Tuesday, August 04, 2020
FOLLOW US ON
BREAKING NEWS
ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰਵਖਤੁ ਵੀਚਾਰੇ ਸੁ ਬੰਦਾ ਹੋਇ/ਗੁਰਜੀਤ ਕੌਰ "ਮੋਗਾ"ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਜਿੰਮੇਵਾਰਾਂ ਵਿਰੁਧ ਸਖ਼ਤੀ ਕੀਤੇ ਜਾਣ ਦੀ ਲੋੜਜਰਮਨ ਦੇ ਸਿੱਖਾਂ ਕਸ਼ਮੀਰੀਆਂ ਤੇ ਦਲਿਤਾਂ ਵੱਲੋ ਕਾਲੇ ਕਾਨੂੰਨ ਯੂਆਪਾ ਦੇ ਖ਼ਿਲਾਫ਼ ਹਿੰਦੋਸਤਾਨ ਦੀ ਅਖੌਤੀ ਅਜ਼ਾਦੀ ਦੇ 15 ਅਗਸਤ ਨੂੰ 73ਵੇਂ ਜਸ਼ਨਾਂ ਨੂੰ ਕਾਲਾ ਦਿਵਸ ਮਨਾਉਣ ਲਈ ਰੱਖੇ ਰੋਹ ਮੁਜ਼ਾਹਰੇ ਵਿੱਚ ਅਜ਼ਾਦੀ ਤੇ ਇਨਸਾਫ ਪਸੰਦ ਲੋਕਾਂ ਨੂੰ ਵੱਧ ਤੋ ਵੱਧ ਸ਼ਾਮਲ ਹੋਣ ਦੀ ਅਪੀਲ !ਜੱਥੇਦਾਰ ਸਾਹਿਬਾਨ ਮੰਦਰ ਦੇ ਭੂਮੀ ਪੂਜਨ ਸਮਾਗਮ ਵਿਚ ਸ਼ਮੂਲੀਅਤ ਨਾ ਕਰਨਾ ਨਹੀਂ ਤੇ ਸਿੱਖ ਇੱਤਹਾਸ ਤੁਹਾਨੂੰ ਇਸ ਗ਼ਲਤੀ ਲਈ ਕਦੇ ਮੁਆਫ ਨਹੀਂ ਕਰੇਗਾ: ਗਜਿੰਦਰ ਸਿੰਘ, ਦਲ ਖਾਲਸਾਹਾਇਪਰਟੇਂਸਿਵ ਹਿਰਦਾ ਰੋਗ, ਹੈ ਕੀ?/ ਡਾ: ਰਿਪੁਦਮਨ ਸਿੰਘ

News

ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ

July 09, 2020 04:27 PM
ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ 
 
ਸੰਗੀਤ ਉਹ ਜ਼ੋ ਰੂਹਾਨੀਅਤ ਸਕੂਨ ਦੇਵੇ,ਕੰਨ ਪਾੜਵੇਂ ਸ਼ੋਰ ਤੋਂ ਮੁਕਤ ਕੰਨਾਂ ਵਿੱਚ ਰਸ ਘੋਲੇ। ਸੰਗੀਤ ਨੂੰ ਸੁਣ ਕੇ ਮਨ ਨੂੰ ਟਿਕਾਅ ਮਿਲੇ ਅਤੇ ਸੰਗੀਤ ਦੀਆਂ ਧੁਨਾਂ ਮਨ ਮੋਹ ਲੈਣ। ਅਜਿਹੇ ਹੀ ਸੰਗੀਤ ਨੂੰ ਆਪਣੇ ਉਂਗਲਾਂ ਦੇ ਪੋਟਿਆਂ ਦਾ ਸ਼ਿੰਗਾਰ ਬਣਾਉਣ ਲਈ ਯਤਨਸ਼ੀਲ ਹੈ- ਸੰਗੀਤਕਾਰ ਕੁਲਦੀਪ ਸਿੰਘ ਉਰਫ ਕਿੱਲ ਬੰਦਾ।
