Article

ਕਰੋਨਾ ਤੋਂ ਬਚਣਾ ਹੈ ਤਾਂ ਸਮਝੋ/ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

April 07, 2020 07:34 PM
Prabhjot Kaur Dhillon
ਕਰੋਨਾ ਤੋਂ ਬਚਣਾ ਹੈ ਤਾਂ ਸਮਝੋ/ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
 
ਜਦੋਂ ਮੁਸੀਬਤ ਆਉਂਦੀ ਹੈ ਤਾਂ ਸਾਰਾ ਸਿਸਟਮ ਤਹਿਸ ਨਹਿਸ ਕਰ ਦਿੰਦੀ ਹੈ।ਇਸ ਵੇਲੇ ਕਰੋਨਾ ਨੇ ਵੀ ਸਾਰੀ ਦੁਨੀਆਂ ਨੂੰ ਬਰੇਕਾਂ ਲਗਾਈਆਂ ਹੋਈਆਂ ਹਨ। ਕਦੇ ਇਵੇਂ ਲੱਗਦਾ ਸੀ ਕਿ ਦੌੜ ਦੌੜ ਕੇ ਨੌਕਰੀਆਂ ਕਰਨੀਆਂ ਹੀ ਜ਼ਿੰਦਗੀ ਹੈ ਪਰ ਕੁਦਰਤ ਨੇ ਸਮਝਾ ਦਿੱਤਾ ਕਿ ਰੁੱਕਣਾ ਅਤੇ ਠਹਿਰਾਵ ਵੀ ਜ਼ਿੰਦਗੀ ਦੇ ਮਹੱਤਵਪੂਰਨ ਹਿੱਸੇ ਹਨ।ਖੈਰ ਕਰੋਨਾ ਮਾਹਾਂ ਮਾਲੀ ਘੋਸ਼ਿਤ ਕਰ ਦਿੱਤਾ ਗਿਆ। ਇਸਦੇ ਨਾਲ ਹੀ ਬਹੁਤ ਕੁੱਝ ਸੋਸ਼ਲ ਮੀਡੀਆ ਤੇ ਆਉਣਾ ਸ਼ੁਰੂ ਹੋ ਗਿਆ।ਭਾਰਤ ਵਿੱਚ ਇਸਦੀ ਮਾਰ ਪੈਂਦੀ ਇਸਤੋਂ ਬਚਣ ਲਈ ਜਲਦੀ ਅਤੇ ਸਖ਼ਤ ਕਦਮ ਪੁੱਟੇ ਗਏ। ਸਰਕਾਰ ਨੇ ਲੋਕਡਾਊਨ ਅਤੇ ਕਰਫਿਊ ਲਗਾ ਦਿੱਤਾ ਕਿਉਂਕਿ ਲੋਕਾਂ ਨੂੰ ਘਰਾਂ ਦੇ ਅੰਦਰ ਰੱਖਣਾ ਬਹੁਤ ਜ਼ਰੂਰੀ ਸੀ। ਘਰਾਂ ਤੋਂ ਦਫ਼ਤਰਾਂ ਦਾ ਕੰਮ ਹੋਣ ਲੱਗਾ।