News

ਵਿਸਾਖੀ: ਖਾਲਸੇ ਦਾ ਜਨਮ ਦਿਨ ਹਾਜ਼ਰੀ 'ਯੂਮ' 'ਤੇ

April 07, 2020 07:56 PM

ਵਿਸਾਖੀ: ਖਾਲਸੇ ਦਾ ਜਨਮ ਦਿਨ ਹਾਜ਼ਰੀ 'ਯੂਮ' 'ਤੇ
ਗੁਰਦੁਆਰਾ ਸਾਹਿਬ ਵਲਿੰਗਟਨ ਵਿਖੇ 13 ਅਪ੍ਰੈਲ ਨੂੰ 'ਯੂਮ' ਐਪ 'ਤੇ ਸ਼ਬਦ, ਕਵਿਤਾ, ਕਵੀਸ਼ਰੀ ਤੇ ਵਾਰਾਂ ਨਾਲ ਵੀ ਹੋਵੇਗੀ ਸਾਂਝ
-ਹਾਈਟੈਕ ਅਤੇ ਆਨ ਲਾਈਨ ਹੋਵੇਗਾ ਵਿਸਾਖੀ ਸਮਾਗਮ
ਔਕਲੈਂਡ, 7 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ) - ਕਰੋਨਾ ਵਾਇਰਸ ਦੇ ਚਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਦਾ ਵੀ ਹੁਕਮ ਹੈ ਕਿ ਘਰਾਂ ਦੇ ਅੰਦਰ ਰਹਿ ਹੀ ਅਰਦਾਸ ਕੀਤੀ ਜਾਵੇ ਅਤੇ ਵਿਸਾਖੀ ਦਾ ਦਿਹਾੜਾ ਮਨਾਇਆ ਜਾਵੇ ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਵਿਚ ਚੱਲ ਰਹੇ ਲਾਕ ਡਾਊਨ ਦੌਰਾਨ ਵੀ ਵੱਡੇ ਇਕੱਠ ਕਰਨ ਦੀ ਮਨਾਹੀ ਹੈ। ਖਾਲਸੇ ਦੇ ਜਨਮ ਦਿਹਾੜੇ ਦੇ ਉਤਸ਼ਾਹ ਨੂੰ ਬਰਕਰਾਰ ਰੱਖਦਿਆਂ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਸਥਿਤ ਗੁਰਦੁਆਰਾ ਸਾਹਿਬ ਜਿਸ ਨੇ ਆਪਣੇ ਸੁੰਦਰ ਡਿਜ਼ਾਈਨ ਦੇ ਲਈ ਇਨਾਮ ਵੀ ਜਿੱਤਿਆ ਹੋਇਆ ਹੈ, ਵਿਖੇ ਇਕ ਨਿਵੇਕਲਾ ਤੇ ਹਾਈ ਟੈਕ ਉਦਮ ਕਰਦਿਆਂ 13 ਅਪ੍ਰੈਲ ਨੂੰ ਸਵੇਰੇ 11 ਵਜੇ 'ਯੂਮ' ਐਪ ਦੇ ਰਾਹੀਂ ਘਰ ਬੈਠੀਆਂ ਹੋਣਹਾਰ ਸੰਗਤਾਂ ਦੇ ਨਾਲ ਸਾਂਝ ਪਾਉਣ ਦਾ ਫੈਸਲਾ ਕੀਤਾ ਹੈ। ਇਸ 'ਯੂਮ' (ਮੀਟਿੰਗ) ਆਈ. ਡੀ. ਦੇ ਨਾਲ ਜੇਕਰ ਕੋਈ ਕੀਰਤਨਕਾਰ, ਕਵੀਸ਼ਰ, ਢਾਡੀ ਜਾਂ ਕਵਿਤਾ ਆਦਿ ਸੰਗਤਾਂ ਨੂੰ ਸਰਵਣ ਕਰਵਾ ਸਕਦਾ ਹੈ। ਇਹ ਸਮਾਗਮ ਆਨਲਾਈਨ ਸਮਾਗਮ ਹੋਵੇਗਾ।  ਇਹ ਪ੍ਰੋਗਰਾਮ ਨੌਜਵਾਨ ਵਰਗ ਨੂੰ ਸਿੱਖੀ ਨਾਲ ਜੁੜਨ ਲਈ ਵਧੀਆ ਸਾਧਨ ਹੋਵੇਗਾ ਅਤੇ ਇਹ ਇਕੱਲੇਪਣ ਨੂੰ ਘਰ ਵਿੱਚ ਰਹਿੰਦਿਆਂ ਹੋਇਆਂ ਵੀ ਗੁਰੂ ਘਰ ਨਾਲ ਜੁੜਨ ਦਾ  ਇੱਕ ਵਧੀਆ ਤਰੀਕਾ ਹੋਵੇਗਾ।  ਇਸ ਆਨ ਲਾਈਨ ਸਮਾਗਮ ਦੇ ਵਿਚ ਚੋਣਵੇਂ ਪੇਸ਼ਕਰਤਾ ਸ਼ਾਮਿਲ ਹੋ ਸਕਣਗੇ ਜਦ ਕਿ ਬਾਕੀ ਸੰਗਤ ਫੋਨਾਂ ਜਾਂ ਟੀ.ਵੀ. ਦੇ ਨਾਲ ਫੋਨ ਕੁਨੈਕਟ ਕਰਕੇ ਵੇਖ ਸਕੇਗੀ। ਸ਼ੁੱਕਰਵਾਰ 10 ਵਜੇ ਤੱਕ ਸੰਪਰਕ ਕਰਨ ਲਈ ਕਿਹਾ ਗਿਆ ਹੈ।  14 ਅਪ੍ਰੈਲ ਨੂੰ ਵਿਸਾਖੀ ਦਾ ਪ੍ਰੋਗਰਾਮ ਫੇਸਬੁੱਕ ਪੇਜ਼ ਉਤੇ ਲਾਈਵ ਕੀਤਾ ਜਾਵੇਗਾ। ਇਹ ਤਕਨੀਕ ਦੁਨੀਆ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਅੰਦਰ ਵੀ ਵਰਤੀ  ਜਾ ਸਕਦੀ ਹੈ ਲੋੜ ਹੈ ਥੋੜ੍ਹਾ ਹਾਈ ਟੈਕ ਹੋਣ ਦੀ।

