Tuesday, August 04, 2020
FOLLOW US ON
BREAKING NEWS
ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰਵਖਤੁ ਵੀਚਾਰੇ ਸੁ ਬੰਦਾ ਹੋਇ/ਗੁਰਜੀਤ ਕੌਰ "ਮੋਗਾ"ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਜਿੰਮੇਵਾਰਾਂ ਵਿਰੁਧ ਸਖ਼ਤੀ ਕੀਤੇ ਜਾਣ ਦੀ ਲੋੜਜਰਮਨ ਦੇ ਸਿੱਖਾਂ ਕਸ਼ਮੀਰੀਆਂ ਤੇ ਦਲਿਤਾਂ ਵੱਲੋ ਕਾਲੇ ਕਾਨੂੰਨ ਯੂਆਪਾ ਦੇ ਖ਼ਿਲਾਫ਼ ਹਿੰਦੋਸਤਾਨ ਦੀ ਅਖੌਤੀ ਅਜ਼ਾਦੀ ਦੇ 15 ਅਗਸਤ ਨੂੰ 73ਵੇਂ ਜਸ਼ਨਾਂ ਨੂੰ ਕਾਲਾ ਦਿਵਸ ਮਨਾਉਣ ਲਈ ਰੱਖੇ ਰੋਹ ਮੁਜ਼ਾਹਰੇ ਵਿੱਚ ਅਜ਼ਾਦੀ ਤੇ ਇਨਸਾਫ ਪਸੰਦ ਲੋਕਾਂ ਨੂੰ ਵੱਧ ਤੋ ਵੱਧ ਸ਼ਾਮਲ ਹੋਣ ਦੀ ਅਪੀਲ !ਜੱਥੇਦਾਰ ਸਾਹਿਬਾਨ ਮੰਦਰ ਦੇ ਭੂਮੀ ਪੂਜਨ ਸਮਾਗਮ ਵਿਚ ਸ਼ਮੂਲੀਅਤ ਨਾ ਕਰਨਾ ਨਹੀਂ ਤੇ ਸਿੱਖ ਇੱਤਹਾਸ ਤੁਹਾਨੂੰ ਇਸ ਗ਼ਲਤੀ ਲਈ ਕਦੇ ਮੁਆਫ ਨਹੀਂ ਕਰੇਗਾ: ਗਜਿੰਦਰ ਸਿੰਘ, ਦਲ ਖਾਲਸਾਹਾਇਪਰਟੇਂਸਿਵ ਹਿਰਦਾ ਰੋਗ, ਹੈ ਕੀ?/ ਡਾ: ਰਿਪੁਦਮਨ ਸਿੰਘ

Article

ਮੀਂਹ ਪਵਾਉਣ ਸਬੰਧੀ ਅਹਿਮ ਲੋਕ ਵਿਸ਼ਵਾਸ: ਗੁੱਡੀ ਫੂਕਣਾ

July 08, 2020 08:24 PM
ਮੀਂਹ ਪਵਾਉਣ ਸਬੰਧੀ ਅਹਿਮ ਲੋਕ ਵਿਸ਼ਵਾਸ: ਗੁੱਡੀ ਫੂਕਣਾ
 
ਲੋਕ ਵਿਸ਼ਵਾਸ ਸਾਡੀ ਜੀਵਨ ਜਾਚ ਦੀ ਮੂੰਹ ਬੋਲਦੀ ਤਸਵੀਰ ਮੰਨੇ ਜਾਂਦੇ ਹਨ। ਇਹ ਲੋਕ ਮਨਾਂ ਦੀਆਂ ਪਰਤਾਂ ਅੰਦਰ ਵਿਚਰਦੇ ਹੋਏ ਜਜ਼ਬਿਆਂ ਦੀ ਤਰਜਮਾਨੀ ਕਰਦੇ ਹਨ। ਇਹ ਲੋਕ ਸਮੂਹ ਦੀ ਭਾਵਨਾਤਮਕ ਸਾਂਝ ਅਤੇ ਅਣਗਿਣਤ ਪੀੜ੍ਹੀਆਂ ਦਾ ਅਨੁਭਵ ਵੀ ਹੁੰਦਾ ਹੈ। ਲੋਕ ਵਿਸ਼ਵਾਸਾਂ ਦੀ ਸਿਰਜਣਾ ਦੇ ਕਈ ਆਧਾਰ ਹੋ ਸਕਦੇ ਹਨ। ਲੋਕਾਂ ਦੇ ਪ੍ਰਕਿਰਤੀ ਜਾਂ ਕਿਸੇ ਵਸਤੂ ਬਾਰੇ ਧੁੰਦਲੇ ਅਨੁਭਵ, ਕਿਸੇ ਵਰਤਾਰੇ ਬਾਰੇ ਸਮਝ ਨਾ ਹੋਣਾ ਜਾਂ ਗ਼ਲਤ ਅਨੁਭਵ ਹੋਣਾ, ਕਿਸੇ ਵਸਤੂ ਦੇ ਉਪਯੋਗੀ ਜਾਂ ਖਤਰਨਾਕ ਹੋਣ ਵਿੱਚ ਵਿਸ਼ਵਾਸ ਹੋਣਾ ਆਦਿ ਲੋਕ ਵਿਸ਼ਵਾਸਾਂ ਦੀ ਸਿਰਜਣਾ ਦਾ ਆਧਾਰ ਹਨ। ਕਈ ਲੋਕ ਵਿਸ਼ਵਾਸ ਤਾਂ ਪੀੜ੍ਹੀ-ਦਰ-ਪੀੜ੍ਹੀ ਤੁਰਦੇ-ਤੁਰਦੇ ਸੰਸਕਾਰ ਬਣ ਜਾਂਦੇ ਹਨ। ਇਹ ਪਰੰਪਰਾਗਤ ਤੌਰ ’ਤੇ ਤਰਕ ਰਹਿਤ ਪ੍ਰਵਾਨ ਕੀਤੀ ਧਾਰਨਾ ਹੁੰਦੇ ਹਨ।
ਲੋਕ ਵਿਸ਼ਵਾਸਾਂ ਵਿੱਚ ਮੀਂਹ ਸਬੰਧੀ ਵਿਸ਼ਵਾਸ ਵੀ ਆ ਜਾਂਦੇ ਹਨ। ਮੀਂਹ ਪਵਾਉਣ ਸਬੰਧੀ ਅਜਿਹਾ ਹੀ ਲੋਕ ਵਿਸ਼ਵਾਸ ਹੈ- ਗੁੱਡੀ ਫੂਕਣਾ। ਜੇਠ-ਹਾੜ੍ਹ ਦੇ ਮਹੀਨੇ ਪੰਜਾਬ ਵਿੱਚ ਕਾਫ਼ੀ ਗਰਮੀ ਪੈਂਦੀ ਹੈ। ਪੁਰਾਤਨ ਸਮਿਆਂ ਵਿੱਚ ਵਿਗਿਆਨ ਦੇ ਸਾਧਨ ਅਜੇ ਵਿਕਸਿਤ ਨਹੀਂ ਸਨ ਹੋਏ, ਜ਼ਿਆਦਾ ਗਰਮੀ ਤੋਂ ਲੋਕਾਂ ਨੂੰ ਰਾਹਤ ਪਾਉਣੀ ਜਦੋਂ ਔਖੀ ਹੋ ਗਈ ਤਾਂ ਲੋਕ-ਮਨਾਂ ਨੇ ਮੀਂਹ ਪਵਾਉਣ ਸਬੰਧੀ ਲੋਕ ਵਿਸ਼ਵਾਸ ਗੁੱਡੀ ਫੂਕਣਾ ਘੜਿਆ।
