Tuesday, August 04, 2020
FOLLOW US ON
BREAKING NEWS
ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰਵਖਤੁ ਵੀਚਾਰੇ ਸੁ ਬੰਦਾ ਹੋਇ/ਗੁਰਜੀਤ ਕੌਰ "ਮੋਗਾ"ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਜਿੰਮੇਵਾਰਾਂ ਵਿਰੁਧ ਸਖ਼ਤੀ ਕੀਤੇ ਜਾਣ ਦੀ ਲੋੜਜਰਮਨ ਦੇ ਸਿੱਖਾਂ ਕਸ਼ਮੀਰੀਆਂ ਤੇ ਦਲਿਤਾਂ ਵੱਲੋ ਕਾਲੇ ਕਾਨੂੰਨ ਯੂਆਪਾ ਦੇ ਖ਼ਿਲਾਫ਼ ਹਿੰਦੋਸਤਾਨ ਦੀ ਅਖੌਤੀ ਅਜ਼ਾਦੀ ਦੇ 15 ਅਗਸਤ ਨੂੰ 73ਵੇਂ ਜਸ਼ਨਾਂ ਨੂੰ ਕਾਲਾ ਦਿਵਸ ਮਨਾਉਣ ਲਈ ਰੱਖੇ ਰੋਹ ਮੁਜ਼ਾਹਰੇ ਵਿੱਚ ਅਜ਼ਾਦੀ ਤੇ ਇਨਸਾਫ ਪਸੰਦ ਲੋਕਾਂ ਨੂੰ ਵੱਧ ਤੋ ਵੱਧ ਸ਼ਾਮਲ ਹੋਣ ਦੀ ਅਪੀਲ !ਜੱਥੇਦਾਰ ਸਾਹਿਬਾਨ ਮੰਦਰ ਦੇ ਭੂਮੀ ਪੂਜਨ ਸਮਾਗਮ ਵਿਚ ਸ਼ਮੂਲੀਅਤ ਨਾ ਕਰਨਾ ਨਹੀਂ ਤੇ ਸਿੱਖ ਇੱਤਹਾਸ ਤੁਹਾਨੂੰ ਇਸ ਗ਼ਲਤੀ ਲਈ ਕਦੇ ਮੁਆਫ ਨਹੀਂ ਕਰੇਗਾ: ਗਜਿੰਦਰ ਸਿੰਘ, ਦਲ ਖਾਲਸਾਹਾਇਪਰਟੇਂਸਿਵ ਹਿਰਦਾ ਰੋਗ, ਹੈ ਕੀ?/ ਡਾ: ਰਿਪੁਦਮਨ ਸਿੰਘ

Article

ਨਹੀਂ ਭੁੱਲਦਾ ਚੇਤਿਆਂ ਚੋਂ ਬੇਬੇ ਦਾ ਚੁੱਲ੍ਹੇ ਤੇ ਬਣਾਇਆ ਹੋਇਆ ਸਾਗ (ਸਾਡਾ ਵਿਰਸਾ)

July 06, 2020 07:52 PM

ਨਹੀਂ ਭੁੱਲਦਾ ਚੇਤਿਆਂ ਚੋਂ ਬੇਬੇ ਦਾ ਚੁੱਲ੍ਹੇ ਤੇ ਬਣਾਇਆ ਹੋਇਆ ਸਾਗ (ਸਾਡਾ ਵਿਰਸਾ)


ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਪੰਜਾਬੀਆਂ ਦੀ ਮਨ ਭਾਉਂਦੀ ਖੁਰਾਕ ਸੀ ਅੱਜ ਵੀ ਹੈ ਤੇ ਹਮੇਸ਼ਾ ਰਹੇਗੀ। ਪੰਜਾਬ ਸੂਬਾ ਕਿਸੇ ਸਮੇਂ ਬਹੁਤ ਹੀ ਖੁਸ਼ਹਾਲ ਸੂਬਾ ਰਿਹਾ ਹੈ, ਬੇਸ਼ੱਕ ਅੱਜ ਵੀ ਪੰਜਾਬ ਭਾਰਤ ਦੇਸ਼ ਦੇ ਸਾਰੇ ਹੀ ਸੂਬਿਆਂ ਚੋਂ ਮੋਹਰੀ ਸੂਬਾ ਹੈ,ਪਰ ਚੰਦਰੇ ਨਸ਼ਿਆਂ ਦੇ ਪ੍ਰਕੋਪ ਨੇ ਇਸ ਦੀ ਓਹ ਪਹਿਲੀ ਦਿੱਖ ਨੂੰ ਥੋੜੀ ਬਹੁਤੀ
ਢਾਹ ਜ਼ਰੂਰ ਲਾਈ ਹੈ। ਪੰਜਾਬੀਆਂ ਦੇ ਮਨ ਭਾਉਂਦੇ ਖਾਣੇ ਵਿੱਚ ਸਰੋਂ ਦਾ ਸਾਗ ਮੱਕੀ ਦੀ ਰੋਟੀ ਤੇ ਚਾਟੀ ਵਾਲ਼ੀ ਲੱਸੀ ਦਾ ਬਹੁਤ ਮਹੱਤਵ ਹੈ।ਸਾਡੇ ਪੁਰਖਿਆਂ ਚੋ ਬਹੁਤੇ ਹਾਲੇ ਵੀ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਤੇ ਚਾਟੀ ਵਾਲ਼ੀ ਲੱਸੀ ਦੇ ਸ਼ੌਕੀਨ ਹਨ, ਤੇ ਰਾਤ ਸਮੇਂ ਵੀ ਲੱਸੀ ਪੀ ਲੈਂਦੇ ਹਨ।
     ਪਹਿਲਾਂ ਤੋਂ ਹੀ ਓਹਨਾਂ ਦੇ ਸਰੀਰਾਂ ਨੇ ਇਸ ਨੂੰ ਚਾਹਿਆ/ਭਾਵ ਮੰਨਿਆ ਹੈ, ਇਸੇ ਲਈ ਪੱਕੀ ਉਮਰ ਭਾਵ ਬੁਢਾਪੇ ਵਿੱਚ ਵੀ ਸਰੀਰ ਮੰਨਦਾ ਹੈ।ਇਸ ਦੇ ਬਿਲਕੁਲ ਉਲਟ ਜੋ ਅਜੋਕੀ ਨੌਜਵਾਨ ਪੀੜ੍ਹੀ ਹੈ ਓਹਨਾਂ ਨੂੰ ਮੱਕੀ ਦੀ,ਬਾਜਰੇ ਦੀ, ਜਾਂ ਫਿਰ ਸਰੋਂ ਦਾ ਸਾਗ ਬਿਲਕੁਲ ਵੀ ਨਹੀਂ ਭਾਉਂਦਾ ਮਤਲਬ ਖਾ ਕੇ ਰਾਜੀ ਨਹੀਂ ਹੈ। ਹਾਂ ਅਜੋਕੇ ਸਮੇਂ ਵਿੱਚ ਬਰਗਰ ਪੀਜ਼ੇ ਨੂਡਲਜ਼ ਪੌਪ ਕੌਰਨ ਭਾਵ ਬਜ਼ਾਰੂ ਚੀਜ਼ਾਂ ਖਾ ਖਾ ਕੇ ਬਿਨ ਮਤਲਬ ਤੋਂ ਪੇਟ ਵਧਾਏ ਹੋਏ ਹਨ।
    ਪੰਜਾਬੀਆਂ ਦੀ ਮਹਿਮਾਨ ਨਿਵਾਜ਼ੀ ਦੀਆਂ ਗੱਲਾਂ ਬਾਤਾਂ ਕੁੱਲ ਦੁਨੀਆਂ ਵਿੱਚ ਮਸ਼ਹੂਰ ਹਨ।ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਬੇਸ਼ੱਕ ਪੰਜਾਬੀ ਪੈਗ ਸ਼ਐਗ ਦੇ ਵੀ ਬਹੁਤ ਸ਼ੌਕੀਨ ਹਨ ਪਰ ਸਾਦਾ ਖਾਣਾ ਖਾਣ ਵਾਲੇ ਵੀ ਬਥੇਰੇ ਪੰਜਾਬੀ ਨੇ ਜਿਨ੍ਹਾਂ ਨੇ ਸਾਰੀ ਉਮਰ ਹੀ ਸ਼ੌਕ ਨਾਲ ਵੀ ਕਦੀ ਨਸ਼ੇ ਦਾ ਸਵਾਦ ਹੀ ਨਹੀਂ ਵੇਖਿਆ। ਓਹਨਾਂ ਨੂੰ ਕਦੇ ਕੋਈ ਬੀਮਾਰੀ ਨੇ ਵੀ ਨਹੀਂ ਘੇਰਿਆ।
