Entertainment

ਜਗਰਾਤੇ ਵਾਲੀ ਰਾਤ'' ਸਿੰਗਲ-ਟਰੈਕ ਲੈ ਕੇ ਹਾਜ਼ਰ ਹੈ--ਕਲਮ ਦਾ ਧਨੀ, ਗੀਤਕਾਰ ਹਰਮੇਸ਼ ਲਿੱਦੜ (ਜੱਗੀ)

March 27, 2020 08:01 PM

'ਜਗਰਾਤੇ ਵਾਲੀ ਰਾਤ'' ਸਿੰਗਲ-ਟਰੈਕ ਲੈ ਕੇ ਹਾਜ਼ਰ ਹੈ--ਕਲਮ ਦਾ ਧਨੀ, ਗੀਤਕਾਰ ਹਰਮੇਸ਼ ਲਿੱਦੜ (ਜੱਗੀ)
ਚੰਗੀਆਂ, ਪਰਿਵਾਰਕ ਅਤੇ ਸੱਭਿਆਚਾਰਕ ਲਿਖਤਾਂ ਦਾ ਮਾਲਕ, ਗੀਤਕਾਰ ਹਰਮੇਸ਼ ਲਿੱਦੜ (ਜੱਗੀ) ਇਕ ਐਸਾ ਲਿਖਾਰੀ ਹੈ, ਜਿਸ ਦੇ ਲਿਖੇ ਗੀਤ ਕਈ ਕਲਾਕਾਰਾ ਨੇ ਗਾਏ ਹਨ ! ਅੱਜ ਕੱਲ ਲਿੱਦੜ ਲਿਖਣ ਦੇ ਨਾਲ-ਨਾਲ ਖੁਦ ਆਪਣੀ ਕਲਮ ਤੋ ਲਿਖੇ ਗੀਤਾਂ ਨੂੰ ਆਪਣੀ ਸੁਰੀਲੀ ਅਵਾਜ਼ ਵੀ ਦੇ ਰਿਹਾਂ ਹੈ ! ਹੁਣ ਤੱਕ, ''ਪਿੰਡ ਦੀ ਸ਼ਾਨ'' '' ਅਤੇ ''ਯਾਰੀਆਂ'' ਲੋਕ-ਤੱਥ ਆਦਿ ਉਸ ਦੇ ਕਈ ਗੀਤ ਸਰੋਤਿਆਂ ਦੀ ਮਨ-ਪਸੰਦ ਬਣ ਚੁੱਕੇ ਹਨ! ਹੁਣ ਬਹੁਤ ਹੀ ਜਲਦੀ ਜੱਗੀ ਦੀ ਲਿਖੀ ਤੇ ਗਾਈ ਮਾਤਾ ਦੀ ਭੇਟ, ''ਜਗਰਾਤੇ ਵਾਲੀ ਰਾਤ'' ਮਾਰਕੀਟ ਵਿਚ ਆ ਰਹੀ ਹੈ। ਇਸ ਦਾ ਸੰਗੀਤ ਤਿਆਰ ਕੀਤਾ ਹੈ ਨਾਮਵਾਰ ਸੰਗੀਤਕਾਰ ਕਰਨ ਤੇ ਪ੍ਰਿੰਸ ਨੇ । ਇਸ ਭੇਟਾ ਨੂੰ ਪੇਸ਼ ਕੀਤਾ ਜਾਵੇਗਾ, '' ਮਾਰਕੋ ਐਟਰਟੈਨਮੈਟ'' ਵੱਲੋ ।
ਪੰਜਾਬ ਦੇ ਜਿਲਾ ਨਵਾਂ ਸ਼ਹਿਰ ਵਿਚ ਪੈਂਦੇ ਪਿੰਡ ਲਿੱਦੜ ਕਲਾਂ ਦੇ ਵਸਨੀਕ ਅਤੇ 15 ਸਾਲਾਂ ਤੋਂ ਯੂਰਪ ਵਿਚ ਵਸ ਰਹੇ ਹਰਮੇਸ਼ ਲਿੱਦੜ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿੰਆਂ ਕਿਹਾ, ''ਅਸੀਂ ਸਰੀਰਕ ਤੌਰ ਤੇ ਬੇਸ਼ੱਕ ਯੂਰਪ ਵਿਚ ਬੈਠੈ ਹਾਂ, ਪਰ ਰੂਹ ਸਾਡੀ ਪੰਜਾਬ ਦੀਆਂ ਗਲ਼ੀਆਂ ਵਿਚ ਹੀ ਘੁੰਮਦੀ, ਆਪਣੇ ਵਤਨ ਦੀ ਚੜਦੀ ਕਲਾ ਲਈ ਦੁਆਵਾਂ ਮੰਗਦੀ ਰਹਿੰਦੀ ਹੈ।'' ਉਨਾਂ ਇਹ ਵੀ ਕਿਹਾ ਕਿ ਜਿਵੇ ਸਰੋਤੇ ਮੇਰੇ ਗੀਤਾਂ ਨੂੰ ਪਹਿਲੇ ਪਿਆਰ-ਮੁਹੱਬਤ ਬਖਸ਼ਦੇ ਆਏ ਹਨ, ਹੁਣ ਇਸ ਭੇਟ ਨੂੰ ਵੀ ਉਸੇ ਤਰਾਂ ਪਸੰਦ ਕਰਦੇ ਹੋਏ ਪਿਆਰ-ਮੁਹੱਬਤ ਬਖਸ਼ਣਗੇ, ਜਿਸ ਦੇ ਲਈ ਸਾਡੀ ਪੂਰੀ ਟੀਮ ਧੰਨਵਾਦੀ ਹੈ, ਰੱਬ ਵਰਗੇ ਸਾਡੇ ਸਰੋਤਿਆਂ ਦੀ।
-ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)
ਸੰਪਰਕ : ਹਰਮੇਸ਼ ਲਿੱਦੜ, 00393208906104

