Tuesday, August 04, 2020
FOLLOW US ON
BREAKING NEWS
ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰਵਖਤੁ ਵੀਚਾਰੇ ਸੁ ਬੰਦਾ ਹੋਇ/ਗੁਰਜੀਤ ਕੌਰ "ਮੋਗਾ"ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਜਿੰਮੇਵਾਰਾਂ ਵਿਰੁਧ ਸਖ਼ਤੀ ਕੀਤੇ ਜਾਣ ਦੀ ਲੋੜਜਰਮਨ ਦੇ ਸਿੱਖਾਂ ਕਸ਼ਮੀਰੀਆਂ ਤੇ ਦਲਿਤਾਂ ਵੱਲੋ ਕਾਲੇ ਕਾਨੂੰਨ ਯੂਆਪਾ ਦੇ ਖ਼ਿਲਾਫ਼ ਹਿੰਦੋਸਤਾਨ ਦੀ ਅਖੌਤੀ ਅਜ਼ਾਦੀ ਦੇ 15 ਅਗਸਤ ਨੂੰ 73ਵੇਂ ਜਸ਼ਨਾਂ ਨੂੰ ਕਾਲਾ ਦਿਵਸ ਮਨਾਉਣ ਲਈ ਰੱਖੇ ਰੋਹ ਮੁਜ਼ਾਹਰੇ ਵਿੱਚ ਅਜ਼ਾਦੀ ਤੇ ਇਨਸਾਫ ਪਸੰਦ ਲੋਕਾਂ ਨੂੰ ਵੱਧ ਤੋ ਵੱਧ ਸ਼ਾਮਲ ਹੋਣ ਦੀ ਅਪੀਲ !ਜੱਥੇਦਾਰ ਸਾਹਿਬਾਨ ਮੰਦਰ ਦੇ ਭੂਮੀ ਪੂਜਨ ਸਮਾਗਮ ਵਿਚ ਸ਼ਮੂਲੀਅਤ ਨਾ ਕਰਨਾ ਨਹੀਂ ਤੇ ਸਿੱਖ ਇੱਤਹਾਸ ਤੁਹਾਨੂੰ ਇਸ ਗ਼ਲਤੀ ਲਈ ਕਦੇ ਮੁਆਫ ਨਹੀਂ ਕਰੇਗਾ: ਗਜਿੰਦਰ ਸਿੰਘ, ਦਲ ਖਾਲਸਾਹਾਇਪਰਟੇਂਸਿਵ ਹਿਰਦਾ ਰੋਗ, ਹੈ ਕੀ?/ ਡਾ: ਰਿਪੁਦਮਨ ਸਿੰਘ

Poem

ਪਿਆਰ ਨਹੀਂ ਕੀਤਾ…/ਵੀਰਪਾਲ ਕੌਰ ਭੱਠਲ

July 06, 2020 07:48 PM

ਪਿਆਰ ਨਹੀਂ ਕੀਤਾ…/ਵੀਰਪਾਲ ਕੌਰ ਭੱਠਲ


ਬੇਸ਼ੱਕ ਅਸੀਂ ਪਿਆਰ ਨਹੀਂ ਕੀਤਾ
ਲੋਕਾਂ ਵਾਂਗ ਇਜ਼ਹਾਰ ਨਹੀਂ ਕੀਤਾ
ਪਾਕ ਮੁਹੱਬਤ ਵਾਲਿਆਂ ਦਾ ਮੈਂ
ਕੌਣ ਕਹਿੰਦਾ ਸਤਿਕਾਰ ਨਹੀਂ ਕੀਤਾ
ਬੇਸ਼ੱਕ ਅਸੀਂ ਪਿਆਰ ਨਹੀਂ ਕੀਤਾ…

ਇਸ਼ਕ ਪੜ੍ਹਾਈ ਦੇ ਵਿੱਚ ਅਨਪੜ੍ਹ
ਲੋਕਾਂ ਤੇ ਇਤਬਾਰ ਨਹੀਂ ਕੀਤਾ
ਕਰਕੇ ਇਸ਼ਕ ਵਿੱਚ ਸੌਦੇਬਾਜ਼ੀ
ਲੋਕਾਂ ਵਾਂਗ ਵਪਾਰ ਨਹੀਂ ਕੀਤਾ
ਬੇਸ਼ੱਕ ਅਸੀਂ ਪਿਆਰ ਨਹੀਂ ਕੀਤਾ…

ਮੈਂ ਪੱਥਰ ਜਾਂ ਫੁੱਲ ਮਾਰਕੇ
ਜ਼ਖਮੀ ਤਾਂ ਦਿਲਦਾਰ ਨਹੀਂ ਕੀਤਾ
ਰੋਜ਼ ਕਿਸੇ ਨਾਲ ਨੈਣ ਮਿਲਾ ਕੇ
ਇਸ਼ਕ ਨੂੰ ਸ਼ਰਮੋਸਾਰ ਨਹੀਂ ਕੀਤਾ
ਬੇਸ਼ੱਕ ਅਸੀਂ ਪਿਆਰ ਨਹੀਂ ਕੀਤਾ…

‘ਵੀਰਪਾਲ’ ਨੇ ਵਾਸਨਾ ਵਾਲੇ
ਇਸ਼ਕ ਤੇ ਕਦੇ ਵਿਚਾਰ ਨਹੀਂ ਕੀਤਾ
ਮੂੰਹ ਦੇ ਉੱਤੇ ਸੱਚ ਆਖਿਆ
ਪਿੱਠ ਦੇ ਉੱਪਰ ਵਾਰ ਨਹੀਂ ਕੀਤਾ
ਬੇਸ਼ੱਕ ਅਸੀਂ ਪਿਆਰ ਨਹੀਂ ਕੀਤਾ…

ਲੇਖਕ:- ਵੀਰਪਾਲ ਕੌਰ ਭੱਠਲ 97810-13953
ਪਿੰਡ ਭਨੋਹੜ, ਮੁੱਲਾਂਪੁਰ ਦਾਖ਼ਾ (ਲੁਧਿਆਣਾ)

Have something to say? Post your comment