Poem

ਤਰੇਹਟ ਮਿੰਟ/ਡਾ. ਜਸਵਿੰਦਰ ਸਿੰਘ ਹਮਸਫਰ

February 26, 2020 02:28 PM

ਤਰੇਹਟ ਮਿੰਟ/ਡਾ. ਜਸਵਿੰਦਰ ਸਿੰਘ ਹਮਸਫਰ


ਫੋਨ ਦੀ ਘੰਟੀ ਦਾ ਦਮ ਟੁੱਟਣ ਤੋਂ ਪਹਿਲਾਂ,
ਮੈਂ ਫੋਨ ਚੁੱਕ ਕੇ,
ਹੈਲੋ ਬੋਲਿਆ।
ਮਖਮਲੀ ਅਵਾਜ਼ ਨੇ, ਪਰਲੀ ਤਰਫੋਂ,
ਮੈਨੂੰ ਸਲਾਮ ਕੀਤੀ,
ਦੁਨੀਆ ਦੇ ਹਰ ਰੰਗ ਦੀ ਚਮਕ ਨੂੰ,
ਲੱਭਦੇ ਲੱਭਦੇ, ਗੱਲਾਂ ਤੁਰ ਪਈਆਂ।
ਪੁਰਾਣੇ ਮੀਤ, ਪੁਰਾਣੇ ਗੀਤ,
ਪੁਰਾਣਾ ਜੋਬਨ ਤੇ ਪੁਰਾਣੀ ਰੀਤ।
ਸੁਨਹਿਰੇ ਪਲਾਂ ਦੇ ਵਿੱਚ ਗਵਾਚੇ,
ਸ੍ਰਿਸ਼ਟੀ ਦੇ ਸਨਮੁੱਖ, ਆਪਣੇ ਕਿਰਦਾਰਾਂ ਦੀ ਪਛਾਣ ਕਰਦੇ,
ਆਪਣੇ ਸਬਰ ਦੀ ਮਿਠਾਸ ਨੂੰ, ਜੱਗ ਜ਼ਾਹਿਰ ਕਰਦੇ,
ਪਲਾਂ ਨੂੰ ਸੰਝੋਣ ਲੱਗੇ,
ਅੱਧੇ ਕੱਪ ਤੋਂ ਚੱਲੀਆਂ, ਗੱਲਾਂ ਦੇ,
ਗੁਬਾਰੇ, ਅੰਬਰੀ ਉਡਾਉਣ ਲੱਗੇ।
ਹਰ ਉਸ ਟੀਚੇ ਨੂੰ ਪਾਉਣ ਦੀ ਜਿਦ
ਤੇ ਸਬਰ ਦਾ ਪਹਿਰਾ ਹਵਸ ਤੇ,
ਜਿਉਂ ਰੁਕਮਣੀ, ਕ੍ਰਿਸ਼ਨ ਅਤੇ ਰਾਧਾ ਤੇ
ਤਯੋਂ ਹੀ ਇਹ ਪ੍ਰੇਮ, ਉਸ ਤੇ,
ਮੇਰੇ ਤੇ, ਤੇਰੇ ਤੇ।
ਘੰਟੀਆਂ ਖੜਕਦੀਆਂ ਹਨ ਮਨਾਂ ਚ,
ਪਰ ਇਹ ਪਹਿਰਾ ਉਹਦਾ ਮੇਰੇ ਤੇ,
ਇੱਕ ਮੇਰਾ ਭਰੋਸਾ ਤੇਰੇ ਤੇ।
ਜਿੱਥੋਂ ਜਿੱਥੋਂ ਹਵਾ ਰੁਖ ਕਰਦੀ ਹੈ,
ਠੰਡਕ ਦਿੰਦੀ ਹੈ।
ਤਰੇਹਟ ਮਿੰਟ ਦੀ ਉਹ ਜਾਣ-ਪਛਾਣ,
ਤੁਰਦੀਆਂ ਰਾਹਾਂ ਨੂੰ ਇੱਕ ਹੋਰ,
ਹਮਸਫਰ ਦਿੰਦੀ ਹੈ।
ਡਾ. ਜਸਵਿੰਦਰ ਸਿੰਘ ਹਮਸਫਰ
ਕੁੱਪ ਰੋਡ ਮਲੌਦ
ਫੋਨ ਨੰ. 98760-55981
ਮਿਤੀ 26.02.2020

Have something to say? Post your comment