News

ਪਰਲਜ਼ ਕੰਪਨੀ ਦੀਆਂ ਜ਼ਮੀਨਾਂ ਤੋਂ ਧਾਰਾ 145 ਹਟਾਕੇ ਜ਼ਮੀਨਾਂ ਠੇਕੇ ਤੇ ਦਿੱਤੀਆਂ ਜਾਣ - ਬਹਿਮਣ

February 26, 2020 04:44 PM

ਪਰਲਜ਼ ਕੰਪਨੀ ਦੀਆਂ ਜ਼ਮੀਨਾਂ ਤੋਂ ਧਾਰਾ 145 ਹਟਾਕੇ ਜ਼ਮੀਨਾਂ ਠੇਕੇ ਤੇ ਦਿੱਤੀਆਂ ਜਾਣ - ਬਹਿਮਣ

ਮਾਨਸਾ 26 ਫਰਵਰੀ ( ਤਰਸੇਮ ਸਿੰਘ ਫਰੰਡਅੱਜ ਮਾਨਸਾ ਵਿੱਚ ਡੀ.ਸੀ. ਦਫਤਰ ਦੇ ਸਾਹਮਣੇ ਇਨਸਾਫ ਦੀ ਆਵਾਜ ਪੰਜਾਬ ਜਥੇਬੰਦੀ ਦੀ ਅਹਿਮ ਮੀਟਿੰਗ ਸੂਬਾ ਚੇਅਰਮੈਨ ਗੁਰਤੇਜ਼ ਸਿੰਘ ਬਹਿਮਣ ਦੀ ਅਗਵਾਈ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿ ਗੁਰਤੇਜ਼ ਸਿੰਘ ਬਹਿਮਣ ਨੇ ਕਿਹਾ ਕਿ ਜਦ ਤੱਕ ਪਰਲਜ ਪ੍ਰੋਪਟੀਆਂ ਤੋਂ ਨਜਾਇਜ ਕਬਜੇ ਹਟਾ ਕੇ ਧਾਰਾ 145 ਲਗਾ ਕੇ ਰਸੀਵਰ ਨਹੀ ਲਾਏ ਜਾਂਦੇ ਤਦ ਤੱਕ ਸੰਘਰਸ ਜਾਰੀ ਰਹੇਗਾ। ਮਾਨਸਾ ਜਿਲ੍ਹੇ ਦੀਆਂ ਸਾਰੀਆਂ ਪਰਲਜ ਕੰਪਨੀ ਦੀਆਂ ਜਮੀਨਾਂ ਉਪਰ ਧਾਰਾ 145 ਲਗਾ ਕੇ ਸਰਕਾਰੀ ਬੋਲੀ ਤੇ ਜਮੀਨਾਂ ਠੇਕੇ ਤੇ ਦਿੱਤੀਆਂ ਜਾਣ ਤੇ ਉਹ ਆਮਦਨੀ ਸਰਕਾਰੀ ਖਜਾਨੇ ਵਿੱਚ ਜਮਾਂ ਹੋਵੇ ਤਾਂ ਕਿ ਗਰੀਬ ਨਿਵੇਸਕਾਂ ਦੇ ਪੈਸੇ ਵਿਆਜ ਸਮੇਤ ਮਿਲ ਸਕਣ ਜੇਕਰ ਇਹ ਕਾਰਵਾਈ ਸਿਵਲ ਪ੍ਰਸਾਸਨ ਤੇ ਪੁਲਿਸ ਪ੍ਰਸਾਸਨ ਨਹੀ ਕਰਦਾ ਤਾਂ ਮਾਰਚ ਮਹੀਨੇ ਵਿੱਚ ਪੰਜਾਬ ਪੱਧਰ ਦਾ ਸੰਘਰਸ ਮਾਨਸਾ ਜਿਲ੍ਹੇ ਤੋਂ ਸੁਰੂ ਹੋਵੇਗਾ। ਸਾਰੀਆਂ ਹੀ ਸੰਘਰਸ਼ੀਲ ਜਥੇਬੰਦੀਆਂ ਨਿਵੇਸ਼ਕਾਂ ਨਾਲ ਮਿਲਕੇ ਕੋਈ ਵੱਡਾ ਤੇ ਠੋਸ ਕਦਮ ਚੁੱਕਣ ਲਈ ਮਜਬੂਰ ਹੋਣਗੀਆਂ। ਜਿਸ ਦੀ ਸਾਰੀ ਜੁੰਮੇਵਾਰੀ ਮਾਨਸਾ ਪ੍ਰਸਾਸਨ ਦੀ ਹੋਵੇਗੀ। ਮਾਨਸਾ ਜਿਲ੍ਹੇ ਵਿੱਚ ਐਸ.