Have something to say? Post your comment
 

More Entertainment News

ਗਿੱਲ ਜਗਤਾਰ ਦਾ ਨਵਾਂ ਟਰੈਕ 'ਬਿਰਧ ਆਸ਼ਰਮ' ਬਣਿਆ ਹਰ ਵਰਗ ਦੀ ਪਸੰਦ ਗਾਇਕ ਜੋੜੀ ਗੁਰਦਾਸ ਕੈੜਾ ਅਤੇ ਕੰਚਨ ਬਾਵਾ ਦਾ ਸਿੰਗਲ ਟਰੈਕ, ''ਜੱਟ ਸਾਧਾਂ ਦੇ ਨਾਲ '' ਪ੍ਰਸਿੱਧ ਗਾਇਕ ਗੋਰਾ ਚੱਕ ਵਾਲਾ ਆਪਣੇ ਨਿਵੇਕਲੇ ਸਾਹਿਤਕ ਕਾਰਜ ‘ਜਜ਼ਬਾਤਾਂ ਦੀ ਪਗਡੰਡੀ’ (ਡਿਜੀਟਲ ਕਿਤਾਬ) ਨਾਲ ਖੂਬ ਚਰਚਾ ‘ਚ ਗਾਇਕ ਰੂਹਾਨੀ ਬ੍ਰਦਰਜ਼ ਆਪਣੇ ਟਰੈਕ ‘ਪੁਲੀਸ ਪੰਜਾਬ ਦੀ’ ਨਾਲ ਖੂਬ ਚਰਚਾ ‘ਚ ਵਿੱਕੀ ਹੀਰੋ ਤੇ ਗੁਰਲੇਜ਼ ਅਖ਼ਤਰ ਦੇ ਨਵੇ ਗੀਤ 'ਟੈਨਸ਼ਨ ' ਨੂੰ ਸ਼ਰੋਤਿਆਂ ਦਾ ਭਰਪੂਰ ਹੁੰਗਾਰਾ ਗਾਇਕ ਸ਼ਾਹ ਮਾਨ ਦੇ ਟਰੈਕ 'ਪੰਜਾਬ ਪੁਲਿਸ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਲਖਵੀਰ ਵਾਲੀਆ ਦਾ ਸਿੰਗਲ ਟਰੈਕ " ਦੁਬੱਈ " ਰਿਲੀਜ਼ ਸਾਹਿਬਦੀਪ ਗਿੱਲ ਦੇ ਟਰੈਕ ‘ਬਠਿੰਡਾ ਵਰਸਿਜ਼ ਇਸ਼ਕ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਅੱਜ ਰਿਲੀਜ਼ ਹੋਵੇਗਾ, ਗਾਇਕ ਗਿੱਲ ਜਗਤਾਰ ਦਾ ਟਰੈਕ ‘ਬਿਰਧ ਆਸ਼ਰਮ’ ਸੁੱਚਾ ਰੰਗੀਲਾ ਅਤੇ ਮੈਡਮ ਮਨਦੀਪ ਮੈਂਡੀ ਦਾ ਦੋਗਾਣਾ ਗੀਤ "ਕਦੋਂ ਲੱਗੂ ਅਖਾੜਾ" ਰਿਲੀਜ਼
-
-
-