Entertainment

ਕੌਰ ਸਿਸਟਰਜ ਦਾ ਚਿੜੀਆ ਗੀਤ ਹੋਇਆ ਰਿਲੀਜ/ਬਲਤੇਜ ਸੰਧੂ ਬੁਰਜ

April 02, 2020 11:18 PM

ਕੌਰ ਸਿਸਟਰਜ ਦਾ ਚਿੜੀਆ ਗੀਤ ਹੋਇਆ ਰਿਲੀਜ/ਬਲਤੇਜ ਸੰਧੂ ਬੁਰਜ

ਛੋਟੀ ਉਮਰੇ ਵੱਡੀਆ ਪੁਲਾਂਘਾ ਪੁੱਟਣ ਵਾਲੀਆ ਬਹੁਤ ਹੀ ਪਿਆਰੀ ਅਤੇ ਸੁਰੀਲੀ ਅਵਾਜ਼ ਦੀਆ ਮਾਲਿਕ ਗਾਇਕ ਭੈਣਾ ਪ੍ਰਮੀਤ ਅਤੇ ਹਰਮੀਤ ਜੋ ਕਿ ਅੱਜ ਕੱਲ੍ਹ ਕੌਰ ਸਿਸਟਰਜ਼ ਦੇ ਨਾਮ ਨਾਲ ਸਰੋਤਿਆ ਵਿੱਚ ਮਕਬੂਲੀਅਤ ਹਾਸਿਲ ਕਰ ਚੁੱਕੀਆ ਨੇ।ਜਿੰਨਾ ਨੇ ਸਰੋਤਿਆ ਦੀ ਝੋਲੀ ਅਨੇਕਾ ਹੀ ਧਾਰਮਿਕ ਅਤੇ ਸੱਭਿਆਚਾਰਕ ਗੀਤ ਪਾਏ ਹਨ। ਇਹਨਾ ਦਾ ਜਨਮ ਜਿਲ੍ਹਾ ਸ,ਭ,ਸ,ਨਗਰ (ਨਵਾ ਸ਼ਹਿਰ)ਦੇ ਪਿੰਡ ਚੱਕ ਰਾਮੂੰ ਵਿਖੇ ਮਾਤਾ ਰਜਨੀ ਬਾਲਾ ਅਤੇ ਪਿਤਾ ਰਣਵੀਰ ਬੇਰਾਜ ਦੇ ਘਰ ਹੋਇਆ।ਇਹਨਾ ਨੂੰ ਸੰਗੀਤ ਦੀ ਗੁੜਤੀ ਘਰ ਪਰਿਵਾਰ ਵਿੱਚੋ ਹੀ ਮਿਲੀ ਇੰਨਾ ਦੇ ਪਿਤਾ ਰਣਵੀਰ ਬੇਰਾਜ ਜੀ ਖੁਦ ਇੱਕ ਵਧੀਆ ਗੀਤਕਾਰ ਹਨ।ਕੌਰ ਸਿਸਟਰਜ ਨੇ ਉਸਤਾਦ ਸ੍ਰੀ ਕਰਨ ਵਰਮਾ ਜਲੰਧਰ ਕੈਂਟ ਤੋ ਸੰਗੀਤਕ ਬਾਰੀਕੀਆ ਵੀ ਸਿੱਖੀਆ।ਪਿਛਲੇ ਦਿਨੀ ਕੌਰ ਸਿਸਟਰਜ ਦਾ ਗੀਤ "ਚਿੜੀਆ"ਰਿਲੀਜ ਹੋਇਆ ਇਸ ਸੱਭਿਆਚਾਰਕ ਗੀਤ "ਚਿੜੀਆ" ਨੂੰ ਐੱਚ ਆਈ ਵੀ ਕੰਪਨੀ ਅਤੇ ਹੇਮੰਤ ਕੁਮਾਰ ਸ਼ਰਮਾ ਜੀ ਨੇ ਪੇਸ਼ ਕੀਤਾ ਹੈ।ਜਿਸ ਨੂੰ ਗੀਤਕਾਰ ਰਣਵੀਰ ਬੇਰਾਜ ਅਤੇ ਮਿਊਜਿਕ ਸਾਬੀ ਮੁਕੰਦਪੁਰੀ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਤਿਆਰ ਕੀਤਾ ਹੈ।ਜਿਸ ਦੇ ਪ੍ਰੋਡਿਊਸਰ ਹਨੀ ਹਰਦੀਪ ਕੁਮਾਰ ਡਾਇਰੈਕਟਰ ਰਮਨ ਕੁਮਾਰ ਜੀ ਹਨ।ਸੋਹਣ ਸ਼ੰਕਰ,ਸੰਘਾ ਡੰਡੇਵਾਲ ਅਤੇ ਜੱਸੀ ਆਰਟਸ ਨੇ ਵੀ ਆਪਣਾ ਪੂਰਾ ਯੋਗਦਾਨ ਦਿੱਤਾ ਹੈ।ਇਸ ਗੀਤ ਨੂੰ ਸਰੋਤੇ ਮਣਾ ਮੂੰਹੀ ਪਿਆਰ ਦੇ ਰਹੇ ਹਨ। ਇਸ ਗੀਤ ਦੀ ਵੀਡੀਓ ਬਹੁਤ ਵਧੀਆ ਬਣਾਈ ਗਈ ਹੈ।ਧੀ ਦਾ ਪਰਿਵਾਰਕ ਪਿਆਰ ਅਤੇ ਵਿਛੋੜਾ ਵਧੀਆ ਤਰੀਕੇ ਨਾਲ ਵੀਡੀਓ ਰਾਹੀ ਦਿਖਾਇਆ ਗਿਆ ਹੈ।ਇਸ ਗੀਤ ਨੂੰ ਯੂਟਿਊਬ ਤੋ ਇਲਾਵਾ ਹੋਰ ਵੱਖ ਵੱਖ ਚੈਨਲਾ ਤੇ ਸੁਣਿਆ ਜਾ ਸਕਦਾ ਹੈ
ਅਸੀ ਰੱਬ ਅੱਗੇ ਦੁਆ ਕਰਦੇ ਹਾ ਕਿ ਕੌਰ ਸਿਸਟਰਜ ਇਸ ਤਰਾ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀਆ ਰਹਿਣ ਮਾਲਕ ਇੰਨਾ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ।
ਬਲਤੇਜ ਸੰਧੂ ਬੁਰਜ
ਪਿੰਡ ਬੁਰਜ ਲੱਧਾ
ਜ਼ਿਲਾ ਬਠਿੰਡਾ
9465818158

