Article

"ਹਾਈਡਰੋਕਸਾਈਕਲੋਰੋਕਿਨ ਦੀ ਕਸਵੱਟੀ ਤੇ ਭਾਰਤ ਅਮਰੀਕਾ ਰਿਸ਼ਤੇ" /ਮੁਹੰਮਦ ਅੱਬਾਸ ਧਾਲੀਵਾਲ

April 07, 2020 08:27 PM
Mohd Abbas

 

 
"ਹਾਈਡਰੋਕਸਾਈਕਲੋਰੋਕਿਨ ਦੀ ਕਸਵੱਟੀ ਤੇ ਭਾਰਤ ਅਮਰੀਕਾ ਰਿਸ਼ਤੇ" /ਮੁਹੰਮਦ ਅੱਬਾਸ ਧਾਲੀਵਾਲ 
 
ਅੱਜ ਅਮਰੀਕਾ ਦੇ ਰਾਸ਼ਟਰਪਤੀ ਦਾ ਭਾਰਤ ਦੇ ਸੰਦਰਭ ਵਿੱਚ ਜਦੋਂ ਇਕ ਬਿਆਨ ਵੇਖਿਆ ਤਾਂ ਮੈਨੂੰ ਬਹੁਤ ਸਮਾਂ ਪਹਿਲਾਂ ਬਚਪਨ ਪੜੀ "ਇਕ ਰਿੱਛ ਤੇ ਦੋ ਮਿਤਰਾਂ" ਵਾਲੀ ਉਹ ਕਹਾਣੀ ਯਾਦ ਆ ਗਈ ਜਿਸ ਦਾ ਸਿੱਟਾ ਸੀ ਕਿ 'ਦੋਸਤ ਉਹ ਜੋ ਮੁਸੀਬਤ ਵੇਲੇ ਕੰਮ ਆਵੇ' । 
ਪਰ ਇਥੇ ਤਾਂ ਹਾਲਾਤ ਇਹ ਹਨ ਕਿ ਦੋਵੇਂ ਦੋਸਤ ਹੀ ਸਾਂਝੀ ਮੁਸੀਬਤ ਵਿੱਚ ਗਿਰਫਤਾਰ ਹਨ ਤਾਂ ਮੁਸੀਬਤ ਵਿੱਚ ਫਸਿਆ ਇਕ ਦੋਸਤ ਦੂਜੇ ਨੂੰ ਹੌਸਲਾ ਦੇਣ ਦੀ ਥਾਂ ਬੇਸ਼ਰਮੀ ਨਾਲ ਅੱਖਾਂ ਵਿਖਾ ਰਿਹਾ ਹੈ। 
 ਹਾਲਾਂਕਿ 24 ਅਤੇ 25 ਫਰਵਰੀ ਦੀਆਂ ਉਨ੍ਹਾਂ ਗਲਵਕੜੀਆਂ ਅਤੇ ਜੱਫੀਆਂ ਨੂੰ ਦੇਸ਼ ਦੇ ਲੋਕ ਹਾਲੇ ਭੁੱਲੇ ਨਹੀਂ ਹਨ ਜਦੋਂ ਭਾਰਤ ਦੁਆਰਾ ਟਰੰਪ ਦਾ ਭੱਵੇ ਸੁਆਗਤ ਕੀਤਾ ਗਿਆ। ਪਰ ਅਫਸੋਸ ਕਿ ਜਿਸ ਦੋਸਤ ਦੇ ਸੁਆਗਤ ਤੇ ਸਾਡੇ ਦੇਸ਼ ਦੇ ਮੁੱਖੀ ਨੇ 100 ਕਰੋੜ ਖਰਚ ਕੀਤੇ। ਉਸ ਨੇ ਉਸ ਸਿਲਾ ਅੱਜ ਇਹ ਕਹਿ ਕੇ ਦਿੱਤਾ ਕਿ ਜੇਕਰ ਦਵਾਈ ਨਾ ਪਹੁੰਚਾਈ ਗਈ ਤਾਂ ਜਵਾਬੀ ਕਾਰਵਾਈ ਕਰਾਂਗੇ। ਇਸ ਤੋਂ ਅਹਿਸਾਸ ਇਹ ਹੁੰਦਾ ਹੈ ਕਿ ਪ੍ਰਸਥਿਤੀਆਂ ਇਨਸਾਨ ਨੂੰ ਇਕਦਮ ਬਦਲ ਕੇ ਰੱਖ ਦਿੰਦੀਆਂ ਹਨ। ਕਿੰਨੇ ਸੋਹਣੇ ਸ਼ਬਦਾਂ ਵਿਚ ਇਕ ਸ਼ਾਇਰ ਨੇ ਕਿਹਾ ਹੈ ਕਿ :
ਦਿਲ ਕਾ ਕਿਤਨਾ ਭੀ ਕੋਈ ਸ਼ਖਸ ਹੋ ਮਜਬੂਤ ਮਗਰ। 
ਫਿਰ ਭੀ ਹਾਲਾਤ ਖਿਆਲਾਤ ਬਦਲ ਦੇਤੇ ਹੈਂ। 
ਜੇਕਰ ਪੰਜਾਬੀ ਵਿੱਚ ਕਹੀਏ ਤਾਂ ਇਨ੍ਹਾਂ ਪ੍ਰਸਥਿਤੀਆਂ ਨੂੰ ਗੁਰਦਾਸ ਮਾਨ ਦੇ ਗਾਏ ਇਸ ਗੀਤ ਦੀਆਂ ਸਤਰਾਂ ਰਾਹੀਂ ਵੀ ਉਲੀਕਿਆ ਜਾ ਸਕਦਾ ਹੈ ਕਿ :
ਲਾਈ ਬੇਕਦਰਾਂ ਨਾਲ ਯਾਰੀ। 
ਕਿ ਟੁੱਟ ਗਈ ਧੜ੍ਹਕ ਕਰਕੇ। 
ਕਹਾਵਤ ਇਹ ਵੀ ਮਸ਼ਹੂਰ ਹੈ ਕਿ "ਰੱਸੀ ਜਲ ਗਈ ਪਰ ਵੱਟ ਨਈਂ ਗਿਆ" ਅੱਜ ਇਹ ਉਸ ਸਮੇਂ ਯਾਦ ਆ ਗਈ ਕਿ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਜਿਸ ਦਾ ਦੇਸ਼ ਉਕਤ ਕਰੋਨਾ ਦੀ ਬੁਰੀ ਤਰ੍ਹਾਂ ਲਪੇਟ ਚੋਂ ਦੀ ਗੁਜਰ ਰਿਹਾ ਹੈ ਪਰ ਇਸ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਆਪਣੀ ਧੋਂਸ ਵਿਖਾਉਣ ਵਾਲੀ ਆਦਤ ਤੋਂ ਬਾਅਜ ਨਹੀਂ ਆ ਰਹੇ ਜਿਸ ਦਾ ਅੰਦਾਜ਼ਾ ਟਰੰਪ ਦੇ ਹਾਲ ਹੀ ਵਿੱਚ ਆਏ ਉਸ ਬਿਆਨ ਤੋਂ ਲਗਾਇਆ ਜਾ ਸਕਦਾ ਹੈ। ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਜੇਕਰ ਉਸ ਦੇ ਦੇਸ਼ (ਅਮਰੀਕਾ) ਨੂੰ ਭਾਰਤ ਹਾਈਡਰੋਕਸਾਈਕਲੋਰੋਕਿਨ (HYDROXY-CHLOROQUINE) ਦੀ ਸਪਲਾਈ ਨਹੀਂ ਕਰਦਾ ਤਾਂ ਉਹ ਭਾਰਤ ਨੂੰ ਵੇਖ ਲੈਣਗੇ। 
ਇਥੇ ਜਿਕਰਯੋਗ ਹੈ ਕਿ ਹਾਲੇ ਤੱਕ ਕਰੋਨਾ ਵਾਇਰਸ ਦੀ ਕੋਈ ਪਰੋਪਰ ਵੈਕਸੀਨ ਤਿਆਰ ਨਹੀਂ ਹੋ ਸਕੀ ਹੈ ਭਾਵੇਂ ਅਮਰੀਕਾ ਨੇ ਕੁਝ ਦਿਨ ਪਹਿਲਾਂ ਇਹ ਦਾਅਵਾ ਕੀਤਾ ਸੀ ਕਿ ਉਸ ਨੇ ਕਰੋਨਾ ਵਾਇਰਸ ਦੀ ਵੈਕਸੀਨ ਤਿਆਰ ਕਰ ਲਈ ਹੈ। ਪਰ ਹਾਲੇ ਤੱਕ ਉਸ ਵੈਕਸੀਨ ਦੀ ਹਕੀਕਤ ਸਾਹਮਣੇ ਨਹੀਂ ਆਈ ਹੈ। 
ਜਿਦਾਂ ਕਿ ਅਸੀਂ ਜਾਣਦੇ ਹੀ ਹਾਂ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਦੀ ਲਾਗ ਸੱਭ ਤੋਂ ਵੱਧ ਤੇਜ਼ੀ ਨਾਲ ਫੈਲ ਰਹੀ ਹੈ । ਇਥੇ ਪ੍ਰਭਾਵਿਤ ਲੋਕਾਂ ਦੀ ਗਿਣਤੀ ਸਾਢੇ ਤਿੰਨ ਲੱਖ ਤੋਂ ਉਪਰ ਪੁੱਜ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ ਵੀ 10000 ਤੋਂ ਉਪਰ ਹੋ ਗਈ ਹੈ। ਜੇਕਰ ਇੰਝ ਕਿਹਾ ਜਾਵੇ ਕਿ ਦੁਨੀਆ ਦੀ ਸੁਪਰ ਪਾਵਰ ਕਹਾਉਣ ਵਾਲੇ ਅਮਰੀਕਾ ਨੂੰ ਕਰੋਨਾ ਦੀ ਮਹਾਮਾਰੀ ਨੇ ਬੁਰੀ ਤਰ੍ਹਾਂ ਝੰਬ ਸੁੱਟਿਆ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। 
ਇਹੋ ਵਜ੍ਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਇਸ ਸੰਬੰਧ ਵਿਚ ਮਦਦ ਲਈ ਕਿਹਾ ਹੈ। ਇਸ ਦੇ ਨਾਲ ਹੀ ਟਰੰਪ ਨੇ ਭਾਰਤ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਹ ਮਦਦ ਨਹੀਂ ਕਰਦਾ ਤਾਂ ਅਸੀਂ ਜਵਾਬੀ ਕਾਰਵਾਈ ਕਰਾਂਗੇ । ਉਕਤ ਬਿਆਨ ਅਮਰੀਕੀ ਰਾਸ਼ਟਰਪਤੀ ਨੇ ਮੀਡੀਆ ਨੂੰ ਆਪਣੇ ਸੰਬੋਧਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਹਾਈਡਰੋਕਸਾਈਕਲੋਰੋਕਿਨ ਦੀ ਸਪਲਾਈ ਕਰਦਾ ਹੈ ਤਾਂ ਠੀਕ ਹੈ ਨਹੀਂ ਤਾਂ ਅਸੀਂ ਜਵਾਬੀ ਕਾਰਵਾਈ ਕਰਾਂਗੇ।  
ਇਥ ਵਰਨਣਯੋਗ ਹੈ ਕਿ ਭਾਰਤ ਵਿੱਚ ਇਸ ਹਾਈਡਰੋਕਸਾਈਕਲੋਰੋਕਿਨ ਦੀ ਵਰਤੋਂ ਵੱਡੇ ਪੱਧਰ ਤੇ ਮਲੇਰੀਆ ਨਾਲ ਪ੍ਰਭਾਵਿਤ ਰੋਗੀਆਂ ਲਈ ਕੀਤੀ ਜਾਂਦੀ ਹੈ। ਇਹ ਦਵਾਈ ਭਾਰਤ ਜਿੱਥੇ ਆਪਣੇ ਲਈ ਤਿਆਰ ਕਰਦਾ ਹੈ ਉਥੇ ਹੀ ਇਸ ਦਾ ਇਕ ਵੱਡਾ ਬਰਾਮਦਕਾਰ ਵੀ ਹੈ। 
ਜੇਕਰ ਹਾਈਡਰੋਕਸਾਈਕਲੋਰੋਕਿਨ ਦੀ ਗੱਲ ਕਰੀਏ ਤਾਂ ਸਾਧਾਰਨ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਇਹ ਇੱਕ ਅਜਿਹੀ ਦਵਾਈ ਹੈ ਜੋ ਮਲੇਰੀਆ ਦੇ ਮਰੀਜ਼ਾਂ ਲਈ ਸਸਤੀ ਟਿਕਾਊ ਅਤੇ ਵਧੇਰੇ ਅਸਰਦਾਰ ਹੈ। ਇਸ ਤੋਂ ਇਲਾਵਾ ਆਰਥੋਰਾਇਟਸ ਅਤੇ ਲਿਊਪਸ ਜਿਹੀਆਂ ਬੀਮਾਰੀਆਂ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਐੰਟੀਮਲੇਰੀਆ ਦਵਾਈ ਦਾ ਟਰਾਇਲ ਸੱਭ ਤੋਂ ਪਹਿਲਾਂ (ਕਰੋਨਾ ਵਾਇਰਸ ਤੋਂ) ਪ੍ਰਭਾਵਿਤ ਚੀਨ ਦੀ ਇਕ ਕਲੀਨਿਕਲ ਲੈਬਾਰਟਰੀ ਵਿੱਚ ਕੀਤਾ ਗਿਆ ਜਿਸ ਦੋਰਾਨ ਉਨ੍ਹਾਂ ਅਨੁਭਵ ਕੀਤਾ ਕਿ ਕਰੋਨਾ ਸੰਕ੍ਰਮਿਤ ਮਰੀਜ਼ਾਂ ਤੇ ਉਕਤ ਦਵਾ ਦੀ ਵਰਤੋਂ ਨਾਲ ਸੰਕ੍ਰਮਣ ਦਾ ਪ੍ਰਭਾਵ ਘੱਟਦਾ ਹੋਇਆ ਵਿਖਾਈ ਦਿੱਤਾ। ਇਸ ਉਪਰੰਤ ਫਰਾਂਸ ਦੇ ਇਕ ਹੋਰ ਫਿਜੀਸ਼ੀਅਨ ਦੀਦੀਏਰ ਰਾਅਲਟ ਨੇ ਕਰੋਨਾ ਵਾਇਰਸ ਨਾਲ ਸੰਕ੍ਰਮਿਤ ਕਰੀਬ ਅੱਸੀ ਮਰੀਜ਼ਾਂ ਤੇ ਹਾਈਡਰੋਕਸਾਈਕਲੋਰੋਕਿਨ (HYDROXY - CHLOROQUINE) ਅਤੇ (AZITHROMYCIN) ਏਜੀਥਰੋਮਾਈਸੀਨ ਦਵਾਈਆਂ ਦੀ ਵਰਤੋਂ ਕੀਤੀ ਜਿਸ ਦੇ ਫਲਸਰੂਪ ਉਕਤ ਡਾਕਟਰ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਅੱਸੀ ਮਰੀਜ਼ਾਂ ਚੋਂ ਦੋ ਨੂੰ ਛੱਡ ਕੇ ਬਾਕੀ 78 ਤੇ ਦਵਾਈ ਦੇ ਅਸਰਦਾਰ ਪ੍ਰਭਾਵ ਵੇਖਣ ਨੂੰ ਮਿਲੇ। ਇਹੋ ਵਜ੍ਹਾ ਹੈ ਕਿ ਅੱਜ ਉਕਤ ਦਵਾ ਦੀ ਡਿਮਾਂਡ ਵਧ ਰਹੀ ਹੈ। ਇਕ ਰਿਪੋਰਟ ਅਨੁਸਾਰ ਉਕਤ ਦਵਾਈ ਨੂੰ ਬਣਾਉਣ ਵਾਲੇ ਭਾਰਤ ਇਸ ਸਮੇ ਛੋਟੇ ਵੱਡੇ ਸੈਂਟਰ 9 ਹਨ। ਉਥੇ ਹੀ ਅਮਰੀਕਾ ਵਿੱਚ ਇਸ ਨੂੰ ਬਨਾਉਣ ਵਾਲੇ ਕੇਵਲ ਦੋ ਹੀ ਕੇਂਦਰ ਹਨ। ਲੇਕਿਨ ਜਿਸ ਤਰ੍ਹਾਂ ਅਮਰੀਕਾ ਵਿੱਚ ਕਰੋਨਾ ਵਾਇਰਸ ਨਾਲ ਸੰਕ੍ਰਮਿਤ ਕੇਸਾਂ ਦੀ ਗਿਣਤੀ ਲੱਖਾਂ ਵਿਚ ਪਹੁੰਚੀ ਹੈ ਅਜਿਹੇ ਵਿਚ ਸੁਭਾਵਿਕ ਹੈ ਉਥੇ ਇਸ ਦਵਾਈ ਦੀ ਡਿਮਾਂਡ ਵਧ ਗਈ ਹੈ। 
ਨਿਊਜ਼ ਏਜੰਸੀ ਏ ਐਨ ਆਈ ਮੁਤਾਬਕ ਟਰੰਪ ਨੇ ਮੀਡੀਆ ਨੂੰ ਦੱਸਿਆ ਕਿ ਇਸ ਸਬੰਧ ਵਿੱਚ ਮੈਂ (ਟਰੰਪ) ਨੇ ਐਤਵਾਰ ਸਵੇਰੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰ ਚੁੱਕੇ ਹਨ ਅਤੇ ਮੈ (ਟਰੰਪ) ਨੇ ਕਿਹਾ ਕਿ ਅਸੀਂ ਇਸ ਗੱਲ ਦੀ ਕਦਰ ਕਰਦੇ ਹਾਂ ਕਿ ਅਸੀਂ ਆਪਣੀ ਹਾਈਡ੍ਰੋਕਲਾਈਕਲੋਰੋਕਾਈਨ ਦਵਾਈ ਦੀ ਸਪਲਾਈ ਦੀ ਆਗਿਆ ਦਿੱਤੀ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਇਸ ਦੀ ਸਪਲਾਈ ਨਹੀਂ ਕਰਦੇ। ਪਰ ਅਸੀਂ ਇਸ 'ਤੇ ਕਾਰਵਾਈ ਕਰਾਂਗੇ। ਆਖਰਕਾਰ, ਅਸੀਂ ਇਸ ਦਾ ਜਵਾਬ ਕਿਉਂ ਨਹੀਂ ਦਿੰਦੇ।" ਟਰੰਪ ਨੇ ਇਹ ਵੀ ਕਿਹਾ ਕਿ ਭਾਰਤ ਨੇ ਸਦਾ ਹੀ ਸਯੁੰਕਤ ਰਾਜ ਨਾਲ ਚੰਗਾ ਵਿਵਹਾਰ ਕੀਤਾ ਹੈ। ਮੈਨੂੰ ਲਗਦਾ ਹੈ ਕਿ ਭਾਰਤ ਸਾਡੀ ਮਦਦ ਕਰੇਗਾ ਅਤੇ ਹਾਈਡਰੋਕਸਾਈਕਲੋਰੋਕਿਨ ਦੀ ਸਪਲਾਈ ਕਰੇਗਾ। ਵ੍ਹਾਈਟ ਹਾਊਸ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ‘ਮੈਂ ਕਿਧਰੇ ਸੁਣਿਆ ਹੈ ਕਿ ਇਹ ਉਨ੍ਹਾਂ (ਪ੍ਰਧਾਨ ਮੰਤਰੀ ਮੋਦੀ) ਦਾ ਫੈਸਲਾ ਸੀ। ਮੈਂ ਜਾਣਦਾ ਹਾਂ ਕਿ ਉਹਨਾਂ ਨੇ ਦੂਜੇ ਦੇਸ਼ਾਂ ਨੂੰ ਨਿਰਯਾਤ ਕਰਨ ਲਈ ਇਸ ਦਵਾਈ ਤੇ ਪਾਬੰਦੀ ਲਗਾਈ ਹੈ। ਮੈਂ ਕੱਲ੍ਹ ਉਸ ਨਾਲ ਗੱਲ ਕੀਤੀ ਸੀ। ਸਾਡੀ ਗੱਲਬਾਤ ਬਹੁਤ ਵਧੀਆ ਰਹੀ। '
ਅਮਰੀਕੀ ਰਾਸ਼ਟਰਪਤੀ ਦੀ ਉਕਤ ਬੇਨਤੀ ਦੇ ਸੰਦਰਭ ਵਿਚ ਭਾਰਤ ਨੇ ਕਿਹਾ ਹੈ ਕਿ ਅਸੀਂ ਇਕ ਜ਼ਿੰਮੇਵਾਰ ਦੇਸ਼ ਹੋਣ ਦੇ ਨਾਤੇ, ਅਸੀਂ ਜਿੰਨੀ ਸੰਭਵ ਹੋ ਸਕੇ ਮਦਦ ਕਰਾਂਗੇ। ਭਾਰਤ ਨੇ ਅਮਰੀਕਾ ਨੂੰ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਕਿ ਅਸੀਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਆਪਣੀ 130 ਕਰੋੜ ਦੀ ਆਬਾਦੀ ਨੂੰ ਬਚਾਉਣ ਤੋਂ ਬਾਅਦ, ਕੋਰੋਨਾ ਵਾਇਰਸ ਦੇ ਮਰੀਜ਼ਾਂ ਅਤੇ ਸਿਹਤ ਕਰਮਚਾਰੀਆਂ ਲਈ ਪ੍ਰੋਫਾਈਲੈਕਟਿਕ ਡਰੱਗ ਹਾਈਡ੍ਰੋਕਸਾਈਕਲੋਰੋਕਿਨ ਦੀ ਸਪਲਾਈ ਕਰਾਂਗੇ। 
