Tuesday, August 04, 2020
FOLLOW US ON
BREAKING NEWS
ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰਵਖਤੁ ਵੀਚਾਰੇ ਸੁ ਬੰਦਾ ਹੋਇ/ਗੁਰਜੀਤ ਕੌਰ "ਮੋਗਾ"ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਜਿੰਮੇਵਾਰਾਂ ਵਿਰੁਧ ਸਖ਼ਤੀ ਕੀਤੇ ਜਾਣ ਦੀ ਲੋੜਜਰਮਨ ਦੇ ਸਿੱਖਾਂ ਕਸ਼ਮੀਰੀਆਂ ਤੇ ਦਲਿਤਾਂ ਵੱਲੋ ਕਾਲੇ ਕਾਨੂੰਨ ਯੂਆਪਾ ਦੇ ਖ਼ਿਲਾਫ਼ ਹਿੰਦੋਸਤਾਨ ਦੀ ਅਖੌਤੀ ਅਜ਼ਾਦੀ ਦੇ 15 ਅਗਸਤ ਨੂੰ 73ਵੇਂ ਜਸ਼ਨਾਂ ਨੂੰ ਕਾਲਾ ਦਿਵਸ ਮਨਾਉਣ ਲਈ ਰੱਖੇ ਰੋਹ ਮੁਜ਼ਾਹਰੇ ਵਿੱਚ ਅਜ਼ਾਦੀ ਤੇ ਇਨਸਾਫ ਪਸੰਦ ਲੋਕਾਂ ਨੂੰ ਵੱਧ ਤੋ ਵੱਧ ਸ਼ਾਮਲ ਹੋਣ ਦੀ ਅਪੀਲ !ਜੱਥੇਦਾਰ ਸਾਹਿਬਾਨ ਮੰਦਰ ਦੇ ਭੂਮੀ ਪੂਜਨ ਸਮਾਗਮ ਵਿਚ ਸ਼ਮੂਲੀਅਤ ਨਾ ਕਰਨਾ ਨਹੀਂ ਤੇ ਸਿੱਖ ਇੱਤਹਾਸ ਤੁਹਾਨੂੰ ਇਸ ਗ਼ਲਤੀ ਲਈ ਕਦੇ ਮੁਆਫ ਨਹੀਂ ਕਰੇਗਾ: ਗਜਿੰਦਰ ਸਿੰਘ, ਦਲ ਖਾਲਸਾਹਾਇਪਰਟੇਂਸਿਵ ਹਿਰਦਾ ਰੋਗ, ਹੈ ਕੀ?/ ਡਾ: ਰਿਪੁਦਮਨ ਸਿੰਘ

Poem

" ਬਾਜ਼ੀ ਹਾਰਦੇ "/ਹਾਕਮ ਸਿੰਘ ਮੀਤ ਬੌਂਦਲੀ

July 06, 2020 08:49 PM
   " ਬਾਜ਼ੀ ਹਾਰਦੇ "/ਹਾਕਮ ਸਿੰਘ ਮੀਤ ਬੌਂਦਲੀ
 
ਇੱਥੇ ਛੋਟਿਆਂ ਨੂੰ ਬੜੇ ਲੇਖ਼ਕ ,,
ਲਾਇਕ  ਨਾ ਕਰਦੇ  ਦੇਖੇ  ਨੇ ।।
 
ਕਿਸੇ ਦੇ ਦਰਦਾਂ ਨੂੰ ਪੜ੍ਹਦੇ ਨਾ ,,
ਮੂੰਹੋਂ ਵਾਹ ਵਾਹ ਕਰਦੇ ਦੇਖੇ ਨੇ ।।
 
ਸਾਨੂੰ ਨੇ ਰਹਿਮਤਾਂ ਬਖਸ਼ੀਆਂ ,,
ਉਹਨਾਂ ਕੋਲ  ਡਿਗਰੀਆਂ ਨੇ ।।
 
ਜੇ ਪੁੱਛੀਏ ਨਾ  ਕੁੱਝ ਦੱਸਦੇ ਨੇ ,,
ਹੱਸਕੇ ਮਜ਼ਾਕ ਕਰਦੇ ਦੇਖੇ  ਨੇ ।।
 
ਤੁਸੀਂ  ਉਨ੍ਹਾਂ  ਨੂੰ  ਹੌਸਲਾ  ਦੇਵੋ ,,
ਆਪਣੇ  ਦਰਦਾਂ ਨੂੰ ਦੱਸਦੇ ਨੇ ।।
 
ਕਈ ਛੋਟੇ ਵੱਡੇ ਵੀਰ ਸੋਚਣਗੇ ,,
ਸਹਿਤ ਦੀ ਦੁਨੀਆਂ ਵੱਸਦੇ ਨੇ ।।
 
ਪੜਕੇ ਗੁੱਸਾ ਇਹ ਕਰਨ ਵਾਲੇ ,,
ਗਾਲਾਂ ਕੱਢਦੇਤਾਂ ਅਸੀਂ ਦੇਖੇ ਨੇ ।।
 
ਪੰਜ ਜਮਾਤਾਂ ਵਾਲੇਦਾ ਲਿਖਿਆ ,,
ਡਿਗਰੀ  ਵਾਲੇ  ਨਾ ਪੜ੍ਹਦੇ ਨੇ ।।
 
ਸ਼ੇਰ  ਭੁੱਖ  ਕਾਰਨ  ਮਰ ਜਾਂਦੇ ,,
ਨਾਂ ਉਹ ਘਾਹ  ਖਾਂਦੇ ਦੇਖੇ ਨੇ ।।
 
ਨਾ ਬਰਾਬਰ ਹੋਣ ਉਂਗਲੀਆਂ ,,
ਸਹਿਤ ਸਮਝਾਉਂਦੇਵੀ ਦੇਖੇਂ ਨੇ ।।
 
ਸੱਚੇ ਹੋਣ ਦਾ  ਦਾਅਵਾ ਕਰਦੇ  ,,
ਅਰਮਾਨਾਂ ਨੂੰ  ਤੋੜਦੇ ਦੇਖੇ ਨੇ ।।
 
ਖੁਦ ਨੂੰ ਇਹ  ਬਾਗ਼ੀ ਸਮਝਣ ,,
ਹਕੂਮਤ  ਤੋਂ  ਡਰਦੇ  ਦੇਖੇ  ਨੇ ।।
 
ਆਪ ਨੂੰ  ਇਹ  ਪਾਠਕ  ਦੱਸਦੇ ,,
ਮੁਫ਼ਤ ਦੀ ਕਿਤਾਬ ਨਾ ਪੜ੍ਹਦੇ ਨੇ ।।
 
ਉੱਪਰ  ਵਾਲੇ  ਦੀਆਂ  ਮਿਹਰਾਂ ,,
ਅਨਪੜ੍ਹ ਇੱਥੇ ਲਿਖਦੇ ਦੇਖੇ ਨੇ ।।
 
ਕਿਸੇ  ਨੂੰ  ਨਾ  ਮਾੜਾ  ਆਖੀਏ ,,
ਮਾਣ ਜੋ ਕਰਦੇ ਡੁੱਬਦੇ ਦੇਖੇ ਨੇ ।।
 
ਬੌਂਦਲੀ ਕਿਸੇ ਨੂੰ ਭਾਵੇ ਨਾ ਭਾਵੇ ,,
ਇੱਥੇ ਬੁੱਲ੍ਹੇ ਜਿਹੇ ਫਿੱਕੇ  ਦੇਖੇ ਨੇ ।।
 
ਜੋ ਕਲਮ  ਦੇ  ਧਨੀ  ਕਹਾਉਂਦੇ ,,
ਅੰਤ ਨੂੰ ਬਾਜ਼ੀ ਹਾਰਦੇ ਦੇਖੇ ਨੇ ।।
 
ਪੜਕੇ  ਕਦੇ  ਗੁੱਸਾ ਨਾ  ਕਰੀਏ ,,
ਛੋਟਿਆਂ ਤੋਂ  ਵੱਡੇ ਹੁੰਦੇ  ਦੇਖੇ ਨੇ ।।
 
     ਹਾਕਮ ਸਿੰਘ ਮੀਤ ਬੌਂਦਲੀ
          ਮੰਡੀ ਗੋਬਿੰਦਗੜ੍ਹ
Have something to say? Post your comment