ਇਸ ਅਨੁਸਾਰ ਪਿੰਡ ਦੇ ਬੱਚੇ ਇਕੱਠੇ ਹੋ ਕੇ ਕੱਪੜਿਆਂ, ਘਾਹ-ਫੂਸ ਅਤੇ ਲੱਕੜੀ ਦੀ ਗੁੱਡੀ ਬਣਾਉਂਦੇ ਹਨ। ਗੁੱਡੀ ਦਾ ਹਾਰ-ਸ਼ਿੰਗਾਰ ਕੀਤਾ ਜਾਂਦਾ ਹੈ। ਗੁੱਡੀ ਨੂੰ ਕੁਝ ਦੇਰ ਧੁੱਪ ਵਿੱਚ ਬਿਠਾਇਆ ਜਾਂਦਾ ਹੈ। ਫਿਰ ਧੁੱਪ ਲੱਗਣ ਨਾਲ ਗੁੱਡੀ ਦੀ ਮੌਤ ਹੋ ਜਾਣ ਦਾ ਢੋਂਗ ਕੀਤਾ ਜਾਂਦਾ ਹੈ। ਇਸ ਉਪਰੰਤ ਬੱਚੇ ਰੋਣਾ-ਪਿੱਟਣਾ ਸ਼ੁਰੂ ਕਰ ਦਿੰਦੇ ਹਨ ਬੱਚਿਆਂ ਦੇ ਮਗਰ ਮਗਰ ਕੁੜੀਆ ਤੇ ਔਰਤਾਂ ,ਉਸੇ ਤਰ੍ਹਾ ਹੀ ਗੁੱਡੀ ਦੇ ਮਗਰ ਵੈਣ ਪਾਉਂਦੀਆਂ ਜਾਂਦੀਆਂ ਹਨ ਜਿਵੇਂ ਆਮ ਸਾਧਾਰਣ ਬੰਦੇ ਦੀ ਮੋਤ ਤੇ ਵੈਣ, ਕੀਰਨੇ ਤੇ ਦੁਹੱਥੜ ਪੁੱਟਦੀਆਂ ਹਨ। ਇਹਨਾਂ ਕਾਵਿ ਤੁਕਾਂ ਦਾ ਉਚਾਰਨ ਵੈਣ ਦੇ ਰੂਪ ਵਿੱਚ ਕੀਤਾ ਜਾਂਦਾ ਹੈ।
ਗੁੱਡੀ ਮਰਗੀ ਅੱਜ ਕੁੜੇ,
ਸਿਰਹਾਣੇ ਧਰਗੀ ਛੱਜ ਕੁੜੇ।
ਗੁੱਡੀ ਮਰਗੀ ਜਾਣ ਕੇ,
ਪੌੜੀ ਹੇਠਾਂ ਆਣ ਕੇ ।
ਜੇ ਗੁੱਡੀਏ ਤੂੰ ਮਰਨਾ ਸੀ,
ਆਟਾ ਛਾਣ ਕੇ ਕਿਉਂ ਧਰਨਾ ਸੀ।
ਇਹਨਾਂ ਵੈਣ ਰੂਪੀ ਸਤਰਾਂ ਵਿੱਚ ਔਰਤਾਂ , ਮੀਂਹ ਨਾ ਪੈਣ ਕਰਕੇ  ਫ਼ਸਲਾਂ ਮਰ ਜਾਣ ਸਦਕਾ ਘਰੋਂ ਦਾਣੇ ਮੁੱਕਣ ਦਾ ਖ਼ਦਸ਼ਾ ਜ਼ਾਹਿਰ ਕਰਦੀਆਂ ਹਨ, ਜਿਸ ਨੂੰ ਸਰ੍ਹਾਣੇ ਧਰੇ ਖਾਲੀ ਛੱਜ ਦੇ ਪ੍ਰਤੀਕ ਰਾਹੀਂ ਦਰਸਾਇਆ ਗਿਆ ਹੈ। ਗੁੱਡੀ ਦੇ ਮਰ ਜਾਣ ਦਾ ਸੋਗ ਹਰ ਕੁੜੀ , ਬੁੱਢੀ ਦੇ ਸੋਗਮਈ ਬੋਲਾਂ ਵਿੱਚ ਉਜਾਗਰ ਹੋ ਉੱਠਦਾ ਕੀਰਨਿਆਂ ਦੀ ਲੜੀ ਨੂੰ ਅੱਗੇ ਤੋਰਦਿਆਂ ਉਹ ਗੀਤ ਗਾਉਂਦੀਆਂ :
ਹਾਏ ਹਾਏ ਨੀ ਮੇਰੀਏ ਬਾਗਾਂ ਦੀਏ ਕੋਇਲੇ
ਨੀ ਤੂੰ ਕੁਝ ਵੀ ਉਮਰ ਨਾ ਪਾਈ ਨੀ।
ਨੀ ਕਿੱਥੇ ਉੱਡ ਗਈ ਮਾਰ ਉਡਾਰੀ ਨੀ।
ਮੇਰੇ ਬਾਗਾਂ ਦੀਏ ਕੋਇਲੇ…