ਇਸ ਸਬੰਧੀ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ , “ਕੁਝ ਮੀਡੀਆ ਸੰਸਥਾਵਾਂ ਕੋਵਿਡ -19 ਨਾਲ ਜੁੜੇ ਨਸ਼ਿਆਂ ਅਤੇ ਫਾਰਮਾਸਿਟੀਕਲਜ਼ ਨੂੰ ਲੈ ਕੇ ਬੇਲੋੜਾ ਵਿਵਾਦ ਪੈਦਾ ਕਰ ਰਹੀਆਂ ਹਨ। ਕਿਸੇ ਵੀ ਜ਼ਿੰਮੇਵਾਰ ਸਰਕਾਰ ਵਾਂਗ, ਸਾਨੂੰ ਪਹਿਲਾਂ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸਾਡੇ ਕੋਲ ਦਵਾਈਆਂ ਲਈ ਲੋੜੀਂਦਾ ਭੰਡਾਰ ਹੈ। ਇਸ ਸਬੰਧ ਵਿੱਚ, ਕੁੱਝ ਨਸ਼ਿਆਂ ਦੇ ਨਿਰਯਾਤ ਨੂੰ ਰੋਕਣ ਲਈ ਅਸਥਾਈ ਉਪਾਅ ਕੀਤੇ ਗਏ ਸਨ।ਉਸੇ ਸਮੇਂ, ਵੱਖੋ ਵੱਖਰੀਆਂ ਸਥਿਤੀਆਂ ਵਿੱਚ ਸੰਭਾਵਤ ਜ਼ਰੂਰਤਾਂ ਤੇ ਵਿਚਾਰ ਕੀਤਾ ਗਿਆ।ਵਾਪਸ ਲੈਣ ਤੋਂ ਬਾਅਦ ਲੋੜੀਂਦੀਆਂ ਦਵਾਈਆਂ ਦੇ ਰੋਕ ਦੀ ਪੁਸ਼ਟੀ ਕੀਤੀ ਜਾਂਦੀ ਹੈ।ਸੋਮਵਾਰ ਨੂੰ, ਡੀਜੀਐਫਟੀ ਨੇ 14 ਨਸ਼ਿਆਂ 'ਤੇ ਪਾਬੰਦੀ ਦੀ ਖਬਰ ਦਿੱਤੀ। ਪੈਰਾਸੀਟਾਮੋਲ ਅਤੇ ਹਾਈਡ੍ਰੋਕਲੋਰੋਕੋਇਨ ਲਾਇਸੈਂਸ ਸ਼੍ਰੇਣੀ ਵਿਚ ਰੱਖੇ ਜਾਣਗੇ ਅਤੇ ਉਨ੍ਹਾਂ ਦੀ ਮੰਗ 'ਤੇ ਨਿਰੰਤਰ ਨਜ਼ਰ ਰੱਖੀ ਜਾਏਗੀ।ਹਾਲਾਂਕਿ, ਸਟਾਕ ਦੀ ਸਥਿਤੀ ਦੇ ਮੱਦੇਨਜ਼ਰ ਸਾਡੀਆਂ ਕੰਪਨੀਆਂ ਆਪਣੇ ਇਕਰਾਰਨਾਮੇ ਦੇ ਅਨੁਸਾਰ ਨਿਰਯਾਤ ਕਰ ਸਕਦੀਆਂ ਹਨ। ''
ਉਨ੍ਹਾਂ ਇਹ ਵੀ ਕਿਹਾ, “ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਗੰਭੀਰਤਾ ਨੂੰ ਵੇਖਦੇ ਹੋਏ, ਭਾਰਤ ਨੇ ਹਮੇਸ਼ਾਂ ਇਹ ਸੁਨਿਸ਼ਚਿਤ ਕੀਤਾ ਹੈ ਕਿ ਕੌਮਾਂਤਰੀ ਭਾਈਚਾਰੇ ਨੂੰ ਸਖਤ ਏਕਤਾ ਅਤੇ ਸਹਿਯੋਗ ਵਿਖਾਉਣਾ ਚਾਹੀਦਾ ਹੈ।” ਇਸ ਦੇ ਮੱਦੇਨਜ਼ਰ, ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਕੱਢਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਮਹਾਂਮਾਰੀ ਦੇ ਮਾਨਵਤਾਵਾਦੀ ਪਹਿਲੂਆਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਕਿ ਭਾਰਤ ਆਪਣੇ ਸਾਰੇ ਗੁਆਂਢੀ ਦੇਸ਼ਾਂ ਵਿੱਚ ਪੈਰਾਸੀਟਾਮੋਲ ਅਤੇ ਐਚ.