Entertainment

ਕਾਮੇਡੀ , ਰੁਮਾਂਸ , ਸਮਾਜਿਕ ਤੇ ਪਰਿਵਾਰਕ ਮਾਹੌਲ ਦੀਆਂ ਹਿੰਦੀ ਫ਼ਿਲਮਾਂ ਦਾ ਨਿਰਮਾਣ ਕਰੇਗਾ 'ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ'

March 22, 2020 12:47 AM

ਕਾਮੇਡੀ , ਰੁਮਾਂਸ , ਸਮਾਜਿਕ ਤੇ ਪਰਿਵਾਰਕ ਮਾਹੌਲ ਦੀਆਂ ਹਿੰਦੀ ਫ਼ਿਲਮਾਂ ਦਾ ਨਿਰਮਾਣ ਕਰੇਗਾ 'ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ' ਪੰਜਾਬ ਫ਼ਿਲਮ ਸਨੱਅਤ ਵਿੱਚ ਅੱਜ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ। ਜਿੱਥੇ ਪੰਜਾਬੀ ਫ਼ਿਲਮ ਉਦਯੋਗ ਸਿਖ਼ਰਾਂ 'ਤੇ ਹੈ ਉੱਥੇ ਬਾਲੀਵੁੱਡ ਦੀਆਂ ਅਨੇਕਾਂ ਫਿਲਮਾਂ ਪੰਜਾਬ ਦੀਆਂ ਖੂਬਸੂਰਤ ਲੁਕੇਸ਼ਨਾਂ 'ਤੇ ਫ਼ਿਲਮਾਈਆ  ਜਾ ਰਹੀਆਂ ਹਨ।ਬੀਤੇ ਦਿਨੀ ਹੀ ਬਾਲੀਵੁੱਡ ਦੇ ਨਵੇਂ ਬੈਨਰ 'ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ' ਵਲੋਂ ਵੀ ਆਪਣੀਆਂ ਦੋ ਹਿੰਦੀ ਫਿਲਮਾਂ ਦਾ ਐਲਾਨ ਕੀਤਾ ਗਿਆ।ਇਸ ਪ੍ਰੋਡਕਸ਼ਨ ਹਾਊਸ ਦੀਆਂ ਇਹ ਫਿਲ਼ਮਾਂ 'ਸੀ ਯੂ ਇਨ ਕੌਰਟ' ਅਤੇ ਕਿਸੀ ਸੇ ਨਾ ਕਹਿਣਾ' ਬਹੁਤ ਜਲਦ ਪੰਜਾਬ ਦੀਆਂ ਖੂਬਸੂਰਤ ਲੁਕੇਸ਼ਨਾਂ 'ਤੇ ਫਿਲਮਾਈਆਂ ਜਾਣਗੀਆਂ। ਕਾਮੇਡੀ , ਰੁਮਾਂਸ ਅਤੇ ਪਰਿਵਾਰਿਕ ਵੱਖ-ਵੱਖ ਵਿਸ਼ਿਆਂ 'ਤੇ ਅਧਾਰਤ ਇੰਨਾਂ ਫ਼ਿਲਮਾਂ ਦੀ ਕਹਾਣੀ ਪੰਜਾਬੀ ਮਾਹੌਲ 'ਚ ਦੱਸੀ ਜਾ ਰਹੀ ਹੈ। ਇਨਾਂ 'ਚੋਂ ਪਹਿਲੀ  ਫ਼ਿਲਮ 'ਸੀ ਯੂ ਇਨ ਕੌਰਟ' ਦਾ ਨਿਰਦੇਸ਼ਨ ਵਿਸ਼ਾਲ ਮਿਸ਼ਰਾ ਵਲੋਂ ਕੀਤਾ ਜਾਵੇਗਾ ਜੋ ਕਿ ਕਾਮੇਡੀ  ਰੁਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ। ਇਸ ਫ਼ਿਲਮ  ਵਿੱਚ ਅਦਾਕਾਰ ਰਾਜਵੀਰ, ਡੇਜ਼ੀ ਸ਼ਾਹ, ਸਮੀਰ ਸੋਨੀ, ਪ੍ਰੀਤੀ ਝੰਗਿਆਣੀ ਆਰੀਆ ਜੂਬੇਰ,ਦਿੱਵਸ ,ਪ੍ਰਵੀਨ ਸਸੋਦੀਆ, ਅਫਰੀਨ, ਟੀਨਾ  ਅਤੇ ਅਵਿਨਾਸ਼ ਵਧਾਵਨ  ਆਦਿ ਨਾਮੀ ਸਿਤਾਰੇ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।ਇਸ ਫਿਲਮ ਦਾ ਸੰਗੀਤ ਵਿਬਾਸ ਅਰੋੜਾ ਵਲੋਂ ਦਿੱਤਾ ਜਾਵੇਗਾ।ਇਸ ਪ੍ਰੋਡਕਸ਼ਨ ਹਾਊਸ ਦੀ ਦੂਜੀ  ਫ਼ਿਲਮ 'ਕਿਸੀ ਸੇ ਨਾ ਕਹਿਣਾ' ਦਾ ਨਿਰਦੇਸ਼ਨ ਯੁਧਿਸ਼ਟਰ ਵਲੋਂ ਕੀਤਾ ਜਵੇਗਾ।ਇਸ ਫਿਲਮ  ਡਾਇਲਾਗ ਅਤੇ ਸਕਰੀਨਪਲੇ ਲੇਖ ਵੀ ਯੁਧਿਸ਼ਟਰ ਹੀ ਹਨ।ਇਸ ਫਿਲਮ 'ਚ ਅਦਾਕਾਰ  ਰਾਜਵੀਰ, ਚਿੱਤਰਾ ਸ਼ੁਕਲਾ,ਨਿਹਾਰਿਕਾ ਰਾਏਜੀਦਾ,ਲੀਲਮਾ ਅਜ਼ੀਮ, ਚਿਤਾਰਸ਼ੀ, ਰਾਜਿੰਦਰ ਗੁਪਤਾ, ਯਸ਼ ਸਿਨਹਾ ਅਤੇ ਬਲਜਿੰਦਰ ਕਾਲੀਆ ਆਦਿ ਅਹਿਮ ਭੂਮਿਕਾ ਨਿਭਾਉਣਗੇ।ਇਹ ਫ਼ਿਲਮ ਸਮਾਜਿਕ ਮਾਹੌਲ ਦੀਂ ਪਰਿਵਾਰਕ ਕਹਾਣੀ ਤੇ ਅਧਾਰਤ ਹੋਵੇਗੀ।  ਇਹ ਦੋਵੇਂ ਫ਼ਿਲਮਾਂ ਦੀ ਸੂਟਿੰਗ ਬਹੁਤ ਜਲਦ ਸ਼ੁਰੂ ਹੋਣ ਜਾ ਰਹੀ ਹੈ।

