ ਰਹਾ ਹੈ" ਕਹਿ ਰਹੇ ਸਨ , ਸਾਡੀ ਨੂੰਹਾਂ, ਧੀਆਂ ਨੂੰ ਬੇਪੱਤ ਕੀਤਾ ਗਿਆ, ਇੱਥੌ ਤਕ ਕੀ ਦੂਧ ਚੁਘੰਦੇ ਬਚਿਆਂ ਨੂੰ ਵੀ ਨਹੀ ਛੱਡਿਆ ਗਿਆ, ਜਮੀਨ ਜਾਇਦਾਦ ਦਾ ਬਿਨਾਂ ਗਿਣਤੀ ਵਿਚ ਨੁਕਸਾਨ ਕੀਤਾ ਗਿਆ ।ਉਨ੍ਹਾਂ ਕਿਹਾ ਕਿ ਅਸੀ ਦਸਣਾਂ ਚਾਹੁੰਦੇ ਸੀ ਹਜਾਰਾਂ ਦੀ ਤਾਦਾਦ ਵਿਚ ਸਿੱਖ ਪਰਿਵਾਰਾਂ ਨੂੰ ਸਰਕਾਰੀ ਛਤਰਛਾਇਆ ਹੇਠ ਮਾਰ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਅਸੀ ਉਨ੍ਹਾਂ ਨੂੰ ਦਸਣਾਂ ਚਾਹੁੰਦੇ ਸੀ 35 ਸਾਲ ਹੋ ਗਏ ਇਸ ਦੂਖਦਾਈ ਕਾਰੇ ਨੂੰ ਬੀਤੀਆ ਪਰ ਹਾਲੇ ਤਕ ਸਾਨੂੰ ਇੰਸਾਫ ਨਹੀ ਮਿਲਿਆ ਹੈ ਤੇ ਦੋਸ਼ੀ ਸਰੇਆਮ ਘੂੰਮ ਰਹੇ ਹਨ । ਅੰਤ ਵਿਚ ਉਨ੍ਹਾਂ ਦੂਖੀ ਹਿਰਦੇ ਨਾਲ ਕਿਹਾ ਕਿ ਅਸੀ ਉਨ੍ਹਾਂ ਨੂੰ ਇੱਥੇ ਤਿਲਕ ਵਿਹਾਰ ਵਿਖੇ ਬੁਲਾਓਣਾਂ ਚਾਹੁੰਦੇ ਸੀ ਕਿ ਆਕੇ ਦੇਖੋ ਅਸੀ ਕਿਨ੍ਹਾਂ ਹਾਲਾਤਾਂ ਵਿਚ ਰਹਿ ਹਰੇ ਹਾਂ ਪਰ ਸਰਕਾਰ ਵਲੋਂ ਚਾਲਾਂ ਚਲਦਿਆਂ ਸਾਨੂੰ ਤਿਲਕ ਵਿਹਾਰ ਹੀ ਰੋਕ ਲਿੱਤਾ ਗਿਆ ਜਿਸ ਕਰਕੇ ਅਸੀ ਈੰਵਕਾ ਟ੍ਰੰਪ ਨੂੰ ਮੈਮੋਰੰਡਮ ਨਹੀ ਦੇ ਸਕੇ । ਉਨ੍ਹਾਂ ਕਿਹਾ ਕਿ ਉੱਥੇ ਹਾਜਿਰ ਹੋਏ ਪੁਲਿਸਵਾਲਿਆਂ ਨੇ ਇਲਾਕੇ ਦੇ ਏਸੀਪੀ ਅਤੇ ਡੀਸੀ ਨੂੰ ਮੌਕੇ ਤੇ ਬੁਲਵਾ ਲਿਆ ਜਿਥੇ ਉਨ੍ਹਾਂ ਨੇ ਸਾਡੇ ਕੋਲੋਂ ਮੈਮੋਰੰਡਮ ਲੈਕੇ ਉਨ੍ਹਾਂ ਨੂੰ ਪਹੁੰਚਦੀ ਕਰਨ ਦਾ ਭਰੋਸਾ ਦਿੱਤਾ ।

Have something to say? Post your comment

More News News

ਆਇਰਲੈਂਡ ਦੇ ਪ੍ਧਾਨ ਮੰਤਰੀ ਹਫ਼ਤੇ ਵਿੱਚ ਇੱਕ ਦਿਨ ਡਾਕਟਰ ਦੇ ਤੌਰ ਤੇ ਕੰਮ ਕਰਨਗੇ । ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਕਰੋਨਾ ਵਾਇਰਸ ਦਾ ਟਾਕਰਾ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਅਤੇ ਦਿੱਲੀ ਵਾਂਗ ਮਿਆਰੀ ਸਰਕਾਰੀ ਹਸਪਤਾਲ ਬਨਾਉਣ ਦੀ ਮੰਗ ਨਿਊਜ਼ੀਲੈਂਡ ਦੀਆਂ 700 ਐਂਬੂਲੈਂਸਾਂ ਨੂੰ ਇਕ ਮਹੀਨਾ ਫ੍ਰੀ ਗੈਸ ਪੁਲਿਸ ਵੱਲੋਂ ਸਖਤੀ ਨਾਲ ਆਦੇਸ਼ ਦਿਤੇ ਕਿ ਨਾਕੇ ਤੇ ਸੇਵਾ ਨਿਭਾ ਰਹੇ ਸੇਵਾਦਾਰ ਨਾ ਕਰਨ ਕੋਈ ਨਸਾ ਕਰੋਨਾ, ਮੋਦੀ, ਤੇ ਮੋਦੀ ਦੀ ਸਿਆਸਤ : ਗਜਿੰਦਰ ਸਿੰਘ ਦਲ ਖਾਲਸਾ ਬਾਬਾ ਸੋਨੀ ਸੇਵਾ ਆਸਰਮ ਦੀ ਲੰਗਰ ਸੇਵਾ ਵਾਲੀ ਗੱਡੀ ਨੂੰ ਸ੍ਰੀ ਸੰਦੀਪ ਕੁਮਾਰ ਏ ਡੀ ਸੀ ਸਾਹਿਬ ਤੇ ਸਤੀਸ਼ ਕੁਮਾਰ ਐਸ ਐਮ ਓ ਨੇ ਕੀਤਾ ਰਵਾਨਾ ਕੋਰੋਨਾ ਬਿਮਾਰੀ ਦੇ ਖ਼ਤਰੇ ਦੇ ਖ਼ਤਮ ਹੋਣ ਤੱਕ ਜ਼ਿਲ੍ਹੇ ਅੰਦਰ ਵਰਤੀਆਂ ਜਾਣ ਸਾਵਧਾਨੀਆਂ - ਰਵਿੰਦਰ ਕੁਮਾਰ ਕੌਸ਼ਿਕ ਵਿਦਿਆਰਥੀਆਂ ਦੀ ਫੀਸ ਜਮ•ਾਂ ਕਰਾਉਣ ਲਈ ਮਾਪਿਆਂ ਨੂੰ ਰਾਹਤ ਲੁਧਿਆਣਾ ਵਿੱਚ ਕੋਵਿਡ ਕੰਟਰੋਲ ਆਈਸੋਲੇਸ਼ਨ ਸੈਂਟਰ ਸਥਾਪਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਟਾਈ ਅਤੇ ਬਿਜਾਈ ਦੀ ਛੋਟ
-
-
-