News

ਮਾਨਸਾ ਦੇ 10 ਏ. ਐੱਸ. ਆਈ. ਸਬ ਇੰਸਪੈਕਟਰ ਵਜੋਂ ਪਦ ਉੱਨਤ ਹੋਏ

February 25, 2020 09:18 PM
ਮਾਨਸਾ ਦੇ 10 ਏ. ਐੱਸ. ਆਈ. ਸਬ ਇੰਸਪੈਕਟਰ ਵਜੋਂ ਪਦ ਉੱਨਤ ਹੋਏ
 
ਮਾਨਸਾ, 25 ਫਰਵਰੀ ( ਬਿਕਰਮ ਵਿੱਕੀ )- ਪੁਲਿਸ ਵਿਭਾਗ ਵੱਲੋਂ  ਏ. ਐੱਸ. ਆਈ. ਤੋਂ ਸਬ ਇੰਸਪੈਕਟਰ ਪਦ ਉੱਨਤ ਕੀਤੇ ਕਰਮਚਾਰੀਆਂ 'ਚ 10 ਜ਼ਿਲ੍ਹਾ ਪੁਲਿਸ ਮਾਨਸਾ ਨਾਲ ਸਬੰਧਿਤ ਹਨ ।ਜ਼ਿਲ੍ਹਾ ਪੁਲਿਸ ਕਪਤਾਨ ਮਾਨਸਾ ਡਾ: ਨਰਿੰਦਰ ਭਾਰਗਵ ਨੇ 8 ਸਹਾਇਕ ਸਬ ਇੰਸਪੈਕਟਰਾਂ ਨੂੰ ਪਦ ਉੱਨਤੀ ਦੇ ਸਟਾਰ ਲਗਾਉਣ ਮੌਕੇ ਵਧਾਈ ਦਿੰਦਿਆਂ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਮਾਜ 'ਚ ਨਿਰੋਈਆਂ ਕਦਰਾਂ ਕੀਮਤਾਂ ਕਾਇਮ ਰੱਖਣ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਕਰਮੀ ਨਿੱਗਰ ਯੋਗਦਾਨ ਪਾ ਸਕਦੇ ਹਨ। ਐੱਸ. ਐੱਸ. ਪੀ. ਨੇ ਹਦਾਇਤ ਕੀਤੀ ਕਿ ਪਤਵੰਤਿਆਂ ਨਾਲ ਚੰਗਾ ਵਿਵਹਾਰ ਕੀਤਾ ਜਾਵੇ ਅਤੇ ਮਾੜੇ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆਂ ਨਾ ਜਾਵੇ।ਉਨ੍ਹਾਂ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਨੂੰ ਹੋਰ ਸਫ਼ਲ ਬਣਾਉਣ ਲਈ ਜੀਅ ਜਾਨ ਨਾਲ ਕੰਮ ਕਰਨ ਦੇ ਆਦੇਸ਼ ਵੀ ਦਿੱਤੇ। ਜਿਨ੍ਹਾਂ ਕਰਮਚਾਰੀਆਂ ਨੂੰ ਪਦ ਉੱਨਤੀ ਦੇ ਸਟਾਰ ਲਗਾਏ ਗਏ, ਉਨ੍ਹਾਂ 'ਚ ਓ. ਐੱਸ. ਆਈ. ਸੁਖਜਿੰਦਰ ਸਿੰਘ, ਜਸਵੀਰ ਸਿੰਘ ਚਾਉਕੇ, ਰਾਮ ਸਿੰਘ ਅੱਕਾਂਵਾਲੀ, ਬਲਵੀਰ ਸਿੰਘ ਕਲੀਪੁਰ, ਮਦਨ ਗੋਪਾਲ, ਰਜਿੰਦਰ ਸਿੰਘ, ਦਰਸ਼ਨ ਸਿੰਘ, ਲੱਖਾ ਸਿੰਘ ਸ਼ਾਮਲ ਸਨ ਜਦਕਿ ਬੂਟਾ ਸਿੰਘ ਤੇ ਬਲਦੇਵ ਸਿੰਘ ਖਿੱਲਣ ਕਿਸੇ ਕਾਰਨ ਹਾਜ਼ਰ ਨਹੀਂ ਸਨ।
Have something to say? Post your comment

More News News

ਆਇਰਲੈਂਡ ਦੇ ਪ੍ਧਾਨ ਮੰਤਰੀ ਹਫ਼ਤੇ ਵਿੱਚ ਇੱਕ ਦਿਨ ਡਾਕਟਰ ਦੇ ਤੌਰ ਤੇ ਕੰਮ ਕਰਨਗੇ । ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਕਰੋਨਾ ਵਾਇਰਸ ਦਾ ਟਾਕਰਾ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਅਤੇ ਦਿੱਲੀ ਵਾਂਗ ਮਿਆਰੀ ਸਰਕਾਰੀ ਹਸਪਤਾਲ ਬਨਾਉਣ ਦੀ ਮੰਗ ਨਿਊਜ਼ੀਲੈਂਡ ਦੀਆਂ 700 ਐਂਬੂਲੈਂਸਾਂ ਨੂੰ ਇਕ ਮਹੀਨਾ ਫ੍ਰੀ ਗੈਸ ਪੁਲਿਸ ਵੱਲੋਂ ਸਖਤੀ ਨਾਲ ਆਦੇਸ਼ ਦਿਤੇ ਕਿ ਨਾਕੇ ਤੇ ਸੇਵਾ ਨਿਭਾ ਰਹੇ ਸੇਵਾਦਾਰ ਨਾ ਕਰਨ ਕੋਈ ਨਸਾ ਕਰੋਨਾ, ਮੋਦੀ, ਤੇ ਮੋਦੀ ਦੀ ਸਿਆਸਤ : ਗਜਿੰਦਰ ਸਿੰਘ ਦਲ ਖਾਲਸਾ ਬਾਬਾ ਸੋਨੀ ਸੇਵਾ ਆਸਰਮ ਦੀ ਲੰਗਰ ਸੇਵਾ ਵਾਲੀ ਗੱਡੀ ਨੂੰ ਸ੍ਰੀ ਸੰਦੀਪ ਕੁਮਾਰ ਏ ਡੀ ਸੀ ਸਾਹਿਬ ਤੇ ਸਤੀਸ਼ ਕੁਮਾਰ ਐਸ ਐਮ ਓ ਨੇ ਕੀਤਾ ਰਵਾਨਾ ਕੋਰੋਨਾ ਬਿਮਾਰੀ ਦੇ ਖ਼ਤਰੇ ਦੇ ਖ਼ਤਮ ਹੋਣ ਤੱਕ ਜ਼ਿਲ੍ਹੇ ਅੰਦਰ ਵਰਤੀਆਂ ਜਾਣ ਸਾਵਧਾਨੀਆਂ - ਰਵਿੰਦਰ ਕੁਮਾਰ ਕੌਸ਼ਿਕ ਵਿਦਿਆਰਥੀਆਂ ਦੀ ਫੀਸ ਜਮ•ਾਂ ਕਰਾਉਣ ਲਈ ਮਾਪਿਆਂ ਨੂੰ ਰਾਹਤ ਲੁਧਿਆਣਾ ਵਿੱਚ ਕੋਵਿਡ ਕੰਟਰੋਲ ਆਈਸੋਲੇਸ਼ਨ ਸੈਂਟਰ ਸਥਾਪਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਟਾਈ ਅਤੇ ਬਿਜਾਈ ਦੀ ਛੋਟ
-
-
-