ਸੰਗੀਤ ਦੀ ਦੁਨੀਆਂ ਦੇ ਅੰਬਰਾਂ ਚ ਬਿਨ ਖੰਭਾਂ ਤੋਂ ਉੱਚੀਆਂ ਸੰਗੀਤਕ ਉਡਾਰੀਆਂ ਮਾਰਨ ਵਾਲੇ ਕੁਲਦੀਪ ਸਿੰਘ ਨੇ ਸੰਗੀਤਕ ਘਰਾਣੇ ਦੇ ਸ਼ਾਹੀ ਸ਼ਹਿਰ ਪਟਿਆਲਾ ਚ ਪਿਤਾ ਸ੍ਰ.ਉੱਦਮ ਸਿੰਘ ਅਤੇ ਮਾਤਾ ਸ੍ਰੀਮਤੀ ਮੁਖਤਿਆਰ ਕੌਰ ਦੇ ਘਰ ਜਨਮ ਲਿਆ ਅਤੇ ਸੰਗੀਤ ਦੀਆਂ ਉਹ ਮੰਜ਼ਲਾਂ ਤਹਿ ਕਰ ਗਿਆ,ਜਿਸ ਬਾਰੇ ਉਸਦਾ ਸੁਪਨਾ ਹੀ ਸੀ। ਇਨਸਾਨ ਆਪਣੇ ਅੰਦਰ ਕੰਡਿਆਲੇ ਰਾਹਾਂ ਤੇ ਨੰਗੇ ਪੈਰੀਂ ਬੁਲੰਦ ਹੌਸਲੇ ਨਾਲ ਇਰਾਦਾ ਦ੍ਰਿੜ ਕਰਕੇ ਚੱਲਣ ਦੀ ਹਿੰਮਤ ਕਰ ਲਵੇ ਤਾਂ ਸਫਲਤਾ ਕਦਮ ਚੁੰਮਦੀ ਹੈ।ਆਪਣੀ ਜ਼ਿੰਦਗੀ ਦੀਆਂ 38 ਕੁ ਰੰਗੀਨ ਬਹਾਰਾਂ ਅਤੇ ਪੱਤਝੜਾਂ ਦਾ ਆਨੰਦ ਮਾਣ ਚੁੱਕੇ ਕੁਲਦੀਪ ਸਿੰਘ ਨੂੰ ਸਿਮਰ ਗਿੱਲ ਦੇ ਸੁਪਰ ਹਿੱਟ ਗੀਤ "ਰੋਟੀ.." ਨੇ ਸੰਗੀਤਕਾਰ ਕਿੱਲ ਬੰਦਾ ਬਣਾ ਦਿੱਤਾ। ਉਸਨੇ ਇੱਕ ਸੰਖੇਪ ਮੁਲਾਕਾਤ ਦੌਰਾਨ ਦੱਸਿਆ ਕਿ ਸੰਗੀਤ ਦਾ ਸ਼ੌਕ ਉਸਨੂੰ ਬਚਪਨ ਚ ਪੈ ਗਿਆ ਸੀ, ਕਿਉਂ ਕਿ ਉਸਦੇ ਪਿਤਾ ਜੀ ਕੀਰਤਨੀ ਜੱਥੇ ਨਾਲ ਕੀਰਤਨ ਕਰਿਆ ਕਰਦੇ ਸਨ।ਉਸਦਾ ਸੁਪਨਾ ਕੀਬੋਰਡ ਜਾਂ ਪਿਆਨੋ ਪਲੇਅ ਕਰਨਾ ਸੀ,ਪਰ ਆਰਥਿਕ ਮੰਦਹਾਲੀ ਕਾਰਣ ਉਹ ਕੀ ਬੋਰਡ ਨਹੀਂ ਖਰੀਦ ਸਕਿਆ ਅਤੇ ਢੋਲਕ ਖਰੀਦ ਕੇ ਸੰਗੀਤ ਦੇ ਖੇਤਰ ਚ ਕਦਮ ਰੱਖਿਆ। ਸ਼ੁਰੂਆਤ ਦਿਨਾਂ ਚ ਪਿਤਾ ਜੀ ਅਤੇ ਪਟਿਆਲਾ ਘਰਾਣੇ ਦੇ ਹੋਰ ਉਸਤਾਦਾਂ ਦੀ ਸ਼ਾਗਿਰਦੀ ਚ ਸੰਗੀਤਕ ਧੁਨਾਂ ਅਤੇ ਸੁਰਾਂ ਦਾ ਗਿਆਨ ਪ੍ਰਾਪਤ ਕੀਤਾ।ਮਿਹਨਤ,ਲਗਨ, ਸੰਜੀਦਗੀ, ਸਹਿਣਸ਼ੀਲਤਾ ਅਤੇ ਸੰਗੀਤਕ ਖਿੱਚ ਨੇ ਕਿੱਲ ਬੰਦੇ ਨੂੰ ਔਕੜਾਂ ਤੋਂ ਘਬਰਾਉਣ ਨਹੀਂ ਦਿੱਤਾ, ਸਗੋਂ ਹੋਰ ਮਜ਼ਬੂਤ ਅਤੇ ਪ੍ਰਪੱਕ ਹੋਣ ਲਈ ਉਤਸ਼ਾਹਿਤ ਕੀਤਾ।ਉਸਦਾ ਸੁਪਨਾ ਗਾਇਕਾਂ ਨਾਲ ਸਟੇਜ ਸ਼ੋਆਂ ਚ ਮਿਲੇ ਪਿਆਰ ਨਾਲ ਸਾਕਾਰ ਹੁੰਦਾ ਜਾਪਿਆ। ਪਾਕਿਸਤਾਨੀ ਗਾਇਕਾ ਰੇਸ਼ਮਾ ਤੋਂ ਇਲਾਵਾ ਬਾਲੀਵੁੱਡ ਅਤੇ ਪੰਜਾਬ ਦੇ ਸਟਾਰ ਗਾਇਕਾਂ ਨਾਲ ਸਟੇਜ ਸ਼ੋ ਕਰਨ ਦਾ ਸੁਭਾਗ ਪ੍ਰਾਪਤ ਸੰਗੀਤਕਾਰ ਕਿੱਲ ਬੰਦਾ ਨੂੰ ਆਰ ਦੀਪ ਦੇ ਹਿੱਟ ਗੀਤ "ਫਲੈਟ " ਨੇ ਨਿਵੇਕਲੀ ਪਛਾਣ ਦਿਵਾਈ। ਮਨਿੰਦਰ ਬਾਠ ਦੇ "ਕੈਮ" ਗੀਤ ਨਾਲ ਉਸਦਾ ਨਾਮ ਸੰਗੀਤਕ ਸਫ਼ਾਂ ਦੀ ਮੂਹਰਲੀ ਕਤਾਰ ਚ ਬੋਲਣ ਲੱਗ ਪਿਆ।
ਬੱਸ ਫਿਰ ਪਿੱਛੇ ਮੁੜਕੇ ਨਹੀ ਦੇਖਿਆ।ਗਾਇਕ ਸਿੰਘਾ ਦੇ ਗੀਤਾਂ 'ਖਾਕੇ ਨਿਰਨੇ ਕਾਲਜੇ ਮਰਜੋ ਜਿਨਾਂ ਨੂੰ ਜੱਟ ਜ਼ਹਿਰ ਲੱਗਦਾ','ਅੱਗ ਦਾ ਬਰੋਲਾ','ਡਰ ਸਾਡੇ ਤੋਂ' ਆਦਿ ਤੋਂ ਇਲਾਵਾ ਜੀ ਸੰਧੂ ਦਾ ਵਿਆਹ, ਦੀਪ ਸੋਹੀ ਦਾ ਮੇਰੀ ਜਾਨ, ਸੁਖਵੰਤ ਲਵਲੀ ਦਾ ਮਾਪੇ,ਰੋਮੀ ਮਾਨ ਦਾ ਬਾਰਡਰ ਨੇੜੇ ਪਿੰਡ ਆਦਿ ਸੁਪਰ ਹਿੱਟ ਗੀਤਾਂ ਨੂੰ ਸੰਗੀਤਕ ਧੁਨਾਂ ਚ ਪ੍ਰੋਣ ਦਾ ਸੰਗੀਤਕਾਰ ਕਿੱਲ ਬੰਦਾ ਮਾਣ ਹਾਸਲ ਹੈ।