Have something to say? Post your comment
 

More Entertainment News

ਗਿੱਲ ਜਗਤਾਰ ਦਾ ਨਵਾਂ ਟਰੈਕ 'ਬਿਰਧ ਆਸ਼ਰਮ' ਬਣਿਆ ਹਰ ਵਰਗ ਦੀ ਪਸੰਦ ਗਾਇਕ ਜੋੜੀ ਗੁਰਦਾਸ ਕੈੜਾ ਅਤੇ ਕੰਚਨ ਬਾਵਾ ਦਾ ਸਿੰਗਲ ਟਰੈਕ, ''ਜੱਟ ਸਾਧਾਂ ਦੇ ਨਾਲ '' ਪ੍ਰਸਿੱਧ ਗਾਇਕ ਗੋਰਾ ਚੱਕ ਵਾਲਾ ਆਪਣੇ ਨਿਵੇਕਲੇ ਸਾਹਿਤਕ ਕਾਰਜ ‘ਜਜ਼ਬਾਤਾਂ ਦੀ ਪਗਡੰਡੀ’ (ਡਿਜੀਟਲ ਕਿਤਾਬ) ਨਾਲ ਖੂਬ ਚਰਚਾ ‘ਚ ਗਾਇਕ ਰੂਹਾਨੀ ਬ੍ਰਦਰਜ਼ ਆਪਣੇ ਟਰੈਕ ‘ਪੁਲੀਸ ਪੰਜਾਬ ਦੀ’ ਨਾਲ ਖੂਬ ਚਰਚਾ ‘ਚ ਵਿੱਕੀ ਹੀਰੋ ਤੇ ਗੁਰਲੇਜ਼ ਅਖ਼ਤਰ ਦੇ ਨਵੇ ਗੀਤ 'ਟੈਨਸ਼ਨ ' ਨੂੰ ਸ਼ਰੋਤਿਆਂ ਦਾ ਭਰਪੂਰ ਹੁੰਗਾਰਾ ਗਾਇਕ ਸ਼ਾਹ ਮਾਨ ਦੇ ਟਰੈਕ 'ਪੰਜਾਬ ਪੁਲਿਸ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਲਖਵੀਰ ਵਾਲੀਆ ਦਾ ਸਿੰਗਲ ਟਰੈਕ " ਦੁਬੱਈ " ਰਿਲੀਜ਼ ਸਾਹਿਬਦੀਪ ਗਿੱਲ ਦੇ ਟਰੈਕ ‘ਬਠਿੰਡਾ ਵਰਸਿਜ਼ ਇਸ਼ਕ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਅੱਜ ਰਿਲੀਜ਼ ਹੋਵੇਗਾ, ਗਾਇਕ ਗਿੱਲ ਜਗਤਾਰ ਦਾ ਟਰੈਕ ‘ਬਿਰਧ ਆਸ਼ਰਮ’ ਸੁੱਚਾ ਰੰਗੀਲਾ ਅਤੇ ਮੈਡਮ ਮਨਦੀਪ ਮੈਂਡੀ ਦਾ ਦੋਗਾਣਾ ਗੀਤ "ਕਦੋਂ ਲੱਗੂ ਅਖਾੜਾ" ਰਿਲੀਜ਼
-
-
-