Article

"ਲਾਕ-ਡਾਊਨ ਦੀ ਉਲੰਘਣਾ ਕਰਨ ਤੇ ਵੱਖ ਵੱਖ ਦੇਸ਼ਾਂ ਚ' ਵਿਭਿੰਨ ਸਜ਼ਾਵਾਂ ਅਤੇ ਜੁਰਮਾਨੇ ! "/ਮੁਹੰਮਦ ਅੱਬਾਸ ਧਾਲੀਵਾਲ

April 06, 2020 10:38 PM
Mohd Abbas
 
"ਲਾਕ-ਡਾਊਨ ਦੀ ਉਲੰਘਣਾ ਕਰਨ ਤੇ ਵੱਖ ਵੱਖ ਦੇਸ਼ਾਂ ਚ' ਵਿਭਿੰਨ ਸਜ਼ਾਵਾਂ ਅਤੇ ਜੁਰਮਾਨੇ ! "/ਮੁਹੰਮਦ ਅੱਬਾਸ ਧਾਲੀਵਾਲ 
 
ਇਹ ਕਿ ਇਸ ਸਮੇਂ ਕਰੋਨਾ ਵਾਇਰਸ ਨੇ ਦੁਨੀਆ ਦੇ ਲੱਗਭਗ 87%  ਹਿੱਸੇ ਨੂੰ ਆਪਣੇ ਕਲਾਵੇ ਵਿੱਚ ਲਿਆ ਹੋਇਆ ਹੈ ਅਤੇ ਹਰ ਰੋਜ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਬੀਮਾਰੀ ਨਾਲ ਸੰਕਰਮਿਤ ਹੋਣ ਦੀਆਂ ਖਬਰਾਂ ਆ ਰਹੀਆਂ ਹਨ ਅਤੇ ਨਾਲ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਹੀ ਮੌਤਾਂ ਦੇ ਆਂਕੜੇ ਵੀ ਸਾਹਮਣੇ ਆ ਰਹੇ ਹਨ। ਇਸ ਸਮੇਂ ਅਰਥਾਤ ਅੱਜ ਮਿਤੀ 6 ਅਪ੍ਰੈਲ ਤੱਕ ਪੂਰੀ ਦੁਨੀਆ ਵਿਚ ਕਰੀਬ 13 ਲੱਖ ਦੇ ਲੱਗਭਗ ਲੋਕਾਂ ਕਰੋਨਾ ਵਾਇਰਸ ਨਾਲ ਪੋਜਟਿਵ ਹਨ ਅਤੇ ਹੁਣ ਤੱਕ ਤਕਰੀਬਨ 80 ਹਜ਼ਾਰ ਲੋਕ ਇਸ ਦੇ ਚਲਦਿਆਂ ਆਪਣੀ ਜੀਵਨ ਲੀਲਾ ਪੂਰੀ ਕਰ ਚੁੱਕੇ ਹਨ। 
ਹਾਲੇ ਤੱਕ ਇਸ ਵਾਇਰਸ ਦੀ ਕੋਈ ਪਰੋਪਰ  ਵੈਕਸੀਨ ਤਿਆਰ ਨਹੀਂ ਹੋ ਸਕੀ ਹੈ ਜਿਸ ਦੇ ਚਲਦਿਆਂ ਲੱਗਭਗ ਸਾਰੀ ਦੁਨੀਆ ਵਿਚ ਹੀ ਇਸ ਮਹਾਮਾਰੀ ਦੀ ਰੋਕਥਾਮ ਲਈ ਸੱਭ ਨਾਲੋਂ ਵਧ ਜੋ ਕਾਰਗਰ ਨੁਸਖਾ ਅਪਣਾਇਆ ਜਾ ਰਿਹਾ ਹੈ ਉਹ ਸੋਸ਼ਲ ਡਿਸਟੈਸਨਿੰਗ ਅਰਥਾਤ ਸਮਾਜਿਕ ਦੂਰੀ ਬਣਾ ਕੇ ਰੱਖਣ ਤੇ ਜੋਰ ਦਿੱਤਾ ਜਾ ਰਿਹਾ ਹੈ ਹੈ। ਇਹੋ ਵਜ੍ਹਾ ਹੈ ਕਿ ਅੱਜ ਦੁਨੀਆਂ ਦੇ ਤਕਰੀਬਨ 90 ਦੇਸ਼ਾਂ ਵਿੱਚ ਲਾਕਡਾਊਣ ਸੰਬੰਧੀ ਹਦਾਇਤਾਂ ਤੇ ਅਮਲ ਕਰਵਾਇਆ ਜਾ ਰਿਹਾ ਹੈ। 
ਇਕ ਅੰਦਾਜ਼ੇ ਮੁਤਾਬਿਕ ਇਸ ਸਮੇਂ ਲਾਕਡਾਊਣ ਘੇਰੇ ਵਿੱਚ ਦੁਨੀਆਂ ਦੇ ਲੱਗਭਗ 450 ਕਰੋੜ ਦੇ ਕਰੀਬ ਲੋਕੀ ਹਨ। ਜਦੋਂ ਕਿ ਯੂ ਐਨ ਦੀ ਇਕ ਰਿਪੋਰਟ ਅਨੁਸਾਰ ਦੁਨੀਆ ਦੇ ਲੱਗਭਗ 180 ਦੇਸ਼ਾਂ ਦੇ ਸਕੂਲ ਕਾਲਜ ਦੂਜੀਆਂ ਸਿਖਿਆ ਸੰਸਥਾਵਾਂ ਆਦਿ ਬੰਦ ਹਨ। 
 
ਇਹ ਕਿ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਆਪਣੇ ਦੇਸ਼ਾਂ ਵਿੱਚ ਲਾਕਡਾਊਣ ਨੂੰ ਪ੍ਭਾਵੀ ਰੂਪ ਵਿਚ ਲਾਗੂ ਕਰਨ ਲਈ ਇਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵੱਖ ਵੱਖ ਜੁਰਮਾਨੇ ਅਤੇ ਸਜਾਵਾਂ ਰੱਖੀਆਂ ਹੋਈਆਂ ਹਨ। ਇਸ ਸੰਦਰਭ ਵਿੱਚ ਕਈਆਂ ਦੇਸ਼ਾਂ ਦੇ ਅਜੀਬ ਓ ਗਰੀਬ ਨਿਯਮ ਬਣਾਏ ਹਨ। 
ਗੱਲ ਜੇਕਰ ਭਾਰਤ ਦੀ ਕਰੀਏ ਤਾਂ ਇਸ ਦੀ ਉਲੰਘਣਾ ਕਰਨ ਵਿਰੁੱਧ ਐੱਫ ਆਈ ਦਰਜ ਦੇ ਹੁਕਮ ਜਾਰੀ ਕੀਤੇ ਗਏ ਹਨ। ਇਥੇ ਜਿਥੇ ਪੰਜਾਬ ਵਿੱਚ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜਿੱਥੇ ਪਰਚੇ ਦਰਜ ਕੀਤੇ ਗਏ ਹਨ ਉਥੇ ਹੀ ਕਈ ਵਾਇਰਲ ਵੀਡੀਓਜ ਵਿੱਚ ਪੰਜਾਬ ਸਮੇਤ ਦੇਸ਼ ਦੇ ਦੂਜੇ ਸੂਬਿਆਂ ਦੀ ਪੁਲਸ  ਲਾਕ ਡਾਊਨ ਤੋੜਨ ਵਾਲਿਆਂ ਦੀ ਡੰਡਾ ਪਰੇਡ ਵੀ  ਕਰਦੀ ਨਜ਼ਰ ਆ ਰਹੀ ਹੈ। ਕਈ ਵਾਇਰਲ ਵੀਡੀਓਜ ਵਿੱਚ ਅਸੀਂ ਵੇਖਿਆ ਹੈ ਕਿ ਪੁਲਸ ਵਾਲੇ ਲੋਕਾਂ ਨੂੰ ਮੁਰਗੇ ਬਣਾ ਕੇ ਜਾਂ ਡੰਡ ਬੈਠਕਾਂ ਲਗਵਾ ਕੇ ਛੱਡਦੇ ਵਿਖਾਈ ਦੇ ਰਹੇ ਹਨ। ਗਲ ਜੇਕਰ ਤਾਮਿਲਨਾਡੂ ਦੀ ਕਰੀਏ ਤਾਂ ਉਥੇ ਝੂਠੀਆਂ ਅਫਵਾਹਾਂ ਫੈਲਾਉਣ ਦੇ ਦੋਸ਼ ਵਿਚ 1200  ਗ੍ਰਿਫਤਾਰੀਆਂ ਵੀ ਅਮਲ ਵਿਚ ਆਈਆਂ ਹਨ।
