Entertainment

ਗਾਇਕ ਜਗਤਾਰ ਸਿੱਧੂ ਤਿੰਨਕੌਣੀ ਦਾ ਟਰੈਕ ‘ਮਾਂ’, ਸਟਾਰਸੇਨ ਕੰਪਨੀ ਵੱਲੋਂ ਮਨਦੀਪ ਸਿੰਘ ਦੀ ਪੇਸ਼ਕਸ਼ ਹੇਠ ਰਿਲੀਜ਼

March 25, 2020 09:04 PM

ਗਾਇਕ ਜਗਤਾਰ ਸਿੱਧੂ ਤਿੰਨਕੌਣੀ ਦਾ ਟਰੈਕ ‘ਮਾਂ’, ਸਟਾਰਸੇਨ ਕੰਪਨੀ ਵੱਲੋਂ ਮਨਦੀਪ ਸਿੰਘ ਦੀ ਪੇਸ਼ਕਸ਼ ਹੇਠ ਰਿਲੀਜ਼

ਪੰਜਾਬੀ ਸੰਗੀਤਕ ਖੇਤਰ ਵਿੱਚ ‘ਅੱਖੀਆਂ’, ‘ਝੰਡੀ ਵਾਲੀ ਕਾਰ’, ‘ਟਰੈਕਟਰ’, ‘ਰੀਪੀਅਰ’, ‘ਸੋਹਣੀ ਪੱਗ’, ‘ਬੋਤਲ’, ‘ਆਪਣਾ ਭਲਾ’, ‘ਸਿਦਕ’, ‘ਬਾਬੇ ਨਾਨਕ ਦੀ ਬਾਣੀ’ ਅਤੇ ‘ਕੰਧੇ ਸਰਹੰਦ ਦੀਏ’ ਆਦਿ ਐਲਬੰਮਜ਼ ਨਾਲ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਗਾਇਕ ਜਗਤਾਰ ਸਿੱਧੂ ਤਿੰਨਕੌਣੀ ਦਾ ਨਵਾਂ ਟਰੈਕ ‘ਮਾਂ’, ਮਨਦੀਪ ਸਿੰਘ ਦੀ ਪੇਸ਼ਕਸ਼ ਹੇਠ ਸਟਾਰਸੇਨ ਕੰਪਨੀ ਵੱਲੋਂ ਬੜੇ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਗਿਆ। ਉਸਤਾਦ ਕਵੀਸ਼ਰ ਪੰਡਿਤ ਰੇਵਤੀ ਪ੍ਰਸ਼ਾਦ ਸ਼ਰਮਾ ਜੀ ਦੇ ਅਸ਼ੀਰਵਾਦ ਨਾਲ ਤਿਆਰ ਕੀਤੇ ਇਸ ਗੀਤ ਬਾਰੇ ਗਾਇਕ ਜਗਤਾਰ ਸਿੱਧੂ ਤਿੰਨਕੌਣੀ ਨੇ ਜਾਣਕਾਰੀ ਦਿੰਦਿਆ ਦੱਸਿਆ ‘ਕਿ ਪ੍ਰਸਿੱਧ ਗੀਤਕਾਰ ਵਿਨੋਦ ਸ਼ਾਇਰ ਦੇ ਕਲਮ-ਬੱਧ ਕੀਤੇ, ਇਸ ਗੀਤ ਦਾ ਸੰਗੀਤ ਰਵੀ ਸ਼ੰਕਰ ਜੀ ਨੇ ਬੜੀ ਹੀ ਰੂਹ ਨਾਲ ਤਿਆਰ ਕੀਤਾ ਹੈ। ਸੁਖਪਾਲ ਸਿੰਘ, ਬਲਦੇਵ ਸਿੰਘ ਅਤੇ ਮਨਦੀਪ ਚਾਹਲ ਜੀ ਦੇ ਵਿਸ਼ੇਸ਼ ਸਹਿਯੋਗ ਨਾਲ ਕੀਤੇ, ਇਸ ਪ੍ਰੋਜੈਕਟ ਦਾ ਵੀਡੀਓ ਪ੍ਰੋਡਿਊਸਰ ਮਨਦੀਪ ਸਿੰਘ ਜੀ ਦੀ ਰਹਿਨੁਮਾਈ ਵਿੱਚ ਸੰਦੀਪ ਸੇਨ ਜੀ ਨੇ ਆਪਣੀ ਟੀਮ ਡੀ ਓ ਪੀ ਸਰੋਜ ਚੌਹਾਨ ਤੇ ਗਗਨ ਐਮ ਕੇ ਨਾਲ ਅਦਾਕਾਰ ਮਨੂੰ ਸਿੰਘ ਤੇ ਮਨਦੀਪ ਸਿੰਘ ਨੂੰ ਲੈ ਕੇ ਗੀਤ ਦੀ ਮੰਗ ਅਨੁਸਾਰ ਬਹੁਤ ਹੀ ਵਧੀਆ ਤਰੀਕੇ ਨਾਲ ਵੱਖ-ਵੱਖ ਖੂਬਸੂਰਤ ਲੋਕੇਸ਼ਨਾਂ ‘ਤੇ ਫਿਲਮਾਂਕਣ ਕਰਿਆਂ, ਜਿਸ ਨੂੰ ਆਪਣੀ ਪਾਰਖੂ ਨਜ਼ਰ ਨਾਲ ਐਡੀਟਰ ਅਰਸ ਬੀਲਾ ਨੇ ਬਾ-ਕਮਾਲ ਤਿਆਰ ਕੀਤਾ ਹੈ, ਜੋ ਜਲਦੀ ਵੱਖ-ਵੱਖ ਚੈਨਲਾਂ ਦੀ ਸ਼ਾਨ ਬਣੇਗਾ ਅਤੇ ਜਿਸ ਨੂੰ ਹਰ ਵਰਗ ਵੱਲੋਂ ਭਰਵਾਂ ਹੁੰਗਾਰਾ ਮਿਲੇਗਾ’।

Have something to say? Post your comment
 

More Entertainment News

ਗਿੱਲ ਜਗਤਾਰ ਦਾ ਨਵਾਂ ਟਰੈਕ 'ਬਿਰਧ ਆਸ਼ਰਮ' ਬਣਿਆ ਹਰ ਵਰਗ ਦੀ ਪਸੰਦ ਗਾਇਕ ਜੋੜੀ ਗੁਰਦਾਸ ਕੈੜਾ ਅਤੇ ਕੰਚਨ ਬਾਵਾ ਦਾ ਸਿੰਗਲ ਟਰੈਕ, ''ਜੱਟ ਸਾਧਾਂ ਦੇ ਨਾਲ '' ਪ੍ਰਸਿੱਧ ਗਾਇਕ ਗੋਰਾ ਚੱਕ ਵਾਲਾ ਆਪਣੇ ਨਿਵੇਕਲੇ ਸਾਹਿਤਕ ਕਾਰਜ ‘ਜਜ਼ਬਾਤਾਂ ਦੀ ਪਗਡੰਡੀ’ (ਡਿਜੀਟਲ ਕਿਤਾਬ) ਨਾਲ ਖੂਬ ਚਰਚਾ ‘ਚ ਗਾਇਕ ਰੂਹਾਨੀ ਬ੍ਰਦਰਜ਼ ਆਪਣੇ ਟਰੈਕ ‘ਪੁਲੀਸ ਪੰਜਾਬ ਦੀ’ ਨਾਲ ਖੂਬ ਚਰਚਾ ‘ਚ ਵਿੱਕੀ ਹੀਰੋ ਤੇ ਗੁਰਲੇਜ਼ ਅਖ਼ਤਰ ਦੇ ਨਵੇ ਗੀਤ 'ਟੈਨਸ਼ਨ ' ਨੂੰ ਸ਼ਰੋਤਿਆਂ ਦਾ ਭਰਪੂਰ ਹੁੰਗਾਰਾ ਗਾਇਕ ਸ਼ਾਹ ਮਾਨ ਦੇ ਟਰੈਕ 'ਪੰਜਾਬ ਪੁਲਿਸ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਲਖਵੀਰ ਵਾਲੀਆ ਦਾ ਸਿੰਗਲ ਟਰੈਕ " ਦੁਬੱਈ " ਰਿਲੀਜ਼ ਸਾਹਿਬਦੀਪ ਗਿੱਲ ਦੇ ਟਰੈਕ ‘ਬਠਿੰਡਾ ਵਰਸਿਜ਼ ਇਸ਼ਕ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਅੱਜ ਰਿਲੀਜ਼ ਹੋਵੇਗਾ, ਗਾਇਕ ਗਿੱਲ ਜਗਤਾਰ ਦਾ ਟਰੈਕ ‘ਬਿਰਧ ਆਸ਼ਰਮ’ ਸੁੱਚਾ ਰੰਗੀਲਾ ਅਤੇ ਮੈਡਮ ਮਨਦੀਪ ਮੈਂਡੀ ਦਾ ਦੋਗਾਣਾ ਗੀਤ "ਕਦੋਂ ਲੱਗੂ ਅਖਾੜਾ" ਰਿਲੀਜ਼
-
-
-