ਅਸਲ ਵਿੱਚ ਸਾਡੇ ਇਥੇ ਕਾਨੂੰਨ ਨੂੰ ਨਾ ਮੰਨਣਾ ਅਤੇ ਆਪਣੇ ਆਪਨੂੰ ਕਾਨੂੰਨ ਤੋਂ ਉਪਰ ਸਮਝਣ ਦੀ ਆਦਤ ਹੈ। ਜਦੋਂ ਪੁਲਿਸ ਕਰਫਿਊ ਅਤੇ ਲਾਕਡਾਊਨ ਲਗਾਉਂਦੀ ਹੈ ਤਾਂ ਪ੍ਰਸ਼ਾਸਨ ਦਾ ਹੁਕਮ ਹੈ ਅਤੇ ਹਦਾਇਤਾਂ ਹਨ ਕਿ ਤੁਸੀਂ ਆਪਣੇ ਘਰ ਤੋਂ ਬਾਹਰ ਨਹੀਂ ਆਉਣਾ। ਕਰੋਨਾ ਦਾ ਇੱਕ ਹੀ ਇਲਾਜ ਹੈ ਕਿ ਘਰਾਂ ਦੇ ਅੰਦਰ ਰਹੋ।ਪਰ ਨਹੀਂ ਅਸੀਂ ਬਹੁਤ ਵਿਹਲੇ ਹਾਂ ਅਸੀਂ ਕਰਫਿਊ ਵੇਖਣ ਵੀ ਸੜਕਾਂ ਤੇ ਆ ਜਾਂਦੇ ਹਾਂ। ਅਸੀਂ ਸਰਕਾਰ ਦੇ ਬਣਾਏ ਕਾਨੂੰਨ ਨਾ ਮੰਨਕੇ ਆਪਣਾ ਕਾਨੂੰਨ ਬਣਾਉਣ ਲੱਗ ਜਾਂਦੇ ਹਾਂ। ਹੁਣ ਜਦੋਂ ਪ੍ਰਸ਼ਾਸਨ ਚੀਕ ਚੀਕ ਕੇ ਕਹਿ ਰਿਹਾ ਹੈ ਕਿ ਘਰਾਂ ਦੇ ਅੰਦਰ ਰਹੋ ਤਾਂ ਵੀ ਅਸੀਂ ਘਰਾਂ ਤੋਂ ਬਾਹਰ ਤਾਜ਼ੀ ਹਵਾ ਲੈਣ ਸੜਕਾਂ ਤੇ ਘੁੰਮਦੇ ਹਾਂ। ਜਦੋਂ ਕਰੋਨਾ ਨਾਲ ਮੌਤਾਂ ਦੀ ਗਿਣਤੀ ਵੱਧਦੀ ਹੈ ਤਾਂ ਪ੍ਰਸ਼ਾਸਨ ਦੀਆਂ ਖਾਮੀਆਂ ਤੇ ਚਰਚਾ ਕਰਦੇ ਹਾਂ ਪਰ ਜੋਂ ਅਸੀਂ ਗਲਤੀਆਂ ਕਰ ਰਹੇ ਹਾਂ,ਉਹ ਮੰਨਣ ਨੂੰ ਤਿਆਰ ਹੀ ਨਹੀਂ। ਆਪਣੇ ਆਪ ਨੂੰ ਬਹੁਤ ਪੜ੍ਹੇ-ਲਿਖੇ ਅਤੇ ਅੰਗਰੇਜ਼ੀ ਦੇ ਮਾਹਿਰ ਵੀ ਲਾਕਡਾਊਨ ਵਿੱਚ ਸੜਕਾਂ ਤੇ ਘੁੰਮਣ ਦੀ ਹਮਾਇਤ ਕਰਦੇ ਹਨ। ਮੁਆਫ਼ ਕਰਨਾ ਮੈਂ ਜਿੰਨਾ ਕੁ ਸਮਝ ਸਕੀ ਹਾਂ ਉਸਦਾ ਮਤਲਬ ਹੈ ਕਿ ਤੁਸੀਂ ਅੰਦਰ ਬੰਦ ਰਹਿਣਾ ਹੈ। ਜੇਕਰ ਤਰਜਮਾ ਕਰ ਲਈਏ ਤਾਂ ਜ਼ਿੰਦਰੇ ਦੇ ਹੇਠਾਂ।ਕਰਫਿਊ ਦਾ ਮਤਲਬ ਹੈ ਘਰ ਤੋਂ ਬਾਹਰ ਨਹੀਂ ਆਉਣਾ। ਸਰਕਾਰ ਨੇ ਲੋਕਾਂ ਦੀ ਜ਼ਿੰਦਗੀ ਔਖੀ ਨਾ ਹੋਵੇ,ਇਸ ਕਰਕੇ ਬਹੁਤ ਸਾਰੀਆਂ ਸੁਵਿਧਾਵਾਂ ਅਤੇ ਸਹੂਲਤਾਂ ਦਿੱਤੀਆਂ ਹਨ।