News

ਡੀ.ਐਸ.ਪੀ. ਦੇ ਭਰੌਸੇ ਮਗਰੋਂ ਕੋਟਕ ਮਹਿੰਦਰਾ ਬੈਂਕ ਜਵਾਹਰਕੇ ਦਾ ਘਿਰਾਓ ਕੁਝ ਦਿਨਾਂ ਲਈ ਮੁਲਤਵੀ

February 26, 2020 09:15 PM

ਡੀ.ਐਸ.ਪੀ. ਦੇ ਭਰੌਸੇ ਮਗਰੋਂ ਕੋਟਕ ਮਹਿੰਦਰਾ ਬੈਂਕ ਜਵਾਹਰਕੇ ਦਾ ਘਿਰਾਓ ਕੁਝ ਦਿਨਾਂ ਲਈ ਮੁਲਤਵੀ

ਮਾਨਸਾ ( ਤਰਸੇਮ ਸਿੰਘ ਫਰੰਡ ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵੱਲੋਂ ਅਕਲੀਏ ਦੇ ਕਿਸਾਨ ਬਲਵੀਰ ਸਿੰਘ ਨੂੰ ਕਲੀਅਰ ਸਰਟੀਫਿਕੇਟ ਨਾ ਦੇਣ ਕਾਰਨ ਬੈਂਕ ਦਾ ਘਿਰਾਓ ਕੀਤਾ ਗਿਆ। ਜਦੋਂ ਜਥੇਬੰਦੀ ਦੇ ਵਰਕਰ ਜਵਾਹਰਕੇ ਬੱਸ ਸਟੈਂਡ ਦੇ ਨਜਦੀਕ ਇੱਕਠੇ ਹੋਣੇ ਸੁਰੂ ਹੋਏ ਤਾਂ ਇਸ ਦੀ ਭਿਨਕ ਪੈਦਿਆਂ ਕੋਟਕ ਮਹਿੰਦਰਾ ਬੈਂਕ ਦੇ ਅਧਿਕਾਰੀ ਬੈਂਕ ਨੂੰ ਜਿੰਦਾ ਮਾਰਕੇ ਫਰਾਰ ਹੋ ਗਏ। ਗੋਰ ਤਲਬ ਹੈ ਕਿ ਅਕਲੀਏ ਪਿੰਡ ਦੇ ਕਿਸਾਨ ਬਲਵੀਰ ਸਿੰਘ ਨੇ ਇਸ ਬੈਂਕ ਤੋਂ 24 ਲੱਖ ਦੀ ਲਿਮਟ ਕਰਵਾਈ ਸੀ ਜੋ ਕਿ ਕਿਸਾਨ ਲਗਾਤਾਰ ਭਰਦਾ ਰਿਹਾ ਪਰੂੰਤ 2018 ਦੇ ਵਿੱਚ ਫਸਲ ਮਾੜੀ ਰਹਿਣ ਕਾਰਨ ਕਿਸਾਨ ਤੋਂ ਲਿਮਟ ਦੀਆਂ ਦੋ ਕਿਸ਼ਤਾਂ ਨਹੀ ਭਰੀਆਂ ਗਈਆਂ। ਕਿਸ਼ਤਾਂ ਨਾ ਭਰਨ ਦੀ ਸੂਰਤ ਵਿੱਚ ਬੈਂਕ ਮੁਲਾਜਮ ਕਿਸਾਨ ਦੇ ਪਿੰਡ ਅਕਲੀਆਂ ਵਿਖੇ ਉਸ ਦੇ ਘਰ ਜਾ ਕੇ ਵਾਰ—ਵਾਰ ਧਮਕਾਉਣ ਲੱਗੇ ਤਾਂ ਕਿਸਾਨ ਨੇ ਬੈਂਕ ਅਧਿਕਾਰੀਆਂ ਤੋਂ ਪੂਰੀ ਰਕਮ ਦਾ ਜੋੜ ਪੁੱਛਿਆ ਤਾਂ ਬੈਂਕ ਮੁਲਾਜਮਾਂ ਨੇ ਕਿਹਾ ਕਿ 23 ਲੱਖ 25000 ਰੁਪਏ ਭਰਕੇ ਤੇਰਾ ਖਾਤਾ ਨਿੱਲ ਹੋ ਜਾਵੇਗਾ। ਤਾਂ ਕਿਸਾਨ ਨੇ ਸਮਾਜ ਦੇ ਵਿੱਚ ਆਪਣੀ ਬੇਇੱਜਤੀ ਮਹਿਸੂਸ ਕਰਦਿਆਂ ਆਪਣੀ ਜੱਦੀ ਪੁਸਤੀ ਜਮੀਨ ਵੇਚਕੇ ਪਿੰਡ ਦੇ ਮਹੁੱਤਬਰ ਬੰਦਿਆਂ ਨੂੰ ਨਾਲ ਲੈ ਕੇ ਬੈਂਕ ਦੇ ਵਿੱਚ ਜਾ ਕੇ 23 ਲੱਖ 25000 ਰੁਪਏ ਭਰ ਦਿੱਤਾ ਗਿਆ। ਬੈਂਕ ਅਧਿਕਾਰੀਆਂ ਵੱਲੋਂ ਕਿਸਾਨ ਨੂੰ ਭਰੌਸਾ ਦਿਵਾਇਆ ਗਿਆ ਕਿ ਕਲੀਅਰ ਸਰਟੀਫਿਕੇਟ 20 ਦਿਨਾਂ ਦੇ ਵਿੱਚ ਦਿੱਤਾ ਜਾਵੇਗਾ। ਪਰ 1 ਸਾਲ ਬੀਤ ਜਾਣ ਬਾਅਦ ਕਿਸਾਨ ਦੇ ਪੱਲੇ ਖੱਜਲ ਖੁਆਰੀ ਤੋਂ ਬਿਨਾਂ ਕੁਝ ਵੀ ਪੱਲੇ ਨਹੀ ਪਿਆ। ਉਲਟਾ ਬੈਂਕ ਅਧਿਕਾਰੀ ਕਿਸਾਨ ਵੱਲ 4 ਲੱਖ ਰੁਪਏ ਬਕਾਇਆ ਕੱਢ ਰਹੇ ਹਨ। ਜਿਸ ਤੋਂ ਮਜਬੂਰ ਹੋ ਕੇ ਜਥੇਬੰਦੀ ਵੱਲੋਂ ਬੈਂਕ ਦੇ ਘਿਰਾਓ ਦਾ ਐਲਾਨ ਕੀਤਾ ਗਿਆ। ਡੀ.ਐਸ.ਪੀ. ਮਾਨਸਾ ਦੇ ਵੱਲੋਂ ਜਥੇਬੰਦੀ ਦੇ ਆਗੂਆਂ ਅਤੇ ਬੈਂਕ ਮੁਲਾਜਮ ਦੌਰਾਨ ਚੱਲੀ ਗੱਲਬਾਤ ਦੌਰਾਨ ਕਲੀਅਰ ਸਰਟੀਫਿਕੇਟ ਦਿਆਉਣ ਦਾ ਭਰੌਸਾ ਦੇ ਕੇ ਘਿਰਾਓ ਇੱਕ ਵਾਰ ਮੁਲਤਵੀ ਕਰ ਦਿੱਤਾ ਗਿਆ। ਇਸ ਸਮੇਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਦਿਆਲਪੁਰਾ ਨੇ ਕਿਹਾ ਕਿ ਜਿੰਨ੍ਹਾਂ ਸਮਾਂ ਕਿਸਾਨ ਨੂੰ ਇਨਸਾਫ ਨਹੀ ਮਿਲਦਾ ਉਹਨਾਂ ਸਮਾਂ ਸੰਘਰਸ ਜਾਰੀ ਰਹੇਗਾ। ਇਸ ਸਮੇਂ ਮਹਿੰਦਰ ਭੈਣੀ ਬਾਘਾ, ਦੇਵੀ ਰਾਮ, ਰਾਜ ਅਕਲੀਆਂ, ਮੱਖਣ ਭੈਣੀ ਬਾਘਾ, ਬਲਵਿੰਦਰ ਸ਼ਰਮਾਂ, ਸੱਤਪਾਲ ਬਰ੍ਹੇ, ਲਛਮਣ ਚੱਕ ਅਲੀਸੇ਼ਰ, ਕੁਲਵੰਤ ਸੱਦਾ ਸਿੰਘ ਵਾਲਾ, ਮਨਜੀਤ ਉਲਕ, ਕੇਵਲ ਮਾਖਾ, ਅਤੇ ਬਲਵਿੰਦਰ ਅਲੀਸੇ਼ਰ ਨੇ ਸੰਬੋਧਨ ਕੀਤਾ। 

