Article

ਇੰਟਰਨੈਸ਼ਨਲ ਪੰਥਕ ਢਾਡੀ ਜਥਾ/ਤਸਵਿੰਦਰ ਸਿੰਘ ਬੜੈਚ

April 07, 2020 07:42 PM
ਇੰਟਰਨੈਸ਼ਨਲ ਪੰਥਕ ਢਾਡੀ ਜਥਾ/ਤਸਵਿੰਦਰ ਸਿੰਘ ਬੜੈਚ
           ਗਿਆਨੀ ਪਰਮਿੰਦਰ ਸਿੰਘ ਅਮੋਲਕ ਬੜਾ ਪਿੰਡ ਵਾਲ
  ਮੀਰੀ–ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ  ਸਾਹਿਬ  ਜੀ  ਵੱਲੋਂ  ਵਰਸੋਈ ਢਾਡੀ  ਕਲਾ ਦੇ ਖੇਤਰ 'ਚ  ਸਰਗਰਮ   ਢਾਡੀ  ਜਥਿਆਂ  ਵਿਚੋਂ  ਗਿਆਨੀ  ਪਰਮਿੰਦਰ   ਸਿੰਘ ਅਮੋਲਕ ਬੜਾ ਪਿੰਡ ਵਾਲੇ ਦੇ ਢਾਡੀ ਜਥੇ ਦਾ ਨਾਂਅ ਉੱਭਰ ਕੇ  ਸਾਹਮਣੇ  ਆਉਂਦਾ  ਹੈ।  ਢਾਡੀ ਜਗਤ ਦੇ ਆਕਾਸ਼ ਅੰਦਰ ਧਰੂ ਤਾਰੇ ਵਾਂਗ ਚਮਕ ਰਹੇ  ਗਿਆਨੀ  ਪਰਮਿੰਦਰ  ਸਿੰਘ  ਅਮੋਲਕ ਇਕ ਚੰਗੇ ਪ੍ਰਚਾਰਕ ਹਨ। ਗਿਆਨੀ ਪਰਮਿੰਦਰ ਸਿੰਘ ਦਾ ਜਨਮ  ਹਰਿਆਣਾ  ਸਟੇਟ  ਦੇ  ਘੁੱਗ ਵਸਦੇ ਸ਼ਹਿਰ ਕੁਰੂਕਸ਼ੇਤਰ ਵਿਖੇ ਮਾਤਾ ਕੁਲਵੰਤ ਕੌਰ ਦੀ ਕੁੱਖੋਂ ਪਿਤਾ ਗਿਆਨੀ ਦੀਦਾਰ  ਸਿੰਘ ਪ੍ਰੇਮੀ ਦੇ ਘਰ ਹੋਇਆ। ਗਿਆਨੀ ਪਰਮਿੰਦਰ ਸਿੰਘ ਅਮੋਲਕ ਦਾ ਜਥਾ  ਪਿਛਲੇ  ਲੰਬੇ  ਸਮੇਂ  ਤੋਂ ਸੰਗਤਾਂ ਨੂੰ ਦੇਸ਼–ਵਿਦੇਸ਼ 'ਚ ਆਪਣੀ ਢਾਡੀ ਕਲਾ ਰਾਹੀਂ ਗੁਰਇਤਿਹਾਸ ਸਰਵਣ  ਕਰਵਾ  ਰਿਹਾ ਹੈ ਤੇ ਸਿੱਖ ਸੰਗਤ ਤੋਂ ਬਹੁਤ ਵੱਡੇ ਮਾਣ–ਸਨਮਾਨ ਵੀ ਹਾਸਲ ਕੀਤੇ। ਗਿਆਨੀ ਪਰਮਿੰਦਰ ਸਿੰਘ ਅਮੋਲਕ ਖੁਦ ਪ੍ਰਚਾਰਕ ਹਨ ਅਤੇ ਉਨ੍ਹਾਂ ਦੇ ਦੂਸਰੇ ਸਾਥੀ ਹਨ ਢਾਡੀ ਹਰਜਿੰਦਰ  ਸਿੰਘ  ਜਿੰਦਾ, ਢਾਡੀ ਸਤਨਾਮ ਸਿੰਘ ਅਣਖੀਲਾ ਅਤੇ ਸਾਰੰਗੀ  ਮਾਸਟਰ  ਗੁਰਵਿੰਦਰ  ਸਿੰਘ  ਲਾਡੀ,  ਜਿਹੜੇ ਆਪਣੀ ਸੁਰੀਲੀ ਆਵਾਜ਼ ਨਾਲ ਜਦੋਂ ਗਾਉਂਦੇ ਹਨ ਤਾਂ ਸਰੋਤ ੇ ਕੀਲੇ ਬਿਨਾਂ ਨਹੀਂ ਰਹਿ ਸਕਦੇ। ਉਨ੍ਹਾਂ ਦੀ ਅਦੁੱਤੀ ਸ਼ਬਦਾਵਲੀ 'ਚੋਂ ਇਤਿਹਾਸਕ ਘਟਨਾਵਾਂ  ਦਾ  ਵਰਣਨ  ਪਰਦੇ  'ਤ ੇ ਚਲਦੀ ਫਿਲਮ ਦੇ ਦ੍ਰਿਸ਼ ਵਾਂਗ ਹੁੰਦਾ ਹੈ। ਮਜਬੂਨ ਭਾਵੇਂ ਕੋਈ ਵੀ ਹੋਵੇ, ਪਰ ਟੁਣਕਵੀਂ ਆਵਾਜ਼ ਦੇ ਸੰਗ ਦਲੀਲ ਤੇ ਪ੍ਰਮਾਣ ਅਜਿਹੇ ਹੁੰਦੇ ਹਨ ਕਿ ਸਰੋਤੇ ਘੱਟਿਆਂ  ਬੱਧੀ   ਟਿਕ–ਟਿਕਾਈ  ਸੁਰਤ  ਨਾਲ ਅਨੰਦ ਮਾਣਦੇ ਪ੍ਰਤੀਤ ਹੁੰਦੇ ਹਨ। ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਦ੍ਰਿੜ ਇਰਾਦੇ ਨਾਲ ਯਤਨ ਕਰ ਰਹੇ ਨਾਮਵਰ ਢਾਡੀ ਜਥਿਆਂ ਵਿਚੋਂ  ਗਿਆਨੀ  ਪਰਮਿੰਦਰ  ਸਿੰਘ  ਅਮੋਲਕ  ਬੜਾ   ਪਿੰਡ ਵਾਲਿਆਂ ਦੇ ਜਥੇ ਦਾ ਨਾਂਅ ਮੂਹਰਲੀ ਕਤਾਰ ਵਿੱਚ ਆਉਂਦਾ ਹੈ। ਉਕਤ ਢਾਡੀ ਜਥੇ  ਵੱਲੋਂ  ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਗੁਰੂ ਨਾਨਕ ਦੇਵ ਜੀ, ਭਗਤ ਰਵਿਦਾਸ ਜੀ,   ਸ੍ਰੀ  ਗੁਰ ੂ ਅਰਜਨ ਦੇਵ ਜੀ, ਮਾਤਾ ਗੁਜਰ ਕੌਰ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਸਮੇਤ ਸਿੱਖ ਇਤਿਹਾਸ ਦੀਆਂ ਹੋਰ ਵੀ ਕਈ ਮਾਣਮੱਤੀਆਂ ਸ਼ਖਸੀਅਤਾਂ ਦੇ ਜੀਵਨ ਬਾਰੇ ਵਾਰਾਂ ਗਾਈਆਂ ਗਈਆਂ  ਹਨ,  ਜੋ  ਸਿੱਖ ਸੰਗਤਾਂ ਵੱਲੋਂ ਬਹੁਤ ਹੀ ਸਲਾਹੀਆਂ ਗਈਆਂ ਹਨ। ਜਿਨ੍ਹਾਂ ਨੂੰ  ਤੁਸੀਂ  ਯੂ–ਟਿਊਬ  'ਤੇ  ਵੀ  ਸੁਣ ਸਕਦੇ ਹੋ। ਗਿਆਨੀ ਪਰਮਿੰਦਰ ਸਿੰਘ  ਅਮੋਲਕ  ਨੇ   ਆਪਣੇ ਢਾਡੀ   ਸਫ਼ਰ  ਦੌਰਾਨ  ਸਿਰਫ ਧਾਰਮਿਕ ਵਿਸ਼ੇ ਨੂੰ ਹੀ  ਮੁੱਖ   ਵਿਸ਼ਾ   ਨਹੀਂ  ਬਣਾਇਆ,  ਸਗੋਂ  ਸਮਾਜਿਕ  ਸਰੋਕਾਰਾਂ  ਨੂੰ  ਵੀ ਬਰਾਬਰਤਾ ਦਿੱਤੀ। ਮਿੱਠਬੋਲੜੇ ਸੁਭਾਅ ਦਾ  ਮਾਲਕ   ਗਿਆਨੀ  ਪਰਮਿੰਦਰ  ਸਿੰਘ  ਅਮੋਲਕ, ਗਿਆਨੀ ਸਰੂਪ ਸਿੰਘ ਕਡਿਆਣਾ ਨੂੰ ਆਪਣਾ ਉਸਤਾਦ ਮੰਨਦਾ ਹੈ ਤੇ ਆਪਣੀ ਧਰਮ  ਪਤਨੀ ਗੁਰਜੀਤ ਕੌਰ ਦਾ ਵੀ ਇਸ ਖੇਤਰ ਵਿਚ ਬਹੁਤ ਸਹਿਯੋਗ  ਮੰਨਦੇ  ਹਨ।  ਗਿਆਨੀ  ਪਰਮਿੰਦਰ ਸਿੰਘ ਅਮੋਲਕ ਨੇ ਆਪਣੇ ਪਿਤਾ ਢਾਡੀ  ਦੀਦਾਰ ਸਿੰਘ ਪ੍ਰੇਮੀ ਜੀ ਤੋਂ ਵੀ ਬਹੁਤ  ਕੁੱਝ  ਸਿੱਖਿਆ ਹੈ। ਗਿਆਨੀ ਪਰਮਿੰਦਰ ਸਿੰਘ ਅਮੋਲਕ ਅੱਜਕਲ੍ਹ ਆਪਣੇ ਪਿੰਡ ਬੜਾਪਿੰਡ ਵਿਖੇ ਜੀਵਨ ਬਸਰ ਕਰ ਰਹੇ ਹਨ।
