Entertainment

ਕਲਾ ਦੇ ਦੋਨੋਂ ਹੱਥੀ ਲੱਡੂਆਂ ਵਾਲੀ ਖੁਸ਼-ਕਿਸਮਤ ਰੂਹ : ਕੁਲਦੀਪ ਸਿੰਘ

March 19, 2020 07:30 PM

ਕਲਾ ਦੇ ਦੋਨੋਂ ਹੱਥੀ ਲੱਡੂਆਂ ਵਾਲੀ ਖੁਸ਼-ਕਿਸਮਤ ਰੂਹ : ਕੁਲਦੀਪ ਸਿੰਘ
ਕਲਾ ਕੋਈ ਵੀ ਹੋਵੇ, ਉਸ ਖੇਤਰ ਵਿਚ ਕਾਮਯਾਬ ਹੋਣ ਲਈ ਉਸ ਦੀ ਕਲਾ ਲਗਨ, ਸ਼ੌਕ, ਦ੍ਰਿੜਤਾ, ਸ੍ਰਿੜਤਾ ਅਤੇ ਰੂਹ ਨਾਲ ਕੀਤੀ ਮਿਹਨਤ ਮੰਗਦੀ ਹੈ। ਇਸ ਤੋਂ ਵੀ ਜਰੂਰੀ, ਓਸ ਖੇਤਰ ਦਾ ਉਸਤਾਦ ਮੰਗਦੀ ਹੈ ਅਤੇ ਉਸਤਾਦ ਦੀਆਂ ਮਾਰਾਂ ਹੋਰ ਵੀ ਮਾਇਨਾ ਰੱਖਦੀਆਂ ਹਨ। ਜਿਸ ਦੇ ਪੱਲੇ ਇਹ ਸਾਰਾ ਕੁਝ ਕਰਨ ਦਾ ਹੌਸਲਾ ਤੇ ਹਿੰਮਤ ਨਹੀ ਹੁੰਦੀ , ਉਸ ਦੇ ਪੱਲੇ ਕੁਝ ਵੀ ਨਹੀ ਪੈ ਸਕਣਾ, ਬੇਸ਼ੱਕ ਉਹ ਕਿੱਡੇ ਵੀ ਸ਼ਹਿਨਸ਼ਾਹ ਜਾਂ ਕਿਸੇ ਅਫ਼ਸਰ ਦੀ ਉਲਾਦ ਕਿਉਂ ਨਾ ਹੋਵੇ।'' ਐਸੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲਾ ਸਖ਼ਸ਼ ਹੈ, ਕੀ-ਬੋਰਡ ਪਲੇਅਰ ਅਤੇ ਗਾਇਕ -ਕੁਲਦੀਪ ਸਿੰਘ। ਉਸ ਦਾ ਕਹਿਣ ਹੈ ਕਿ, ''ਜਿੰਦਗੀ ਵਿਚ ਕਿਸੇ ਵੀ ਮੁਕਾਮ ਤੇ ਪਹੁੰਚਣਾ ਨਾਮੁਮਕਿਨ ਨਹੀਂ ਹੁੰਦਾ। ਇਨਾਂ ਰੂਲਾਂ-ਅਸੂਲਾਂ ਉਤੇ ਚੱਲਦਿਆਂ ਸਖਤ ਰਿਆਜ਼ ਕਰਨ ਅਤੇ ਉਸਤਾਦਾਂ ਦੀਆਂ ਮਾਰਾਂ ਖਾਣ ਦਾ ਹੀ ਨਤੀਜਾ ਹੈ ਕਿ ਓਸ ਮਾਲਕ ਦੀ ਕਿਰਪਾ ਨਾਲ ਹਰ ਗਾਇਕ-ਕਲਾਕਾਰ ਨੂੰ ਮੇਰਾ ਮਿਊਜ਼ਿਕ ਵਧੀਆ ਲੱਗਦਾ ਹੈ। ਜਦੋਂ ਪ੍ਰੋਗਰਾਮ ਸਮੇਂ ਗਾਇਕ ਮੇਰੇ ਮਿਊਜ਼ਿਕ ਦੀ ਤਾਰੀਫ ਕਰਦੇ ਹਨ ਤਾਂ ਦਿਲ ਨੂੰ ਸਕੂਨ ਮਿਲਦਾ ਹੈ। ਇਹ ਜਾਣ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਆਖ਼ਰ ਮੇਰੇ ਵਿੱਚ ਵੀ ਕੁੱਝ ਅਜਿਹਾ ਹੈ ਜਿਸ ਕਰਕੇ ਲੋਕ-ਗਾਇਕ ਮੈਨੂੰ ਮਾਣ ਬਖ਼ਸ਼ਦੇ ਹਨ।''
''ਤੁਸੀਂ ਅੱਜ ਤੱਕ ਕਿਸ-ਕਿਸ ਕਲਾਕਾਰ ਨਾਲ ਸਟੇਜਾਂ ਕਰ ਚੁੱਕੇ ਹੋ'' ਦਾ ਜੁਵਾਬ ਦਿੰਦਿਆਂ ਕੁਲਦੀਪ ਨੇ ਕਿਹਾ,'' ਮੈਂ ਹੁਣ ਤੱਕ ਪੰਜਾਬ ਦੇ ਨਾਮਵਰ ਗਾਇਕ ਜੱਸੀ ਗੁਰਦਾਸਪੁਰੀਆ, ਦਲਜੀਤ ਦੋਸਾਂਝ, ਰਵਿੰਦਰ ਗਰੇਵਾਲ, ਮਨਜੀਤ ਰੂਪੋਵਾਲੀਆ, ਸੁਰਿੰਦਰ ਛਿੰਦਾ, ਗੁਲਾਮ ਜੁਗਨੀ, ਸਰਦਾਰ ਅਲੀ, ਮਨਮੋਹਨ ਵਾਰਿਸ, ਮਾਸ਼ਾ ਅਲੀ ਅਤੇ ਪਾਲੀ ਦੇਤਵਾਲੀਏ ਆਦਿ ਵਰਗਿਆਂ ਨਾਲ ਅਨੇਕਾਂ ਸਟੇਜਾਂ 'ਤੇ ਕੀ-ਬੋਰਡ ਪਲੇਅ ਕਰਕੇ ਮਾਣ ਖੱਟ ਚੁੱਕਾ ਹਾਂ। ਚਲਦੇ ਸਫ਼ਰ ਦੌਰਾਨ ਮੈਂ ਥਾਈਲੈਂਡ ਦਾ ਟੂਰ ਵੀ ਸਫ਼ਲਤਾ-ਪੂਰਵਕ ਕਰ ਚੁੱਕਾ ਹਾਂ।''
30 ਸਤੰਬਰ 1979 ਨੂੰ ਪਿਤਾ ਬਲਬੀਰ ਸਿੰਘ ਦੇ ਘਰ ਮਾਤਾ ਸਿਮਰ ਕੌਰ ਦੀ ਪਾਕਿ ਕੁੱਖੋਂ ਪਿੰਡ ਮੁਕੰਮਦਪੁਰ, ਜਿਲਾ ਐਸ. ਬੀ. ਐਸ. ਨਗਰ ਵਿਖੇ ਪੈਦਾ ਹੋਏ ਕੁਲਦੀਪ ਨੇ ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਅੱਗੇ ਕਿਹਾ,''ਸਕੂਲ ਵਿੱਚ ਜਦੋਂ ਵੀ ਕੋਈ ਪ੍ਰੋਗਰਾਮ ਹੋਣਾ ਤਾਂ ਟੀਚਰਾਂ ਵੱਲੋਂ ਮੇਰਾ ਨਾਮ ਗਾਇਕੀ ਵਿੱਚ ਅਨਾਊਂਸ ਕਰਵਾ ਦਿੱਤਾ ਜਾਂਦਾ ਸੀ ਅਤੇ ਉਹ ਸਕੂਲ ਟਾਈਮ ਦਾ ਸੌਂਕ ਹੁਣ ਮੇਰਾ ਪ੍ਰੋਫੈਸ਼ਨ ਬਣਕੇ ਰਹਿ ਗਿਆ ਹੈ। ਮਾਲਕ ਨੇ ਮੈਨੂੰ ਕਲਾਵਾਂ ਦੇ ਦੋਨੋਂ ਹੱਥੀਂ ਲੱਡੂ ਫੜਾ ਦਿੱਤੇ ਹਨ, ਇਕ ਹੱਥ ਵਿਚ ਗਾਇਕੀ ਕਲਾ ਅਤੇ ਦੂਜੇ ਹੱਥ ਵਿਚ ਮਿਊਜ਼ਕ-ਕਲਾ। ਮਿਊਜ਼ਿਕ ਦੇ ਨਾਲ-ਨਾਲ ਮੈਂ ਗਾਇਕੀ ਵਿਚ ਵੀ ਕਾਫੀ ਸਟੇਜਾਂ ਕੀਤੀਆਂ ਅਤੇ ਕਰ ਰਿਹਾ ਹਾਂ। ਮੇਰੀਆਂ ਇਨਾਂ ਕਲਾਵਾਂ ਸਦਕਾ ਦੇਸ਼-ਪ੍ਰਦੇਸ਼ ਦੇ ਕਈ ਕਲੱਬਾਂ ਵੱਲੋਂ ਮੈਨੂੰ ਮਾਨ-ਸਨਮਾਨ ਵੀ ਹਾਸਲ ਹੋ ਚੁੱਕੇ ਹਨ। ਮੈਂਨੂੰ ਤਾਂ ਢੁੱਕਵੇ ਸ਼ਬਦ ਵੀ ਲਹੀਂ ਅਹੁੜਦੇ ਜਿਨਾਂ ਨਾਲ ਮੈਂ ਧੰਨਵਾਦ ਕਰ ਸਕਾਂ ਪਰਮਾਤਮਾ ਦੀਆਂ ਬਖ਼ਸ਼ੀਆਂ ਇਨਾਂ ਅਦੁੱਤੀਆਂ ਦਾਤਾਂ ਦਾ।''
''ਕੋਈ ਸੁਪਨਾ, ਕੁਲਦੀਪ ਜੀ?''
''ਬਸ ਜੀ, ਸੁਪਨਾ ਇਹੀ ਕਿ ਓਸ ਅਕਾਲ-ਪੁਰਖ ਦਾ ਮੇਰੇ ਉਤੇ ਮਿਹਰ ਅਤੇ ਅਸ਼ੀਰਵਾਦ ਭਰਿਆ ਹੱਥ ਇਸੇ ਤਰਾਂ ਬਣਿਆ ਰਵੇ ਤਾਂ ਕਿ ਮੈਂ ਆਪਣੇ ਮਾਤਾ-ਪਿਤਾ, ਪਰਿਵਾਰ ਅਤੇ ਦੇਸ਼ ਨੂੰ ਕੁਝ ਕਰ ਕੇ ਵਿਖਾ ਸਕਾਂ ਕਿ ਮੁਕੰਦਪੁਰ ਵਰਗੇ ਪਿੰਡਾਂ ਵਿਚ ਵੀ ਕੋਈ ਵਸਦਾ ਹੈ, ਮਿਊਜ਼ਕ-ਡਾਇਰੈਕਟਰ ਅਤੇ ਗਾਇਕੀ ਦਾ ਕਲਾ-ਪ੍ਰੇਮੀ।''
ਰੱਬ ਕਰੇ ! ਦੋਵੇਂ ਹੱਥੀਂ ਕਲਾ ਦੇ ਲੱਡੂ ਖਾਣ ਵਾਲਾ ਖੁਸ਼-ਕਿਸਮਤ ਕਲਾ-ਪ੍ਰੇਮੀ, ਕੁਲਦੀਪ ਸਿੰਘ ਹਮੇਸ਼ਾਂ ਚੜਦੀ ਕਲਾ ਵਿਚ ਰਵੇ ਤੇ ਅਸੀਂ ਉਸ ਦੀਆਂ ਲਾ-ਜੁਵਾਬ ਕਲਾਵਾਂ ਦਾ ਅਨੰਦ ਮਾਣਦੇ ਰਹੀਏ! ਆਮੀਨ !