ਸੀ.ਕਿ. ਦੇ ਲਾਇਸੈਂਸ ਜਾਰੀ ਕਰੇਗਾ। ਜੋ ਸਾਡੀਆਂ ਸਮਰੱਥਾਵਾਂ ਤੇ ਨਿਰਭਰ ਹਨ। ਅਸੀਂ ਇਹ ਜ਼ਰੂਰੀ ਦਵਾਈਆਂ ਕੁਝ ਦੇਸ਼ਾਂ ਨੂੰ ਦੇਵਾਂਗੇ ਜੋ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹਨ। ਇਸ ਲਈ ਅਸੀਂ ਇਸ ਸੰਬੰਧੀ ਕਿਸੇ ਵੀ ਅਟਕਲਾਂ ਜਾਂ ਰਾਜਨੀਤੀ ਨੂੰ ਰੱਦ ਕਰਾਂਗੇ। ''
 
Have something to say? Post your comment
 

More Article News

ਨਾਮਵਰ ਗਾਇਕਾ ਕੰਚਨ ਬਾਵਾ ਦੇ ਬੇਟੇ ਰੋਹਿਤ ਬਾਵਾ ਦਾ ਸਿੰਗਲ ਟਰੈਕ,''ਸਾਦਗੀਆਂ '' ਸਮਾਜਿਕ ਸਰੋਕਾਰਾਂ ਅਤੇ ਰੂਹ ਦੇ ਰਿਸ਼ਤਿਆਂ ਦੇ ਨਾਲ਼ ਲਬਰੇਜ਼ ਹੈ ਜਸਪ੍ਰੀਤ ਮਾਂਗਟ ਦੀ ਦੂਸਰੀ ਕਾਵਿ ਕਿਰਤ "ਗੀਤ ਰੂਹਾਂ ਦੇ" ਲਾਲਚ – ਅਰਸ਼ਪ੍ਰੀਤ ਸਿੱਧੂ ਲਘੂ ਕਥਾ ਸੱਚਾਈ ' ਚੁਲ੍ਹੇ ਦੀ ਸੁਆਹ '/ਗੁਰਮੀਤ ਸਿੱਧੂ ਕਾਨੂੰਗੋ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ:ਡਾ. ਭਾਈ ਜੋਧ ਸਿੰਘ ਲਾਜਵਾਬ ਗੀਤਕਾਰੀ ਅਤੇ ਸੁਰੀਲੀ ਗਾਇਕੀ ਦਾ ਖ਼ੂਬਸੂਰਤ ਸੁਮੇਲ - ਗੁਰਮੀਤ ਚੀਮਾ । ਖਿਡਾਰੀ ਤੋਂ ਸਿਆਸਤਦਾਨ ਬਣੇ ਨੇਤਾ ਕਿਉਂ ਚੁੱਪ ਹਨ ਕਬੱਡੀ ਖਿਡਾਰੀ ਅਰਵਿੰਦਰ ਪੱਡਾ ਦੀ ਅਨਿਆਈ ਮੌਤ ਤੇ ਹਾਕੀ ਦਾ ਧਰੂ ਤਾਰਾ ਅਸਤ ਹੋ ਗਿਆ : ਯੁਗ ਪੁਰਸ਼ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਮੋਹ - ਅਰਸ਼ਪ੍ਰੀਤ ਸਿੱਧੂ "ਇਸਲਾਮ ਧਰਮ ਚ ਈਦ-ਉਲ-ਫਿਤਰ ਦਾ ਮਹੱਤਵ " ਲੇਖਕ :ਮੁਹੰਮਦ ਅੱਬਾਸ ਧਾਲੀਵਾਲ
-
-
-