                                          –ਤਸਵਿੰਦਰ ਸਿੰਘ ਬੜੈਚ
                                           ਪਿੰਡ ਦੀਵਾਲਾ, ਤਹਿਸੀਲ ਸਮਰਾਲਾ,
                                           ਜਿਲ੍ਹਾ ਲੁਧਿਆਣਾ।
                                           ਮੋਬਾ"75279–31887
Have something to say? Post your comment
 

More Article News

ਨਾਮਵਰ ਗਾਇਕਾ ਕੰਚਨ ਬਾਵਾ ਦੇ ਬੇਟੇ ਰੋਹਿਤ ਬਾਵਾ ਦਾ ਸਿੰਗਲ ਟਰੈਕ,''ਸਾਦਗੀਆਂ '' ਸਮਾਜਿਕ ਸਰੋਕਾਰਾਂ ਅਤੇ ਰੂਹ ਦੇ ਰਿਸ਼ਤਿਆਂ ਦੇ ਨਾਲ਼ ਲਬਰੇਜ਼ ਹੈ ਜਸਪ੍ਰੀਤ ਮਾਂਗਟ ਦੀ ਦੂਸਰੀ ਕਾਵਿ ਕਿਰਤ "ਗੀਤ ਰੂਹਾਂ ਦੇ" ਲਾਲਚ – ਅਰਸ਼ਪ੍ਰੀਤ ਸਿੱਧੂ ਲਘੂ ਕਥਾ ਸੱਚਾਈ ' ਚੁਲ੍ਹੇ ਦੀ ਸੁਆਹ '/ਗੁਰਮੀਤ ਸਿੱਧੂ ਕਾਨੂੰਗੋ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ:ਡਾ. ਭਾਈ ਜੋਧ ਸਿੰਘ ਲਾਜਵਾਬ ਗੀਤਕਾਰੀ ਅਤੇ ਸੁਰੀਲੀ ਗਾਇਕੀ ਦਾ ਖ਼ੂਬਸੂਰਤ ਸੁਮੇਲ - ਗੁਰਮੀਤ ਚੀਮਾ । ਖਿਡਾਰੀ ਤੋਂ ਸਿਆਸਤਦਾਨ ਬਣੇ ਨੇਤਾ ਕਿਉਂ ਚੁੱਪ ਹਨ ਕਬੱਡੀ ਖਿਡਾਰੀ ਅਰਵਿੰਦਰ ਪੱਡਾ ਦੀ ਅਨਿਆਈ ਮੌਤ ਤੇ ਹਾਕੀ ਦਾ ਧਰੂ ਤਾਰਾ ਅਸਤ ਹੋ ਗਿਆ : ਯੁਗ ਪੁਰਸ਼ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਮੋਹ - ਅਰਸ਼ਪ੍ਰੀਤ ਸਿੱਧੂ "ਇਸਲਾਮ ਧਰਮ ਚ ਈਦ-ਉਲ-ਫਿਤਰ ਦਾ ਮਹੱਤਵ " ਲੇਖਕ :ਮੁਹੰਮਦ ਅੱਬਾਸ ਧਾਲੀਵਾਲ
-
-
-