-ਪ੍ਰੀਤਮ ਲੁਧਿਆਣਵੀ ,ਚੰਡੀਗੜ (9876428641)

Have something to say? Post your comment
 

More Entertainment News

ਗਿੱਲ ਜਗਤਾਰ ਦਾ ਨਵਾਂ ਟਰੈਕ 'ਬਿਰਧ ਆਸ਼ਰਮ' ਬਣਿਆ ਹਰ ਵਰਗ ਦੀ ਪਸੰਦ ਗਾਇਕ ਜੋੜੀ ਗੁਰਦਾਸ ਕੈੜਾ ਅਤੇ ਕੰਚਨ ਬਾਵਾ ਦਾ ਸਿੰਗਲ ਟਰੈਕ, ''ਜੱਟ ਸਾਧਾਂ ਦੇ ਨਾਲ '' ਪ੍ਰਸਿੱਧ ਗਾਇਕ ਗੋਰਾ ਚੱਕ ਵਾਲਾ ਆਪਣੇ ਨਿਵੇਕਲੇ ਸਾਹਿਤਕ ਕਾਰਜ ‘ਜਜ਼ਬਾਤਾਂ ਦੀ ਪਗਡੰਡੀ’ (ਡਿਜੀਟਲ ਕਿਤਾਬ) ਨਾਲ ਖੂਬ ਚਰਚਾ ‘ਚ ਗਾਇਕ ਰੂਹਾਨੀ ਬ੍ਰਦਰਜ਼ ਆਪਣੇ ਟਰੈਕ ‘ਪੁਲੀਸ ਪੰਜਾਬ ਦੀ’ ਨਾਲ ਖੂਬ ਚਰਚਾ ‘ਚ ਵਿੱਕੀ ਹੀਰੋ ਤੇ ਗੁਰਲੇਜ਼ ਅਖ਼ਤਰ ਦੇ ਨਵੇ ਗੀਤ 'ਟੈਨਸ਼ਨ ' ਨੂੰ ਸ਼ਰੋਤਿਆਂ ਦਾ ਭਰਪੂਰ ਹੁੰਗਾਰਾ ਗਾਇਕ ਸ਼ਾਹ ਮਾਨ ਦੇ ਟਰੈਕ 'ਪੰਜਾਬ ਪੁਲਿਸ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਲਖਵੀਰ ਵਾਲੀਆ ਦਾ ਸਿੰਗਲ ਟਰੈਕ " ਦੁਬੱਈ " ਰਿਲੀਜ਼ ਸਾਹਿਬਦੀਪ ਗਿੱਲ ਦੇ ਟਰੈਕ ‘ਬਠਿੰਡਾ ਵਰਸਿਜ਼ ਇਸ਼ਕ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਅੱਜ ਰਿਲੀਜ਼ ਹੋਵੇਗਾ, ਗਾਇਕ ਗਿੱਲ ਜਗਤਾਰ ਦਾ ਟਰੈਕ ‘ਬਿਰਧ ਆਸ਼ਰਮ’ ਸੁੱਚਾ ਰੰਗੀਲਾ ਅਤੇ ਮੈਡਮ ਮਨਦੀਪ ਮੈਂਡੀ ਦਾ ਦੋਗਾਣਾ ਗੀਤ "ਕਦੋਂ ਲੱਗੂ ਅਖਾੜਾ" ਰਿਲੀਜ਼
-
-
-