ਡੀ.ਐਮ ਬੁਢਲਾਡਾ ਤੇ ਐਸ.ਡੀ.ਐਮ ਸਰਦੂਲਗੜ੍ਹ ਨੂੰ ਡੀ.ਸੀ.ਮਾਨਸਾ ਵੱਲੋਂ ਅਤੇ ਇਨਸਾਫ ਦੀ ਆਵਾਜ ਜਥੇਬੰਦੀ ਵੱਲੋਂ ਪਹਿਲਾਂ ਵੀ ਇਸ ਦੀ ਸੂਚਨਾ ਕਈ ਵਾਰ ਦਿੱਤੀ ਜਾ ਚੁੱਕੀ ਹੈ। ਜੋ ਕਿ ਪਰਲਜ ਦੀਆਂ ਜਮੀਨਾਂ ਪਿੰਡ ਕਲਾਣਾਂ, ਦਾਤੇਵਾਸ, ਫਲੂ ਵਾਲਾ ਰੋਡ, ਗੋਬਿੰਦਪੁਰਾ, ਕਲੀਪੁਰ, (ਤਹਿਸੀਲ ਬੁਢਲਾਡਾ) ਅਤੇ ਪਿੰਡ ਝੇਰਿਆਂਵਾਲੀ, ਰਾਏਪੁਰ, (ਤਹਿਸੀਲ ਸਰਦੂਲਗੜ੍ਹ) ਵਿੱਚ ਮਜੌੂਦ ਹਨ। ਜਿੰਨ੍ਹਾਂ ਨੂੰ ਕੁਝ ਰਾਜਨੀਤਿਕ ਲੋਕਾਂ ਦਾ ਅਤੇ ਸਰਾਏਮਦਾਰ ਧਿਰਾਂ ਦਾ ਨਜਾਇਜ ਕਬਜੇ ਕਰਕੇ ਹੜੱਪਣਾਂ ਦਾ ਮਨਸੂਬਾ ਹੈ। ਇੱਥੇ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੇ ਆਸਾਰ ਬਣ ਸਕਦੇ ਹਨ।ਇਨਸਾਫ ਦੀ ਆਵਾਜ ਜਥੇਬੰਦੀ ਦਾ ਇੱਕ ਵਫਦ ਅੱਜ ਐਸ.ਐਸ.ਪੀ. ਮਾਨਸਾ ਨੂੰ ਪਰਲਜ ਮਾਮਲੇ ਬਾਰੇ ਵੀ ਮਿਲਿਆ ਅਤੇ ਸਾਰੀ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਾਅਦ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੀਨੀਅਰ ਆਗੂ ਅਤੇ ਸੈਨਿਕ ਵਿੰਗ ਪੰਜਾਬ ਦੇ ਸੂਬਾ ਪ੍ਰਧਾਨ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਲੋਢਾਂ ਕਮੇਟੀ, ਸੇਬੀ ਤੇ ਕੇਂਦਰ ਸਰਕਾਰ ਮਿਲ ਕੇ ਪਰਲਜ ਕੰਪਨੀ ਦੇ ਗਾਹਕਾਂ ਨੂੰ ਜਿਲ੍ਹਾ ਹੈੱਡਕੁਆਟਰ ਵਿੱਚ ਇੱਕ—ਇੱਕ ਦਫ਼ਤਰ ਖੋਲ ਕੇ ਪਰਲਜ ਕੰਪਨੀ ਦੀਆਂ ਪੋਲਸੀਆਂ ਅਤੇ ਰਸੀਦਾਂ ਦਫ਼ਤਰ ਰਾਹੀ ਜਮਾਂ ਕਰਨ ਤੇ ਬਣਦੀ ਪੂਰੀ ਰਕਮ ਦੀਆਂ ਨਵੀਆਂ ਰਸੀਦਾਂ ਜਾਰੀ ਕਰਨ ਤਾਂ ਜੋ ਗਰੀਬ ਨਿਵੇਸਕ ਆਪਣੀਆਂ ਪੋਲਸੀਆਂ ਅਤੇ ਰਸੀਦਾਂ ਜਮਾਂ ਕਰਵਾ ਸਕਣ ਤੇ ਵਿਸਵਾਸ ਹਾਸਲ ਕਰ ਸਕਣ ਇਸ ਦੀ ਪਹਿਲ ਜਲਦੀ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ 25 ਲੱਖ ਗਰੀਬ ਨਿਵੇਸ਼ਕਾਂ ਨੂੰ ਆਪਣੇ ਲਾਏ ਹੋਏ ਪੈਸੇ ਬਾਬਤ ਖੁਦਕੁਸੀਆਂ ਕਰਨ ਤੋਂ ਰੁਕ ਸਕਣ।ਹਰ ਰੋਜ਼ ਪਰਲਜ ਤੇ ਹੋਰ ਚਿਟ ਫੰਡ ਕੰਪਨੀਆਂ ਦੇ ਗਾਹਕ ਖੁਦਕੁਸੀਆਂ ਦੀ ਕਤਾਰ ਦਿਨੋ ਦਿਨ ਲੰਮੀ ਕਰਦੀ ਜਾ ਰਹੇ ਹਨ। ਰਾਏਪੁਰ ਨੇ ਅੱਗੇ ਕਿਹਾ ਕਿ ਪਰਲਜ ਪ੍ਰੋਪਰਟੀਆਂ ਦੀ ਵਿਕਰੀ ਬਾਰੇ 24—2—2020 ਨੂੰ ਅਸੀ ਸੇਬੀ ਦਫਤਰ ਚੰਡੀਗੜ੍ਹ ਵਿੱਚ ਪੰਜਾਬ ਸਟੇਟ ਵੱਲੋਂ ਵਾਰਨਿਗ ਲੈਟਰ (ਮੰਗ ਪੱਤਰ) ਦੇ ਕੇ ਆਏ ਹਾਂ। ਪੰਜਾਬ ਤੋਂ ਇਲਾਵਾ ਹਰਿਆਣਾ, ਮੱਧ ਪ੍ਰਦੇਸ ਆਦ 8 ਹੋਰ ਸਟੇਟਾਂ ਨੇ ਇਸ ਸਬੰਧੀ ਆਪਣੇ ਆਪਣੇ ਸੇਬੀ ਦਫਤਰ ਵਿੱਚ 24—02—2020 ਨੂੰ ਮੰਗ ਪੱਤਰ ਦਿੱਤੇ ਹਨ ਅਤੇ ਕਿਹਾ ਹੈ ਕਿ ਜੇਕਰ ਕਾਰਵਾਈ ਜਲਦੀ ਅਮਲ ਵਿੱਚ ਲਿਆਦੀ ਨਾ ਗਈ ਤਾਂ ਪੂਰੇ ਭਾਰਤ ਵਿੱਚ ਹਰ ਸਟੇਟ ਦੇ ਸੇਬੀ ਦਫਤਰਾਂ ਦਾ ਲਗਾਤਾਰ ਜ਼ੋਰਦਾਰ ਘਿਰਾਓ ਕੀਤਾ ਜਾਵੇਗਾ। ਮੀਟਿੰਗ ਵਿੱਚ ਆਏ ਨਿਵੇਸ਼ਕਾਂ ਨੂੰ ਗੁਰਤੇਜ਼ ਸਿੰਘ ਬਹਿਮਣ ਸੂਬਾ ਚੇਅਰਮੇਨ, ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ, ਸੂਬਾ ਪ੍ਰਧਾਨ, ਸੈਨਿਕ ਵਿੰਗ ਪੰਜਾਬ ਤੋਂ ਇਲਾਵਾ ਪਰਗਟ ਸਿੰਘ ਫਲੂ ਵਾਲਾ ਡੋਡ, ਜਿਲ੍ਹਾ ਮੈਂਬਰ, ਨਾਜਰ ਸਿੰਘ ਬਰੇਟਾ ਜਿਲ੍ਹਾ ਮੈਂਬਰ, ਜਗਜੀਤ ਸਿੰਘ ਬੁਢਲਾਡਾ ਜਿਲ੍ਹਾ ਮੈਂਬਰ, ਆਦ ਨੇ ਵੀ ਸੰਬੋਧਨ ਕੀਤਾ। 