ਪਰ ਅਸੀਂ ਉਹ ਵੀ ਨਾ ਲੈਕੇ ਕਾਨੂੰਨ ਨੂੰ ਤੋੜਨ ਨੂੰ ਪਹਿਲ ਦੇਣ ਵਿੱਚ ਆਪਣੀ ਸਮਝਦਾਰੀ ਸਮਝਦੇ ਹਾਂ। ਖੈਰ ਮੈਂ ਅੱਜ ਜਲੰਧਰ ਦੇ ਮਸ਼ਹੂਰ ਹਸਪਤਾਲ ਅਤੇ ਬਹੁਤ ਸੀਨੀਅਰ ਡਾਕਟਰ ਪਸਰੀਚਾ ਦੀ ਇੰਟਰਵਿਊ ਸੋਸ਼ਲ ਮੀਡੀਆ ਤੇ ਵੇਖੀਆਂ। ਉਨ੍ਹਾਂ ਦਾ ਬੜਾ ਸਪੱਸ਼ਟ ਕਹਿਣਾ ਸੀ ਕਿ ਇਸਦਾ ਸੱਭ ਤੋਂ ਵੱਡਾ ਇਲਾਜ ਅਤੇ ਰੋਕਣ ਦਾ ਢੰਗ ਘਰਾਂ ਦੇ ਅੰਦਰ ਰਹਿਣਾ ਹੀ ਹੈ। ਜੇਕਰ ਸਾਡੇ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਧੀਆ ਹੈ ਤਾਂ ਸਾਨੂੰ ਇਸਦਾ ਅਸਰ ਨਹੀਂ ਹੋਏਗਾ।ਪਰ ਜੇਕਰ ਅਸੀਂ ਉਸ ਪੱਖੋਂ ਕਮਜ਼ੋਰ ਹਾਂ ਤਾਂ ਅਸੀਂ ਇਸਦੀ ਜਕੜ ਅਤੇ ਪਕੜ ਵਿੱਚ ਆ ਜਾਵਾਂਗੇ।ਇਸ ਕਰਕੇ ਜਿੰਨਾ ਘੱਟ ਲੋਕਾਂ ਦੇ ਨਾਲ ਮਿਲੋਗੇ,ਉਹ ਹੀ ਚੰਗਾ ਹੈ। ਡਾਕਟਰ ਪਸਰੀਚਾ ਦਾ ਕਹਿਣਾ ਸੀ ਕਿ ਹੋ ਸਕਦਾ ਜਿਸ ਦੀ ਬੀਮਾਰੀ ਨਾਲ ਲੜਨ ਦੀ ਸ਼ਕਤੀ ਵਧੇਰੇ ਹੈ ਉਸਦੀਆਂ ਨਿਸ਼ਾਨੀਆਂ ਬਾਹਰ ਨਾ ਆਉਣ ਪਰ ਜੇਕਰ ਤੁਹਾਡੀ ਸ਼ਕਤੀ ਘੱਟ ਹੈ ਤਾਂ ਤੁਹਾਡੀਆਂ ਨਿਸ਼ਾਨੀਆਂ ਬਾਹਰ ਆ ਜਾਣਗੀਆਂ। ਉਨ੍ਹਾਂ ਨੇ ਵੀ ਸਰਕਾਰ ਅਤੇ ਪ੍ਰਸ਼ਾਸਨ ਦੇ ਕਹੇ ਨੂੰ ਮੰਨਣ ਲਈ ਕਹਿੰਦੇ ਹੋਏ ਕਿਹਾ ਕਿ ਘਰਾਂ ਦੇ ਅੰਦਰ ਰਹੋ। ਇਸੇ ਕਰਕੇ ਸੀਨੀਅਰ ਸਿਟੀਜ਼ਨਾਂ ਨੂੰ ਇਸ ਤੋਂ ਬਚਣ ਲਈ ਕਿਹਾ ਜਾ ਰਿਹਾ ਹੈ।