ਕੁੜੀਆਂ ਅਤੇ ਬੁੜ੍ਹੀਆਂ ਉਸੇ ਜਗ੍ਹਾ ’ਤੇ ਜ਼ਮੀਨ ’ਤੇ ਬੈਠ ਕੇ ਅੱਡੀਆਂ ਗੋਡੇ ਰਗੜਦੀਆਂ ਹੋਈਆਂ ਉੱਚੀ-ਉੱਚੀ ਵਿਰਲਾਪ ਕਰਦੀਆਂ  ਹੋਈਆਂ ਪੱਟਾਂ ’ਤੇ ਹੱਥ ਮਾਰ-ਮਾਰ ਕੇ ਪਿੱਟਦੀਆਂ ਕਰੁਣਾਮਈ ਸਥਿਤੀ ਸਿਰਜਦੀਆਂ   : 
ਅੱਡੀਆਂ ਗੋਡੇ ਘਮਾਮਾਗੇ।
ਮੀਂਹ ਪਏ ਤੋਂ ਜਾਵਾਂਗੇ।
 
ਬੱਚੇ ਗੁੱਡੀ ਫੂਕਣ ਲਈ ਇਕਾਂਤ ਸਥਾਨ ’ਤੇ ਲੈ ਜਾਂਦੇ ਹਨ। ਗੁੱਡੀ ਦਾ ਸਸਕਾਰ ਇਹ ਕਹਿ ਕੇ ਕਰ ਦਿੱਤਾ ਜਾਂਦਾ ਹੈ ਕਿ ਰੱਬ ਨੇ ਮੀਂਹ ਨਹੀਂ ਵਰਸਾਇਆ, ਜਿਸ ਕਰਕੇ ਗਰਮੀ ਲੱਗਣ ਕਾਰਨ ਗੁੱਡੀ ਦੀ ਮੌਤ ਹੋ ਗਈ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਤਰ੍ਹਾਂ ਇੰਦਰ ਦੇਵਤਾ ਰਹਿਮ ਕਰੇਗਾ ਤੇ ਮੀਂਹ ਪਵੇਗਾ। ਇਸ ਤੋਂ ਬਾਅਦ ਬੱਚੇ ਆਪਣੇ ਘਰੋਂ ਲਿਆਂਦੀਆਂ ਮਿੱਠੀਆਂ ਰੋਟੀਆਂ , ਗੁਲਗਲੇ, ਮੱਠੀਆਂ, ਪੂੜੇ, ਮਾਲ੍ਹ ਪੂੜੇ ਇੱਕ-ਦੂਜੇ ਨਾਲ ਵੰਡ ਕੇ ਖਾ ਲੈਂਦੇ ਹਨ। ਇਹ ਗੁੱਡੀ ਫੂਕਣ ਪਿੱਛੋਂ ਕੀਤਾ ਗਿਆ ਪੁੰਨ-ਦਾਨ ਹੁੰਦਾ ਹੈ। ਲੋਕਾਂ ਦੀ ਧਾਰਨਾ ਹੈ ਕਿ ਪੁੰਨ-ਦਾਨ ਕਰਨ ਵਾਲਾ ਹਮੇਸ਼ਾਂ ਵਧਦਾ-ਫੁੱਲਦਾ ਹੈ। ਕਈ ਵਾਰ ਗੁੱਡੀ ਫੂਕਣ ਤੋਂ ਬਾਅਦ ਕਾਲੀਆਂ ਘਟਾਵਾਂ ਅਸਮਾਨੀ ਚੜ੍ਹ ਆਉਂਦੀਆਂ ਅਤੇ ਕਿਣ-ਮਿਣ ਸ਼ੁਰੂ ਹੋ ਜਾਂਦੀ। ਇਸ ਖ਼ੁਸ਼ੀ ਵਿੱਚ ਕੁੜੀਆਂ-ਬੁੜ੍ਹੀਆਂ ਖ਼ੁਸ਼ੀ ਭਰੇ ਗੀਤ ਗਾਉਂਦੀਆਂ ਹੋਈਆਂ ਨੱਚ ਉੱਠਦੀਆਂ , ਗਿੱਧੇ ਪਾਉਂਦੀਆਂ ਅਤੇ ਉਹਨਾਂ ਅੰਦਰੋਂ ਆਪ ਮੁਹਾਰੇ ਹੀ ਇਹਨਾਂ ਗੀਤਾਂ ਦੀ ਛਹਿਬਰ ਲੱਗ ਜਾਂਦੀ :
ਬੱਦਲ ਆਇਆ ਗੱਜ ਕੇ,
ਰੋਟੀ ਖਾਈਏ ਰੱਜ ਕੇ। 
 
ਮੀਂਹ ਪਵਾਉਣ ਸਬੰਧੀ ਹੋਰ ਲੋਕ ਵਿਸ਼ਵਾਸ ਵੀ ਮੰਨੇ ਜਾਂਦੇ ਹਨ। ਇਨ੍ਹਾਂ ਅਨੁਸਾਰ ਥਾਂ-ਥਾਂ ’ਤੇ ਮਿੱਠੇ ਪਾਣੀ ਦੀਆਂ ਛਬੀਲਾਂ ਲਾਈਆਂ ਜਾਂਦੀਆਂ ਹਨ। ਜੱਗ (ਲੰਗਰ) ਚਲਾਏ ਜਾਂਦੇ ਹਨ। ਬੱਚੇ ਗਲੀਆਂ ਵਿੱਚ ਮੀਂਹ ਪਵਾਉਣ ਲਈ ਪਰਮਾਤਮਾ ਅੱਗੇ ਬੇਨਤੀ ਕਰਦੇ ਹੋਏ ਗੀਤ ਗਾਉਂਦੇ ਹਨ-
ਕਾਲੀਆਂ ਇੱਟਾਂ, ਕਾਲੇ ਰੋੜ,
ਮੀਂਹ ਵਰਸਾ ਦੇ ਜ਼ੋਰੋ ਜ਼ੋਰ
ਰੱਬਾ-ਰੱਬਾ ਮੀਂਹ ਵਰਸਾ,
ਸਾਡੀ ਕੋਠੀ ਦਾਣੇ ਪਾ।
 
ਪਹਿਲੇ ਸਮਿਆਂ ਵਿੱਚ ਕੇਵਲ ਗਰਮੀ ਤੋਂ ਰਾਹਤ ਪਾਉਣ ਅਤੇ ਖੇਤੀ ਲਈ ਮੀਂਹ ਦੀ ਲੋੜ ਮਹਿਸੂਸ ਕੀਤੀ ਜਾਂਦੀ ਸੀ। ਹੁਣ ਜਦੋਂ ਆਰਥਿਕਤਾ ਦਾ ਆਧਾਰ ਮਜ਼ਬੂਤ ਹੋ ਗਿਆ ਹੈ, ਦਾਣਿਆਂ ਤੋਂ ਛੁੱਟ ਕਾਰਖਾਨਿਆਂ ਅਤੇ ਘਰਾਂ ਦੇ ਸੁੱਖ ਆਰਾਮ ਲਈ ਮਿਲਦੀ ਬਿਜਲੀ ਦੀ ਪੂਰਤੀ ਲਈ ਮੀਂਹ ਦਾ ਆਸਰਾ ਤੇ ਇਸ ਦੀ ਲੋੜ ਹੋਰ ਵੀ ਵਧ ਗਈ ਹੈ। ਇਸ ਲਈ ਇਹ ਪੁਰਾਣੇ ਬਾਲ ਗੀਤ ਹੁਣ ਹੋਰ ਵੀ ਨਰੋਏ ਤੇ ਜ਼ਿਆਦਾ ਅਹਿਮਿਅਤ ਵਾਲੇ ਹੋ ਗਏ ਹਨ। ਪਰੰਤੂ ਅੱਜਕਲ੍ਹ ਸ਼ਹਿਰੀਕਰਨ ਤੇ ਆਧੁਨਿਕਤਾ ਆਉਣ ਕਰਕੇ ਇਹ ਰਸਮ ਲਗਪਗ ਖਤਮ ਹੋ ਗਈ । ਅੱਜ ਦੇ ਵਿਗਿਆਨਿਕ ਯੁੱਗ ਵਿੱਚ ਮੀਂਹ ਪੈਣ ਸੰਬੰਧੀ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਭਵਿੱਖਵਾਣੀ ਕਰ ਦਿੱਤੀ ਜਾਂਦੀ ਹੈ । ਮੋਬਾਈਲ ਫੋਨ ਰਾਹੀਂ ਲੋਕ ਪਹਿਲਾਂ ਹੀ ਮੌਸਮ ਦਾ ਗਿਆਨ ਪ੍ਰਾਪਤ ਕਰ ਲੈਂਦੇ ਹਨ । ਸੋ ਅਜਿਹੇ ਲੋਕ ਵਿਸ਼ਵਾਸ ਦੀ ਕੋਈ ਥਾਂ ਨਹੀਂ ਰਹਿ ਜਾਂਦੀ । ਕਿਤੇ ਕਿਤੇ ਪਿੰਡਾਂ ਵਿਚ ਬੱਚਿਆਂ ਦੁਆਰਾ ਸ਼ੁਗਲ ਕਰਨ ਲਈ ਇਹ ਰਸਮ ਕੀਤੀ ਜਾਂਦੀ ਹੈ ।
ਇੰਜ ਲੋਕ ਵਿਸ਼ਵਾਸ ਬੇਸ਼ੱਕ ਕਿਸੇ ਵਿਗਿਆਨਕ ਤਰਕ ’ਤੇ ਆਧਾਰਿਤ ਨਹੀਂ ਪਰ ਇਹ ਲੋਕ ਮਨਾਂ ਵਿੱਚ ਪੂਰੀ ਤਰ੍ਹਾਂ ਸਮਾਏ ਹੋਏ ਹਨ ਅਤੇ ਮਨੁੱਖੀ ਮਨ ਦੀਆਂ ਪਰਤਾਂ ਨੂੰ ਦ੍ਰਿਸ਼ਟੀਗੋਚਰ ਕਰਦੇ ਹਨ।
 
-ਸ਼ੰਕਰ ਮਹਿਰਾ
ਮੋਬਾਈਲ: 98884-05411
ਕ੍ਰਿਸ਼ਨਾ ਨਗਰ, ਖੰਨਾ(ਜਿਲ੍ਹਾ ਲੁਧਿਆਣਾ)-141401
Have something to say? Post your comment
 

More Article News

ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ, ਰਸ਼ਪਾਲ ਕੌਰ ਗਿੱਲ- ਵਖਤੁ ਵੀਚਾਰੇ ਸੁ ਬੰਦਾ ਹੋਇ/ਗੁਰਜੀਤ ਕੌਰ "ਮੋਗਾ" ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਜਿੰਮੇਵਾਰਾਂ ਵਿਰੁਧ ਸਖ਼ਤੀ ਕੀਤੇ ਜਾਣ ਦੀ ਲੋੜ ਸਿਖਿਆ ਭਰਪੂਰ ਮਜਦੂਰ ਤੇ ਲੇਖਕ ਪਿਰਤੀ ਸੇਰੋਂ ਵਾਲਾ - ਜਦ ਸੰਤ ਫਤਹਿ ਸਿੰਘ ਦੀ ਇੰਦਰਾਂ ਗਾਂਧੀ ਵਿਰੁਧ ਟਿਪਣੀ ਨੇ ਸਿਆਸੀ ਤੂਫਾਨ ਖੜਾ ਕੀਤਾ-ਸਤਨਾਮ ਸਿੰਘ ਚਾਹਲ ਨਿੱਕੀ ਉਮਰੇ ਵੱਡੀਆਂ ਪੁਲਾਂਘਾ ਪੁੱਟ ਰਿਹਾ ਨੌਜਵਾਨ ਕਬੱਡੀ- ਕੁਮੈਂਟੇਟਰ : ਜਗਦੀਸ਼ ਸਿੰਘ ਜੈਲਦਾਰ ਘਰਾਟ ਪੰਜਾਬੀਆਂ ਦੀ ਕਬੱਡੀ ਜਾ ਫਸੀ ਕਰੋਨਾ ਮਹਾਂਮਾਰੀ ਦੇ ਜਬਾੜੇ ਵਿੱਚ
-
-
-