ਜਦੋਂ ਅਸੀਂ ਇਸ ਸੰਦਰਭ ਵਿੱਚ ਗਲ ਦੁਨੀਆ ਦੇ ਦੂਜੇ ਦੇਸ਼ਾਂ ਦੀ ਕਰਦੇ ਹਾਂ ਤਾਂ ਇਸ ਵਿੱਚ ਜਿਸ ਦੇਸ਼ ਵਲੋਂ ਸੱਭ ਤੋਂ ਵੱਧ ਜੁਰਮਾਨੇ ਦਾ ਪ੍ਰਾਵਧਾਨ ਕੀਤਾ ਗਿਆ ਹੈ ਉਹ ਸਾਊਦੀ ਅਰਬ ਹੈ ਇਸ ਵਿੱਚ ਜੇਕਰ ਗੱਲ ਜੁਰਮਾਨੇ ਦੀ ਕਰੀਏ ਤਾਂ ਬੀਮਾਰੀ ਛੁਪਾਉਣ ਜਾਂ ਟਰੈਵਲ ਹਿਸਟਰੀ ਛੁਪਾਉਣ ਤੇ ਇਕ ਕਰੋੜ ਰੁਪਏ ਜੁਰਮਾਨੇ ਦਾ ਪ੍ਰਾਵਧਾਨ ਰੱਖਿਆ ਗਿਆ ਹੈ। 
ਹੁਣ ਗੱਲ ਇਟਲੀ ਦੀ ਕਰਦੇ ਹਾਂ ਜਿਸ ਵਿਚ ਇਸ ਬੀਮਾਰੀ ਨਾਲ ਇਕ ਲੱਖ ਤੋਂ ਉਪਰ ਵਿਅਕਤੀ ਸੰਕ੍ਰਮਿਤ ਹਨ ਅਤੇ ਕਰੀਬ 15 ਹਜਾਰ ਮਹਾਮਾਰੀ ਦੀ ਲਪੇਟ ਵਿੱਚ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਵਿਚ ਬਿਨਾਂ ਵਜ੍ਹਾ ਘਰਾਂ ਵਿਚੋਂ ਬਾਹਰ ਨਿਕਲਣ ਤੇ 2.5 ਲੱਖ ਦਾ ਜੁਰਮਾਨਾ ਲਗਾਇਆ ਜਾਂਦਾ ਹੈ। 
ਇਕ ਹੋਰ ਅਖਬਾਰੀ ਰਿਪੋਰਟ ਅਨੁਸਾਰ ਹਾਂਗਕਾਂਗ ਵਿਖੇ ਇਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਨੂੰ ਵੀ 2.5 ਲੱਖ ਦਾ ਜੁਰਮਾਨਾ ਹੈ ਅਤੇ ਇਸ ਦੇ ਨਾਲ ਹੀ ਛੇ ਮਹੀਨਿਆਂ ਦੀ ਜੇਲ ਦਾ ਵੀ ਪ੍ਰਾਵਧਾਨ ਹੈ । ਲੋਮਬਾਰਡੀ ਵਿਖੇ ਚਾਰ ਲੱਖ ਦਾ ਜੁਰਮਾਨਾ ਰੱਖਿਆ ਗਿਆ ਹੈ। ਜਦੋਂ ਕਿ ਆਸਟ੍ਰੇਲੀਆ ਵਿਚ ਕੁਝ ਥਾਈਂ 23 ਲੱਖ ਰੁਪਏ ਦੇ ਭਾਰੀ ਭਰਕਮ ਜੁਰਮਾਨੇ ਦਾ ਪ੍ਰਾਵਧਾਨ ਹੈ। 
 
ਜਦੋਂ ਕਿ ਸ਼ੀਤ ਯੁੱਧ ਵੇਲੇ ਦੁਨੀਆ ਦੀ ਦੂਜੀ ਸੁਪਰ ਪਾਵਰ ਅਖਵਾਉਣ ਵਾਲੇ ਰੂਸ ਵਿਚ 7 ਸਾਲ ਦੀ ਕੈਦ ਹੈ 
ਜਦੋਂ ਕਿ ਮੈਕਸੀਕੋ ਵਿਖੇ 3 ਸਾਲ ਦੀ ਕੈਦ ਦਾ ਪ੍ਰਾਵਧਾਨ ਬਣਾਇਆ ਗਿਆ ਹੈ। 