ਕਹਿੰਦੇ ਨੇ ਕਈ ਵਾਰ ਅਸੀਂ ਆਪਣੀ ਬਹੁਤੀ ਸਿਆਣਪ ਵਿਖਾਉਂਦੇ ਹੋਏ ਆਪਣਾ ਨੁਕਸਾਨ ਵਧੇਰੇ ਕਰ ਲੈਂਦੇ ਹਾਂ। ਜਦੋਂ ਸਰਕਾਰ ਨੇ ਇਹ ਫ਼ੈਸਲਾ ਕੀਤਾ ਅਤੇ ਹਦਾਇਤਾਂ ਦਿੱਤੀਆਂ ਕਿ ਘਰਾਂ ਦੇ ਅੰਦਰ ਰਹੋ ਤਾਂ ਬਹੁਤ ਸੋਚ ਸਮਝ ਕੇ ਇਹ ਸੱਭ ਕੀਤਾ ਹੋਵੇਗਾ। ਹੁਣ ਪ੍ਰਸ਼ਾਸਨ ਦਾ ਕੰਮ ਹੈ ਇਸਨੂੰ ਲਾਗੂ ਕਰਵਾਉਣਾ ਅਤੇ ਸਾਡਾ ਸੱਭ ਦਾ ਫ਼ਰਜ਼ ਹੈ ਉਸ ਨੂੰ ਮੰਨਣਾ। ਜੇਕਰ ਅਸੀਂ ਸੁਲਝੇ ਹੋਏ ਨਾਗਰਿਕ ਹੋਵਾਂਗੇ ਤਾਂ ਉਸਨੂੰ ਸਹੀ ਢੰਗ ਨਾਲ ਮੰਨ ਲਵਾਂਗੇ। ਜੇਕਰ ਨਹੀਂ ਮੰਨਦੇ ਤਾਂ ਸਮਾਜ ਦਾ ਅਤੇ ਦੇਸ਼ ਦਾ ਨੁਕਸਾਨ ਕਰਨ ਦੇ ਜ਼ੁੰਮੇਵਾਰ ਅਸੀਂ ਹਾਂ। ਹਾਂ, ਜਿੰਨਾ ਹਾਲਾਤਾਂ ਵਿੱਚ ਇਹ ਹਦਾਇਤਾਂ ਹੋਈਆਂ ਹਨ, ਉਨ੍ਹਾਂ ਹਦਾਇਤਾਂ ਨੂੰ ਜੇਕਰ ਤੁਸੀਂ ਮੰਨਣ ਤੋਂ ਇਨਕਾਰ ਕਰਦੇ ਹੋ ਤਾਂ ਸਖ਼ਤ ਧਾਰਾਵਾਂ ਹੇਠ ਪਰਚਾ ਦਰਜ ਹੋ ਸਕਦਾ ਹੈ। ਇੰਨਾ ਹੁਕਮਾਂ ਦੇ ਉਲਟ ਜਾਕੇ ਅਸੀਂ ਕੋਈ ਵੀ ਫੈਸਲਾ ਲੈਂਦੇ ਹਾਂ ਅਤੇ ਇਹ ਸੋਚਦੇ ਹਾਂ ਕਿ ਅਸੀਂ ਆਪਣਾ ਕਾਨੂੰਨ ਬਣਾ ਕੇ ਲਾਗੂ ਕਰ ਲਵਾਂਗੇ ਤਾਂ ਅਸੀਂ ਗਲਤ ਹਾਂ। ਸਰਕਾਰ ਦੇ ਬਣੇ ਕਾਨੂੰਨ ਤੋਂ ਉਪਰ ਹੋਰ ਕੋਈ ਕਾਨੂੰਨ ਨਹੀਂ। ਜੇਕਰ ਇਵੇਂ ਹੋਣ ਲੱਗੇ ਤਾਂ ਹਰ ਪਿੰਡ,ਹਰ ਸ਼ਹਿਰ,ਹਰ ਕਸਬੇ ਅਤੇ ਕਲੋਨੀ ਵਿੱਚ ਆਪਣੇ ਆਪ ਨੂੰ ਅਕਲਮੰਦ ਸਮਝਣ ਵਾਲੇ ਬਹੁਤ ਹਨ,ਫਿਰ ਤਾਂ ਆਪੋ ਆਪਣੇ ਕਾਨੂੰਨ ਚੱਲਣ ਲੱਗ ਜਾਣਗੇ।ਇੰਜ ਪ੍ਰਸ਼ਾਸਨ ਦਾ ਹੋਣਾ ਜਾਂ ਨਾ ਹੋਣਾ ਇੱਕ ਬਰਾਬਰ ਹੋ ਜਾਏਗਾ। ਬਹੁਤ ਥਾਵਾਂ ਤੇ ਸੜਕਾਂ ਤੇ ਘੁੰਮਣ ਵਾਲਿਆਂ ਤੇ ਕੇਸ ਵੀ ਦਰਜ ਹੋਏ ਹਨ।ਜੋ ਵਧੀਆ ਹੀ ਕੀਤਾ ਗਿਆ ਹੈ।