ਹਰਜਿੰਦਰ ਸਿੰਘ

Have something to say? Post your comment
 

More Entertainment News

ਗਿੱਲ ਜਗਤਾਰ ਦਾ ਨਵਾਂ ਟਰੈਕ 'ਬਿਰਧ ਆਸ਼ਰਮ' ਬਣਿਆ ਹਰ ਵਰਗ ਦੀ ਪਸੰਦ ਗਾਇਕ ਜੋੜੀ ਗੁਰਦਾਸ ਕੈੜਾ ਅਤੇ ਕੰਚਨ ਬਾਵਾ ਦਾ ਸਿੰਗਲ ਟਰੈਕ, ''ਜੱਟ ਸਾਧਾਂ ਦੇ ਨਾਲ '' ਪ੍ਰਸਿੱਧ ਗਾਇਕ ਗੋਰਾ ਚੱਕ ਵਾਲਾ ਆਪਣੇ ਨਿਵੇਕਲੇ ਸਾਹਿਤਕ ਕਾਰਜ ‘ਜਜ਼ਬਾਤਾਂ ਦੀ ਪਗਡੰਡੀ’ (ਡਿਜੀਟਲ ਕਿਤਾਬ) ਨਾਲ ਖੂਬ ਚਰਚਾ ‘ਚ ਗਾਇਕ ਰੂਹਾਨੀ ਬ੍ਰਦਰਜ਼ ਆਪਣੇ ਟਰੈਕ ‘ਪੁਲੀਸ ਪੰਜਾਬ ਦੀ’ ਨਾਲ ਖੂਬ ਚਰਚਾ ‘ਚ ਵਿੱਕੀ ਹੀਰੋ ਤੇ ਗੁਰਲੇਜ਼ ਅਖ਼ਤਰ ਦੇ ਨਵੇ ਗੀਤ 'ਟੈਨਸ਼ਨ ' ਨੂੰ ਸ਼ਰੋਤਿਆਂ ਦਾ ਭਰਪੂਰ ਹੁੰਗਾਰਾ ਗਾਇਕ ਸ਼ਾਹ ਮਾਨ ਦੇ ਟਰੈਕ 'ਪੰਜਾਬ ਪੁਲਿਸ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਲਖਵੀਰ ਵਾਲੀਆ ਦਾ ਸਿੰਗਲ ਟਰੈਕ " ਦੁਬੱਈ " ਰਿਲੀਜ਼ ਸਾਹਿਬਦੀਪ ਗਿੱਲ ਦੇ ਟਰੈਕ ‘ਬਠਿੰਡਾ ਵਰਸਿਜ਼ ਇਸ਼ਕ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਅੱਜ ਰਿਲੀਜ਼ ਹੋਵੇਗਾ, ਗਾਇਕ ਗਿੱਲ ਜਗਤਾਰ ਦਾ ਟਰੈਕ ‘ਬਿਰਧ ਆਸ਼ਰਮ’ ਸੁੱਚਾ ਰੰਗੀਲਾ ਅਤੇ ਮੈਡਮ ਮਨਦੀਪ ਮੈਂਡੀ ਦਾ ਦੋਗਾਣਾ ਗੀਤ "ਕਦੋਂ ਲੱਗੂ ਅਖਾੜਾ" ਰਿਲੀਜ਼
-
-
-