Have something to say? Post your comment

More News News

ਬਿਜਨਸ ਕੋਰਸਪੋਨਡੈਂਟ ਘਰ-ਘਰ ਜਾ ਕੇ ਕਰਵਾ ਰਹੇ ਨੇ ਸੇਵਾਵਾਂ ਮੁਹੱਈਆ ਵਿਸਾਖੀ: ਖਾਲਸੇ ਦਾ ਜਨਮ ਦਿਨ ਹਾਜ਼ਰੀ 'ਯੂਮ' 'ਤੇ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਅਕਾਲ-ਚਲਾਣੇ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਤੇ ਅੰਤਿਮ ਸਸਕਾਰ 'ਚ ਅੜਿੱਕਾ ਪਾਉਣ ਵਾਲਿਆਂ ਦੀ ਨਿਖੇਧੀ ਨਿਊਜ਼ੀਲੈਂਡ 'ਚ ਕੋਰੋਨਾਵਾਇਰਸ ਦੇ 54 ਨਵੇਂ ਕੇਸ, ਕੁੱਲ ਗਿਣਤੀ 1160 ਹੋਈ-12 ਹਸਪਤਾਲ 'ਚ ਫ਼ਿਲਮੀ ਅਦਾਕਾਰਾ ਅਤੇ ਲੇਖਕ ਪੈਟ੍ਰਸੀਆ ਬੋਸਵਰਥ ਦੀ 86 ਸਾਲ ਦੀ ਉਮਰ ਵਿੱਚ ਕੋਰੋਨਵਾਇਰਸ ਨਾਲ ਮੌਤ ਆਇਰਲੈਂਡ ਦੇ ਪ੍ਧਾਨ ਮੰਤਰੀ ਹਫ਼ਤੇ ਵਿੱਚ ਇੱਕ ਦਿਨ ਡਾਕਟਰ ਦੇ ਤੌਰ ਤੇ ਕੰਮ ਕਰਨਗੇ । ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਕਰੋਨਾ ਵਾਇਰਸ ਦਾ ਟਾਕਰਾ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਅਤੇ ਦਿੱਲੀ ਵਾਂਗ ਮਿਆਰੀ ਸਰਕਾਰੀ ਹਸਪਤਾਲ ਬਨਾਉਣ ਦੀ ਮੰਗ ਨਿਊਜ਼ੀਲੈਂਡ ਦੀਆਂ 700 ਐਂਬੂਲੈਂਸਾਂ ਨੂੰ ਇਕ ਮਹੀਨਾ ਫ੍ਰੀ ਗੈਸ ਪੁਲਿਸ ਵੱਲੋਂ ਸਖਤੀ ਨਾਲ ਆਦੇਸ਼ ਦਿਤੇ ਕਿ ਨਾਕੇ ਤੇ ਸੇਵਾ ਨਿਭਾ ਰਹੇ ਸੇਵਾਦਾਰ ਨਾ ਕਰਨ ਕੋਈ ਨਸਾ ਕਰੋਨਾ, ਮੋਦੀ, ਤੇ ਮੋਦੀ ਦੀ ਸਿਆਸਤ : ਗਜਿੰਦਰ ਸਿੰਘ ਦਲ ਖਾਲਸਾ
-
-
-