ਜੇਕਰ ਕਰੋਨਾ ਨੂੰ ਖਤਮ ਕਰਨਾ ਹੈ ਤਾਂ ਘਰਾਂ ਦੇ ਅੰਦਰ ਰਹੋ। ਅਸੀਂ ਸਬਜ਼ੀ ਵਾਲੇ ਦੇ ਲਫ਼ਾਫ਼ੇ ਤੋਂ ਵੀ ਵਾਇਰਸ ਲੈਣ ਸਕਦੇ ਹਾਂ। ਅਸੀਂ ਘਰ ਆਕੇ ਸਬਜ਼ੀਆਂ ਧੋਂਦੇ ਹਾਂ ਪਰ ਉਹ ਲਿਫ਼ਾਫ਼ੇ ਜਿੰਨਾ ਵਿੱਚ ਸਬਜ਼ੀਆਂ ਸੀ ਉਸਨੇ ਘਰ ਪਹੁੰਚਣ ਤੱਕ ਕੀ ਕਰਾਮਾਤ ਕਰ ਜਾਣੀ ਹੈ ਕੁੱਝ ਪਤਾ ਨਹੀਂ। ਜਦੋਂ ਅਸੀਂ ਉਨ੍ਹਾਂ ਹੱਥਾਂ ਨਾਲ ਲਿਫ਼ਟ ਚਲਾਈ ਉਦੋਂ ਅਸੀਂ ਕੀ ਕੀਤਾ, ਕਦੇ ਸੋਚਿਆ ਹੈ। ਜੇਕਰ ਸਬਜ਼ੀਆਂ ਅਤੇ ਸਬਜ਼ੀਆਂ ਵਾਲੇ ਲਿਫ਼ਾਫ਼ੇ ਨਾਲ ਵਾਇਰਸ ਨਹੀਂ ਆਉਂਦਾ ਤਾਂ ਅਖ਼ਬਾਰ ਵਿੱਚ ਵਾਇਰਸ ਆਉਣ ਦੀ ਗੱਲ ਸਮਝੋਂ ਬਾਹਰ ਹੈ। ਜੇਕਰ ਦੁੱਧ ਵਾਲੇ ਦੇ ਦੁੱਧ ਵਿੱਚ ਵਾਇਰਸ ਨਹੀਂ ਤਾਂ ਜਦੋਂ ਉਹ ਘਰ ਆਕੇ ਦੇਵੇਗਾ ਤਾਂ ਵਾਇਰਸ ਕਿਵੇਂ ਨੁਕਸਾਨ ਕਰੇਗਾ,ਸੋਚਣ ਵਾਲੀ ਗੱਲ ਹੈ। ਅਸੀਂ ਦੁਕਾਨਾਂ ਤੋਂ ਰਾਸ਼ਨ ਲੈਕੇ ਆਉਂਦੇ ਹਾਂ,ਉਹ ਕਿੰਨੇ ਲੋਕਾਂ ਦੇ ਹੱਥਾਂ ਵਿੱਚੋਂ ਨਿਕਲਿਆ, ਸਾਨੂੰ ਕੁੱਝ ਨਹੀਂ ਪਤਾ, ਉਦੋਂ ਅਸੀਂ ਆਪਣੀ ਸੋਚ ਕਿਥੇ ਖੜ੍ਹੀ ਕੀਤੀ। ਅਖ਼ਬਾਰ ਵਾਲ਼ੇ ਅਤੇ ਅਖ਼ਬਾਰ ਵਿੱਚ ਵਾਇਰਸ ਹੈ ਪਰ ਰਾਸ਼ਨ ਦੇ ਲਿਫਾਫਿਆਂ ਤੇ ਵਾਇਰਸ ਨਹੀਂ ਹੈ।ਹੈ ਨਾ ਸਾਡੀ ਸੋਚ ਦਾ ਪ੍ਰਦਰਸ਼ਨ।