ਆਸਿਟ੍ਰਆ ਚੈਕ ਰਿਪਬਲਿਕ  ਅਤੇ ਸਲੋਵਾਕੀਆ ਵਿੱਚ ਸਰਵਜਨਕ ਸਥਾਨਾਂ ਜਿਵੇਂ ਮਾਰਕਿਟ ਆਦਿ ਥਾਵਾਂ ਤੇ ਮਾਸਕ ਲਗਾਉਣਾ ਜਰੂਰੀ ਕਰਾਰ ਦਿੱਤਾ ਹੋਇਆ ਹੈ। ਇਸ ਸੰਦਰਭ ਵਿੱਚ ਚੈਕ ਰਿਪਬਲਿਕ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਇਥੋਂ ਤਕ ਕਿਹਾ ਹੈ ਕਿ ਤੁਸੀਂ ਭਾਵੇਂ ਬਗੈਰ ਕਪੜਿਆਂ ਦੇ ਘੁੰਮੋ ਪਰ ਚਿਹਰੇ ਤੇ ਮਾਸਕ ਜਰੂਰ ਹੋਣਾ ਚਾਹੀਦਾ ਹੈ। 
ਉਧਰ ਫਿਲਪਾਈਨ ਵਿੱਚ ਇਕਾਂਤਵਾਸ ਦਾ ਨਿਯਮ ਤੋੜਨ ਵਾਲੇ ਨੂੰ ਗੋਲੀ ਮਾਰਨ ਦੇ ਆਦੇਸ਼ ਹਨ। ਇਸੇ ਤਰ੍ਹਾਂ ਦੱਖਣੀ ਅਫਰੀਕਾ ਵਿਖੇ ਲਾਕਡਾਊਣ ਵਿਚਕਾਰ ਘਰੋਂ ਨਿਕਲਣ ਵਾਲਿਆਂ ਤੇ ਪੁਲਸ ਨੂੰ ਰੱਬਰ ਦੀਆਂ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ ਗਏ ਹਨ। 
ਜਦੋਂ ਕਿ ਪਨਾਮਾ ਵਿਚ ਦੁਨੀਆ ਦੇ ਦੂਜੇ ਦੇਸ਼ਾਂ ਨਾਲੋਂ ਕੁਝ ਵੱਖਰੇ ਹੀ ਨਿਯਮ ਨਿਰਧਾਰਤ ਕੀਤੇ ਗਏ ਹਨ ਇਥੇ ਮਹਿਲਾ ਅਤੇ ਪੁਰਸ਼ ਨੂੰ ਇਕ ਇਕ ਦਿਨ ਦੇ ਵਕਫੇ ਨਾਲ ਨਿਕਲਣ ਦੀ ਆਗਿਆ ਦਿੱਤੀ ਗਈ ਹੈ। ਇਥੇ ਮਹਿਲਾਵਾਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸਿਰਫ ਦੋ ਘੰਟਿਆਂ ਲਈ ਘਰੋਂ ਬਾਹਰ ਨਿਕਲ ਸਕਦੀਆਂ ਹਨ। ਜਦੋਂ ਕਿ ਇਥੇ ਵਲੰਟੀਅਰ ਘਰਾਂ ਵਿਚ ਹੀ ਖਾਣਾ ਪਹੁੰਚਦਾ ਕਰ ਰਹੇ ਹਨ। ਇਸੇ ਤਰ੍ਹਾਂ ਪੈਰੂ ਵਿਖੇ ਅਫਵਾਹ ਫੈਲਾਉਣ ਵਾਲੇ ਤੇ 45 ਹਜ਼ਾਰ ਦਾ ਜੁਰਮਾਨਾ ਹੈ ਇਸ ਸੰਬੰਧੀ ਪੈਰੂ ਕਰੋਨਾ ਦੇ ਸੰਦਰਭ ਵਿਚ ਬਣੀ ਹਾਟਲਾਈਨ ਤੇ ਝੂਠੀ ਸੂਚਨਾ ਦੇਣ ਵਾਲੇ ਨੂੰ 45 ਹਜਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਪ੍ਰਾਵਧਾਨ ਹੈ। ਜਦੋਂ ਕਿ ਕੋਲੰਬੀਆ ਵਿੱਚ ਆਈ ਡੀ ਨੰਬਰ ਰਾਹੀਂ ਤੈਅ ਹੁੰਦਾ ਹੈ ਕਿ ਕੌਣ ਕਦੋਂ ਬਾਹਰ ਨਿਕਲੇਗਾ।