Poem

ਗ਼ਜ਼ਲ/ਹਰਦੀਪ ਬਿਰਦੀ

February 26, 2020 02:32 PM

ਗ਼ਜ਼ਲ/ਹਰਦੀਪ ਬਿਰਦੀ

ਰਾਤ ਤੋਂ ਪਰਭਾਤ ਹੋਣੀ ਲਾਜ਼ਮੀ ਹੈ
ਨ੍ਹੇਰ ਦੀ ਹੁਣ ਮਾਤ ਹੋਣੀ ਲਾਜ਼ਮੀ ਹੈ।

ਚੁੱਪ ਤੋਂ ਨਾ ਮੇਟ ਹੋਇਆ ਸ਼ੋਰ ਹੈ ਜੀ
ਦਿਲ ਕਹੇ ਹੁਣ ਬਾਤ ਹੋਣੀ ਲਾਜ਼ਮੀ ਹੈ।

ਹਾਰ ਮਿਲ ਜੋ ਇਹ ਗਈ ਹੈ ਮੌਤ ਵਰਗੀ
ਇਸ ਦਾ ਆਤਮ ਸਾਤ ਹੋਣੀ ਲਾਜ਼ਮੀ ਹੈ।

ਪੁੱਛ ਰਹੇ ਨੇ ਉਹ ਕਿ ਕਿਹੜੀ ਜਾਤ ਦਾ ਤੂੰ
ਸੋਚਦਾ ਹਾਂ ਜਾਤ ਹੋਣੀ ਲਾਜ਼ਮੀ ਹੈ!!!!?

ਨਿਯਮ ਇਹ ਹੈ ਓਸ ਰੱਬ ਦਾ ਹੀ ਬਣਾਇਆ
ਦਿਨ ਦੇ ਪਿੱਛੋਂ ਰਾਤ ਹੋਣੀ ਲਾਜ਼ਮੀ ਹੈ।

ਦੌਲਤਾਂ ਦੇ ਅੰਬਰਾਂ ਦਾ ਕੀ ਕਰਾਂਗੇ
ਸਿਹਤ ਦੀ ਵੀ ਦਾਤ ਹੋਣੀ ਲਾਜ਼ਮੀ ਹੈ।

ਹਰਦੀਪ ਬਿਰਦੀ
9041600900

Have something to say? Post your comment