ਜੰਮੂ ਕਸ਼ਮੀਰ ਦੀ ਗਲਵਾਨ ਘਾਟੀ ਚ ਚੀਨ ਨਾਲ ਲੋਹਾ ਲੈਂਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਦੇ ਅੱਜਕਲ੍ਹ ਚਰਚਿਤ ਗੀਤ "ਬੇਬੇ ਤੇਰਾ ਪੁੱਤ" ਨੂੰ ਵੀ ਸੰਗੀਤਕ ਸੰਗੀਤਕਾਰ ਕਿੱਲ ਬੰਦਾ ਨੇ ਦਿੱਤਾ ਹੈ। ਭਵਿੱਖ ਚ ਗਾਇਕ ਸਿੰਘਾ,ਆਰ ਨੇਤ, ਸਿੱਪੀ ਗਿੱਲ, ਰੋਮੀ ਮਾਨ,ਸਾਰਥੀ ਕੇ ਆਦਿ ਗਾਇਕਾਂ ਦੇ ਗੀਤਾਂ ਚ ਸੰਗੀਤ ਸੰਗੀਤਕਾਰ ਕਿੱਲ ਬੰਦਾ ਦਾ ਸੁਣਨ ਨੂੰ ਮਿਲੇਗਾ। ਉਸਦਾ ਕਹਿਣਾ ਹੈ ਕਿ ਸੰਗੀਤ ਸ਼ੋਰ ਮੁਕਤ ਰੂਹਾਨੀਅਤ ਸਕੂਨ ਦੇਣ ਵਾਲਾ ਅਤੇ ਮਨਮੋਹਕ ਹੋਣਾ ਚਾਹੀਦਾ ਹੈ। ਜਦੋਂ ਰੂਹ ਨਾਲ ਸੰਗੀਤ ਵਿਚ ਵੜ ਜਾਈਏ ਤਾਂ ਉਂਗਲਾਂ ਦੇ ਪੋਟਿਆਂ ਚੋਂ ਅਲੋਕਿਕ ਧੁਨਾਂ ਪ੍ਰਗਟ ਹੋ ਜਾਂਦੀਆਂ ਹਨ। ਉਸਦਾ ਸੁਪਨਾ ਗੁਰਬਾਣੀ ਸ਼ਬਦਾਂ ਨੂੰ ਸੰਗੀਤਕ ਧੁਨਾਂ ਚ ਪ੍ਰੋਣ ਦਾ ਹੈ।ਦੁਆ ਹੈ ਉਹਨਾਂ ਦਾ ਇਹ ਸੁਪਨਾ ਵਾਹਿਗੁਰੂ ਜਲਦੀ ਪੂਰਾ ਕਰਨ।
ਸਤਨਾਮ ਸਿੰਘ ਮੱਟੂ
ਬੀਂਬੜ,ਸੰਗਰੂਰ 
9779708257
 
Have something to say? Post your comment
 

More News News

ਸੂਬੇ ਭਰ ਵਿੱਚ ਚੰਗਾ ਨਾਮਣਾ ਖੱਟਣ ਵਾਲੀਆ ਲੜਕੀਆਂ ਨੂੰ ਮੁਫ਼ਤ ਪੜ੍ਹਾਈ ਕਰਵਾਏਗਾ ਸਹਾਇਤਾ ਗਰੁੱਪ-ਡਾ. ਰਾਜੀ ਸਹਾਇਤਾ ਗਰੁੱਪ ਨੇ ਆਨਲਾਈਨ ਪੜ੍ਹਾਈ ਲਈ ਲੜਕੀਆਂ ਨੂੰ ਦਿੱਤੇ ਸਮਾਰਟ ਮੋਬਾਇਲ ਫੋ਼ਨ ਮਾਨਸਾ 3 ਅਗਸਤ ( ਬਿਕਰਮ ਵਿੱਕੀ )-ਕੋਰੋਨਾ ਮਹਾਂਮਰੀ ਤੇ ਚਲਦਿਆ ਸਰਕਾਰ ਦੀਆ ਹਦਾਇਤਾ ਅਨੁਸਾਰ ਸਹਾਇਤਾ ਗਰੁੱਪ ਲੁਧਿਆਣਾ ਦੇ ਸੂਬਾ ਪ੍ਰਧਾਨ ਡਾ. ਰਾਜਿੰਦਰ ਸਿੰਘ ਰਾਜੀ ਤੇ ਜਿਲ੍ਹਾ ਟੀਮ ਵੱਲੋਂ ਬਾਰ੍ਹਵੀਂ ਕਲਾਸ ਵਿੱਚੋਂ ਗਰੀਬ ਪਰਿਵਾਰਾਂ ਨਾਲ ਸਬੰਧਤ ਜਸਪ੍ਰੀਤ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਬਾਜੇਵਾਲਾ ਵੱਲੋਂ450 ਵਿੱਚੋਂ 448 ਅੰਕ ਤੇ ਸਿਮਰਜੀਤ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਬੁਢਲਾਡਾ ਵੱਲੋਂ 450ਵੱਲੋਂ 449 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿੱਚੋਂ ਚੰਗਾ ਨਾਮਣਾ ਖੱਟਣ ਵਾਲੀਆ ਇੰਨ੍ਹਾਂ ਲੜਕੀਆ ਅਤੇ ਗਰੁੱਪ ਰਾਹੀ ਮੁਫ਼ਤ ਸਿੱਖਿਆ ਲੈ ਰਹੇ ਬੱਚਿਆਂ ਦੇ ਘਰ ਪੁੱਜ ਹਾਲ-ਚਾਲ ਪੁੱਛਿਆ ਤੇ ਚੰਗੇ ਅੰਕ ਪ੍ਰਾਪਤ ਕਰਨ ਤੇ ਵਧਾਈ ਦਿੰਦਿਆ ਕੋਰੋਨਾ ਮਹਾਂਮਾਰੀ ਦੌਰਾਨ ਬੰਦ ਪਏ ਸਕੂਲ-ਕਾਲਜ ਕਾਰਨ ਆਨਲਾਈਨ ਪੜ੍ਹਾਈ ਜਾਰੀ ਰੱਖਣ ਲਈ ਸਮਾਰਟ ਮੋਬਾਇਲ ਫੋ਼ਨ ਦਿੱਤ ਗਏ, ਤਾਂ ਜੋ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਵਿਗਨ ਨਾ ਪੈ ਸਕੇ। ਇਸ ਸਮੇਂ ਼ਿਪੰਡ ਰੱਲਾ ਵਿਖੇ ਬੀਤੇ ਦਿਨੀ ਸਿਰ ਚੜ੍ਹੇ ਕਰਜ਼ੇ ਤੋਂ ਦੁਖੀ ਹੰੁਦਿਆ ਕਿਸਾਨ ਬੂਟਾ ਸਿੰਘ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ, ਜਿਸਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆ ਉਸਦੇ ਬੱਚਿਆਂ ਦੀ ਸਾਰੀ ਮੁਫ਼ਤ ਪ ਤੀਜ ਦੀਆਂ ਤੀਆਂ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਅਜੋਕੀ ਪੱਤਰਕਾਰੀ ਦਾ ਲੋਕ ਸਰੋਕਾਰਾਂ ਤੋਂ ਥਿੜਕ ਕੇ ਸੱਤਾ ਦੀ ਤਰਜਮਾਨੀ ਕਰਨਾ ਲੋਕ ਤੇ ਲੋਕਤੰਤਰ ਵਿਰੋਧੀ- ਡਾ: ਵਾਲੀਆ ਮੈਡੀਸਿਟੀ ਹਸਪਤਾਲ ਮਾਨਸਾ ਵਿਖੇ ਕੋਟਕਪੂਰਾ ਦੇ ਮਰੀਜ਼ ਦਾ ਪੇਜ਼ ਮੇਕਰ ਪਾ ਕੇ ਕੀਤਾ ਸਫ਼ਲ ਅਪਰੇਸ਼ਨ-ਡਾ: ਵਿਵੇਕ ਜਿੰਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦਾ ਇਕ ਵਫ਼ਦ ਅਮਰੀਕਾ ਦੀ ਦੂਜੀ ਜੰਗ ਵੇਲੇ ਉਸ ਵੇਲੇ ਦੇ ਰਾਸ਼ਟਰਪਤੀ ਫਰੈਂਕਲਿਨ ਰੂਜਵੈਲਟ ਦੀ ਪਹਿਲੀ ਲੇਡੀ ਸਵ:ਪਤਨੀ ਏਲਨੋਰ ਰੂਜਵੈਲਟ ਦੀ ਸਮਾਧ ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਪੁੱਜੇ ਜਰਮਨ ਦੇ ਸਿੱਖਾਂ ਕਸ਼ਮੀਰੀਆਂ ਤੇ ਦਲਿਤਾਂ ਵੱਲੋ ਕਾਲੇ ਕਾਨੂੰਨ ਯੂਆਪਾ ਦੇ ਖ਼ਿਲਾਫ਼ ਹਿੰਦੋਸਤਾਨ ਦੀ ਅਖੌਤੀ ਅਜ਼ਾਦੀ ਦੇ 15 ਅਗਸਤ ਨੂੰ 73ਵੇਂ ਜਸ਼ਨਾਂ ਨੂੰ ਕਾਲਾ ਦਿਵਸ ਮਨਾਉਣ ਲਈ ਰੱਖੇ ਰੋਹ ਮੁਜ਼ਾਹਰੇ ਵਿੱਚ ਅਜ਼ਾਦੀ ਤੇ ਇਨਸਾਫ ਪਸੰਦ ਲੋਕਾਂ ਨੂੰ ਵੱਧ ਤੋ ਵੱਧ ਸ਼ਾਮਲ ਹੋਣ ਦੀ ਅਪੀਲ ! ਸਕੂਲ ਵਰਸਿਜ਼ ਕਰੋਨਾ’ ਗੀਤ ਦੀ ਬਾਲ ਕਲਾਕਾਰ ਸਿੱਧੂ ਜਸਰੀਤ ਦਾ ਪਿੰਡ ਮੰਗਵਾਲ ਦੀ ਪੰਚਾਇਤ ਵੱਲੋਂ ਵਿਸ਼ੇਸ਼ ਸਨਮਾਨ ਪੰਜਾਬ ਸਰਕਾਰ ਐਸ ਸੀ ਵਿੱਦਿਆਰਥੀਆਂ ਦਾ ਵਜੀਫਾ ਜਲਦ ਜਾਰੀ ਕਰੇ - ਡਾ. ਜਤਿੰਦਰ ਸਿੰਘ ਮੱਟੂ ਰਜਿੰਦਰ ਸਿੰਘ ਰਾਏ ਜਿਲ੍ਹਾ ਸੈਸ਼ਨ ਜੱਜ ਮੋਹਾਲੀ ਨੇ ਮੁਸਲਿਮ ਭਾਈਚਾਰੇ ਨੂੰ ਦਿੱਤੀਆਂ ਈਦ ਦੀਆਂ ਮੁਬਾਰਕਾਂ - ਗੀਤਕਾਰ ਮੁਸਤਾਕ ਲਸਾੜਾ ਸਿਹਤ ਵਿਭਾਗ ਵਿਚ ਕੰਮ ਕਰਦੀਆਂ ਆਸ਼ਾ ਫੈਸੀਲੀਟੇਟਰ (ਆਸ਼ਾ ਸੁਪਰਵਾਈਜ਼ਰ) ਨੇ ਡਾ. ਮੱਟੂ ਨੂੰ ਆਪਣੀਆਂ ਮੁਸ਼ਕਿਲਾਂ ਸਬੰਧੀ ਮੰਗ ਪੱਤਰ ਦਿੱਤਾ
-
-
-