ਬੀਮਾਰੀ ਸਾਡੇ ਤੇ ਤਾਂ ਹੀ ਹਾਵੀ ਹੋਏਗੀ ਜੇਕਰ ਅਸੀਂ ਕਮਜ਼ੋਰ ਹਾਂ। ਘਰਾਂ ਦੇ ਅੰਦਰ ਰਹੋ, ਕਰਫਿਊ ਅਤੇ ਲਾਕਡਾਊਨ ਦਾ ਮਤਲਬ ਸਮਝੋ।ਧਾਰਾ 144 ਲੱਗੀ ਹੋਈ ਹੈ।ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਜਿੰਨੀਆਂ ਚੀਜ਼ਾਂ ਪ੍ਰਸ਼ਾਸਨ ਵੱਲੋਂ ਘਰ ਮੁਹਈਆਂ ਕਰਵਾਉਣ ਦੀ ਇਜਾਜ਼ਤ ਹੈ ਘਰ ਹੀ ਲਵੋ। ਜਿਥੇ ਨਾ ਸਰਦਾ ਹੋਵੇ ਉਥੇ ਬਾਹਰ ਜਾਉ। ਪ੍ਰਸ਼ਾਸਨ ਦੀਆਂ ਹਦਾਇਤਾਂ ਅਤੇ ਹੁਕਮਾਂ ਕਾਨੂੰਨ ਹੁੰਦਾ ਹੈ, ਉਸਨੂੰ ਮੰਨੋ।ਸਾਡੇ ਆਪਣੇ ਬਣਾਏ ਕਾਨੂੰਨ ਦੀ ਨਾ ਕੋਈ ਕੀਮਤ ਹੈ ਅਤੇ ਨਾ ਸਾਨੂੰ ਅਸੀਂ ਅਜਿਹਾ ਕਰਨ ਦੀ ਤਾਕਤ ਰੱਖਦੇ ਹਾਂ। ਜਿਥੇ ਅਸੀਂ ਉਨ੍ਹਾਂ ਹਦਾਇਤਾਂ ਨੂੰ ਨਾ ਮੰਨਣ ਦੀ ਗੱਲ ਕਰਦੇ ਹਾਂ ਅਤੇ ਉਨ੍ਹਾਂ ਵਿਰੁੱਧ ਜਾਂਦੇ ਹਾਂ ਤਾਂ ਇਹ ਅਪਰਾਧ ਹੈ। ਹਾਂ, ਜੇਕਰ ਅਸੀਂ ਪ੍ਰਸ਼ਾਸਨ ਵੱਲੋਂ ਦਿੱਤੀਆਂ ਸਹੂਲਤਾਂ ਬੰਦ ਕਰਨ ਦੀ ਜਾਂ ਕਰਵਾਉਣ ਦੀ ਗੱਲ ਕਰਦੇ ਹਾਂ ਤਾਂ ਇਹ ਵੀ ਜੁਰਮ ਹੈ। ਜੇਕਰ ਇਹ ਸਮਸਿਆ ਵੱਧਦੀ ਹੈ ਤਾਂ ਇਹ ਉਨ੍ਹਾਂ ਲੋਕਾਂ ਕਰਕੇ ਵਧੇਗੀ ਜੋਂ ਘਰਾਂ ਤੋਂ ਬਾਹਰ ਨਿਕਲਕੇ ਸੜਕਾਂ ਤੇ ਫ਼ਜੂਲ ਵਿੱਚ ਘੁੰਮਦੇ ਹਨ। ਜੇਕਰ ਕਰੋਨਾ ਤੋਂ ਬਚਣਾ ਹੈ ਤਾਂ ਘਰਾਂ ਤੋਂ ਬਾਹਰ ਨਾ ਨਿਕਲੋ। ਪ੍ਰਸ਼ਾਸਨ ਚੀਕ ਚੀਕ ਕੇ ਕਹਿ ਰਿਹਾ ਹੈ,ਮਾਹਰ ਡਾਕਟਰ ਕਹਿ ਰਹੇ ਹਨ ਕਿ ਘਰਾਂ ਵਿੱਚ ਰਹੋ।