ਇਸ ਸਬੰਧੀ ਕੋਲੰਬੀਆ ਦੇ ਕੁਝ ਇਲਾਕਿਆਂ ਜਾਂ ਸ਼ਹਿਰਾਂ ਵਿਚ ਨੈਸ਼ਨਲ ਸ਼ਨਾਖਤੀ ਕਾਰਡ ਦੇ ਨੰਬਰ ਦੇ ਆਧਾਰ ਤੇ ਬਾਹਰ ਨਿਕਲਣ ਦੀ ਛੂਟ ਦਿੱਤੀ ਗਈ ਹੈ ਜਿਨ੍ਹਾਂ ਦਾ ਸ਼ਨਾਖਤੀ ਨੰਬਰ 0,4,7 ਤੇ ਖਤਮ ਹੁੰਦਾ ਹੈ ਉਹ ਸੋਮਵਾਰ ਵਾਲੇ ਦਿਨ ਨਿਕਲ ਸਕਦੇ ਹਨ। 
Have something to say? Post your comment
 

More Article News

ਨਾਮਵਰ ਗਾਇਕਾ ਕੰਚਨ ਬਾਵਾ ਦੇ ਬੇਟੇ ਰੋਹਿਤ ਬਾਵਾ ਦਾ ਸਿੰਗਲ ਟਰੈਕ,''ਸਾਦਗੀਆਂ '' ਸਮਾਜਿਕ ਸਰੋਕਾਰਾਂ ਅਤੇ ਰੂਹ ਦੇ ਰਿਸ਼ਤਿਆਂ ਦੇ ਨਾਲ਼ ਲਬਰੇਜ਼ ਹੈ ਜਸਪ੍ਰੀਤ ਮਾਂਗਟ ਦੀ ਦੂਸਰੀ ਕਾਵਿ ਕਿਰਤ "ਗੀਤ ਰੂਹਾਂ ਦੇ" ਲਾਲਚ – ਅਰਸ਼ਪ੍ਰੀਤ ਸਿੱਧੂ ਲਘੂ ਕਥਾ ਸੱਚਾਈ ' ਚੁਲ੍ਹੇ ਦੀ ਸੁਆਹ '/ਗੁਰਮੀਤ ਸਿੱਧੂ ਕਾਨੂੰਗੋ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ:ਡਾ. ਭਾਈ ਜੋਧ ਸਿੰਘ ਲਾਜਵਾਬ ਗੀਤਕਾਰੀ ਅਤੇ ਸੁਰੀਲੀ ਗਾਇਕੀ ਦਾ ਖ਼ੂਬਸੂਰਤ ਸੁਮੇਲ - ਗੁਰਮੀਤ ਚੀਮਾ । ਖਿਡਾਰੀ ਤੋਂ ਸਿਆਸਤਦਾਨ ਬਣੇ ਨੇਤਾ ਕਿਉਂ ਚੁੱਪ ਹਨ ਕਬੱਡੀ ਖਿਡਾਰੀ ਅਰਵਿੰਦਰ ਪੱਡਾ ਦੀ ਅਨਿਆਈ ਮੌਤ ਤੇ ਹਾਕੀ ਦਾ ਧਰੂ ਤਾਰਾ ਅਸਤ ਹੋ ਗਿਆ : ਯੁਗ ਪੁਰਸ਼ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਮੋਹ - ਅਰਸ਼ਪ੍ਰੀਤ ਸਿੱਧੂ "ਇਸਲਾਮ ਧਰਮ ਚ ਈਦ-ਉਲ-ਫਿਤਰ ਦਾ ਮਹੱਤਵ " ਲੇਖਕ :ਮੁਹੰਮਦ ਅੱਬਾਸ ਧਾਲੀਵਾਲ
-
-
-