      ਸਿਆਲ਼ ਦੀ ਰੁੱਤ ਵਿੱਚ ਹਰ ਘਰ ਵਿੱਚ ਹੀ ਪੁਰਾਤਨ ਸਮਿਆਂ ਵਿੱਚ ਸਾਗ ਬਣਦਾ ਰਿਹਾ ਹੈ, ਤੇ ਇਸ ਦੀ ਇੱਕ ਖਾਸੀਅਤ ਇਹ ਵੀ ਸੀ ਕਿ ਜਿਨ੍ਹਾਂ ਸਾਗ ਬੇਹਾ ਹੋਵੇਗਾ ਓਨਾਂ ਹੀ ਤੜਕਾ ਲਾ ਲਾ ਕੇ ਸਵਾਦੀ ਬਣ ਜਾਂਦਾ ਸੀ। ਬੇਸ਼ੱਕ ਅਜੋਕੇ ਸਮਿਆਂ ਵਿੱਚ ਵੀ ਘਰਾਂ ਵਿੱਚ ਜਾਂ ਆਮ ਸੜਕ ਕਿਨਾਰੇ ਬਣੇਂ ਢਾਬਿਆਂ ਤੇ ਸਾਗ ਬਣਦਾ ਹੈ ਤੇ ਲੋਕ ਚਾਹ ਕੇ ਖਾਂਦੇ ਵੀ ਹਨ।ਪਰ ਹੁਣ ਇਹ ਕੂਕਰਾਂ ਵਿੱਚ ਬਣਦਾ ਕਰਕੇ ਓਹਨਾ ਲਾਜਵਾਬ ਜਾਂ ਸਵਾਦੀ ਨਹੀਂ ਬਣਦਾ,ਜਿਨਾ ਪਹਿਲੇ ਸਮਿਆਂ ਵਿੱਚ ਬੇਬੇ ਚੁੱਲ੍ਹੇ ਮੂਹਰੇ ਬੈਠ ਕੇ ਗੰਦਲਾਂ ਨੂੰ ਸਵਾਰ ਕੇ ਨਾਲ ਦੀ ਨਾਲ ਚੀਰ ਕੇ ਮੱਠੀ ਮੱਠੀ ਅੱਗ ਤੇ ਰਿੰਨ੍ਹਦੀ ਰਹੀ ਹੈ।ਲੋੜ ਮੁਤਾਬਕ ਬੇਬੇ ਨੇ ਬਾਥੂ,ਪਾਲਕ,ਮੇਥੇ ਹਰੀਆਂ ਮਿਰਚਾਂ ਅਦਰਕ,ਲਸੁਨ,ਨਮਕ ਆਦਿ ਪਾ ਕੇ ਜਦ ਮੱਠੀ ਮੱਠੀ ਅੱਗ ਤੇ ਰਿੰਨਣਾ ਤੇ ਬਾਅਦ ਵਿੱਚ ਮੱਕੀ ਦੇ ਆਟੇ ਦਾ ਆਲਣ ਪਾ ਕੇ ਘੋਟ ਘੋਟ ਕੇ ਇੱਕ ਜਾਨ ਕਰਕੇ ਭੂਕਾਂ ਵਾਲੇ ਗੰਢਿਆਂ ਦਾ ਤੜਕਾ ਲਾਉਣਾ ਤੇ ਫਿਰ ਸਾਰੇ ਹੀ ਟੱਬਰ ਨੇ ਚੁਲ੍ਹੇ ਦੇ ਦੁਆਲ਼ੇ ਬੈਠਕੇ ਬੇਬੇ ਨੇ ਜੋ ਮੱਕੀ ਦੀ ਰੋਟੀ ਬਣਾਈ ਹੁੰਦੀ ਸੀ ਸਾਗ ਨਾਲ ਖਾਣੀ ਤੇ ਤਾਜਾ ਕੱਢਿਆ ਹੋਇਆ ਮੱਖਣ ਬੇਬੇ ਨੇ ਖੁਲ੍ਹੇ ਸੁਭਾਅ ਮੁਤਾਬਿਕ ਖੁਲ੍ਹਾ ਹੀ ਸਭਨਾ ਨੂੰ ਪਾਉਣਾ ਓਹ ਗੱਲਾਂ ਹੀ ਕੁੱਝ ਹੋਰ ਸਨ।ਅਣਗਿਣਤ ਹੀ ਰੋਟੀਆਂ ਖਾ ਜਾਣੀਆਂ।
    ਅਜੋਕੇ ਸਮੇਂ ਵਿੱਚ ਵੀ ਬੇਸ਼ੱਕ ਸਰੋਂ ਦਾ ਸਾਗ ਮੱਕੀ ਦੀ ਰੋਟੀ ਕੋਈ ਕੋਈ ਟਾਂਵਾਂ ਟਾਂਵਾਂ ਘਰ ਬਣਾਉਂਦਾ ਹੈ ਤੰਦੂਰ ਵੀ ਛੋਟੇ ਛੋਟੇ ਚੱਕਵੇਂ ਜਿਹੇ ਲਿਆ ਕੇ ਬਹੁਤੇ ਘਰਾਂ ਨੇ ਘਰੇ ਰੱਖੇ ਹੋਏ ਹਨ,ਪਰ ਸਾਗ ਬਣਾਉਣ ਦੇ ਤੌਰ ਤਰੀਕਿਆਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ ਗਿਆ ਹੈ ਕੂਕਰਾਂ ਵਿੱਚ ਬਣਿਆ ਸਾਗ ਨਾ ਤਾਂ ਪੂਰਾ ਰਿਝਦਾ ਹੈ ਨਾ ਹੀ ਕੋਈ ਮੱਕੀ ਦੇ ਆਟੇ ਦਾ ਆਲਣ ਪਾਉਂਦਾ ਹੈ ਤੇ ਮੱਖਣ ਜਾਂ ਘਿਓ ਪਾਉਣ ਨਾਲ ਤਾਂ ਨੱਬੇ ਫੀਸਦੀ ਲੋਕਾਂ ਨੂੰ ਮਰੋੜ ਲੱਗ ਜਾਂਦੇ ਹਨ।ਇਸ ਲਈ ਓਹ ਸਮੇਂ ਬੜੇ ਯਾਦ ਆਉਦੇ ਹਨ। ਕਾਸ਼!ਓਹ ਸਮੇਂ ਸਾਡੇ ਪੰਜਾਬ ਵਿੱਚ ਮੁੜ ਆ ਜਾਣ,ਪਰ ਗਿਆ ਸਮਾਂ ਦੋਸਤੋ ਕਦੇ ਵਾਪਸ ਨਹੀਂ ਆਉਣਾ ਚੇਤਿਆਂ ਵਿੱਚ ਜ਼ਰੂਰ ਵਸਿਆ ਹੋਇਆ ਹੈ ਤੇ ਓਹੋ ਹੀ ਸਤਿਕਾਰਤ ਦੋਸਤਾਂ/ਪਾਠਕਾਂ ਨਾਲ ਸਾਂਝਾ ਕਰਕੇ ਰੂਹ ਨੂੰ ਸਕੂਨ ਮਿਲ ਜਾਂਦਾ ਹੈ।

-ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556

Have something to say? Post your comment
 

More Article News

ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ, ਰਸ਼ਪਾਲ ਕੌਰ ਗਿੱਲ- ਵਖਤੁ ਵੀਚਾਰੇ ਸੁ ਬੰਦਾ ਹੋਇ/ਗੁਰਜੀਤ ਕੌਰ "ਮੋਗਾ" ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਜਿੰਮੇਵਾਰਾਂ ਵਿਰੁਧ ਸਖ਼ਤੀ ਕੀਤੇ ਜਾਣ ਦੀ ਲੋੜ ਸਿਖਿਆ ਭਰਪੂਰ ਮਜਦੂਰ ਤੇ ਲੇਖਕ ਪਿਰਤੀ ਸੇਰੋਂ ਵਾਲਾ - ਜਦ ਸੰਤ ਫਤਹਿ ਸਿੰਘ ਦੀ ਇੰਦਰਾਂ ਗਾਂਧੀ ਵਿਰੁਧ ਟਿਪਣੀ ਨੇ ਸਿਆਸੀ ਤੂਫਾਨ ਖੜਾ ਕੀਤਾ-ਸਤਨਾਮ ਸਿੰਘ ਚਾਹਲ ਨਿੱਕੀ ਉਮਰੇ ਵੱਡੀਆਂ ਪੁਲਾਂਘਾ ਪੁੱਟ ਰਿਹਾ ਨੌਜਵਾਨ ਕਬੱਡੀ- ਕੁਮੈਂਟੇਟਰ : ਜਗਦੀਸ਼ ਸਿੰਘ ਜੈਲਦਾਰ ਘਰਾਟ ਪੰਜਾਬੀਆਂ ਦੀ ਕਬੱਡੀ ਜਾ ਫਸੀ ਕਰੋਨਾ ਮਹਾਂਮਾਰੀ ਦੇ ਜਬਾੜੇ ਵਿੱਚ
-
-
-