Have something to say? Post your comment
 

More News News

ਵਰਲਡ ਸਿੱਖ ਪਾਰਲੀਮੈਂਟ ਨੇ ਰੋਜਾਨਾ ਪਹਿਰੇਦਾਰ ਦੇ ਪੱਤਰਕਾਰ ਮੇਜਰ ਸਿੰਘ ਦੀ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਕੁੱਟ ਮਾਰ ਦੀ ਸਖਤ,ਨਿਖੇਧੀ ਕੀਤੀ ਵਰਲਡ ਸਿੱਖ ਪਾਰਲੀਮੈਂਟ ਨੇ ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ ਉਪਰ ਹੋਏ ਹਮਲੇ ਦੀ ਸਖਤ ਨਿਖੇਧੀ ਕੀਤੀ ਡਿਪਟੀ ਕਮਿਸ਼ਨਰ ਸੋਨਿਲੀ ਗਿਰੀ ਨੇ ਪਿੰਡ ਫਤਿਹਪੁਰ ਵਿਖੇ ਇੱਕ ਗਰੀਬ ਪ੍ਰੀਵਾਰ ਨੂੰ ਕਮਰੇ ਦੀਆ ਚਾਬੀਆ ਸੋਪੀਆ। ਕੋਰੋਨਾ ਵਾਇਰਸ ਇਨਸਾਨ ਦੀ ਜਿੰਦਗੀ ਅੰਦਰ ਦੁੱਖ ਦੇ ਭੇਸ ' ਚ ਸੁਖ: ਡਾ.ਐਸ ਐਸ ਮਿਨਹਾਸ ਪੰਜਾਬੀ ਮੀਡੀਆ ਯੂ.ਐਸ.ਏ ਅਤੇ ਪੰਜਾਬ ਪ੍ਰੋਡਕਸ਼ਨਜ਼ ਵੱਲੋਂ ਇੰਟਰਨੈਸ਼ਨਲ ਦਸਤਾਰ ਮੁਕਾਬਲਾ ਵਰਕ ਵੀਜ਼ਾ ਹੋਲਡਰ ਨਿਊਜ਼ੀਲੈਂਡ ਵਾਪਿਸ ਪਰਤਣ ਦੇ ਯੋਗ ਰਹਿਣਗੇ, ਸੁਰੱਖਿਅਤ ਰਸਤੇ ਦੀ ਭਾਲ ਜਾਰੀ -ਪ੍ਰਧਾਨ ਮੰਤਰੀ ਸਰਕਾਰੀ ਸਕੂਲਾਂ ਵਿਚ ਵਧਿਆ ਦਾਖਲਿਆਂ ਦਾ ਰੁਝਾਨ, ਨਿਊਜ਼ੀਲੈਂਡ 'ਚ ਕਰੋਨਾ ਰੋਗ ਗ੍ਰਸਤ ਹੁਣ ਹਸਪਤਾਲ ਜ਼ੀਰੋ- ਸੈਲਫ ਆਈਸੋਲੇਸ਼ਨ ਵਾਲੇ ਰਹਿ ਗਏ ੨੧ ਮੈਰੀਲੈਂਡ ਸੂਬੇ ਦੇ ਰਾਜਪਾਲ ਲੈਰੀ ਹੋਗਨ ਨੇ ਮਈ -2020 ਮਹੀਨੇ ਨੂੰ ਏਸ਼ੀਅਨ ਪੈਸੀਫਿਕ ਅਮਰੀਕੀ ਵਿਰਾਸਤ ਮਹੀਨੇ ਵਜੋਂ ਐਲਾਨਿਆ। ਮੈਰੀਲੈਂਡ ਦੇ ਰਾਜਪਾਲ ਲੈਰੀ ਹੋਗਨ ਨੇ ਨਵਾਂ ਚੀਫ਼ ਆਫ਼ ਸਟਾਫ ਨਿਯੁੱਕਤ ਕੀਤਾ
-
-
-