ਇਸਦੇ ਬਾਵਜੂਦ ਜੇਕਰ ਸਾਡੀ ਸਮਝ ਵਿੱਚ ਗੱਲ ਨਹੀਂ ਪੈਂਦੀ ਤਾਂ ਫੇਰ ਨੁਕਸਾਨ ਦੇ ਜ਼ੁੰਮੇਵਾਰ ਅਸੀਂ ਹਾਂ ਹੋਰ ਕੋਈ ਨਹੀਂ। ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
Have something to say? Post your comment
 

More Article News

ਨਾਮਵਰ ਗਾਇਕਾ ਕੰਚਨ ਬਾਵਾ ਦੇ ਬੇਟੇ ਰੋਹਿਤ ਬਾਵਾ ਦਾ ਸਿੰਗਲ ਟਰੈਕ,''ਸਾਦਗੀਆਂ '' ਸਮਾਜਿਕ ਸਰੋਕਾਰਾਂ ਅਤੇ ਰੂਹ ਦੇ ਰਿਸ਼ਤਿਆਂ ਦੇ ਨਾਲ਼ ਲਬਰੇਜ਼ ਹੈ ਜਸਪ੍ਰੀਤ ਮਾਂਗਟ ਦੀ ਦੂਸਰੀ ਕਾਵਿ ਕਿਰਤ "ਗੀਤ ਰੂਹਾਂ ਦੇ" ਲਾਲਚ – ਅਰਸ਼ਪ੍ਰੀਤ ਸਿੱਧੂ ਲਘੂ ਕਥਾ ਸੱਚਾਈ ' ਚੁਲ੍ਹੇ ਦੀ ਸੁਆਹ '/ਗੁਰਮੀਤ ਸਿੱਧੂ ਕਾਨੂੰਗੋ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ:ਡਾ. ਭਾਈ ਜੋਧ ਸਿੰਘ ਲਾਜਵਾਬ ਗੀਤਕਾਰੀ ਅਤੇ ਸੁਰੀਲੀ ਗਾਇਕੀ ਦਾ ਖ਼ੂਬਸੂਰਤ ਸੁਮੇਲ - ਗੁਰਮੀਤ ਚੀਮਾ । ਖਿਡਾਰੀ ਤੋਂ ਸਿਆਸਤਦਾਨ ਬਣੇ ਨੇਤਾ ਕਿਉਂ ਚੁੱਪ ਹਨ ਕਬੱਡੀ ਖਿਡਾਰੀ ਅਰਵਿੰਦਰ ਪੱਡਾ ਦੀ ਅਨਿਆਈ ਮੌਤ ਤੇ ਹਾਕੀ ਦਾ ਧਰੂ ਤਾਰਾ ਅਸਤ ਹੋ ਗਿਆ : ਯੁਗ ਪੁਰਸ਼ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਮੋਹ - ਅਰਸ਼ਪ੍ਰੀਤ ਸਿੱਧੂ "ਇਸਲਾਮ ਧਰਮ ਚ ਈਦ-ਉਲ-ਫਿਤਰ ਦਾ ਮਹੱਤਵ " ਲੇਖਕ :ਮੁਹੰਮਦ ਅੱਬਾਸ ਧਾਲੀਵਾਲ
-
-
-