Have something to say? Post your comment

More News News

ਬਿਜਨਸ ਕੋਰਸਪੋਨਡੈਂਟ ਘਰ-ਘਰ ਜਾ ਕੇ ਕਰਵਾ ਰਹੇ ਨੇ ਸੇਵਾਵਾਂ ਮੁਹੱਈਆ ਵਿਸਾਖੀ: ਖਾਲਸੇ ਦਾ ਜਨਮ ਦਿਨ ਹਾਜ਼ਰੀ 'ਯੂਮ' 'ਤੇ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਅਕਾਲ-ਚਲਾਣੇ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਤੇ ਅੰਤਿਮ ਸਸਕਾਰ 'ਚ ਅੜਿੱਕਾ ਪਾਉਣ ਵਾਲਿਆਂ ਦੀ ਨਿਖੇਧੀ ਨਿਊਜ਼ੀਲੈਂਡ 'ਚ ਕੋਰੋਨਾਵਾਇਰਸ ਦੇ 54 ਨਵੇਂ ਕੇਸ, ਕੁੱਲ ਗਿਣਤੀ 1160 ਹੋਈ-12 ਹਸਪਤਾਲ 'ਚ ਫ਼ਿਲਮੀ ਅਦਾਕਾਰਾ ਅਤੇ ਲੇਖਕ ਪੈਟ੍ਰਸੀਆ ਬੋਸਵਰਥ ਦੀ 86 ਸਾਲ ਦੀ ਉਮਰ ਵਿੱਚ ਕੋਰੋਨਵਾਇਰਸ ਨਾਲ ਮੌਤ ਆਇਰਲੈਂਡ ਦੇ ਪ੍ਧਾਨ ਮੰਤਰੀ ਹਫ਼ਤੇ ਵਿੱਚ ਇੱਕ ਦਿਨ ਡਾਕਟਰ ਦੇ ਤੌਰ ਤੇ ਕੰਮ ਕਰਨਗੇ । ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਕਰੋਨਾ ਵਾਇਰਸ ਦਾ ਟਾਕਰਾ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਅਤੇ ਦਿੱਲੀ ਵਾਂਗ ਮਿਆਰੀ ਸਰਕਾਰੀ ਹਸਪਤਾਲ ਬਨਾਉਣ ਦੀ ਮੰਗ ਨਿਊਜ਼ੀਲੈਂਡ ਦੀਆਂ 700 ਐਂਬੂਲੈਂਸਾਂ ਨੂੰ ਇਕ ਮਹੀਨਾ ਫ੍ਰੀ ਗੈਸ ਪੁਲਿਸ ਵੱਲੋਂ ਸਖਤੀ ਨਾਲ ਆਦੇਸ਼ ਦਿਤੇ ਕਿ ਨਾਕੇ ਤੇ ਸੇਵਾ ਨਿਭਾ ਰਹੇ ਸੇਵਾਦਾਰ ਨਾ ਕਰਨ ਕੋਈ ਨਸਾ ਕਰੋਨਾ, ਮੋਦੀ, ਤੇ ਮੋਦੀ ਦੀ ਸਿਆਸਤ : ਗਜਿੰਦਰ ਸਿੰਘ ਦਲ ਖਾਲਸਾ
-
-
-